ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰ ਨੇ ਕੋਵਿਡ-19 ਪ੍ਰਬੰਧਨ ਲਈ ਜਨਤਕ ਸਿਹਤ ਦਖ਼ਲਅੰਦਾਜ਼ੀਆਂ ਵਿਚ ਸਹਾਇਤਾ ਲਈ ਕੇਰਲ ਅਤੇ ਮਹਾਰਾਸ਼ਟਰ ਨੂੰ ਉੱਚ ਪੱਧਰੀ ਟੀਮਾਂ ਰਵਾਨਾ ਕੀਤੀਆਂ
प्रविष्टि तिथि:
02 FEB 2021 10:04AM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਕੋਵਿਡ-19 ਪ੍ਰਬੰਧਨ ਲਈ ਜਨਤਕ ਸਿਹਤ ਉਪਰਾਲਿਆਂ ਵਿਚ ਰਾਜ ਸਿਹਤ ਅਧਿਕਾਰੀਆਂ ਨਾਲ ਸਹਿਯੋਗ ਕਰਨ ਲਈ ਦੋ ਉੱਚ ਪੱਧਰੀ ਬਹੁ-ਅਨੁਸ਼ਾਸਨੀ ਟੀਮਾਂ ਕੇਰਲ ਅਤੇ ਮਹਾਰਾਸ਼ਟਰ ਵਿਚ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।
ਅਜਿਹੇ ਸਮੇਂ ਜਦੋਂ ਲਗਭਗ ਸਾਰੇ ਹੀ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕੋਵਿਡ-19 ਕਾਰਣ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਵਿਚ ਗਿਰਾਵਟ ਦਾ ਰੁਝਾਨ ਦਰਸਾ ਰਹੇ ਹਨ, ਉਥੇ ਕੇਰਲ ਅਤੇ ਮਹਾਰਾਸ਼ਟਰ ਵੱਡੀ ਗਿਣਤੀ ਵਿਚ ਮਾਮਲਿਆਂ ਦੀ ਲਗਾਤਾਰ ਰਿਪੋਰਟ ਕਰ ਰਹੇ ਹਨ। ਇਸ ਵੇਲੇ ਦੇਸ਼ ਵਿਚ ਸਿਰਫ ਇਹੋ ਦੋ ਰਾਜ ਅਜਿਹੇ ਹਨ ਜਿਨ੍ਹਾਂ ਦਾ ਦੇਸ਼ ਦੇ ਕੋਵਿਡ-19 ਦੇ ਸਰਗਰਮ ਮਾਮਲਿਆਂ ਵਿੱਚ ਲਗਭਗ 70 ਪ੍ਰਤੀਸ਼ਤ ਦਾ ਯੋਗਦਾਨ ਹੈ।
ਮਹਾਰਾਸ਼ਟਰ ਨੂੰ ਭੇਜੀ ਗਈ ਕੇਂਦਰੀ ਟੀਮ ਵਿਚ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ਿਜ਼ ਕੰਟਰੋਲ (ਐਨਸੀਡੀਸੀ) ਅਤੇ ਨਵੀਂ ਦਿੱਲੀ ਦੇ ਡਾ. ਆਰਐਮਐਲ ਹਸਪਤਾਲ ਦੇ ਮਾਹਿਰ ਸ਼ਾਮਿਲ ਹਨ। ਕੇਰਲ ਨੂੰ ਭੇਜੀ ਗਈ ਟੀਮ ਵਿਚ ਥਿਰੁਵੰਥਾਪੁਰਮ ਦੇ ਸਿਹਤ ਅਤੇ ਪਰਿਵਾਰ ਭਲਾਈ ਦੇ ਖੇਤਰੀ ਦਫਤਰ ਅਤੇ ਲੇਡੀ ਹਾਰਡਿੰਗਜ ਮੈਡੀਕਲ ਕਾਲਜ, ਨਵੀਂ ਦਿੱਲੀ ਦੇ ਮਾਹਿਰਾਂ ਸਮੇਤ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਤੋਂ ਸੀਨੀਅਰ ਅਧਿਕਾਰੀ ਸ਼ਾਮਿਲ ਹਨ।
ਟੀਮਾਂ ਰਾਜ ਸਿਹਤ ਵਿਭਾਗਾਂ ਨਾਲ ਮਿਲ ਕੇ ਨੇਡ਼ਤਾ ਨਾਲ ਕੰਮ ਕਰਨਗੀਆਂ ਅਤੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣਗੀਆਂ ਅਤੇ ਇਨ੍ਹਾਂ ਰਾਜਾਂ ਵਲੋਂ ਵੱਡੀ ਗਿਣਤੀ ਵਿਚ ਰਿਪੋਰਟ ਕੀਤੇ ਜਾ ਰਹੇ ਮਾਮਲਿਆਂ ਨੂੰ ਠੱਲ ਪਾਉਣ ਲਈ ਜ਼ਰੂਰੀ ਜਨਤਕ ਸਿਹਤ ਦਖ਼ਲਅੰਦਾਜ਼ੀਆਂ ਦੀਆਂ ਸਿਫਾਰਸ਼ ਕਰਨਗੀਆਂ।
---------------------------------
ਐਮਵੀ /ਐਸਜੇ
(रिलीज़ आईडी: 1694477)
आगंतुक पटल : 253