ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਨਾਰੀ ਸ਼ਕਤੀ ਪੁਰਸਕਾਰ -2020 ਲਈ ਨਾਮਜ਼ਦਗੀ ਜਮ੍ਹਾਂ ਕਰਨ ਦੀ ਆਖਰੀ ਤਰੀਖ 6 ਫਰਵਰੀ, 2021 ਤੱਕ ਵਧਾਈ ਗਈ
Posted On:
02 FEB 2021 11:45AM by PIB Chandigarh
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਪ੍ਰਤਿਸ਼ਠਾਵਾਨ ਨਾਰੀ ਸ਼ਕਤੀ ਪੁਰਸਕਾਰ -2020 ਲਈ ਨਾਮਜ਼ਦਗੀ ਜਮ੍ਹਾਂ ਕਰਨ ਦੀ ਆਖ਼ਰੀ ਤਰੀਖ 6 ਫਰਵਰੀ, 2021 ਤੱਕ ਵਧਾ ਦਿੱਤੀ ਹੈ। ‘ਨਾਰੀ ਸ਼ਕਤੀ ਪੁਰਸਕਾਰ’ ਹਰ ਸਾਲ ‘ਅੰਤਰਰਾਸ਼ਟਰੀ ਔਰਤ ਦਿਵਸ’ ਭਾਵ 8 ਮਾਰਚ ਨੂੰ ਦਿੱਤਾ ਜਾਂਦਾ ਹੈ, ਇਹ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਔਰਤਾਂ ਦੇ ਸਸ਼ਕਤੀਕਰਣ ਦੇ ਖੇਤਰ ਵਿੱਚ ਵਿਅਕਤੀਆਂ ਦੁਆਰਾ ਕੀਤੇ ਗਏ ਬੇਮਿਸਾਲ ਕੰਮਾਂ ਨੂੰ ਮਾਨਤਾ ਦੇਣ ਲਈ ਦਿੱਤਾ ਜਾਂਦਾ ਹੈ|
ਨਾਰੀ ਸ਼ਕਤੀ ਪੁਰਸਕਾਰ ਵਿਅਕਤੀਆਂ/ ਸਮੂਹਾਂ/ ਗੈਰ ਸਰਕਾਰੀ ਸੰਗਠਨਾਂ/ ਸੰਸਥਾਵਾਂ ਆਦਿ ਨੂੰ ਔਰਤਾਂ ਨੂੰ ਫ਼ੈਸਲੇ ਲੈਣ ਵਿੱਚ ਭੂਮਿਕਾਵਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕਰਨ ਲਈ ਸਨਮਾਨਿਤ ਕੀਤਾ ਜਾਂਦਾ ਹੈ; ਇਸ ਤੋਂ ਇਲਾਵਾ ਇਹ ਰਵਾਇਤੀ ਅਤੇ ਗੈਰ-ਰਵਾਇਤੀ ਖੇਤਰਾਂ ਵਿੱਚ ਔਰਤਾਂ ਦੇ ਹੁਨਰ ਵਿਕਾਸ; ਗ੍ਰਾਮੀਣ ਔਰਤਾਂ ਲਈ ਮੁਢਲੀਆਂ ਸਹੂਲਤਾਂ; ਵਿਗਿਆਨ ਅਤੇ ਤਕਨਾਲੋਜੀ, ਖੇਡਾਂ, ਕਲਾ, ਸੱਭਿਆਚਾਰ ਵਰਗੇ ਗੈਰ ਰਵਾਇਤੀ ਖੇਤਰਾਂ ਵਿੱਚ ਉਤਸ਼ਾਹਿਤ ਕਰਨ ਅਤੇ ਹਿਫਾਜ਼ਤ ਅਤੇ ਸੁਰੱਖਿਆ, ਸਿਹਤ ਅਤੇ ਤੰਦਰੁਸਤੀ, ਸਿੱਖਿਆ, ਜੀਵਨ ਹੁਨਰ, ਔਰਤਾਂ ਦੇ ਸਨਮਾਨ ਅਤੇ ਮਾਣ, ਆਦਿ ਵਰਗੇ ਮਹੱਤਵਪੂਰਣ ਕੰਮਾਂ ਲਈ ਔਰਤਾਂ ਨੂੰ ਦਿੱਤਾ ਜਾਂਦਾ ਹੈ| ਇਨਾਮ ਵਜੋਂ ਇੱਕ ਪ੍ਰਸ਼ੰਸਾ ਪੱਤਰ ਅਤੇ ਨਕਦ 2 ਲੱਖ ਰੁਪਏ ਦਿੱਤੇ ਜਾਂਦੇ ਹਨ|
ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਘੱਟੋ-ਘੱਟ 25 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਅਤੇ ਸੰਸਥਾਵਾਂ ਜਿਨ੍ਹਾਂ ਨੇ ਸੰਬੰਧਤ ਖੇਤਰ ਵਿੱਚ ਘੱਟੋ-ਘੱਟ 5 ਸਾਲਾਂ ਲਈ ਕੰਮ ਕੀਤਾ ਹੋਵੇ ਉਹ ਅਰਜ਼ੀ ਦੇਣ ਦੇ ਯੋਗ ਹਨ|
ਪੁਰਸਕਾਰ ਉਨ੍ਹਾਂ ਪ੍ਰਾਪਤੀਆਂ ਨੂੰ ਮੰਨਦੇ ਹਨ ਜਿਨ੍ਹਾਂ ਨੇ ਉਮਰ, ਭੂਗੋਲਿਕ ਰੁਕਾਵਟਾਂ ਜਾਂ ਸਰੋਤਾਂ ਦੀ ਅਯੋਗਤਾ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕਦੇ ਰੁਕਾਵਟ ਨਹੀਂ ਮੰਨਿਆ| ਉਨ੍ਹਾਂ ਦੀ ਅਜਿੱਤ ਭਾਵਨਾ ਵੱਡੇ ਤੌਰ ’ਤੇ ਸਮਾਜ ਨੂੰ ਅਤੇ ਯੁਵਾ ਭਾਰਤੀ ਮਨਾਂ ਵਿੱਚ ਲਿੰਗਕ ਰੁਕਾਵਟਾਂ ਨੂੰ ਤੋੜਨ ਲਈ ਪ੍ਰੇਰਿਤ ਕਰਦੀ ਹੈ| ਇਹ ਉਨ੍ਹਾਂ ਨੂੰ ਲਿੰਗਕ ਅਸਮਾਨਤਾ ਅਤੇ ਵਿਤਕਰੇ ਦੇ ਵਿਰੁੱਧ ਖੜ੍ਹੇ ਹੋਣ ਲਈ ਉਤਸ਼ਾਹਤ ਕਰਦਾ ਹੈ| ਇਹ ਪੁਰਸਕਾਰ ਸਮਾਜ ਦੀ ਉੱਨਤੀ ਵਿੱਚ ਔਰਤਾਂ ਨੂੰ ਬਰਾਬਰ ਦੇ ਭਾਈਵਾਲ ਵਜੋਂ ਮਾਨਤਾ ਦੇਣ ਦਾ ਯਤਨ ਹਨ|
ਵੇਰਵਿਆਂ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ http://narishaktipuraskar.wcd.gov.in/
********
ਬੀਵਾਈ/ ਟੀਐੱਫ਼ਕੇ
(Release ID: 1694412)
Visitor Counter : 272