ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਰਾਸ਼ਟ੍ਰੀਯ ਬਾਲ ਪੁਰਸਕਾਰ ਜੇਤੂਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
Posted On:
25 JAN 2021 9:12PM by PIB Chandigarh
ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਭ ਨੂੰ ‘ਪ੍ਰਧਾਨ ਮੰਤਰੀ ਰਾਸ਼ਟ੍ਰੀਯ ਬਾਲ ਪੁਰਸਕਾਰ’ ਜਿੱਤਣ ਦੀ ਬਹੁਤ ਬਹੁਤ ਵਧਾਈ। ਜਦੋਂ ਤੋਂ ਤੁਹਾਨੂੰ ਪਤਾ ਲਗਿਆ ਹੋਵੇਗਾ ਕਿ ਤੁਹਾਡਾ ਨਾਮ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ, ਤੁਹਾਡੀ ਬੇਸਬਰੀ ਵਧ ਗਈ ਹੋਵੇਗੀ। ਤੁਹਾਡੇ ਮਾਤਾ-ਪਿਤਾ, ਦੋਸਤ, ਅਧਿਆਪਕ ਉਹ ਸਾਰੇ ਵੀ ਤੁਹਾਡੇ ਜਿੰਨੇ ਹੀ ਉਤਸੁਕ ਹੋਣਗੇ। ਤੁਹਾਡੀ ਤਰ੍ਹਾਂ ਮੈਂ ਵੀ ਤੁਹਾਡੇ ਸਭ ਨਾਲ ਮਿਲਣ ਦਾ ਇੰਤਜ਼ਾਰ ਕਰ ਰਿਹਾ ਸੀ ਲੇਕਿਨ ਕੋਰੋਨਾ ਦੀ ਵਜ੍ਹਾ ਤੋਂ ਹਾਲੇ ਸਾਡੀ ਵਰਚੁਅਲ ਮੁਲਾਕਾਤ ਹੀ ਹੋ ਰਹੀ ਹੈ।
ਪਿਆਰੇ ਬੱਚਿਓ,
ਤੁਸੀਂ ਜੋ ਕੰਮ ਕੀਤਾ ਹੈ, ਤੁਹਾਨੂੰ ਜੋ ਪੁਰਸਕਾਰ ਮਿਲਿਆ ਹੈ, ਉਹ ਇਸ ਲਈ ਵੀ ਖਾਸ ਹੈ ਕਿਉਂਕਿ ਤੁਸੀਂ ਇਹ ਸਭ ਕੁਝ ਕੋਰੋਨਾ ਕਾਲ ਵਿੱਚ ਕੀਤਾ ਹੈ। ਇੰਨੀ ਘੱਟ ਉਮਰ ਵਿੱਚ ਵੀ ਤੁਹਾਡੇ ਇਹ ਕੰਮ ਹੈਰਾਨ ਕਰ ਦੇਣ ਵਾਲੇ ਹਨ। ਕੋਈ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਣ ਕਰ ਰਿਹਾ ਹੈ, ਕੋਈ ਤਾਂ ਹੁਣੇ ਤੋਂ ਹੀ ਰਿਸਰਚ ਅਤੇ ਇਨੋਵੇਸ਼ਨ ਕਰ ਰਿਹਾ ਹੈ। ਤੁਹਾਡੇ ਵਿੱਚੋਂ ਹੀ ਕੱਲ੍ਹ ਦੇਸ਼ ਦੇ ਖਿਡਾਰੀ, ਦੇਸ਼ ਦੇ ਵਿਗਿਆਨੀ, ਦੇਸ਼ ਦੇ ਨੇਤਾ, ਦੇਸ਼ ਦੇ ਵੱਡੇ-ਵੱਡੇ ਸੀਈਓ, ਭਾਰਤ ਦਾ ਮਾਣ ਵਧਾਉਣ ਦੀ ਪਰੰਪਰਾ ਦਿਖਾਈ ਦੇਵੇਗੀ। ਹੁਣ ਜੋ ਵੀਡੀਓ ਫ਼ਿਲਮ ਚਲ ਰਹੀ ਸੀ, ਉਸ ਵਿੱਚ ਤੁਹਾਡੇ ਸਾਰਿਆਂ ਦੀਆਂ ਉਪਲਬਧੀਆਂ ਉੱਤੇ ਵਿਸਥਾਰ ਵਿੱਚ ਗੱਲ ਕੀਤੀ ਗਈ ਹੈ। ਤੁਹਾਡੇ ਵਿੱਚੋਂ ਕਈ ਬੱਚਿਆਂ ਬਾਰੇ ਤਾਂ ਮੈਨੂੰ ਵਿੱਚ-ਵਿੱਚ ਪਤਾ ਚਲਦਾ ਰਹਿੰਦਾ ਹੈ, ਸੁਣ ਚੁੱਕਿਆ ਹਾਂ। ਹੁਣ ਜਿਵੇਂ ਦੇਖੋ ਮੁੰਬਈ ਦੀ ਬੇਟੀ ਸਾਡੀ ਕਾਮਯਾ ਕਾਰਤੀਕੇਯਨ। ਤੁਹਾਨੂੰ ਯਾਦ ਹੋਵੇਗਾ ਮੈਂ ਮਨ ਕੀ ਬਾਤ ਵਿੱਚ ਵੀ ਇੱਕ ਵਾਰ ਉਸ ਦੇ ਵਿਸ਼ੇ ਵਿੱਚ ਜ਼ਿਕਰ ਕੀਤਾ ਸੀ। ਕਾਮਯਾ ਨੂੰ ਪਰਬਤ ਦੀ ਚੜ੍ਹਾਈ ਕਰਨ ਦੇ ਖੇਤਰ ਵਿੱਚ ਦੇਸ਼ ਦਾ ਨਾਮ ਉੱਚਾ ਕਰਨ ਲਈ ਇਹ ਪੁਰਸਕਾਰ ਮਿਲਿਆ ਹੈ। ਆਓ ਅੱਜ ਅਸੀਂ ਕਾਮਯਾ ਨਾਲ ਹੀ ਗੱਲ ਕਰਦੇ ਹਾਂ। ਉਨ੍ਹਾਂ ਤੋਂ ਹੀ ਸ਼ੁਰੂ ਕਰਦੇ ਹਾਂ। ਉਨ੍ਹਾਂ ਤੋਂ ਕੁਝ ਪੁੱਛਣਾ ਜ਼ਰੂਰ ਚਾਹੁੰਦਾ ਹਾਂ।
ਪ੍ਰਸ਼ਨ- ਕਾਮਯਾ, ਹਾਲੇ ਫ਼ਿਲਹਾਲ ਵਿੱਚ, ਮੈਂ ਨਹੀਂ ਮੰਨਦਾ ਤੁਸੀਂ ਚੈਨ ਨਾਲ ਬੈਠੇ ਹੋਵੋਗੇਂ, ਕੁਝ ਨਾ ਕੁਝ ਕਰਦੇ ਹੋਵੋਗੇਂ, ਤਾਂ ਤੁਸੀਂ ਕਿਸ ਨਵੇਂ ਪਰਬਤ ਉੱਤੇ ਆਪਣੀ ਜਿੱਤ ਪ੍ਰਾਪਤ ਕੀਤੀ ਹੈ? ਕੀ ਕੀਤਾ ਹੈ ਇਨ੍ਹਾਂ ਦਿਨਾਂ ਵਿੱਚ? ਜਾਂ ਫੇਰ ਕੋਰੋਨਾ ਦੀ ਵਜ੍ਹਾ ਤੋਂ ਕੁਝ ਮੁਸ਼ਕਿਲ ਆ ਗਈ, ਕੀ ਹੋਇਆ?
ਉੱਤਰ- ਸਰ, ਕੋਰੋਨਾ ਨੇ ਪੂਰੇ ਦੇਸ਼ ਨੂੰ ਹੀ ਘੱਟ ਮੁਸ਼ਕਿਲਾਂ ਦਿੱਤੀਆਂ ਹਨ। ਪਰ ਜਿਵੇਂ ਤੁਸੀਂ ਕਿਹਾ ਅਸੀਂ ਐਵੇਂ ਬੈਠੇ ਨਹੀਂ ਰਹਿ ਸਕਦੇ। ਸਾਨੂੰ ਕੋਰੋਨਾ ਤੋਂ ਬਾਅਦ ਵੀ ਮਜ਼ਬੂਤ ਹੋ ਕੇ ਬਾਹਰ ਆਉਣਾ ਹੈ। ਤਾਂ ਮੈਂ ਆਪਣੀ ਟ੍ਰੇਨਿੰਗ ਅਤੇ ਪੂਰੀ ਰੁਟੀਨ ਕੋਰੋਨਾ ਦੇ ਦੌਰਾਨ ਵੀ ਜਾਰੀ ਰੱਖੀ ਹੈ ਅਤੇ ਹੁਣ ਅਸੀਂ ਇਸ ਸਮੇਂ ਗੁਲਮਾਰਗ ਵਿੱਚ ਹਾਂ ਜੋ ਜੰਮੂ ਕਸ਼ਮੀਰ ਵਿੱਚ ਹੈ ਅਤੇ ਮੇਰੀ ਅਗਲੀ ਚੜ੍ਹਾਈ ਦੇ ਲਈ ਟ੍ਰੇਨਿੰਗ ਕਰ ਰਹੇ ਹਾਂ। ਜੋ ਨੌਰਥ ਅਮੇਰਿਕਾ ਵਿੱਚ ਮਾਉਂਟ ਦੇਨਾਲੀ ਹੈ। ਅਤੇ ਅਸੀਂ ਜੂਨ ਇਸ ਸਾਲ ਵਿੱਚ ਮਾਊਂਟ ਦੇਨਾਲੀ ਚੜ੍ਹਨ ਲਈ ਹੁਣ ਟ੍ਰੇਨਿੰਗ ਕਰ ਰਹੇ ਹਾਂ।
ਪ੍ਰਸ਼ਨ- ਤਾਂ ਹੁਣ ਤੁਸੀਂ ਬਾਰਾਮੁੱਲਾ ਵਿੱਚ ਹੋ?
