ਵਿੱਤ ਮੰਤਰਾਲਾ
13 ਖੇਤਰਾਂ ਵਿੱਚ ਪੀਐੱਲਆਈ ਯੋਜਨਾਵਾਂ ਦੇ ਲਈ ਵਿੱਤ ਵਰ੍ਹੇ 2021-22 ਤੋਂ ਅਗਲੇ ਪੰਜ ਵਰ੍ਹਿਆਂ ਵਿੱਚ 1.97 ਲੱਖ ਕਰੋੜ ਰੁਪਏ ਦੇ ਵਿੱਤੀ ਪ੍ਰਵਾਹ ਦੀ ਪ੍ਰਤੀਬੱਧਤਾ
3 ਵਰ੍ਹਿਆਂ ਵਿੱਚ 7 ਨਵੇਂ ਟੈਕਸਟਾਈਲ ਪਾਰਕ ਸ਼ੁਰੂ ਕੀਤੇ ਜਾਣਗੇ
Posted On:
01 FEB 2021 1:41PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਸਰਕਾਰ ਪ੍ਰਮੁੱਖ ਖੇਤਰਾਂ ਦੇ ਵਿਸਤਾਰ ਦੇ ਲਈ ਆਲਮੀ ਤੌਰ ’ਤੇ ਪਹਿਲਾਂ ਤੋਂ ਹੀ ਉੱਦਮੀਆਂ ਨੂੰ ਤਿਆਰ ਕਰਨ ਅਤੇ ਉਨ੍ਹਾਂ ਨੂੰ ਪੋਸ਼ਿਤ ਕਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਦੇ ਲਈ ਵਿੱਤ ਵਰ੍ਹੇ 2021-22 ਤੋਂ ਅਗਲੇ 5 ਵਰ੍ਹਿਆਂ ਵਿੱਚ ਲਗਪਗ 1.97 ਲੱਖ ਕਰੋੜ ਰੁਪਏ ਖ਼ਰਚ ਕਰਨ ਦੇ ਲਈ ਪ੍ਰਤੀਬੱਧ ਹੈ।
ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਭਾਰਤ ਦੀਆਂ ਮੈਨੂਫੈਕਚਰਿੰਗ ਕੰਪਨੀਆਂ ਨੂੰ ਗਲੋਬਲ ਸਪਲਾਈ ਚੇਨਾਂ ਦਾ ਇੱਕ ਅਟੁੱਟ ਹਿੱਸਾ ਬਣਨ, ਮਹੱਤਵਪੂਰਨ ਮੁਕਾਬਲਾ ਅਤੇ ਆਧੁਨਿਕ ਟੈਕਨੋਲੋਜੀ ਹਾਸਲ ਕਰਨ ਦੀ ਲੋੜ ਹੈ, ਤਾਕਿ ਇਹ 5 ਟ੍ਰਿਲੀਅਨ ਅਮਰੀਕੀ ਡਾਲਰ ਵਾਲੀ ਅਰਥਵਿਵਸਥਾ ਬਣ ਸਕੇ। ਇਸਦੇ ਲਈ ਸਾਡੇ ਮੈਨੂਫੈਕਚਰਿੰਗ ਖੇਤਰ ਦੀ ਵਿਕਾਸ ਦਰ ਲਗਾਤਾਰ ਦੂਹਰੇ ਅੰਕਾਂ ਵਿੱਚ ਕਾਇਮ ਰਹਿਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਪਰੋਕਤ ਉਪਲਬਧੀ ਤੱਕ ਪਹੁੰਚਣ ਦੇ ਲਈ ਅਤੇ ਇੱਕ ਆਤਮਨਿਰਭਰ ਭਾਰਤ ਦੇ ਲਈ ਮੈਨੂਫੈਕਚਰਿੰਗ ਖੇਤਰ ਦੀਆਂ ਮੋਹਰੀ ਕੰਪਨੀਆਂ ਤਿਆਰ ਕਰਨ ਦੇ ਉਦੇਸ਼ ਨਾਲ 13 ਖੇਤਰਾਂ ਦੇ ਲਈ ਉਤਪਾਦਨ ਅਧਾਰਿਤ ਪ੍ਰੋਤਸਾਹਨ (ਪੀਐੱਲਆਈ) ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਅਗਲੇ ਤਿੰਨ ਵਰ੍ਹਿਆਂ ਵਿੱਚ ਸੱਤ ਨਵੇਂ ਟੈਕਸਟਾਈਲ ਪਾਰਕ ਸ਼ੁਰੂ ਕੀਤੇ ਜਾਣਗੇ।
ਵਿੱਤ ਮੰਤਰੀ ਨੇ ਟੈਕਸਟਾਈਲ ਉਦਯੋਗ ਨੂੰ ਆਲਮੀ ਤੌਰ ’ਤੇ ਪ੍ਰਤੀਯੋਗੀ ਬਣਾਉਣ, ਜ਼ਿਆਦਾ ਨਿਵੇਸ਼ ਆਕਰਸ਼ਿਤ ਕਰਨ ਅਤੇ ਰੋਜ਼ਗਾਰ ਸਿਰਜਣ ’ਤੇ ਜ਼ੋਰ ਦੇਣ ਦੇ ਲਈ ਇੱਕ ਮੈਗਾ ਇਨਵੈਸਟਮੈਂਟ ਟੈਕਸਟਾਈਲ ਪਾਰਕ (ਮਿਤ੍ਰ- MITRA) ਨਾਮਕ ਯੋਜਨਾ ਦਾ ਪ੍ਰਸਤਾਵ ਦਿੱਤਾ। ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਇਸ ਨਾਲ ਨਿਰਯਾਤ ਦੇ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਮੋਹਰੀ ਕੰਪਨੀਆਂ ਵਿਕਸਿਤ ਕਰਨ ਦੇ ਉਦੇਸ਼ ਨਾਲ ਸਹਿਜ ਸੁਵਿਧਾਵਾਂ ਨਾਲ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤਿਆਰ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕੀ ਅਗਲੇ 3 ਵਰ੍ਹਿਆਂ ਵਿੱਚ 7 ਟੈਕਸਟਾਇਲ ਪਾਰਕ ਸਥਾਪਿਤ ਕੀਤੇ ਜਾਣਗੇ।
******
ਆਰਐੱਮ/ ਬੀਬੀ/ ਕੇਐੱਮਐੱਨ
(Release ID: 1694092)
Visitor Counter : 198