ਸੰਸਦੀ ਮਾਮਲੇ
ਪ੍ਰਧਾਨ ਮੰਤਰੀ ਨੇ ਸੰਸਦ ਦੇ ਬਜਟ ਸੈਸ਼ਨ ਬਾਰੇ ਸਰਬ ਪਾਰਟੀ ਮੀਟਿੰਗ ਨੂੰ ਸੰਬੋਧਨ ਕੀਤਾ
ਖੇਤੀਬਾੜੀ ਕਾਨੂੰਨਾਂ ਬਾਰੇ ਸਰਕਾਰ ਦਾ ਪੱਖ ਉਵੇਂ ਹੀ ਹੈ, ਜਿਵੇਂ ਕਿ 22 ਜਨਵਰੀ ਨੂੰ ਸੀ, ਅਤੇ ਖੇਤੀਬਾੜੀ ਮੰਤਰੀ ਦੁਆਰਾ ਦਿੱਤਾ ਪ੍ਰਸਤਾਵ ਅਜੇ ਵੀ ਬਰਕਰਾਰ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਸੰਸਦ ਦੇ ਨਿਰਵਿਘਨ ਕੰਮਕਾਜ ਦੀ ਮਹੱਤਤਾ ਨੂੰ ਦੁਹਰਾਇਆ
ਬਜਟ ਸੈਸ਼ਨ ਦੀਆਂ 33 ਬੈਠਕਾਂ ਦੌਰਾਨ 38 ਵਿਧਾਨਕ ਕਾਰਜ (33 ਬਿਲ ਅਤੇ 5 ਵਿੱਤੀ ਕਾਰਜ ਸ਼ਾਮਲ) ਪੂਰੇ ਕੀਤੇ ਜਾਣਗੇ
Posted On:
30 JAN 2021 3:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 30 ਜਨਵਰੀ, 2021 ਨੂੰ ਸੰਸਦ ਦੇ ਬਜਟ ਸੈਸ਼ਨ ਬਾਰੇ ਸਰਬ ਪਾਰਟੀ ਮੀਟਿੰਗ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਪੁਣਯਤਿਥੀ 'ਤੇ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਸਾਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਅੱਜ ਸਵੇਰੇ ਅਮਰੀਕਾ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਬੇਅਦਬੀ ਦੀ ਵੀ ਨਿੰਦਾ ਕਰਦਿਆਂ ਕਿਹਾ ਕਿ ਨਫ਼ਰਤ ਦਾ ਅਜਿਹਾ ਮਾਹੌਲ ਸਾਡੀ ਧਰਤੀ ਲਈ ਸੁਆਗਤਯੋਗ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ’ਤੇ ਖੁੱਲ੍ਹੇ ਮਨ ਨਾਲ ਪਹੁੰਚ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਪੱਖ ਉਵੇਂ ਹੀ ਹੈ ਜਿਵੇਂ ਕਿ 22 ਜਨਵਰੀ ਨੂੰ ਸੀ ਅਤੇ ਖੇਤੀਬਾੜੀ ਮੰਤਰੀ ਦੁਆਰਾ ਦਿੱਤਾ ਪ੍ਰਸਤਾਵ ਅਜੇ ਵੀ ਬਰਕਰਾਰ ਹੈ। ਉਨ੍ਹਾਂ ਨੇ ਦੁਹਰਾਇਆ ਕਿ ਖੇਤੀਬਾੜੀ ਮੰਤਰੀ ਗੱਲਬਾਤ ਨੂੰ ਅੱਗੇ ਤੋਰਨ ਲਈ ਸਿਰਫ਼ ਇੱਕ ਫੋਨ ਕਾਲ ਦੂਰ ਹਨ।