ਉੱਤਰ- ਜੀ ਸਰ, ਧੰਨਵਾਦੀ ਜੀ ਆਫਿਸ ਨੇ ਸਾਨੂੰ ਬਹੁਤ ਮਦਦ ਕੀਤੀ ਹੈ ਅਤੇ ਉਨ੍ਹਾਂ ਨੇ ਵੀ ਪਿਛਲੇ ਤਿੰਨ ਦਿਨਾਂ ਤੋਂ 24*7 ਕੰਮ ਕੀਤਾ ਹੈ। ਅਤੇ ਅਸੀਂ ਇੱਥੇ ਬਾਰਾਮੁੱਲਾ ਵਿੱਚ ਆ ਕੇ ਤੁਹਾਡੇ ਨਾਲ ਮੁਲਾਕਾਤ ਕਰ ਪਾਏ ਹਾਂ ਸਰ।
ਪ੍ਰਸ਼ਨ- ਤਾਂ ਤੁਹਾਡੇ ਨਾਲ ਹੋਰ ਕੌਣ ਹੈ? ਜਾਣ-ਪਛਾਣ ਕਰਵਾਓ।
ਉੱਤਰ- ਸਰ, ਇਹ ਮੇਰੀ ਮੰਮੀ ਹੈ ਅਤੇ ਇਹ ਮੇਰੇ ਪਾਪਾ ਹਨ, ਸਰ।
ਪਾਪਾ – ਨਮਸਕਾਰ।
ਮੋਦੀ ਜੀ – ਚਲੋ, ਤੁਹਾਨੂੰ ਵਧਾਈ ਹੋਵੇ। ਤੁਸੀਂ ਬੇਟੀ ਦਾ ਹੌਸਲਾ ਵੀ ਵਧਾਇਆ ਅਤੇ ਤੁਸੀਂ ਉਸਦੀ ਮਦਦ ਵੀ ਕੀਤੀ ਹੈ ਤਾਂ ਮੈਂ ਅਜਿਹੇ ਮਾਂ-ਬਾਪ ਨੂੰ ਤਾਂ ਵਿਸ਼ੇਸ਼ ਰੂਪ ਅਭਿਨੰਦਨ ਕਰਦਾ ਹਾਂ।
ਪ੍ਰਸ਼ਨ-ਅੱਛਾ ਸਭ ਤੋਂ ਵੱਡਾ ਅਵਾਰਡ ਤਾਂ ਤੁਹਾਡੇ ਲਈ ਤੁਹਾਡੀ ਮਿਹਨਤ ਅਤੇ ਤੁਹਾਡਾ ਮਨੋਬਲ ਹੀ ਹੈ। ਤੁਸੀਂ ਤਾਂ ਪਹਾੜਾਂ ਉੱਤੇ ਚੜ੍ਹਦੇ ਹੋ, ਟ੍ਰੈਕਿੰਗ ਕਰਦੇ ਹੋ ਅਤੇ ਪੂਰੀ ਦੁਨੀਆ ਘੁੰਮਦੇ ਹੋ ਅਤੇ ਅਚਾਨਕ ਜਦੋਂ ਕੋਰੋਨਾ ਦੇ ਕਾਰਨ ਸਭ ਬੰਦ ਹੋ ਗਿਆ, ਤਾਂ ਇਹ ਸਾਲ ਕਿਵੇਂ ਬਿਤਾਇਆ? ਕੀ ਕਰਦੇ ਸੀ?
ਉੱਤਰ- ਸਰ, ਮੈਂ ਕੋਰੋਨਾ ਨੂੰ ਇੱਕ ਮੌਕਾ ਸਮਝਿਆ ਕਿ ਹਾਲਾਂਕਿ ਮੈਂ....
ਪ੍ਰਸ਼ਨ- ਮਤਲਬ ਤੁਸੀਂ ਵੀ ਆਪਦਾ ਨੂੰ ਅਵਸਰ ਵਿੱਚ ਪਲਟਿਆ?
ਉੱਤਰ- ਜੀ ਸਰ।
ਪ੍ਰਸ਼ਨ- ਦੱਸੋ।
ਉੱਤਰ- ਸਰ, ਪਰਬਤ ਤਾਂ ਨਹੀਂ ਚੜ੍ਹ ਸਕਦੀ ਹਾਂ ਸਰ ਹੁਣ ਜਾ ਕੇ, ਪਰ ਮੈਂ ਇਹ ਸਮਝਿਆ ਕਿ ਇਸ ਸਮੇਂ ਵਿੱਚ ਮੈਂ ਦੂਸਰਿਆਂ ਨੂੰ ਆਪਣੇ ਸਮੇਂ ਤੱਕ ਪਹੁੰਚਣ ਲਈ ਉਤਸ਼ਾਹਿਤ ਕਰ ਸਕਦੀ ਹਾਂ। ਤਾਂ ਮੈਂ ਬਹੁਤ ਸਾਰੇ ਸਕੂਲਾਂ ਅਤੇ ਸੰਸਥਾਵਾਂ ਵਿੱਚ ਵੈਬੀਨਾਰ ਦੇ ਰਹੀ ਹਾਂ ਅਤੇ ਮੇਰੇ ਮਿਸ਼ਨ ਬਾਰੇ ਵੀ ਦੱਸ ਰਹੀ ਹਾਂ ਅਤੇ ਇਸ ਦਾ ਮੈਸੇਜ ਵੀ ਫੈਲਾਉਣਾ ਚਾਹੁੰਦੀ ਹਾਂ, ਸਰ।
ਪ੍ਰਸ਼ਨ- ਪਰੰਤੂ ਸਰੀਰਕ ਫਿਟਨਸ ਲਈ ਵੀ ਤਾਂ ਕੁਝ ਕਰਨਾ ਪੈਂਦਾ ਹੋਵੇਗਾ?
ਉੱਤਰ- ਜੀ ਸਰ, ਅਕਸਰ ਅਸੀਂ ਦੌੜਨ ਅਤੇ ਸਾਈਕਲਿੰਗ ਲਈ ਜਾਂਦੇ ਸੀ ਪਰ ਪਹਿਲਾਂ ਲੌਕਡਾਊਨ ਵਿੱਚ ਇਹ ਮਨਜ਼ੂਰੀ ਨਹੀਂ ਸੀ ਤਾਂ ਅਸੀਂ ਜੋ 21 ਸਟੋਰੀ ਬਿਲਡਿੰਗ ਵਿੱਚ ਰਹਿੰਦੇ ਸੀ ਮੁੰਬਈ ਵਿੱਚ, ਅਸੀਂ ਉੱਥੇ ਪੌੜੀਆਂ ਉੱਪਰ-ਥੱਲੇ ਚੜ੍ਹਦੇ ਸੀ ਫਿਟਨਸ ਲਈ। ਅਤੇ ਥੋੜ੍ਹਾ ਲੌਕਡਾਊਨ ਵਿੱਚ ਖੁੱਲ੍ਹ ਹੋਣ ਤੋਂ ਬਾਅਦ ਅਸੀਂ ਮੁੰਬਈ ਸ਼ਿਫਟ ਹੋਏ ਹਾਂ ਤਾਂ ਅਸੀਂ ਸਹਿਯਾਦਰੀ ਵਿੱਚ ਜਾ ਕੇ ਛੋਟੇ ਮੋਟੇ tracks ਕਰਦੇ ਸੀ ਸਰ, weekends ਵਿੱਚ।
ਪ੍ਰਸ਼ਨ- ਤਾਂ ਮੁੰਬਈ ਵਿੱਚ ਤਾਂ ਕਦੇ ਠੰਢ ਕੀ ਹੁੰਦੀ ਹੈ ਪਤਾ ਹੀ ਨਹੀਂ ਚਲਦਾ ਹੋਵੇਗਾ। ਇੱਥੇ ਤਾਂ ਅੱਜ ਬਾਰਾਮੁੱਲਾ ਵਿੱਚ ਕਾਫ਼ੀ ਠੰਢ ਵਿੱਚ ਰਹਿੰਦੇ ਹੋਵੋਗੇ ਤੁਸੀਂ?
