ਵਿੱਤ ਮੰਤਰਾਲਾ

ਆਰਥਿਕ ਸਮੀਖਿਆ ਦੇ ਅਨੁਸਾਰ, ਰਾਹਤ ਖਤਮ ਹੋਣ ਤੋਂ ਬਾਅਦ ਅਸਾਸਿਆਂ ਦੀ ਗੁਣਵੱਤਾ ਦੀ ਸਮੀਖਿਆ ਤੁਰੰਤ ਕੀਤੀ ਜਾਣੀ ਜ਼ਰੂਰੀ ਹੈ


ਬੈਂਕ ਕਰਜ਼ਿਆਂ 'ਤੇ ਮੌਜੂਦਾ ਰੈਗੂਲੇਟਰੀ ਰਾਹਤ ਕੋਵਿਡ ਮਹਾਮਾਰੀ ਕਾਰਨ ਪ੍ਰਦਾਨ ਕੀਤੀ ਗਈ ਸੀ

ਰੈਗੂਲੇਟਰੀ ਰਾਹਤ ਐਮਰਜੈਂਸੀ ਉਪਾਅ: ਆਰਥਿਕ ਸਮੀਖਿਆ

Posted On: 29 JAN 2021 3:30PM by PIB Chandigarh

ਆਰਥਿਕ ਸਮੀਖਿਆ ਦੇ ਅਨੁਸਾਰ, ਰਾਹਤ ਸਹਾਇਤਾ ਪ੍ਰਦਾਨ ਕਰਨ ਦੇ ਸਮੇਂ ਪੈਦਾ ਹੋਈ ਰੈਗੂਲੇਟਰੀ ਅਤੇ ਬੈਂਕ ਵਿਚਕਾਰ ਜੋ ਅਸਪਸ਼ਟ ਜਾਣਕਾਰੀ ਸਮੱਸਿਆ ਦੇ ਕਾਰਨ ਰਾਹਤ ਸਹਾਇਤਾ ਸਮਾਪਤ ਹੋਣ ਤੋਂ ਤੁਰੰਤ ਬਾਅਦ ਅਸਾਸਿਆਂ ਦੀ ਗੁਣਵੱਤਾ ਦੀ ਸਮੀਖਿਆ ਕਰਨ ਦੀ ਜ਼ਰੂਰਤ ਹੈ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਮੀਖਿਆ, 2020-21 ਪੇਸ਼ ਕੀਤੀ। ਸਮੀਖਿਆ ਦੇ ਅਨੁਸਾਰ, ਕਰਜ਼ੇ ਦੀ ਮੁੜ ਅਦਾਇਗੀ ਲਈ ਕਾਨੂੰਨੀ ਢਾਂਚੇ ਨੂੰ ਮਜ਼ਬੂਤ ​​ਕੀਤਾ ਜਾਣਾ ਚਾਹੀਦਾ ਹੈ। ਅਸਾਸਿਆਂ ਦੇ ਪੁਨਰਗਠਨ ਲਈ ਨਿਯਮ ਬਣਾਉਣ ਵਾਲੇ ਬੈਂਕਾਂ ਨੂੰ ਰੈਗੂਲੇਟਰੀ ਰਾਹਤ ਪ੍ਰਦਾਨ ਕਰਨ ਕਾਰਨ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਹੁਣ ਡੁੱਬੇ ਕਰਜ਼ੇ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਅਸਾਸਿਆਂ ਨੂੰ ਡੁੱਬੇ ਅਸਾਸਿਆਂ ਦੇ ਰੂਪ ਵਿੱਚ ਵਰਗੀਕ੍ਰਿਤ ਨਹੀਂ ਕੀਤਾ ਜਾਵੇਗਾ। 

 

