ਵਿੱਤ ਮੰਤਰਾਲਾ
3,05,984 ਕਰੋੜ ਰੁਪਏ ਦੀ ਯੋਜਨਾ ਸੁਧਾਰ – ਨਤੀਜਾ ਅਧਾਰਿਤ ਲਿੰਕਡ ਬਿਜਲੀ ਵੰਡ ਸੈਕਟਰ ਲਈ ਸ਼ੁਰੂ ਕੀਤੀ ਜਾ ਰਹੀ ਹੈ
2021-22 ਵਿੱਚ ਗ੍ਰੀਨ ਬਿਜਲੀ ਸਰੋਤਾਂ ਤੋਂ ਹਾਈਡਰੋਜਨ ਬਣਾਉਣ ਲਈ ਹਾਈਡਰੋਜਨ ਊਰਜਾ ਮਿਸ਼ਨ ਸ਼ੁਰੂ ਕੀਤਾ ਜਾਵੇਗਾ
ਵੰਡ ਕੰਪਨੀਆਂ ਤੋਂ ਖਪਤਕਾਰਾਂ ਨੂੰ ਵਿਕਲਪ ਦੀ ਚੋਣ ਕਰਨ ਲਈ ਪ੍ਰਤੀਯੋਗੀ ਢਾਂਚਾ
Posted On:
01 FEB 2021 1:52PM by PIB Chandigarh
ਬਿਜਲੀ ਵੰਡ ਕੰਪਨੀਆਂ ਦੀ ਵਿਵਹਾਰਕਤਾ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਆਪਣੇ 2021-22 ਦੇ ਬਜਟ ਭਾਸ਼ਣ ਵਿੱਚ ਸੁਧਾਰ ਅਧਾਰਿਤ ਬਿਜਲੀ ਵੰਡ ਸੈਕਟਰ ਸਕੀਮ ਲਈ 5 ਸਾਲਾਂ ਦੌਰਾਨ 3,05,984 ਕਰੋੜ ਰੁਪਏ ਦੀ ਯੋਜਨਾ ਦਾ ਪ੍ਰਸਤਾਵ ਰੱਖਿਆ। ਇਹ ਸਕੀਮ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਡਿਸਕੌਮਸ ਨੂੰ ਸਹਾਇਤਾ ਪ੍ਰਦਾਨ ਕਰੇਗੀ, ਜਿਸ ਵਿੱਚ ਪ੍ਰੀ-ਪੇਡ ਸਮਾਰਟ ਮੀਟਰਿੰਗ ਅਤੇ ਫੀਡਰ ਵੱਖ ਕਰਨਾ, ਵਿੱਤੀ ਸੁਧਾਰਾਂ ਨਾਲ ਜੁੜੀਆਂ ਪ੍ਰਣਾਲੀਆਂ ਦਾ ਪੱਧਰ ਉੱਚਾ ਚੁੱਕਣਾ ਆਦਿ ਸ਼ਾਮਲ ਹਨ।
ਆਪਣੇ ਬਜਟ ਭਾਸ਼ਣ ਵਿੱਚ ਸ਼੍ਰੀਮਤੀ ਸੀਤਾਰਮਣ ਨੇ ਦੇਸ਼ ਭਰ ਦੀਆਂ ਵੰਡ ਕੰਪਨੀਆਂ ਦੇ ਏਕਾਅਧਿਕਾਰਾਂ ਵੱਲ ਵੀ ਇਸ਼ਾਰਾ ਕੀਤਾ ਅਤੇ ਉਪਭੋਗਤਾਵਾਂ ਨੂੰ ਇੱਕ ਤੋਂ ਵੱਧ ਵੰਡ ਕੰਪਨੀਆਂ ਵਿੱਚੋਂ ਚੁਣਨ ਦੇ ਬਦਲ ਦੇਣ ਲਈ ਇੱਕ ਪ੍ਰਤੀਯੋਗੀ ਢਾਂਚਾ ਤਿਆਰ ਕਰਨ ਦਾ ਪ੍ਰਸਤਾਵ ਰੱਖਿਆ।
ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਪਿਛਲੇ 6 ਸਾਲਾਂ ਦੌਰਾਨ ਬਿਜਲੀ ਸੈਕਟਰ ਵਿੱਚ ਬਹੁਤ ਸਾਰੇ ਸੁਧਾਰ ਅਤੇ ਪ੍ਰਾਪਤੀਆਂ ਦੇਖੀਆਂ ਗਈਆਂ ਹਨ, ਅਸੀਂ ਸਥਾਪਿਤ ਸਮਰੱਥਾ ਦੇ 139 ਗੀਗਾ ਵਾਟ ਜੋੜ ਲਏ ਹਨ, ਵਾਧੂ 2.8 ਕਰੋੜ ਘਰਾਂ ਨੂੰ ਜੋੜਿਆ ਹੈ ਅਤੇ 1.41 ਲੱਖ ਸਰਕਟ ਕਿਲੋਮੀਟਰ ਟਰਾਂਸਮਿਸ਼ਨ ਲਾਈਨਾਂ ਸ਼ਾਮਲ ਕੀਤੀਆਂ ਹਨ।
ਹਰੇ ਅਤੇ ਸਥਿਰ ਭਵਿੱਖ ਲਈ ਵਿੱਤ ਮੰਤਰੀ ਨੇ ਨਵੰਬਰ 2020 ਵਿੱਚ ਪ੍ਰਧਾਨ ਮੰਤਰੀ ਦੁਆਰਾ ਕੀਤੀ ਘੋਸ਼ਣਾ ਨੂੰ ਪੂਰਾ ਕਰਦਿਆਂ ਹਰੇ ਭੰਡਾਰ ਸਰੋਤਾਂ ਤੋਂ ਹਾਈਡਰੋਜਨ ਪੈਦਾ ਕਰਨ ਲਈ 2021-22 ਵਿੱਚ ਇੱਕ ਵਿਆਪਕ ਰਾਸ਼ਟਰੀ ਹਾਈਡਰੋਜਨ ਊਰਜਾ ਮਿਸ਼ਨ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਦਿੱਤਾ।
***
ਆਰਐੱਮ/ਬੀਬੀ/ਐੱਮਸੀ/ਜੇਕੇ
(Release ID: 1694015)
Visitor Counter : 242