ਉੱਤਰ- ਜੀ ਸਰ।
ਪ੍ਰਧਾਨ ਮੰਤਰੀ ਸਰ ਦੀ ਟਿੱਪਣੀ: ਦੇਖੋ ਕੋਰੋਨਾ ਨੇ ਨਿਸ਼ਚਿਤ ਰੂਪ ਵਿੱਚ ਸਭ ਨੂੰ ਪ੍ਰਭਾਵਿਤ ਕੀਤਾ ਹੈ ਲੇਕਿਨ ਇੱਕ ਗੱਲ ਮੈਂ ਨੋਟ ਕੀਤੀ ਹੈ ਕਿ ਦੇਸ਼ ਦੇ ਬੱਚੇ, ਦੇਸ਼ ਦੀ ਭਾਵੀ ਪੀੜ੍ਹੀ ਨੇ ਇਸ ਮਹਾਮਾਰੀ ਨਾਲ਼ ਮੁਕਾਬਲਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਸਾਬਣ ਨਾਲ 20 ਸੈਕੰਡ ਹੱਥ ਧੋਣਾ ਹੈ- ਇਹ ਗੱਲ ਬੱਚਿਆਂ ਨੇ ਸਭ ਤੋਂ ਪਹਿਲਾਂ ਫੜੀ। ਅਤੇ ਮੈਂ ਉਦੋਂ ਸ਼ੋਸਲ ਮੀਡੀਆ ਉੱਤੇ ਕਿੰਨੇ ਹੀ ਵੀਡੀਓ ਦੇਖਦਾ ਸੀ ਜਿਨ੍ਹਾਂ ਵਿੱਚ ਬੱਚੇ ਕੋਰੋਨਾ ਤੋਂ ਬਚਣ ਦੇ ਉਪਾਅ ਦਸਦੇ ਸਨ। ਅੱਜ ਇਹ ਅਵਾਰਡ ਅਜਿਹੇਹਰ ਬੱਚੇ ਨੂੰ ਵੀ ਮਿਲਿਆ ਹੈ। ਅਜਿਹੇ ਪਰਿਵਾਰ ਅਤੇ ਅਜਿਹਾ ਸਮਾਜ, ਜਿੱਥੇ ਬੱਚਿਆਂ ਤੋਂ ਸਿੱਖਣ ਦਾ ਕਲਚਰ ਹੁੰਦਾ ਹੈ ਉੱਥੇ ਬੱਚਿਆਂ ਦੇ ਵਿਅਕਤਿੱਤਵ ਦਾ ਤਾਂ ਬਹੁਤ ਵਿਕਾਸ ਹੁੰਦਾ ਹੀ ਹੈ, ਨਾਲ-ਨਾਲ ਵੱਡਿਆਂ ਵਿੱਚ ਵੀ ਖੜੋਤ ਨਹੀਂ ਆਉਂਦੀ, ਸਿੱਖਣ ਦੀ ਲਲਕ ਬਣੀ ਰਹਿੰਦੀ ਹੈ, ਉਨ੍ਹਾਂ ਦਾ ਉਤਸ਼ਾਹ ਬਣਿਆ ਰਹਿੰਦਾ ਹੈ। ਅਤੇ ਵੱਡੇ ਵੀ ਸੋਚਦੇ ਹਨ ਕਿ-ਅਰੇ ਵਾਹ... ਸਾਡੇ ਬੱਚੇ ਨੇ ਕਿਹਾ ਹੈ ਤਾਂ ਅਸੀਂ ਜ਼ਰੂਰ ਕਰਾਂਗੇ। ਅਸੀਂ ਇਹ ਕੋਰੋਨਾ ਦੇ ਸਮੇਂ ਵਿੱਚ ਵੀ ਦੇਖਿਆ ਹੈ ਅਤੇ ਸਵੱਛ ਭਾਰਤ ਮਿਸ਼ਨ ਦੌਰਾਨ ਵੀ ਮੈਂ ਬਰਾਬਰ ਦੇਖਿਆ ਹੈ। ਬੱਚੇ ਜਦੋਂ ਕਿਸੇ ਕੰਮ ਨਾਲ ਜੁੜ ਜਾਂਦੇ ਹੋ ਤਾਂ ਉਸ ਦੇ ਵਿੱਚ ਸਫ਼ਲਤਾ ਮਿਲਦੀ ਹੀ ਹੈ। ਕਾਮਯਾ ਤੁਹਾਨੂੰ, ਤੁਹਾਡੇ ਮਾਤਾ ਪਿਤਾ, ਤੁਹਾਡੇ ਟ੍ਰੇਨਰਸ, ਸਭ ਨੂੰ ਮੈਂ ਬਹੁਤ ਵਧਾਈ ਦਿੰਦਾ ਹਾਂ। ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਤੁਸੀਂ ਕਸ਼ਮੀਰ ਦਾ ਮਜ਼ਾ ਵੀ ਲਓ ਅਤੇ ਨਵੇਂ ਸਾਹਸ ਦੇ ਨਾਲ਼ ਅੱਗੇ ਵੀ ਵਧੋ। ਆਪਣੀ ਸਿਹਤ, ਆਪਣੀ ਫਿਟਨਸ ਦਾ ਖਿਆਲ ਰੱਖੋ, ਨਵੀਆਂ-ਨਵੀਆਂ ਉਚਾਈਆਂ ਉੱਤੇ ਪਹੁੰਚੋ, ਨਵੀਆਂ-ਨਵੀਆਂ ਚੋਟੀਆਂ ਨੂੰ ਪਾਰ ਕਰੋ। ਪਿਆਰੇ ਬੱਚਿਓ ਸਾਡੇ ਨਾਲ ਝਾਰਖੰਡ ਦੀ ਇੱਕ ਬੇਟੀ ਅੱਜ ਹੈ ਸਵਿਤਾ ਕੁਮਾਰੀ। ਉਸ ਨੂੰ ਖੇਡਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਲਈ ਇਹ ਪੁਰਸਕਾਰ ਮਿਲਿਆ ਹੈ।
ਪ੍ਰਸ਼ਨ- ਸਵਿਤਾ ਜੀ, ਤੁਸੀਂ ਕਿਵੇਂ ਮਨ ਬਣਾਇਆ ਕਿ ਆਰਚਰੀ ਜਾਂ ਨਿਸ਼ਾਨੇਬਾਜ਼ੀ ਵਿੱਚ ਤੁਹਾਨੂੰ ਅੱਗੇ ਵਧਣਾ ਹੈ? ਇਹ ਵਿਚਾਰ ਕਿੱਥੋਂ ਆਇਆ ਅਤੇ ਇਸ ਵਿੱਚ ਤੁਹਾਡੇ ਪਰਿਵਾਰ ਦਾ ਸਹਿਯੋਗ ਤਾਂ ਰਿਹਾ ਹੀ ਹੋਵੇਗਾ। ਤਾਂ ਮੈਂ ਜ਼ਰੂਰ ਤੁਹਾਡੇ ਤੋਂ ਸੁਣਨਾ ਚਾਹੁੰਦਾ ਹਾਂ ਤਾਂ ਕਿ ਦੇਸ਼ ਦੇ ਬੱਚੇ ਜਾਣ ਸਕਣ ਝਾਰਖੰਡ ਦੇ ਦੂਰ ਸਦੂਰ ਜੰਗਲਾਂ ਵਿੱਚ ਸਾਡੀ ਇੱਕ ਬੇਟੀ ਕੀ ਪਰਾਕ੍ਰਮ ਕਰ ਰਹੀ ਹੈ ਜਿਸ ਨਾਲ ਦੇਸ਼ ਦੇ ਬੱਚਿਆਂ ਨੂੰ ਪ੍ਰੇਰਨਾ ਮਿਲੇਗੀ। ਦੱਸੋ।
ਉੱਤਰ- ਸਰ, ਮੈਂ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਵਿੱਚ ਪੜ੍ਹਾਈ ਕਰਦੀ ਸੀ ਉੱਥੇ ਹੀ ਮੈਨੂੰ ਪ੍ਰੇਰਨਾ ਮਿਲੀ ਆਰਚਰੀ ਸਿੱਖਣ ਦੀ।
ਪ੍ਰਸ਼ਨ- ਤੁਸੀਂ ਦੇਸ਼ ਲਈ ਮੈਡਲ ਲਿਆਉਣਾ ਸ਼ੁਰੂ ਵੀ ਕਰ ਦਿੱਤਾ ਹੈ। ਪੂਰੇ ਦੇਸ਼ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਅੱਗੇ ਲਈ ਤੁਹਾਡੇ ਮਨ ਵਿੱਚ ਕੀ ਲਕਸ਼ ਹੈ ਕਿੱਥੋਂ ਤੱਕ ਖੇਡਣਾ ਹੈ?
ਉੱਤਰ- ਸਰ, ਮੈਨੂੰ ਇੰਟਰਨੈਸ਼ਨਲ ਵਿੱਚ ਗੋਲਡ ਮੈਡਲ ਜਿੱਤਣਾ ਹੈ ਅਤੇ National Anthem ਜਦੋਂ ਦੇਸ਼ ਲਈ ਵੱਜਦਾ ਹੈ ਤਾਂ ਮੈਨੂੰ ਬਹੁਤ ਚੰਗਾ ਲਗਦਾ ਹੈ।
ਪ੍ਰਸ਼ਨ- ਵਾਹ! ਤੁਹਾਡੇ ਨਾਲ ਕੌਣ-ਕੌਣ ਹੈ?
ਉੱਤਰ- ਸਰ, ਮੰਮੀ ਆਈ ਹੋਈ ਹੈ ਅਤੇ ਇੱਧਰ ਪਾਪਾ ਆਏ ਹੋਏ ਹਨ।
ਪ੍ਰਸ਼ਨ- ਅੱਛਾ, ਇਹ ਕਦੇ ਖੇਡਦੇ ਸੀ ਕੀ? ਪਿਤਾ ਜੀ ਨੇ ਕਦੇ ਖੇਡਾਂ ਵਿੱਚ ਹਿੱਸਾ ਲਿਆ ਸੀ?
ਉੱਤਰ- ਸਰ ਨਹੀਂ।
ਪ੍ਰਸ਼ਨ- ਅੱਛਾ ਸਭ ਤੋਂ ਪਹਿਲਾਂ ਸ਼ੁਰੂ ਤੁਸੀਂ ਕੀਤਾ?
ਉੱਤਰ – ਹਾਂ ਜੀ ਸਰ।
ਪ੍ਰਸ਼ਨ- ਤਾਂ ਹੁਣ ਤੁਹਾਨੂੰ ਬਾਹਰ ਜਾਣਾ ਹੁੰਦਾ ਹੈ ਤਾਂ ਮੰਮੀ ਪਾਪਾ ਨੂੰ ਚਿੰਤਾ ਨਹੀਂ ਹੁੰਦੀ ਹੈ ਨਾ?
ਉੱਤਰ- ਸਰ, ਹਾਲੇ ਤਾਂ ਸਰ ਹੈ ਨਾ ਨਾਲ, ਤਾਂ ਸਰ ਨਾਲ ਜਾਂਦੀ ਹਾਂ।
ਪ੍ਰਸ਼ਨ-ਅੱਛਾ।
ਪ੍ਰਧਾਨ ਮੰਤਰੀ ਦੀ ਟਿੱਪਣੀ: ਤੁਸੀਂ ਓਲੰਪਿਕ ਤੱਕ ਜਾਓ ਗੋਲਡ ਲੈ ਕੇ ਆਓ, ਇਹ ਤੁਹਾਡੇ ਸੁਪਨੇ ਹਿੰਦੁਸਤਾਨ ਦੇ ਹਰ ਬੱਚੇ ਨੂੰ ਨਵੇਂ ਸੁਪਨੇ ਸਜਾਉਣ ਦੀ ਪ੍ਰੇਰਨਾ ਦਿੰਦੇ ਹਨ। ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾ ਤੁਹਾਡੇ ਨਾਲ ਹਨ। ਸਪੋਰਟਸ ਦੀ ਦੁਨੀਆ ਵਿੱਚ ਝਾਰਖੰਡ ਦਾ ਜੋ ਟੈਲੇਂਟ ਹੈ ਉਸ ਉੱਪਰ ਪੂਰੇ ਦੇਸ਼ ਨੂੰ ਮਾਣ ਹੈ। ਮੈਂ ਤਾਂ ਦੇਖਿਆ ਹੈ ਕਿ ਝਾਰਖੰਡ ਦੀਆਂ ਬੇਟੀਆਂ ਬਹੁਤ ਕਮਾਲ ਕਰ ਦਿੰਦੀਆਂ ਹਨ ਜੀ। ਕਿਹੋ ਜਿਹੇ ਖੇਡ ਕੁੱਦ ਵਿੱਚ ਆਪਣਾ ਨਾਮ ਬਣਾ ਰਹੀਆਂ ਹਨ। ਛੋਟੇ-ਛੋਟੇ ਪਿੰਡਾਂ, ਛੋਟੇ-ਛੋਟੇ ਸ਼ਹਿਰਾਂ ਵਿੱਚ ਤੁਹਾਡੇ ਜਿਹਾ ਟੈਲੇਂਟ ਜਦੋਂ ਬਾਹਰ ਨਿਕਲਦਾ ਹੈ ਤਾਂ ਦੁਨੀਆ ਭਰ ਵਿੱਚ ਜਾ ਕੇ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ। ਸਵਿਤਾ, ਤੁਹਾਨੂੰ ਮੇਰਾ ਬਹੁਤ-ਬਹੁਤ ਅਸ਼ੀਰਵਾਦ ਹੈ। ਬਹੁਤ ਅੱਗੇ ਵਧੋ।
ਉੱਤਰ- ਧੰਨਵਾਦ ਸਰ।
ਅੱਛਾ, ਉਂਝ ਸਾਥੀਓ, ਇਸ ਵਾਰ ਰਾਸ਼ਟ੍ਰੀਯ ਬਾਲ ਪੁਰਸਕਾਰਾਂ ਵਿੱਚ ਜੋ ਵਿਵਿਧਤਾ ਹੈ ਉਹ ਬਹੁਤ ਚੰਗੀ ਗੱਲ ਹੈ। ਆਰਚਰੀ ਤੋਂ ਹੁਣ ਅਸੀਂ ਆਰਟ ਦੀ ਦੁਨੀਆ ਵਿੱਚ ਜਾਵਾਂਗੇ।ਮਣੀਪੁਰ ਦੀ ਬੇਟੀ ਸਾਡੀ ਕੁਮਾਰੀ ਨਵੀਸ਼ ਕਿਸ਼ਮ, ਬਿਹਤਰ ਪੇਂਟਿੰਗਜ਼ ਬਣਾਉਣ ਲਈ ਉਸ ਨੂੰ ਅੱਜ ਪੁਰਸਕਾਰ ਮਿਲਿਆ ਹੈ।
ਪ੍ਰਸ਼ਨ- ਦੱਸੋ ਬੇਟਾ ਨਵੀਸ਼, ਅਸੀਂ ਤੁਹਾਨੂੰ ਸੁਣਨਾ ਚਾਹੁੰਦੇ ਹਾਂ। ਤੁਸੀਂ ਬਹੁਤ ਹੀ ਵਧੀਆ ਪੇਂਟਿੰਗਸ ਕਰਦੇ ਹੋ। ਰੰਗਾਂ ਵਿੱਚ ਤਾਂ ਉਂਝ ਹੀ ਬਹੁਤ ਊਰਜਾ ਹੁੰਦੀ ਹੈ ਅਤੇ ਨੌਰਥ-ਈਸਟ ਆਪਣੇ ਆਪ ਵਿੱਚ ਬਹੁਤ ਰੰਗ ਭਰਪੂਰ ਹੈ। ਉਨ੍ਹਾਂ ਰੰਗਾਂ ਨੂੰ ਸਜਾ ਦਿੱਤਾ ਜਾਏ ਤਾਂ ਇਹ ਜ਼ਿੰਦਗੀ ਭਰ ਦੇਣ ਵਰਗਾ ਹੁੰਦਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਜ਼ਿਆਦਾਤਰ ਵਾਤਾਵਰਣ ਉੱਤੇ, ਹਰਿਆਲੀ ਉੱਤੇ ਪੇਂਟਿੰਗਸ ਬਣਾਉਂਦੇ ਹੋ। ਅਤੇ ਇਹੀ ਵਿਸ਼ਾ ਤੁਹਾਨੂੰ ਐਨਾ ਕਿਉਂ ਆਕਰਸ਼ਿਤ ਕਰਦਾ ਹੈ?
ਉੱਤਰ- ਸਭ ਤੋ ਪਹਿਲਾਂ ਸ਼ੁਭ ਦੁਪਹਿਰ ਸਰ। ਤੁਹਾਡੇ ਨਾਲ ਨਿਜੀ ਤੌਰ ’ਤੇ ਗੱਲਬਾਤ ਕਰਨਾ ਮੇਰੇ ਲਈ ਸੱਚਮੁੱਚ ਇੱਕ ਮਾਣ ਵਾਲੀ ਗੱਲ ਹੈ ਅਤੇ ਮੇਰਾ ਨਾਮ ਵਨੀਸ਼ ਕਿਸ਼ਮ ਹੈ ਅਤੇ ਮੈਨੂੰ ਵਾਤਾਵਰਨ ’ਤੇ ਅਧਾਰਤ ਪੇਂਟਿੰਗਾਂ ਪਸੰਦ ਹਨ ਕਿਉਂਕਿ ਅੱਜਕੱਲ੍ਹ ਸਾਡਾ ਵਾਤਾਵਰਣ ਦਿਨੋਂ ਦਿਨ ਗੰਧਲਾ ਹੁੰਦਾ ਜਾ ਰਿਹਾ ਹੈ। ਪ੍ਰਦੂਸ਼ਣ ਬਹੁਤ ਹੈ ਅਤੇ ਇੱਥੇ ਇੰਫਾਲ ਵਿੱਚ ਵੀ ਬਹੁਤ ਪ੍ਰਦੂਸ਼ਣ ਹੈ। ਇਸ ਲਈ ਵਧੇਰੇ ਰੁੱਖ ਲਗਾ ਕੇ ਮੈਂ ਇਸ ਨੂੰ ਬਦਲਣਾ ਚਾਹੁੰਦੀ ਹਾਂ ਅਤੇ ਆਪਣੇ ਵਾਤਾਵਰਨ, ਆਪਣੇ ਪੌਦੇ ਅਤੇ ਜਾਨਵਰਾਂ ਨੂੰ ਬਚਾਉਣਾ ਚਾਹੁੰਦੀ ਹਾਂ। ਸਾਡੀਆਂ ਜੰਗਲੀ ਥਾਵਾਂ, ਮੈਂ ਉਨ੍ਹਾਂ ਨੂੰ ਬਚਾਉਣਾ ਚਾਹੁੰਦੀ ਹਾਂ। ਇੱਕ ਕਲਾਕਾਰ ਦੇ ਤੌਰ ’ਤੇ ਲੋਕਾਂ ਵਿੱਚ ਸੰਦੇਸ਼ ਫੈਲਾਉਣ ਲਈ ਮੈਂ ਇਹ ਕਰਦੀ ਹਾਂ।
ਪ੍ਰਸ਼ਨ- ਅੱਛਾ ਤੁਹਾਡੇ ਪਰਿਵਾਰ ਵਿੱਚ ਵੀ ਹੋਰ ਕੋਈ ਹੈ ਜੋ ਪੇਂਟਿੰਗ ਕਰਦਾ ਹੈ? ਪਿਤਾ ਜੀ, ਮਾਤਾ ਜੀ, ਭਾਈ, ਚਾਚਾ, ਕੋਈ।
ਉੱਤਰ- ਨਹੀਂ ਸਰ। ਮੇਰੇ ਪਿਤਾ ਜੀ ਕਾਰੋਬਾਰੀ ਹਨ ਅਤੇ ਮਾਤਾ ਜੀ ਘਰ ਸੰਭਾਲਦੇ ਹਨ। ਮੈਂ ਇਕੱਲੀ ਹੀ ਆਰਟਿਸਟ ਹਾਂ।
ਪ੍ਰਸ਼ਨ- ਇਹ ਤੁਹਾਡੇ ਪਿਤਾ ਜੀ ਅਤੇ ਮਾਤਾ ਜੀ ਨੇ ਤੁਹਾਡੇ ਨਾਲ?
ਉੱਤਰ- ਹਾਂ।
ਪ੍ਰਸ਼ਨ- ਤਾਂ ਇਹ ਤੁਹਾਨੂੰ ਡਾਂਟਦੇ ਹੋਣਗੇ ਕੀ ਤੁਸੀਂ ਇਹ ਕੀ ਪੂਰਾ ਦਿਨ ਪੇਂਟਿੰਗ ਕਰਦੇ ਰਹਿੰਦੇ ਹੋ? ਕੁਝ ਪੜ੍ਹਦੀ ਨਹੀਂ ਹੋ? ਖਾਣਾ ਨਹੀਂ ਪਕਾਉਂਦੀ ਹੋ। ਕੰਮ ਨਹੀਂ ਕਰਦੀ ਹੋ। ਐਂਵੇ ਡਾਂਟਦੇ ਹੋਣਗੇ?
ਉੱਤਰ- ਨਹੀਂ ਸਰ, ਉਹ ਤਾਂ ਮੈਨੂੰ ਸਮਰਥਨ ਕਰਦੇ ਹਨ।
ਪ੍ਰਸ਼ਨ- ਫਿਰ ਤਾਂ ਤੁਸੀਂ ਬਹੁਤ ਲੱਕੀ ਹੋ। ਅੱਛਾ, ਤੁਹਾਡੀ ਉਮਰ ਛੋਟੀ ਜਿਹੀ ਹੈ, ਪਰ ਵਿਚਾਰ ਬਹੁਤ ਵੱਡੇ ਹਨ ਜੀ। ਅੱਛਾ ਪੇਂਟਿੰਗ ਤੋਂ ਇਲਾਵਾ ਤੁਹਾਡੀ ਕੀ ਕੀ ਹਾਬੀ ਹੈ?