26 ਜਨਵਰੀ ਨੂੰ ਮੰਦਭਾਗੀ ਘਟਨਾ ’ਤੇ ਨੇਤਾਵਾਂ ਦੁਆਰਾ ਕੀਤੇ ਗਏ ਸੰਦਰਭਾਂ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨੂੰਨ ਆਪਣਾ ਰਾਹ ਅਪਣਾਏਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਮੀਟਿੰਗ ਵਿੱਚ ਨੇਤਾਵਾਂ ਦੁਆਰਾ ਉਠਾਏ ਮੁੱਦਿਆਂ ਉੱਤੇ ਵਿਸਤਾਰਪੂਰਵਕ ਵਿਚਾਰ-ਵਟਾਂਦਰੇ ਲਈ ਖੁੱਲ੍ਹੀ ਹੈ। ਉਨ੍ਹਾਂ ਨੇ ਸੰਸਦ ਦੇ ਸੁਚਾਰੂ ਢੰਗ ਨਾਲ ਕੰਮ ਕਰਨ ਦੀ ਮਹੱਤਤਾ ਅਤੇ ਸਦਨ ਬਾਰੇ ਵਿਆਪਕ ਬਹਿਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਵਾਰ-ਵਾਰ ਵਿਘਨ ਹੋਣ ਦਾ ਮਤਲਬ ਛੋਟੀਆਂ ਪਾਰਟੀਆਂ ਦੁਖੀ ਹੁੰਦੀਆਂ ਹਨ ਕਿਉਂਕਿ ਉਹ ਆਪਣੇ-ਆਪ ਨੂੰ ਢੁਕਵੇਂ ਢੰਗ ਨਾਲ ਪ੍ਰਗਟ ਨਹੀਂ ਕਰ ਸਕਦੀਆਂ। ਉਨ੍ਹਾਂ ਨੇ ਕਿਹਾ ਕਿ ਵੱਡੀਆਂ ਪਾਰਟੀਆਂ ਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਸੰਸਦ ਸੁਚਾਰੂ ਢੰਗ ਨਾਲ ਕੰਮ ਕਰੇ, ਕੋਈ ਰੁਕਾਵਟ ਨਾ ਪਵੇ ਅਤੇ ਇਸ ਤਰ੍ਹਾਂ ਛੋਟੀਆਂ ਪਾਰਟੀਆਂ ਸੰਸਦ ਵਿੱਚ ਆਪਣੇ ਵਿਚਾਰਾਂ ਨੂੰ ਜ਼ਾਹਿਰ ਕਰਨ ਦੇ ਯੋਗ ਹੋਣਗੀਆਂ।
ਪ੍ਰਧਾਨ ਮੰਤਰੀ ਨੇ ਇਸ ਭੂਮਿਕਾ ’ਤੇ ਰੋਸ਼ਨੀ ਪਾਈ ਕਿ ਭਾਰਤ ਬਹੁਤ ਸਾਰੇ ਖੇਤਰਾਂ ਵਿੱਚ ਵਿਸ਼ਵਵਿਆਪੀ ਪੱਧਰ ’ਤੇ ਅੱਗੇ ਵਧ ਸਕਦਾ ਹੈ। ਉਨ੍ਹਾਂ ਨੇ ਦੇਸ਼ਵਾਸੀਆਂ ਦੇ ਹੁਨਰ ਅਤੇ ਸਾਹਸ ਦਾ ਜ਼ਿਕਰ ਕੀਤਾ, ਜੋ ਆਲਮੀ ਸਮ੍ਰਿੱਧੀ ਨੂੰ ਗੁਣਾਤਮਕ ਰੂਪ ਨਾਲ ਵਧਾਉਣ ਦੇ ਲਈ ਇੱਕ ਤਾਕਤ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਸੰਸਦੀ ਮਾਮਲੇ, ਕੋਲਾ ਅਤੇ ਖਾਣ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਸਰਕਾਰ ਕਿਸੇ ਵੀ ਮੁੱਦੇ ’ਤੇ ਪ੍ਰਕਿਰਿਆ ਨਿਯਮਾਂ ਅਨੁਸਾਰ ਸੰਸਦ ਵਿੱਚ ਚਰਚਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਸਾਰੇ ਪਾਰਟੀ ਨੇਤਾਵਾਂ ਤੋਂ ਸਦਨ ਦੇ ਸੁਚਾਰੂ ਸੰਚਾਲਨ ਲਈ ਸਹਿਯੋਗ ਕਰਨ ਦੀ ਬੇਨਤੀ ਕੀਤੀ।
ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਸੰਸਦ ਦਾ ਬਜਟ ਸੈਸ਼ਨ, 2021 ਸ਼ੁੱਕਰਵਾਰ (29 ਜਨਵਰੀ, 2021) ਨੂੰ ਸ਼ੁਰੂ ਹੋਇਆ ਅਤੇ ਸੈਸ਼ਨ ਦੌਰਾਨ 38 ਵਿਧਾਨਕ ਕਾਰਜਾਂ (33 ਬਿਲਾਂ ਅਤੇ 5 ਵਿੱਤੀ ਕਾਰਜ ਸ਼ਾਮਲ) ਨੂੰ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਸੈਸ਼ਨ ਮੁੱਖ ਰੂਪ ਨਾਲ 2021-22 ਦੇ ਕੇਂਦਰੀ ਬਜਟ ਨਾਲ ਸਬੰਧਿਤ ਵਿੱਤੀ ਕਾਰਜਾਂ ਅਤੇ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ’ਤੇ ਚਰਚਾ ਲਈ ਸਮਰਪਿਤ ਹੋਵੇਗਾ, ਲਾਜ਼ਮੀ ਵਿਧਾਨਕ ਅਤੇ ਹੋਰ ਕਾਰਜ ਵੀ ਸੈਸ਼ਨ ਦੌਰਾਨ ਪੂਰੇ ਕੀਤੇ ਜਾਣਗੇ।
ਸ਼੍ਰੀ ਜੋਸ਼ੀ ਨੇ ਕਿਹਾ ਕਿ ਅੰਤਰ ਸੈਸ਼ਨ ਦੀ ਮਿਆਦ ਦੌਰਾਨ ਐਲਾਨੇ ਅਧਿਆਦੇਸ਼ਾਂ ਨੂੰ ਤਬਦੀਲ ਕਰਨ ਵਾਲੇ ਚਾਰ ਬਿਲਾਂ ਨੂੰ ਸੰਸਦ ਦੇ ਅਗਲੇ ਸੈਸ਼ਨ ਦੇ ਸ਼ੁਰੂ ਹੋਣ ਦੇ ਛੇ ਹਫ਼ਤੇ ਦੇ ਅੰਦਰ ਸੰਸਦ ਦੇ ਕਾਨੂੰਨ ਦੇ ਰੂਪ ਵਿੱਚ ਕਾਨੂੰਨੀ ਰੂਪ ਦੇਣਾ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ 2021-22 ਦਾ ਕੇਂਦਰੀ ਬਜਟ ਸੋਮਵਾਰ, 1 ਫਰਵਰੀ 2021 ਨੂੰ ਸਵੇਰੇ 11.00 ਵਜੇ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।