ਆਰਥਿਕ ਸਮੀਖਿਆ ਦੇ ਅਨੁਸਾਰ, ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਆਰਥਿਕ ਚੁਣੌਤੀ ਦੇ ਮੱਦੇਨਜ਼ਰ, ਵਿਸ਼ਵ ਭਰ ਦੀਆਂ ਵਿੱਤੀ ਸੰਸਥਾਵਾਂ ਨੇ ਨਿਯਮਿਤ ਰਾਹਤ ਪ੍ਰਦਾਨ ਕੀਤੀ ਹੈ ਅਤੇ ਭਾਰਤ ਇਸ ਵਿੱਚ ਕੋਈ ਅਪਵਾਦ ਨਹੀਂ ਹੈ। ਸਮੀਖਿਆ ਦੇ ਅਨੁਸਾਰ, ਸੰਕਟ 'ਤੇ ਕਾਬੂ ਪਾਉਣ ਲਈ ਐਮਰਜੈਂਸੀ ਉਪਾਵਾਂ ਤਹਿਤ ਵਿੱਤੀ ਖੇਤਰ ਤੋਂ ਉਸਾਰੀ ਖੇਤਰ ਨੂੰ ਰਾਹਤ ਪ੍ਰਦਾਨ ਕੀਤੀ ਗਈ ਹੈ। ਇਸ ਲਈ, ਨੀਤੀ ਨਿਰਮਾਤਾਵਾਂ ਨੂੰ ਰਾਹਤ ਪ੍ਰਦਾਨ ਕਰਨਾ ਇਸ ਨੂੰ ਐਮਰਜੈਂਸੀ ਦਵਾਈ ਵਜੋਂ ਵਰਤਣਾ ਹੈ। ਸਮੀਖਿਆ ਦੇ ਅਨੁਸਾਰ, ਰਾਹਤ ਪ੍ਰਦਾਨ ਕਰਨਾ ਐਮਰਜੈਂਸੀ ਦਵਾਈ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ, ਇਸ ਲਈ ਆਰਥਿਕ ਸਥਿਤੀ ਵਿੱਚ ਸੁਧਾਰ ਨਾਲ ਇਸ ਸਹਾਇਤਾ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਆਰਥਿਕ ਸਮੀਖਿਆ 2020-21 ਦੇ ਅਨੁਸਾਰ, ਅਜਿਹੀ ਰਾਹਤ ਸਹਾਇਤਾ ਸਾਲਾਂ ਲਈ ਬਰਕਰਾਰ ਨਹੀਂ ਰੱਖੀ ਸਕਦੀ। 

 

ਸਮੀਖਿਆ ਵਿੱਚ ਅੱਗੇ ਕਿਹਾ ਗਿਆ ਹੈ ਕਿ ਵਿਸ਼ਵਵਿਆਪੀ ਆਰਥਿਕ ਸੰਕਟ ਦੌਰਾਨ, ਕਰਜ਼ਾ ਲੈਣ ਵਾਲਿਆਂ ਨੂੰ ਰਾਹਤ ਸਹਾਇਤਾ ਨਾਲ ਕੋਵਿਡ ਮਹਾਮਾਰੀ ਦੇ ਕਾਰਨ ਆਏ ਸੰਕਟ ਦੇ ਸਮੇਂ ਵੱਡੀ ਮਦਦ ਮਿਲੀ ਸੀ ਅਤੇ ਇਸ ਨੇ ਵੱਡੀ ਗਿਣਤੀ ਲੋਕਾਂ ਨੂੰ ਰਾਹਤ ਦਿੱਤੀ ਸੀ। ਹਾਲਾਂਕਿ, ਸਮੀਖਿਆ ਦੇ ਅਨੁਸਾਰ, ਰਾਹਤ ਸਹਾਇਤਾ ਪ੍ਰਦਾਨ ਕਰਨ ਨਾਲ ਬੈਂਕਾਂ, ਕੰਪਨੀਆਂ ਅਤੇ ਅਰਥਵਿਵਸਥਾ ਲਈ ਨਕਾਰਾਤਮਕ ਨਤੀਜੇ ਆਏ ਹਨ। 

 

V1C7.jpg

 

ਕੋਵਿਡ -19 ਮਹਾਮਾਰੀ ਦੇ ਕਾਰਨ, ਬੈਂਕ ਕਰਜ਼ਿਆਂ 'ਤੇ ਮੌਜੂਦਾ ਨਿਯਮਿਤ ਰਾਹਤ ਸਹਾਇਤਾ ਪ੍ਰਦਾਨ ਕਰਨਾ ਜ਼ਰੂਰੀ ਹੋ ਗਿਆ ਸੀ। ਰਾਹਤ ਸਹਾਇਤਾ ਨਿਯਮ ਦੀ ਬੈਂਕਾਂ ਦੁਆਰਾ ਕਰਜ਼ਿਆਂ ਦੇ ਪੁਨਰਗਠਨ ਅਤੇ ਉਨ੍ਹਾਂ ਦੇ ਖਾਤਿਆਂ ਦਾ ਪ੍ਰਬੰਧ ਕਰਨ ਲਈ ਦੁਰਵਰਤੋਂ ਕੀਤੀ ਗਈ ਸੀ। ਨਤੀਜੇ ਵਜੋਂ, ਅਰਥਵਿਵਸਥਾ ਵਿੱਚ ਗੁਣਵੱਤਾ ਵਾਲੇ ਨਿਵੇਸ਼ ਨੂੰ ਨੁਕਸਾਨ ਝੱਲਣਾ ਪਿਆ। ਇਸ ਨਾਲ ਪ੍ਰਾਪਤ ਲਾਭ ਬੈਂਕਾਂ ਵਲੋਂ ਸ਼ੇਅਰ ਧਾਰਕਾਂ ਨੂੰ ਵੱਧ ਲਾਭਅੰਸ਼ ਪ੍ਰਦਾਨ ਕਰਨ ਲਈ ਕੀਤਾ ਗਿਆ। ਜਨਤਕ ਖੇਤਰ ਦੇ ਬੈਂਕਾਂ ਨੇ ਇਹ ਲਾਭ ਸਰਕਾਰ ਨੂੰ ਦਿੱਤਾ। ਨਤੀਜੇ ਵਜੋਂ, ਬੈਂਕਾਂ ਕੋਲ ਫੰਡਾਂ ਦੀ ਘਾਟ ਹੋ ਗਈ ਸੀ। ਇਸ ਦੇ ਕਾਰਨ, ਅਰਥਵਿਵਸਥਾ ਵਿੱਚ ਗੁਣਵੱਤਾ ਵਾਲੇ ਨਿਵੇਸ਼ ਨੂੰ ਨੁਕਸਾਨ ਪਹੁੰਚਿਆ। ਬੈਂਕਾਂ ਤੋਂ ਲਾਭਅੰਸ਼ ਪ੍ਰਾਪਤ ਕਰਨ ਵਾਲੀਆਂ ਕੰਪਨੀਆਂ ਨੇ ਆਪਣੇ ਪੈਸੇ ਬਜ਼ਾਰ ਵਿੱਚ ਹੋਰ ਅਸੰਭਵ ਜਿਹੇ ਪ੍ਰੋਜੈਕਟਾਂ ਵਿੱਚ ਲਗਾਏ। ਗ਼ਲਤ ਉਧਾਰ ਅਤੇ ਢਿੱਲੀ ਨਿਗਰਾਨੀ ਪ੍ਰਣਾਲੀ ਕਾਰਨ ਉਧਾਰ ਦੇਣ ਵਾਲੀਆਂ ਕੰਪਨੀਆਂ ਦੀ ਸਾਖ਼ ਵਿੱਚ ਗਿਰਾਵਟ ਆਈ ਅਤੇ ਇਸ ਨਾਲ ਕੰਪਨੀ ਦੀ ਸਥਿਤੀ ਵਿਗੜ ਖ਼ਰਾਬ ਹੋਈ ਹੈ। 

 

***

 

ਆਰਐੱਮ/ਆਰਕੇਜੇ/ਆਰਸੀ


(Release ID: 1693384) Visitor Counter : 147