ਉੱਤਰ- ਸਰ,ਮੈਨੂੰ ਗਾਉਣਾ ਪਸੰਦ ਹੈ ਅਤੇ ਮੈਂ ਗਰਦਨਿੰਗ ਨੂੰ ਵੀ ਪਸੰਦ ਕਰਦੀ ਹਾਂ।
ਮਾਣਯੋਗ ਪ੍ਰਧਾਨ ਮੰਤਰੀ ਦੀ ਟਿੱਪਣੀ:
ਨਵੀਸ਼, ਮੈਂ ਮਣੀਪੁਰ ਕਈ ਵਾਰ ਆਇਆ ਹਾਂ ਅਤੇ ਉੱਥੋਂ ਦੀ ਕੁਦਰਤ ਮੈਨੂੰ ਬਹੁਤ ਆਕਰਸ਼ਿਤ ਕਰਦੀ ਹੈ, ਮੇਰਾ ਅਨੁਭਵ ਰਿਹਾ ਹੈ ਉੱਥੇ। ਅਤੇ ਕੁਦਰਤ ਨੂੰ ਲੈ ਕੇ ਉੱਥੋਂ ਦੇ ਲੋਕਾਂ ਵਿੱਚ ਜੋ ਇੱਕ ਤਰ੍ਹਾਂ ਦੀ ਸ਼ਰਧਾ ਹੈ, ਕੁਦਰਤ ਦੀ ਰੱਖਿਆ ਦੇ ਲਈ ਪੂਰੇ ਨੌਰਥ-ਈਸਟ ਵਿੱਚ ਹਰ ਕੋਈ ਵਿਅਕਤੀ ਆਪਣੀ ਜਾਨ ਲਗਾ ਦੇਣਾ ਚਾਹੁੰਦਾ ਹੈ। ਜੋ ਮਣੀਪੁਰ ਵਿੱਚ ਵੀ ਦੇਖਿਆ ਜਾਂਦਾ ਹੈ ਅਤੇ ਮੈਂ ਮੰਨਦਾ ਹਾਂ ਕਿ ਬਹੁਤ ਉੱਚੇ ਸੰਸਕਾਰ ਹਨ।
ਪ੍ਰਸ਼ਨ- ਅੱਛਿਆ, ਤੁਸੀਂ ਗਾਉਣਾ ਗਾਉਂਦੇ ਹੋ, ਤੁਸੀਂ ਦੱਸਿਆ। ਕੁਝ ਸੁਣਾਓਂਗੇ ਮੈਨੂੰ?
ਉੱਤਰ- ਹਾਂਜੀ ਸਰ, ਮੈਂ ਗਾਉਂਦੀ ਹਾਂ ਪਰ ਮੈਂ ਕੋਈ ਮਾਹਿਰ ਗਾਇਕ ਨਹੀਂ ਹਾਂ, ਪਰ ਮੈਂ ਬਣਨਾ ਚਾਹੁੰਦੀ ਹਾਂ, ਸੋ ਇਹ ਸਾਡਾ ਲੋਕ ਗੀਤ ਹੈ।
ਉੱਤਰ- ਬਹੁਤ ਵਧਿਆ। ਮੈਂ ਤੁਹਾਡੇ ਮਾਤਾ ਪਿਤਾ ਨੂੰ ਵੀ ਵਧਾਈ ਦਿੰਦਾ ਹਾਂ ਅਤੇ ਮੰਨਦਾ ਹਾਂ ਕਿ ਤੁਹਾਡੇ ਸੰਗੀਤ ਵਿੱਚ ਵੀ ਜ਼ਰੂਰ ਕੁਝ ਕਰਨਾ ਚਾਹੀਦਾ ਹੈ। ਆਵਾਜ਼ ਵਿੱਚ ਬਹੁਤ ਦਮ ਹੈ। ਮੈਂ ਕੋਈ ਸ਼ਾਸਤਰ ਦਾ ਜਾਣਕਾਰ ਨਹੀਂ ਹਾਂ ਪਰ ਚੰਗਾ ਲਗਿਆ। ਸੁਣਕੇ ਬਹੁਤ ਚੰਗਾ ਲਗਿਆ। ਤਾਂ ਤੁਹਾਨੂੰ ਇਨ੍ਹਾਂ ਸਾਰੇ ਵਿਸ਼ਿਆਂ ’ਤੇ ਮਿਹਨਤ ਕਰਨੀ ਚਾਹੀਦੀ ਹੈ। ਮੇਰਾ ਤੁਹਾਨੂੰ ਬਹੁਤ-ਬਹੁਤ ਅਸ਼ੀਰਵਾਦ ਹੈ।
ਸਾਥਿਓ,
ਸਾਡੇ ਦੇਸ਼ ਦੇ ਬੱਚੇ ਇੰਨੇ ਟੈਲੇਂਟ ਦੇ ਨਾਲ ਜ਼ਿੰਦਗੀ ਨੂੰ ਜਿਉ ਰਹੇ ਹਨ, ਉਨ੍ਹਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ। ਹੁਣ ਦੇਖੋ, ਇੱਕ ਪਾਸੇ, ਇੱਕ ਬਿਹਤਰੀਨ ਪੇਂਟਿੰਗ ਬਣਾਉਣ ਵਾਲੀ ਬੇਟੀ ਨਵੀਸ਼ ਹੈ ਤਾਂ ਕਰਨਾਟਕ ਦੇ ਰਾਕੇਸ਼ ਕ੍ਰਿਸ਼ਣ ਵੀ ਹਨ। ਰਾਕੇਸ਼ ਨੂੰ ਖੇਤੀ ਨਾਲ ਜੁੜੇ ਇਨੋਵੇਸ਼ਨ ਦੇ ਲਈ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਰਾਕੇਸ਼ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਮੈਂ ਜ਼ਰੂਰ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ।
ਪ੍ਰਸ਼ਨ – ਰਾਕੇਸ਼, ਤੁਹਾਡਾ ਪ੍ਰੋਫਾਈਲ ਜਦੋਂ ਮੈਂ ਦੇਖ ਰਿਹਾ ਸੀ ਤਾਂ ਮੈਨੂੰ ਬਹੁਤ ਚੰਗਾ ਲਗਿਆ। ਤੁਸੀਂ ਇੰਨੀ ਘੱਟ ਉਮਰ ਵਿੱਚ ਹੀ ਇਨੋਵੇਸ਼ਨ ਕਰ ਰਹੇ ਹੋ, ਉਹ ਵੀ ਤੁਸੀਂ ਸਾਡੇ ਕਿਸਾਨਾਂ ਦੇ ਲਈ ਸੋਚ ਰਹੇ ਹੋ। ਤੁਸੀਂ ਸਾਇੰਸ ਦੇ ਵਿਦਿਆਰਥੀ ਹੋ, ਤਾਂ ਰਿਸਰਚ ਇਨੋਵੇਸ਼ਨ ਤਾਂ ਸੁਭਾਵਿਕ ਹੀ ਹੈ। ਲੇਕਿਨ ਕਿਸਾਨਾਂ ਦੇ ਲਈ ਇਨੋਵੇਸ਼ਨ ਕਰਨਾ ਹੈ, ਇਹ ਕੋਈ ਮਾਮੂਲੀ ਗੱਲ ਨਹੀਂ ਹੈ ਜੀ। ਤਾਂ ਮੈਂ ਜ਼ਰੂਰ ਸੁਣਨਾ ਚਾਹੁੰਗਾ ਕੀ ਇਹ ਮਨ ਕਿਵੇਂ ਲਗ ਗਿਆ ਤੁਹਾਡਾ, ਇਹ ਕੰਮ ਦੇ ਲਈ ਕਿਵੇਂ ਮਨ ਲਗ ਗਿਆ?
ਉੱਤਰ- ਸਰ, first of all ਨਮਸਕਾਰ ਅਤੇ ਸਰ ਮੈਂ ਬੋਲਣਾ ਚਾਹੁੰਦਾ ਹਾਂ ਕਿ science ਅਤੇ innovation ਵਿੱਚ interest ਰਿਹਾ ਹੀ ਸੀ ਲੇਕਿਨ ਸਰ, ਮੇਰੇ ਪਾਪਾ ਇੱਕ ਤਾਂ ਕਿਸਾਨ ਹਨ ਅਤੇ ਮੈਂ ਇੱਕ farming family ਤੋਂ ਹਾਂ। ਇਹ ਮੇਰੇ ਪਿਤਾ ਜੀ ਹਨ ਅਤੇ ਇਹ ਮੇਰੀ ਮਾਤਾ ਜੀ ਹਨ। ਤਾਂ ਸਰ ਮੈਂ ਦੇਖਿਆ ਕਿ ਜੋ ਇੱਕ farming existing practice ਵਿੱਚ ਬਹੁਤ ਸਾਰੇ problems ਸਨ, ਤਾਂ ਕੁਝ ਤਾਂ ਕਰਨਾ ਸੀ। ਅਤੇ ਮੇਰਾ ਮਨ ਸੀ ਕਿ ਮੈਂ ਜੋ ਕਿਸਾਨ ਹਨ, ਸਾਡੇ ਰਾਸ਼ਟਰੀ ਅੰਨਦਾਤਾ ਹਨ, ਉਨ੍ਹਾਂ ਨੂੰ ਕੁਝ contribute ਕਰਾਂ। ਜੋ ਮੇਰਾ technology ਇਨੋਵੇਸ਼ਨ ਹੈ, ਇਸੇ ਨੂੰ ਉਨ੍ਹਾਂ ਨੂੰ contribute ਕਰਨ ਲਈ ਮੈਂ ਇੱਕ ਮਿਸ਼ਨ ਬਣਾਇਆ ਹੈ ਸਰ। ਤਾਂ already ਜੋ existing practice ਹਨ ਉਨ੍ਹਾਂ ਤੋਂ 50 ਪ੍ਰਤੀਸ਼ਤ ਤੋਂ ਵੀ ਜ਼ਿਆਦਾ profitable ਮੇਰੀ ਮਸ਼ੀਨ ਹੈ ਸਰ।
ਪ੍ਰਸ਼ਨ- ਚੰਗਾ ਤਾਂ ਸਾਰੇ ਪ੍ਰਯੋਗ ਕੀਤੇ ਹਨ ਕੀ, ਖੇਤ ਵਿੱਚ ਪ੍ਰਯੋਗ ਕੀਤਾ ਹੈ ਕਦੇ ਪਿਤਾ ਜੀ ਦੇ ਨਾਲ?