ਸਰਬ ਪਾਰਟੀ ਮੀਟਿੰਗ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੋਤ, ਸੰਸਦੀ ਕਾਰਜ ਰਾਜ ਮੰਤਰੀ ਸ਼੍ਰੀ ਵੀ ਮੁਰਲੀਧਰਨ ਅਤੇ ਸ਼੍ਰੀ ਅਰਜੁਨ ਰਾਮ ਮੇਘਾਵਾਲ ਸਮੇਤ ਵਿਭਿੰਨ ਰਾਜਨੀਤਕ ਦਲਾਂ ਦੇ ਨੇਤਾ ਮੌਜੂਦ ਸਨ। ਵਿਭਿੰਨ ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਮੀਟਿੰਗ ਦੌਰਾਨ ਕਿਹਾ ਕਿ ਬਜਟ ਸੈਸ਼ਨ ਦੌਰਾਨ ਵਿਭਿੰਨ ਮੁੱਦਿਆਂ ਨੂੰ ਚੁੱਕਣਗੇ।
ਬਜਟ ਸੈਸ਼ਨ, 2021 ਦੌਰਾਨ ਪੇਸ਼ ਕੀਤੇ ਜਾਣ ਵਾਲੇ ਸੰਭਾਵਿਤ ਬਿਲਾਂ ਦੀ ਸੂਚੀ
1-ਵਿਧਾਨਕ ਕਾਰਜ
1. ਰਾਸ਼ਟਰੀ ਰਾਜਧਾਨੀ ਖੇਤਰ ਅਤੇ ਆਲ਼ੇ-ਦੁਆਲ਼ੇ ਦੇ ਖੇਤਰਾਂ ਵਿੱਚ ਵਾਯੂ ਗੁਣਵੱਤਾ ਪ੍ਰਬੰਧਨ ਕਮਿਸ਼ਨ ਬਿਲ, 2021-ਅਧਿਆਦੇਸ਼ ਨੂੰ ਤਬਦੀਲ ਕਰਨ ਲਈ।
2. ਸਾਲਸੀ ਅਤੇ ਸੁਲ੍ਹਾ (ਸੋਧ) ਬਿਲ, 2021-ਅਧਿਆਦੇਸ਼ ਨੂੰ ਬਦਲਣ ਲਈ।
3. ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਕਾਨੂੰਨ (ਵਿਸ਼ੇਸ਼ ਪ੍ਰਾਵਧਾਨ) ਦੂਜਾ (ਸੋਧ) ਬਿਲ, 2021-ਅਧਿਆਦੇਸ਼ ਨੂੰ ਬਦਲਣ ਲਈ।
4. ਜੰਮੂ ਅਤੇ ਕਸ਼ਮੀਰ ਪੁਨਰਗਠਨ (ਸੋਧ) ਬਿਲ, 2021-ਅਧਿਆਦੇਸ਼ ਨੂੰ ਤਬਦੀਲ ਕਰਨ ਲਈ।
5. ਡੀਐੱਨਏ ਟੈਕਨੋਲੋਜੀ (ਉਪਯੋਗ ਅਤੇ ਲਾਗੂ ਕਰਨਾ) ਰੈਗੂਲੇਸ਼ਨ ਬਿਲ, 2019।
6. ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕਾਂ ਦੀ ਦੇਖਭਾਲ਼ ਅਤੇ ਕਲਿਆਣ (ਸੋਧ) ਬਿਲ, 2019।
7. ਫੈਕਟਰਿੰਗ ਰੈਗੂਲੇਸ਼ਨ (ਸੋਧ) ਬਿਲ, 2020
8. ਰਾਸ਼ਟਰੀ ਖਾਧ ਟੈਕਨੋਲੋਜੀ ਉੱਦਮਸ਼ੀਲਤਾ ਅਤੇ ਪ੍ਰਬੰਧਨ ਸੰਸਥਾਨ ਬਿਲ, 2019
