ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਆਯੁਸ਼ਮਾਨ ਭਾਰਤ ਯੋਜਨਾ ਦਾ ਸੂਬਾ ਸਿਹਤ ਸਕੀਮਾਂ ਨਾਲ ਰਲੇਵਾਂ

Posted On: 02 FEB 2021 4:25PM by PIB Chandigarh

ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਯ ਯੋਜਨਾ (ਏ ਬੀ ਪੀ ਐੱਮ ਜੇ ਏ ਵਾਈ) ਇੱਕ ਕੇਂਦਰ ਪ੍ਰਾਯੋਜਿਤ ਸਕੀਮ ਹੈ । ਇਸ ਵੇਲੇ ਦੇਸ਼ ਦੇ 32 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ । ਸਕੀਮ ਦੀ ਬਣਤਰ ਮੁਤਾਬਿਕ ਏ ਬੀ ਪੀ ਐੱਮ ਜੇ ਏ ਵਾਈ ਸਕੀਮ ਨੂੰ ਲਾਗੂ ਕਰ ਰਹੇ ਸੂਬਿਆਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਲਚਕਤਾ ਦਿੱਤੀ ਗਈ ਹੈ ਕਿ ਉਹ ਆਪਣੀਆਂ ਸਿਹਤ ਸੁਰੱਖਿਆ ਸਕੀਮਾਂ ਨੂੰ ਏ ਬੀ ਪੀ ਐੱਮ ਜੇ ਏ ਵਾਈ ਦੇ ਨਾਲ ਮਿਲ ਕੇ ਆਪਣੀ ਕੀਮਤ ਤੇ ਚਲਾ ਸਕਦੇ ਹਨ । ਇਸ ਪ੍ਰਬੰਧ ਤਹਿਤ ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ ਸਿਹਤ ਲਾਭ ਪੈਕੇਜ , ਸਾਂਝਾ ਆਈ ਟੀ ਪਲੇਟਫਾਰਮ ਅਤੇ ਪੀ ਐੱਮ ਜੇ ਏ ਵਾਈ ਦੇ ਨਾਲ ਇਮਪੈਨਲਡ ਹਸਪਤਾਲ ਨੈਟਵਰਕ ਦੀ ਵਰਤੋਂ ਕਰ ਸਕਦੇ ਹਨ । ਸਕੀਮ ਦੀ ਫੰਡਿੰਗ ਕੇਂਦਰ ਤੇ ਸੂਬਾ ਸਰਕਾਰਾਂ ਵਿਚਾਲੇ ਸਾਂਝੀ ਕੀਤੀ ਜਾਂਦੀ ਹੈ । ਉੱਤਰ ਪੂਰਬੀ  ਸੂਬਿਆਂ ਅਤੇ ਹਿਮਾਲਿਆ ਸੂਬਿਆਂ ਅਤੇ ਵਿਧਾਨ ਸਭਾ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਲਾਵਾ ਸਾਰੇ ਸੂਬਿਆਂ ਵਿੱਚ ਕੇਂਦਰ ਤੇ ਸੂਬਾ ਸਰਕਾਰ ਦਾ 60:40 ਅਨੁਪਾਤ ਦਾ ਹਿੱਸਾ ਹੈ । ਉੱਤਰ ਪੂਰਬੀ ਸੂਬਿਆਂ ਅਤੇ ਹਿਮਾਲਿਅਨ ਸੂਬਿਆਂ ਵਿੱਚ ਇਹ ਅਨੁਪਾਤ 90:10 ਹੈ । ਵਿਧਾਨ ਸਭਾ ਤੋਂ ਬਗ਼ੈਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰ ਦਾ ਯੋਗਦਾਨ 100% ਹੈ ।
ਏ ਬੀ ਪੀ ਐੱਮ ਜੇ ਏ ਵਾਈ ਤਹਿਤ 19506 ਕਰੋੜ ਲਈ 1.57 ਕਰੋੜ ਹਸਪਤਾਲ ਦਾਖ਼ਲੇ ਅਧਿਕਾਰਤ ਹਨ । ਇਨ੍ਹਾਂ ਵਿੱਚ ਕੁਝ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਵਿਸਥਾਰਤ ਲਾਭਪਾਤਰੀ ਅਧਾਰ ਅਨੁਸਾਰ ਡਾਟੇ ਦੀ ਵਰਤੋਂ ਕਰਨਾ ਸ਼ਮਿਲ ਹੈ । ਅਧਿਕਾਰਤ ਹਸਪਤਾਲ ਦਾਖ਼ਲਿਆਂ ਦੀ ਸਪੈਸ਼ਲਿਟੀ ਵਾਈਸ ਵੰਡ ਹੇਠਾਂ ਅਨੈਕਸਚਰ ਵਿੱਚ ਦਿੱਤੀ ਗਈ ਹੈ । ਸੂਬਾ ਸਿਹਤ ਸਕੀਮਾਂ ਨਾਲ ਤੁਲਨਾ ਕਰਨ ਲਈ ਕੋਈ ਡਾਟਾ ਉਪਲਬਧ ਨਹੀਂ ਹੈ ।

Specialties

Authorized Hospital Admissions (Count)

Authorized Hospital Admissions (Amount in Crores of Rupees)

Burns Management

15655

67

Cardiology

296375

1479

Cardio-thoracic Vascular Surgery

84346

850

Diagnostics

363905

96

Emergency Room Packages

191487

108

General Surgery

1716386

1707

Infectious Diseases

811679

214

Interventional Neuroradiology

5778

44

Medical Management

3833011

2193

Mental Disorders Packages

10682

9

Multiple Specialties

472516

2084

Neo-natal care

229645

567

Neurosurgery

87081

408

Obstetrics and Gynaecology

1154482

1124

Oncology

1024425

1674

Ophthalmology

688016

544

Oral and Maxillofacial Surgery

186839

62

Organ Transplants

128

0.2

Orthopaedics

569804

1546

Otorhinolaryngology (ENT)

115969

155

Paediatric medical management

254738

480

Paediatric surgery

26919

91

Plastic and Reconstructive Surgery

6997

22

Polytrauma

20519

79

Unspecified Surgical Packages

1381

3

Urology

356570

670

 

ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ ।


ਐੱਮ ਵੀ / ਐੱਸ ਜੇ


(Release ID: 1694538) Visitor Counter : 214