ਉੱਤਰ- ਹਾਂ ਸਰ, ਪ੍ਰਯੋਗ ਕੀਤਾ ਹੈ। ਤਾਂ ਇੱਕ ਬੋਲਣਾ ਚਾਹੁੰਦਾ ਹਾਂ ਕਿ ਸਰ, ਮੇਰੇ ਮਸ਼ੀਨ 10-15 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਟਾਈਮ consume, it decrease the time taken. ਅਤੇ ਜੋ ਮੈਂ practically ਜੋ ਟੈਸਟ ਕੀਤਾ ਹੈ, ਉਸ ਤੋਂ ਪਤਾ ਚਲਿਆ ਹੈ ਕਿ ਮੇਰੀ ਮਸ਼ੀਨ ਸਭ ਤੋਂ ਜ਼ਿਆਦਾ profitable ਅਤੇ ਸਭ ਤੋਂ ਜ਼ਿਆਦਾ germination rate ਦਿੰਦੀ ਹੈ। ਸਰ, ਉਹ ਕੀ ਹੈ ਅੱਜ ਜੋ skilled labor ਚਾਹੀਦੀ ਹੈ farming ਦੇ ਲਈ, ਯਾਨੀ ਕਿਸਾਨ ਨੂੰ ਜੋ ਲੇਬਰ ਚਾਹੀਦੀ ਹੈ ਉਸ ਦਾ ਚਾਰਚ ਤਾਂ sky rocket ਹੋਇਆ ਹੈ, ਬਹੁਤ ਜ਼ਿਆਦਾ ਹੋਇਆ ਹੈ ਅਤੇ ਸਾਨੂੰ skilled laborers ਨਹੀਂ ਮਿਲਦੇ ਹਨ। ਤਾਂ ਇਸ ਲਈ ਮੈਂ ਇੱਕ multipurpose ਮਸ਼ੀਨ ਤਿਆਰ ਕੀਤੀ ਹੈ ਤਾਕਿ ਇੱਕ ਹੀ ਕਿਸਾਨ ਸਭ ਕੰਮ ਇਕੱਠੇ ਕਰ ਸਕਦਾ ਹੈ ਅਤੇ ਬਹੁਤ ਜ਼ਿਆਦਾ ਪੈਸਾ ਅਤੇ ਟਾਈਮ easily ਬਚਾ ਸਕੇ।
ਪ੍ਰਸ਼ਨ – ਅੱਛਾ ਜਦ ਤੁਸੀਂ ਬਣਾਇਆ, ਅਖਬਾਰਾਂ ਵਿੱਚ ਛਪਿਆ, ਲੋਕਾਂ ਨੂੰ ਪਤਾ ਚਲਿਆ ਤਾਂ ਇਹ manufactures ਜੋ ਹੁੰਦਾ ਹੈ, ਬਿਜ਼ਨਸ ਕੰਪਨੀਆਂ ਹੁੰਦੀਆਂ ਹਨ, startup ਵਾਲੇ ਹੁੰਦੇ ਹਨ, ਉਹ ਕੋਈ ਤੁਹਾਡੇ ਪਾਸ ਪਹੁੰਚੇ ਕੀ? ਕੀ ਚਲੋ ਅਸੀਂ ਸਾਰੇ large scale ‘ਤੇ ਕਰਦੇ ਹਨ? ਬਹੁਤ ਵੱਡਾ ਬਣਾਉਂਦੇ ਹਨ, ਅਜਿਹਾ ਕੁਝ ਹੋਇਆ ਕੀ?
ਉੱਤਰ – ਹਾਂ ਸਰ, ਦੋ-ਤਿੰਨ ਕੰਪਨੀਆਂ ਨੇ ਪੁੱਛਿਆ ਮੇਰੇ ਤੋਂ ਅਤੇ ਮੈਂ festival of innovation ਰਾਸ਼ਟਰਪਤੀ ਭਵਨ ਦਾ ਇੱਕ participant ਸੀ ਅਤੇ ਉੱਥੇ ਉਨ੍ਹਾਂ ਨੇ ਆ ਕੇ ਪੁੱਛਿਆ ਸੀ, ਸਰ। ਲੇਕਿਨ ਮੇਰੀ prototype ਜੋ ਹੈ ਉਹ completely develop ਨਹੀਂ ਹੋਇਆ ਹੈ ਸਰ। ਹਾਲੇ ਵੀ ਮੈਂ ਕੰਮ ਕਰਨਾ ਚਾਹੁੰਦਾ ਹਾਂ, ਹੋਰ ਵੀ ਚੰਗੇ, ਤਰੀਕੇ ਨਾਲ ਮੈਂ ਬਣਾਉਣਾ ਚਾਹੁੰਦਾ ਹਾਂ ਇਸ ਨੂੰ।
ਪ੍ਰਸ਼ਨ – ਅੱਛਾ ਤਾਂ ਤੁਹਾਡੇ ਜੋ ਟੀਚਰਸ ਹਨ ਉਹ ਉਸ ਵਿੱਚ interest ਲੈ ਕੇ ਤੁਹਾਡੀ ਹੋਰ ਮਦਦ ਕਰ ਰਹੇ ਹਨ ਕੀ? ਹੋਰ ਕੋਈ ਸਾਈਂਟਿਸਟ, ਦੁਨੀਆ ਦੇ ਹੋਰ ਲੋਕ ਮਦਦ ਕਰ ਰਹੇ ਹਨ ਕੀ? ਕੋਈ ਔਨਲਾਈਨ ਤੁਹਾਨੂੰ contact ਕਰਦੇ ਹਨ ਕੀ?
ਉੱਤਰ – ਹਾਂ ਸਰ, ਮੇਰੇ ਜੋ ਟੀਚਰਸ ਹਨ ਸਾਡੇ ਹਾਈ ਸਕੂਲ ਦੇ ਅਤੇ ਹੁਣੇ ਜੋ Pre-University College ਦੇ ਜੋ lecturers ਹਨ, ਸਾਰੇ ਲੋਕ ਮੈਨੂੰ guidance ਦਿੰਦੇ ਹਨ ਸਰ, ਅਤੇ motivate ਕਰਦੇ ਹਨ ਸਰ। Every step of my journey has been motivated my hard working parents and teachers, Sir. ਤਾਂ ਅੱਜ ਮੈਂ ਜੋ ਵੀ ਹਾਂ, ਸਭ ਉਨ੍ਹਾਂ ਦੀ ਵਜ੍ਹਾ ਨਾਲ ਹਾਂ ਅਤੇ ਜੋ ਉਨ੍ਹਾਂ ਨੇ ਮੈਨੂੰ inspire ਕੀਤਾ ਹੈ ਉਸੇ ਤਰੀਕੇ ਨਾਲ ਮੈਂ ਇਸ ਲੇਵਲ ‘ਤੇ ਆਇਆ ਹਾਂ ਸਰ।
ਉੱਤਰ – ਚਲੋ ਮੈਂ ਤੁਹਾਡੇ ਮਾਤਾ ਜੀ-ਪਿਤਾ ਜੀ ਨੂੰ ਵੀ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਕਿਸਾਨੀ ਨੂੰ ਵੀ ਮਨ ਨਾਲ ਕੀਤਾ ਹੈ ਅਤੇ ਕਿਸਾਨੀ ਦੇ ਨਾਲ ਬੇਟੇ ਨੂੰ ਜੋੜਿਆ ਵੀ ਹੈ। ਬੇਟੇ ਨੂੰ ਜੋ ਟੈਲੇਂਟ ਹੈ ਉਸ ਨੂੰ ਕਿਸਾਨੀ ਨਾਲ ਜੋੜਿਆ ਹੈ। ਤਾਂ ਤੁਸੀਂ ਤਾਂ ਡਬਲ-ਡਬਲ ਅਭਿਨੰਦਨ ਦੇ ਅਧਿਕਾਰੀ ਹੋ।
ਮਾਣਯੋਗ ਪ੍ਰਧਾਨ ਮੰਤਰੀ ਦੀ ਟਿੱਪਣੀ:
ਰਾਕੇਸ਼, ਆਧੁਨਿਕ ਖੇਤੀਬਾੜੀ, ਇਹ ਅੱਜ ਸਾਡੇ ਦੇਸ਼ ਦੀ ਜ਼ਰੂਰਤ ਹੈ। ਅਤੇ ਮੈਨੂੰ ਇਹ ਦੇਖ ਕੇ ਬਹੁਤ ਚੰਗਾ ਲਗਿਆ ਕਿ ਇੰਨੀ ਛੋਟੀ ਉਮਰ ਵਿੱਚ ਤੁਸੀਂ ਨਾ ਸਿਰਫ ਇਸ ਨੂੰ ਸਮਝ ਰਹੇ ਹੋ ਬਲਕਿ ਖੇਤੀਬਾੜੀ ਨੂੰ ਆਧੁਨਿਕ ਬਣਾਉਣ ਲਈ, ਟੈਕਨੋਲੋਜੀ ਨਾਲ ਜੋੜਨ ਲਈ ਯਤਨ ਵੀ ਕਰ ਰਹੇ ਹੋ। ਤੁਸੀਂ ਐਵੇਂ ਹੀ ਸਫਲ ਹੁੰਦੇ ਰਹੋ, ਤੁਹਾਨੂੰ ਮੇਰੀ ਤਰਫੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ ਅਤੇ ਤੁਹਾਡੇ ਮਾਤਾ-ਪਿਤਾ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਬੇਟੇ ਨੂੰ ਉਸ ਕੰਮ ਲਈ ਪ੍ਰੇਰਿਤ ਕੀਤਾ ਹੈ ਜੋ ਦੇਸ਼ ਦੇ ਕਿਸਾਨਾਂ ਦੇ ਕੰਮ ਆਉਣ ਵਾਲਾ ਹੈ। ਆਓ ਹੁਣ ਯੂਪੀ ਚਲਦੇ ਹਾਂ। ਯੂਪੀ ਦੇ ਅਲੀਗੜ੍ਹ ਦੇ ਰਹਿਣ ਵਾਲੇ ਮੁਹੰਮਦ ਸ਼ਾਦਾਬ, ਇਨ੍ਹਾਂ ਨਾਲ ਗੱਲ ਕਰਦੇ ਹਾਂ। ਜਿਵੇਂ ਇੱਥੇ ਦੱਸਿਆ ਗਿਆ ਹੈ ਕਿ ਮੁਹੰਮਦ ਸ਼ਾਦਾਬ ਨੇ ਅਮਰੀਕਾ ਤੱਕ ਭਾਰਤ ਦਾ ਝੰਡਾ ਗੱਡਿਆ ਹੈ, ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।
ਪ੍ਰਸ਼ਨ – ਸ਼ਾਦਾਬ, ਤੁਸੀਂ ਅਮਰੀਕਾ ਵਿੱਚ ਯੁਵਾ ਅੰਬੈਸਡਰ ਦੀ ਤਰ੍ਹਾਂ ਕੰਮ ਕਰ ਰਹੇ ਹੋ। ਸਕਾਲਰਸ਼ਿਪ ਹਾਸਲ ਕਰਕੇ ਅਲੀਗੜ੍ਹ ਤੋਂ ਅਮਰੀਕਾ ਤੱਕ ਦੀ ਯਾਤਰਾ ਤੁਸੀਂ ਕੀਤੀ। ਕਈ ਅਵਾਰਡ ਵੀ ਤੁਸੀਂ ਜੀਤੇ ਅਤੇ women empowerment ਦੇ ਲਈ ਕੰਮ ਵੀ ਕਰ ਰਹੇ ਹੋ। ਇੰਨਾ ਸਭ ਕਰਨ ਦੀ ਪ੍ਰੇਰਣਾ ਕਿੱਥੋਂ ਮਿਲੀ ਤੁਹਾਨੂੰ ਕਿੱਥੋਂ ਮਿਲਦੀ ਹੈ।
ਉੱਤਰ- ਸਤਿਕਾਰਯੋਗ ਪ੍ਰਧਾਨ ਮੰਤਰੀ ਜੀ, ਨਮਸਕਾਰ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਮੈਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ 11ਵੀਂ ਕਲਾਸ ਦਾ ਵਿਦਿਆਰਥੀ ਹਾਂ ਅਤੇ ਇੰਨਾ ਸਭ ਕੁਝ ਕਰਨ ਦੀ ਪ੍ਰੇਰਣਾ ਮੈਨੂੰ ਆਪਣੇ ਮਾਤਾ ਪਿਤਾ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਟੀਚਰਾਂ ਤੋਂ ਮਿਲਦੀ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਇੱਕ ਅਜਿਹੀ ਜਗ੍ਹਾ ਹੈ ਜਿਸ ਨੇ ਇਸ ਦੁਨੀਆ ਨੂੰ ਬਹੁਤ ਚੰਗੇ-ਚੰਗੇ ਲੋਕ ਦਿੱਤੇ ਹਨ। ਐਵੇਂ ਹੀ ਮੈਂ ਚਾਹੁੰਦਾ ਹਾਂ ਕਿ ਮੈਂ ਵੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰਾਂ ਅਤੇ ਦੇਸ਼ ਲਈ ਕੁਝ ਕਰ ਗੁਜਰਾਂ।
ਪ੍ਰਸ਼ਨ – ਤਾਂ ਤੁਹਾਡੇ ਮਾਤਾ ਜੀ-ਪਿਤਾ ਜੀ ਵੀ ਕੁਝ ਨਾ ਕੁਝ ਅਜਿਹਾ ਕਰਦੇ ਸਨ ਕਿ ਤੁਹਾਡੇ ਤੋਂ ਹੀ ਸਭ ਕਰਵਾਉਂਦੇ ਹਨ?
ਉੱਤਰ – ਨਹੀਂ, ਮੇਰੇ ਮਾਤਾ-ਪਿਤਾ ਦਾ ਸ਼ੁਰੂ ਤੋਂ ਹੀ ਸਪੋਰਟ ਰਿਹਾ ਹੈ। ਜਿਵੇਂ ਕਿ ਮੇਰੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਜਿਵੇਂ ਡਾ. ਏਪੀਜੇ ਅਬਦੁਲ ਕਲਾਮ ਆਜ਼ਾਦ ਸਰ ਸਨ, ਉਨ੍ਹਾਂ ਨੇ ਦੇਸ਼ ਨੂੰ ਇੰਨੀ ਵੱਡੀ ਮਿਜ਼ਾਈਲ ਦਿੱਤੀ ਜੋ ਅੱਜ ਦੇਸ਼ ਸਾਡਾ ਕਿਸੇ ਦਾ ਮੋਹਤਾਜ ਨਹੀਂ ਹੈ। ਤਾਂ ਐਵੇਂ ਹੀ ਮੇਰੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਤੁਸੀਂ ਵੀ ਕੁਝ ਦੇਸ਼ ਲਈ ਅਜਿਹਾ ਕਰੋ ਕਿ ਦੇਸ਼ ਤੁਹਾਨੂੰ ਸਾਲਾਂ-ਸਾਲ ਯਾਦ ਰੱਖੇ।
ਪ੍ਰਸ਼ਨ - ਦੇਖੋ, ਤੁਸੀਂ ਵਾਕਈ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹੋ। ਅੱਛਾ ਅੱਗੇ ਕੀ ਸੋਚਿਆ ਹੈ, ਕੁਝ ਤਾਂ ਮਨ ਵਿੱਚ ਜ਼ਰੂਰ ਵੱਡੀਆਂ-ਵੱਡੀਆਂ ਗੱਲਾਂ ਆਉਂਦੀਆਂ ਹੋਣਗੀਆਂ?
ਉੱਤਰ- ਜੀ ਸਰ, ਤਾਂ ਅੱਗੇ ਮੇਰਾ ਸੁਪਨਾ ਹੈ ਕਿ ਮੈਂ ਵੱਡਾ ਹੋ ਕੇ ਆਈਏਐੱਸ ਅਫਸਰ ਬਣਾ ਅਤੇ ਆਪਣੇ ਸਮਾਜ ਦੀ ਸੇਵਾ ਕਰਾਂ। ਅਤੇ ਮੈਂ ਇੱਥੇ ਨਹੀਂ ਰੁਕਣਾ ਚਾਹੁੰਦਾ, ਮੈਂ ਅੱਗੇ ਜਾ ਕੇ ਯੂਨਾਈਟਿਡ ਨੇਸ਼ਨ ਵਿੱਚ ਮਾਨਵ ਅਧਿਕਾਰੀ ‘ਤੇ ਕੰਮ ਕਰਨਾ ਚਾਹੁੰਦਾ ਹਾਂ। ਅਤੇ ਮੇਰਾ ਇਹ ਸੁਪਨਾ ਹੈ ਮੇਂ ਯੂਨਾਈਟਿਡ ਨੇਸ਼ਨ ਵਿੱਚ ਜਾ ਕੇ ਆਪਣੇ ਦੇਸ਼ ਦਾ ਝੰਡਾ ਲਹਿਰਾਵਾਂ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਾਂ।
ਮਾਣਯੋਗ ਪ੍ਰਧਾਨ ਮੰਤਰੀ ਦੀ ਟਿੱਪਣੀ:
ਵਾਹ! ਦੁਨੀਆ ਵਿੱਚ ਭਾਰਤ ਦਾ ਨਾਮ ਹੋਰ ਉੱਚਾ ਹੋਵੇ, ਨਵੇਂ ਭਾਰਤ ਦੀ ਪਹਿਚਾਣ ਹੋਰ ਮਜ਼ਬੂਤ ਹੋਵੇ, ਇਹ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਦੇਸ਼ ਦੇ ਨੌਜਵਾਨਾਂ ਦੇ ਉੱਪਰ ਹੈ। ਅਤੇ ਸ਼ਾਦਾਬ, ਮੇਰੀ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਤੁਹਾਡੇ ਮਨ ਵਿੱਚ ਬਹੁਤ clarity ਹੈ ਅਤੇ ਅਬਦੁਲ ਕਲਾਮ ਜੀ ਨੂੰ ਹੀਰੋ ਦੇ ਰੂਪ ਵਿੱਚ ਤੁਹਾਡੇ ਪਰਿਵਾਰ ਤੁਹਾਡੇ ਮਾਤਾ-ਪਿਤਾ ਨੇ ਤੁਹਾਡੇ ਦਿਮਾਗ ਵਿੱਚ ਬਚਪਨ ਤੋਂ ਭਰਿਆ ਹੋਇਆ ਹੈ ਇਹ ਸੁਪਨਾ, ਮੈਂ ਤੁਹਾਡੇ ਮਾਤਾ-ਪਿਤਾ ਨੂੰ ਵੀ ਬਹੁਤ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਤੁਹਾਨੂੰ ਸਹੀ ਰਸਤਾ ਦਿਖਾਇਆ। ਹੀਰੋ ਕਿਹੋ-ਜਿਹੇ ਹੋਣ, ideals ਕਿਹੋ-ਜਿਹੇ ਹੋਣ, ਇਹ ਬਚਪਨ ਵਿੱਚ ਤੁਹਾਨੂੰ ਸਿਖਾ ਦਿੱਤਾ ਅਤੇ ਜਿਸ ਨੇ ਤੁਹਾਡੀ ਜ਼ਿੰਗਦੀ ਨੂੰ ਬਣਾ ਦਿੱਤਾ। ਅਤੇ ਤੁਸੀਂ, ਤੁਹਾਡੇ ਮਾਤਾ-ਪਿਤਾ ਨੇ ਜੋ ਮੰਤਰ ਦਿੱਤਾ ਉਸ ਨੂੰ ਜੀ। ਇਸ ਲਈ ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਹਾਂ ਅਤੇ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਆਓ, ਹੁਣ ਅਸੀਂ ਗੁਜਰਾਤ ਚਲਦੇ ਹਾਂ। ਗੁਜਰਾਤ ਦੇ ਮੰਤਰ ਜਿਤੇਂਦਰ ਹਰਖਾਨੀ, ਉਸ ਨਾਲ ਗੱਲ ਕਰਦੇ ਹਾਂ। ਮੰਤਰ ਜਿਤੇਂਦਰ ਨੂੰ ਸਪੋਰਟਸ ਦੀ ਦੁਨੀਆ ਵਿੱਚ, ਤੈਰਾਕੀ ਵਿੱਚ ਚੰਗੇ ਪ੍ਰਦਰਸ਼ਨ ਲਈ ਰਾਸ਼ਟਰੀ ਪੁਰਸਕਾਰ ਮਿਲਿਆ ਹੈ।
ਪ੍ਰਸ਼ਨ 1- ਮੰਤਰ, ਕੇਮ ਛੋ? ਮਜਾ ਮੇਂ ਥੇ? ਤਾਰੇ ਸਾਥ ਕੌਣ-ਕੌਣ ਛੇ?
ਉੱਤਰ – ਮੇਰੇ ਸਾਥ ਪਾਪਾ-ਮੰਮੀ ਛੇ।
ਪ੍ਰਸ਼ਨ- ਅੱਛਾ ਇਹ ਦੱਸੋ, ਦੇਸ਼ ਭਰ ਤੋਂ ਲੋਕ ਅੱਜ ਤੁਹਾਨੂੰ ਦੇਖ ਰਹੇ ਹਨ। ਤੁਸੀਂ ਇੰਨਾ ਵੱਡਾ ਸਾਹਸ ਕਰਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਦੇਖੋ, ਮੈਂ ਵੀ ਜਦੋਂ ਬਚਪਨ ਵਿੱਚ ਸੀ ਮੇਰੇ ਪਿੰਡ ਵਿੱਚ ਵਡਨਗਰ ਵਿੱਚ, ਤਾਂ ਸਾਡੇ ਇੱਥੇ ਵੱਡਾ ਤਲਾਬ ਸੀ। ਤਾਂ ਅਸੀਂ ਸਾਰੇ ਬੱਚੇ ਤੈਰਦੇ ਸਨ। ਲੇਕਿਨ ਉਹ ਤੈਰਨਾ ਅਤੇ ਤੁਹਾਡਾ ਤੈਰਨਾ, ਉਸ ਵਿੱਚ ਬਹੁਤ ਵੱਡਾ ਅੰਤਰ ਹੈ। ਕਾਫੀ ਟ੍ਰੇਨਿੰਗ ਹੁੰਦੀ ਹੈ, ਕਾਫੀ ਮਿਹਨਤ ਕਰਨੀ ਪੈਂਦੀ ਹੈ। ਅਤੇ ਤੁਸੀਂ ਤਾਂ ਤੈਰਾਕੀ ਵਿੱਚ record ਬਣਾ ਰਹੇ ਹੋਂ ਅਤੇ ਪ੍ਰੇਰਣਾ ਬਣ ਗਏ ਹੋ। ਤੁਸੀਂ ਤਾਂ athlete ਹੋ। ਅਤੇ athlete ਤਾਂ ਟੀਚੇ ਲਈ ਬਹੁਤ focused ਹੁੰਦੇ ਹਨ। ਦੱਸੋ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ, ਤੁਹਾਡਾ ਕੀ ਟੀਚਾ ਹੈ? ਕੀ ਕਰਨਾ ਚਾਹੁੰਦੇ ਹੋ? ਕਿਵੇਂ ਅੱਗੇ ਵਧਣਾ ਚਾਹੁੰਦੇ ਹੋ? ਹਾਂ ਦੱਸੋ, ਮੇਰੇ ਨਾਲ ਗੱਲ ਕਰੋ।
ਉੱਤਰ- ਗੁੱਡ ਮੌਰਨਿੰਗ ਸਰ,
ਪ੍ਰਸ਼ਨ – ਹਾਂ ਗੁੱਡ ਮੌਰਨਿੰਗ। ਦੱਸੋ।
ਉੱਤਰ- ਸਰ, ਮੈਂ ਵਰਲਡ ਦਾ best swimmer ਬਣਨਾ ਚਾਹੁੰਦਾ ਹਾਂ ਅਤੇ ਤੁਹਾਡੇ ਜਿਹਾ ਬਣ ਸਕਦਾ ਹਾਂ, ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ।
ਪ੍ਰਸ਼ਨ – ਦੇਖੋ, ਤੁਹਾਡੇ ਮਨ ਵਿੱਚ ਇਹ ਇੰਨਾ ਸੁਪਨਾ ਹੈ, ਮੈਨੂੰ ਪੱਕਾ ਵਿਸ਼ਵਾਸ ਹੈ ਕਿ ਤੁਹਾਡੇ ਮਾਤਾ-ਪਿਤਾ ਜਿਸ ਸਮਰਪਣ ਭਾਵ ਨਾਲ ਤੁਹਾਡੇ ਲਈ ਆਪਣਾ ਸਮਾਂ ਖਪਾ ਰਹੇ ਹਨ, ਤੁਸੀਂ ਹੀ ਉਨ੍ਹਾਂ ਦੀ ਜ਼ਿੰਗਦੀ ਦੇ ਸੁਪਨੇ ਬਣ ਗਏ ਹੋ, ਤੁਸੀਂ ਹੀ ਉਨ੍ਹਾਂ ਦੀ ਜ਼ਿੰਗਦੀ ਦੇ ਮੰਤਰ ਬਣ ਗਏ ਹੋ। ਅਤੇ ਇਸ ਲਈ ਤੁਸੀਂ ਜੋ ਕੋਸ਼ਿਸ਼ਾਂ ਕਰ ਰਹੇ ਹੋ, ਜਿਸ ਹਿੰਮਤ ਅਤੇ ਮਿਹਨਤ ਨਾਲ ਕਰ ਰਹੇ ਹੋ, ਤੁਹਾਡੇ ਮਾਤਾ-ਪਿਤਾ ਨੂੰ ਹੀ ਨਹੀਂ, ਤੁਹਾਡੇ ਜਿਹੇ ਬੱਚਿਆਂ ਦੇ ਜਿੰਨੇ ਮਾਤਾ-ਪਿਤਾ ਹਨ, ਉਨ੍ਹਾਂ ਸਭ ਲਈ ਵੀ ਤੁਹਾਡੇ ਮਾਤਾ-ਪਿਤਾ ਪ੍ਰੇਰਣਾ ਹਨ ਅਤੇ ਤੁਸੀਂ ਵੀ ਪ੍ਰੇਰਣਾ ਹਨ। ਅਤੇ ਇਸ ਲਈ ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਹਾਂ। ਬਹੁਤ ਚੰਗੇ ਉਮੰਗ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ। ਇਹ ਆਪਣੇ-ਆਪ ਵਿੱਚ ਬਹੁਤ ਵੱਡੀ ਗੱਲ ਹੈ। ਮੈਂ ਤੁਹਾਨੂੰ ਬਹੁਤ ਦਿੰਦਾ ਹਾਂ ਅਤੇ ਮੈਨੂੰ ਕਦੇ ਕਿਸੇ ਨੇ ਦੱਸਿਆ ਸੀ ਕਿ ਤੁਹਾਡੇ ਸ਼ਾਇਦ ਜੋ ਕੋਚ ਸਨ ਉਸ ਨੇ ਤੁਹਾਨੂੰ ਪ੍ਰੌਮਿਸ ਕੀਤਾ ਹੈ ਮੈਨੂੰ ਮਿਲਣ ਦਾ। ਕੀਤਾ ਹੈ ਨਾ? ਤਾਂ ਤੁਸੀਂ ਝਗੜਾ ਕਿਉਂ ਨਹੀਂ ਕੀਤਾ ਕੋਚ ਨਾਲ, ਹਾਲੇ ਤੱਕ ਮਿਲਾਇਆ ਨਹੀਂ ਤਾਂ?
ਉੱਤਰ – ਤੁਸੀਂ ਹੀ ਆ ਜਾਓ, ਮੈਂ ਇੱਥੇ ਚਾਹ ਪਿਲਾਉਂਦਾ ਹਾਂ।
ਪ੍ਰਸ਼ਾਨ – ਤਾਂ ਜਦੋਂ ਮੈਂ ਗੁਜਰਾਤ ਆਵਾਂਗਾ, ਮਿਲਣ ਆਓਗੇ?
ਉੱਤਰ – ਜ਼ਰੂਰ।
ਪ੍ਰਸ਼ਨ – ਤਾਂ ਰਾਜਕੋਟ ਦਾ ਗਾਂਠਿਯਾ ਲੈ ਕੇ ਆਉਣਾ ਪਵੇਗਾ? ਕੀ ਬੋਲ ਰਿਹਾ ਹੈ ਇਹ?
ਉੱਤਰ – ਸਰ ਇਹ ਬੋਲ ਰਿਹਾ ਹੈ ਕਿ ਜਦੋਂ ਤੁਸੀਂ ਆਵੋਗੇ ਤਾਂ ਜਲੇਬੀ, ਗਾਂਠਿਯਾ ਸਭ ਲੈ ਕੇ ਆਵਾਂਗੇ। ਤੁਸੀਂ ਬੋਲੋਗੇ ਤਾਂ ਚਾਹ ਵੀ ਪਿਲਾਵਾਂਗੇ।
ਮਾਣਯੋਗ ਪ੍ਰਧਾਨ ਮੰਤਰੀ ਦੀ ਟਿੱਪਣੀ:
ਚਲੋ ਬਹੁਤ-ਬਹੁਤ ਵਧਾਈ ਤੁਹਾਨੂੰ। ਬਹੁਤ ਹੀ ਚੰਗੀਆਂ ਗੱਲਾਂ ਦੱਸੀਆਂ ਤੁਸੀਂ ਸਭ ਨੇ! ਪਿਆਰੇ ਬੱਚੋ, ਇਸ ਗੱਲਬਾਤ ਨਾਲ, ਤੁਹਾਨੂੰ ਸਭ ