ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ

Posted On: 27 JAN 2021 4:23PM by PIB Chandigarh

27 ਜਨਵਰੀ, 2021 ਤੱਕ 9 ਰਾਜਾਂ (ਕੇਰਲਹਰਿਆਣਾਮੱਧ ਪ੍ਰਦੇਸ਼ਮਹਾਰਾਸ਼ਟਰਛੱਤੀਸਗਡ਼੍ਹਉੱਤਰਾਖੰਡਗੁਜਰਾਤਉੱਤਰ ਪ੍ਰਦੇਸ਼ ਅਤੇ ਪੰਜਾਬ) ਵਿਚ ਏਵੀਅਨ ਇਨਫਲੂਐਂਜ਼ਾ (ਬਰਡ ਫਲੂ) ਦੀ ਪੁਸ਼ਟੀ ਹੋ ਚੁੱਕੀ ਸੀ ਅਤੇ ਇਨ੍ਹਾਂ ਰਾਜਾਂ ਵਿਚ ਪੋਲਟਰੀ ਪੰਛੀਆਂ ਵਿਚ ਇਨ੍ਹਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 12 ਰਾਜਾਂ (ਮੱਧ ਪ੍ਰਦੇਸ਼ਹਰਿਆਣਾਮਹਾਰਾਸ਼ਟਰਛੱਤੀਸਗਡ਼੍ਹਹਿਮਾਚਲ ਪ੍ਰਦੇਸ਼ਗੁਜਰਾਤਉੱਤਰ ਪ੍ਰਦੇਸ਼ਉੱਤਰਾਖੰਡਦਿੱਲੀਰਾਜਸਥਾਨਜੰਮੂ ਕਸ਼ਮੀਰ ਅਤੇ ਪੰਜਾਬ) ਵਿਚ ਕਾਂਵਾਂ/ਪ੍ਰਵਾਸੀ ਪੰਛੀਆਂ/ ਜੰਗਲੀ ਪੰਛੀਆਂ ਵਿਚ ਇਸ ਦੀ ਪੁਸ਼ਟੀ ਕੀਤੀ ਗਈ ਹੈ।

ਮਹਾਰਾਸ਼ਟਰ ਦੇ ਨੰਦੇੜ, ਸੋਲਾਪੁਰ, ਪੁਣੇ, ਅਹਮਦ ਨਗਰ, ਬੁਲਧਾਣਾ, ਨਾਸਿਕ ਅਤੇ ਹਿੰਗੋਲੀ ਜਿਲਿਆਂ ਵਿੱਚ ਪੋਲਟਰੀ ਪੰਛੀਆਂ , ਗੁਜਰਾਤ ਦੇ ਭਾਵਨਗਰ ਅਤੇ ਛੱਤੀਸਗੜ੍ਹ ਦੇ ਧਮਤਰੀ ਜਿਲੇ ਵਿੱਚ ਪੋਲਟਰੀ ਨਮੂਨਿਆਂ ਏਵੀਅਨ ਇਨਫਲੂਐਂਜ਼ਾ ਦੀ ਪੁਸ਼ਟੀ ਹੋਈ ਹੈ। 

ਇਸ ਤੋਂ ਇਲਾਵਾ ਉੱਤਰਾਖੰਡ ਦੀ ਰੁਦਰਪ੍ਰਯਾਗ ਫਾਰੈਸਟ ਡਿਵੀਜਨ, ਗੁਜਰਾਤ ਦੇ ਜੂਨਾਗੜ੍ਹ ਜਿਲੇ ਵਿੱਚ ਤਿੱਤਰ ਅਤੇ ਮਹਾਰਾਸ਼ਟਰ ਦੇ ਬੀੜ ਵਿੱਚ ਮੋਰ ਵਿੱਚ ਏਵੀਅਨ ਇਨਫਲੂਐਂਜ਼ਾ ਦੀ ਪੁਸ਼ਟੀ ਕੀਤੀ ਗਈ ਹੈ।

ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗਡ਼੍ਹਪੰਜਾਬਉੱਤਰ ਪ੍ਰਦੇਸ਼ ਅਤੇ ਗੁਜਰਾਤ ਪ੍ਰਭਾਵਤ ਕੇਂਦਰਾਂ ਵਿਚ ਕੰਟਰੋਲ ਅਤੇ ਕੰਟੇਨਮੈਂਟ (ਕਲੀਨਿੰਗ ਅਤੇ ਡਿਸਇਨਫੈਕਸ਼ਨ) ਆਪ੍ਰੇਸ਼ਨ ਜਾਰੀ ਹਨ। ਪੋਲਟਰੀ ਤੋਂ ਇਲਾਵਾ ਜਿੱਥੇ ਹੋਰ ਪੰਛੀਆਂ ਦੀ ਨਸਲਾਂ ਵਿੱਚ ਪੋਜ਼ੀਟਿਵ ਨਤੀਜੇ ਆਏ ਹਨ, ਉੱਥੇ ਵੀ ਨਿਗਰਾਨੀ ਦਾ ਕੰਮ ਚਲ ਰਿਹਾ ਹੈ।   

ਕਾਰਜ ਯੋਜਨਾ ਅਨੁਸਾਰ ਰਾਜ ਵਲੋਂ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈਜਿਨ੍ਹਾਂ ਦੇ ਪੋਲਟਰੀ ਪੰਛੀਆਂ ਨੂੰ ਖਤਮ ਕੀਤਾ ਗਿਆ ਹੈ ਅਤੇ ਅੰਡੇ ਤੇ ਪੋਲਟਰੀ ਫੀਡ ਨਸ਼ਟ ਕੀਤੀ ਗਈ ਹੈ।  ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀਏਐਚਡੀ) ਨੇ ਆਪਣੀ ਐਲਐਚ ਅਤੇ ਡੀਸੀ ਸਕੀਮ ਦੇ  ਏਐਸਸੀਏਡੀ ਕੰਪੋਨੈਂਟ ਅਧੀਨ 50-50 ਦੇ ਹਿੱਸੇ ਦੇ ਆਧਾਰ ਤੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਫੰਡ ਮੁਹੱਈਆ ਕਰਵਾਏ ਹਨ। ਮਹਾਰਾਸ਼ਟਰ ਸਰਕਾਰ ਨੇ ਪੋਲਟਰੀ ਤੇ ਹੋਰ ਪੰਛੀਆਂ ਦੇ ਖਾਤਮੇ ਅਤੇ ਅੰਡਿਆਂ, ਤੇ ਪੋਲਟਰੀ ਫੀਡ ਰੋਗ  ਕੰਟਰੋਲ ਪ੍ਰੋਗਰਾਮ ਅਧੀਨ ਇਕ ਕਿਲੋਮੀਟਰ ਦੇ ਘੇਰੇ ਅੰਦਰ ਪ੍ਰਭਾਵਤ ਖੇਤਰ ਵਿੱਚ ਬਿਮਾਰੀ ਦੀ ਰੋਕਥਾਮ ਲਈ ਆਪ੍ਰੇਸ਼ਨਲ ਲਾਗਤ ਦੇ ਰੂਪ ਵਿੱਚ 1.30 ਲੱਖ ਰੁਪਏ ਦਾ ਪੈਕੇਜ ਮਨਜੂਰ ਕੀਤਾ ਹੈ। , 

ਸਾਰੇ  ਹੀ ਰਾਜਾਂ ਵਲੋਂ ਰੋਜ਼ਾਨਾ ਦੇ ਆਧਾਰ ਤੇ ਵਿਭਾਗ ਨੂੰ ਉਨ੍ਹਾਂ ਵਲੋਂ ਏਵੀਅਨ ਇਨਫਲੂਐਂਜ਼ਾ-2021 ਨੂੰ ਕੰਟਰੋਲ ਕਰਨ ਅਤੇ ਕੰਟੇਨਮੈਂਟ ਲਈ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਅਪਣਾਈ ਜਾ ਰਹੀ ਸੋਧੀ ਹੋਈ ਕਾਰਜ ਯੋਜਨਾ ਅਨੁਸਾਰ ਰਿਪੋਰਟ ਕੀਤੀ ਜਾ ਰਹੀ ਹੈ।

ਵਿਭਾਗ ਟਵਿਟਰਫੇਸਬੁੱਕ ਹੈਂਡਲਾਂ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਸਾਰੇ ਹੀ ਪਲੇਟਫਾਰਮਾਂ ਰਾਹੀਂ ਏਵੀਅਨ ਇਨਫਲੂਐਂਜ਼ਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।

---------------------------- 

ਏਪੀਐਸ /ਐਮਜੀ



(Release ID: 1692825) Visitor Counter : 149