9. ਸਿਨੇਮੈਟੋਗ੍ਰਾਫ (ਸੋਧ) ਬਿਲ, 2019
10. ਬੰਨ੍ਹ ਸੁਰੱਖਿਆ ਬਿਲ, 2019 ਲੋਕ ਸਭਾ ਵੱਲੋਂ ਪਾਸ
11. ਪ੍ਰਮੁੱਖ ਬੰਦਰਗਾਹ ਅਥਾਰਿਟੀ ਬਿਲ, 2020 ਲੋਕ ਸਭਾ ਵੱਲੋਂ ਪਾਸ
12. ਕੀਟਨਾਸ਼ਕ ਪ੍ਰਬੰਧਨ ਬਿਲ, 2020
13. ਰਾਸ਼ਟਰੀ ਅਲਾਇਡ ਅਤੇ ਸਿਹਤ ਪੇਸ਼ਾ ਕਮਿਸ਼ਨ ਬਿਲ, 2020
14. ਗਰਭ ਅਵਸਥਾ ਦੀ ਮੈਡੀਕਲ ਸਮਾਪਤੀ (ਸੋਧ) ਬਿਲ, 2020 ਲੋਕ ਸਭਾ ਵੱਲੋਂ ਪਾਸ।
15. ਖਾਣ (ਸੋਧ) ਬਿਲ, 2011 (ਵਾਪਸ ਲੈਣ ਲਈ)
16. ਅੰਤਰ ਰਾਜ ਪਰਵਾਸੀ ਕਾਮੇ (ਰੋਜ਼ਗਾਰ ਅਤੇ ਸੇਵਾ ਦੀਆਂ ਸ਼ਰਤਾਂ ਦੀ ਰੈਗੂਲੇਸ਼ਨ) ਸੋਧ ਬਿਲ, 2011 (ਵਾਪਸ ਲੈਣ ਲਈ)
17. ਭਵਨ ਅਤੇ ਹੋਰ ਨਿਰਮਾਣ ਮਜ਼ਦੂਰਾਂ ਨਾਲ ਸਬੰਧਿਤ ਕਾਨੂੰਨ (ਸੋਧ) ਬਿਲ, 2013 (ਵਾਪਸ ਲੈਣ ਲਈ)
18. ਰੋਜ਼ਗਾਰ ਕੇਂਦਰ (ਖਾਲੀ ਅਸਾਮੀਆਂ ਦੀ ਲਾਜ਼ਮੀ ਅਧਿਸੂਚਨਾ) ਸੋਧ ਬਿਲ, 2013 (ਵਾਪਸ ਲੈਣ ਲਈ)
19. ਬਹੁ ਰਾਜ ਸਹਿਕਾਰੀ ਕਮੇਟੀਆਂ (ਸੋਧ) ਬਿਲ, 2021
20. ਰਾਸ਼ਟਰੀ ਔਸ਼ਧੀ ਸਿੱਖਿਆ ਅਤੇ ਖੋਜ ਸੰਸਥਾਨ (ਸੋਧ) ਬਿਲ, 2021
21. ਚਾਰਟਡ ਅਕਾਊਂਟਸ, ਕਾਸਟ ਅਤੇ ਵਰਕਸ ਅਕਾਊਂਟਸ ਅਤੇ ਕੰਪਨੀ ਸੈਕਟਰੀਜ਼ (ਸੋਧ) ਬਿਲ, 2021
22. ਮੁਕਾਬਲੇਬਾਜ਼ੀ (ਸੋਧ) ਬਿਲ, 2021
23. ਪੈਨਸ਼ਨ ਫੰਡ ਰੈਗੂਲੇਸ਼ਨ ਅਤੇ ਵਿਕਾਸ ਅਥਾਰਿਟੀ (ਸੋਧ) ਬਿਲ, 2021
24. ਨੈਸ਼ਨਲ ਬੈਂਕ ਫਾਰ ਫਾਇਨੈਂਸਿੰਗ ਇਨਫ੍ਰਾਸਟ੍ਰਕਚਰ ਐਂਡ ਡਿਵਲਪਮੈਂਟ (ਐੱਨਏਬੀਐੱਫਆਈਡੀ) ਬਿਲ, 2021
25. ਕ੍ਰਿਪਟੋਕਰੇਂਸੀ ਅਤੇ ਅਧਿਕਾਰਕ ਡਿਜੀਟਲ ਮੁਦਰਾ ਰੈਗੂਲੇਸ਼ਨ ਬਿਲ, 2021
26. ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਬਿਲ, 2021
27. ਮੈਟਰੋ ਰੇਲ (ਨਿਰਮਾਣ, ਸੰਚਾਲਨ ਅਤੇ ਸਾਂਭ ਸੰਭਾਲ) ਬਿਲ, 2021
28. ਖਾਣ ਅਤੇ ਖਣਿਜ (ਵਿਕਾਸ ਅਤੇ ਰੈਗੂਲੇਸ਼ਨ) ਸੋਧ ਬਿਲ, 2021
29. ਬਿਜਲੀ (ਸੋਧ) ਬਿਲ, 2021
30. ਦ ਮਰੀਨ ਏਡਜ਼ ਟੂ ਨੇਵੀਗੇਸ਼ਨ ਬਿਲ, 2021
31. ਅੰਤਰ ਦੇਸ਼ੀ ਜਹਾਜ਼ ਬਿਲ, 2021
32. ਮੈਨੂਅਲ ਸਕੇਵੇਂਜਰਜ਼ ਦੇ ਰੂਪ ਵਿੱਚ ਰੋਜ਼ਗਾਰ ਦੀ ਪਾਬੰਦੀ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਸੋਧ ਬਿਲ, 2021
33. ਕਿਸ਼ੋਰ ਨਿਆਂ (ਬੱਚਿਆਂ ਦੀ ਦੇਖਭਾਲ਼ ਅਤੇ ਸੰਭਾਲ) ਸੋਧ ਬਿਲ, 2021
II – ਵਿੱਤੀ ਕਾਰਜ
1. ਵਿੱਤ, ਬਿਲ, 2021
2. 2020-21 ਲਈ ਅਨੁਦਾਨਾਂ ਦੀਆਂ ਅਨੁਪੂਰਕ ਮੰਗਾਂ ’ਤੇ ਚਰਚਾ ਅਤੇ ਮਤਦਾਨ ਅਤੇ ਸਬੰਧਿਤ ਨਿਰਧਾਰਨ ਬਿਲ ਨੂੰ ਪੇਸ਼ ਕਰਨਾ, ’ਤੇ ਵਿਚਾਰ ਕਰਨਾ ਅਤੇ ਪਾਸ ਕਰਨਾ।
3. 2021-22 ਲਈ ਅਨੁਦਾਨ ਦੀਆਂ ਮੰਗਾਂ ’ਤੇ ਚਰਚਾ ਅਤੇ ਮਤਦਾਨ ਅਤੇ ਸਬੰਧਿਤ ਨਿਰਧਾਰਨ ਬਿਲ ਨੂੰ ਪੇਸ਼ ਕਰਨਾ, ’ਤੇ ਵਿਚਾਰ ਕਰਨਾ ਅਤੇ ਪਾਸ ਕਰਨਾ।
4. ਵਿੱਤ ਸਾਲ 2020-21 ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਅਨੁਦਾਨਾਂ ਦੀਆਂ ਅਨੁਪੂਰਕ ਮੰਗਾਂ ’ਤੇ ਚਰਚਾ ਅਤੇ ਮਤਦਾਨ ਅਤੇ ਸਬੰਧਿਤ ਨਿਰਧਾਰਨ ਬਿਲ ਨੂੰ ਪੇਸ਼ ਕਰਨਾ, ’ਤੇ ਵਿਚਾਰ ਕਰਨਾ ਅਤੇ ਪਾਸ ਕਰਨਾ।
5. ਵਿੱਤ ਸਾਲ 2021-22 ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੀਆਂ ਅਨੁਦਾਨ ਮੰਗਾਂ ’ਤੇ ਚਰਚਾ ਅਤੇ ਮਤਦਾਨ, ਸਬੰਧਿਤ ਨਿਰਧਾਰਨ ਬਿਲ ਨੂੰ ਪੇਸ਼ ਕਰਨਾ, ਵਿਚਾਰ ਕਰਨਾ ਅਤੇ ਪਾਸ ਕਰਨਾ।
*********
ਵਾਈਬੀ/ਐੱਸਐੱਸ
(Release ID: 1693667)
Visitor Counter : 252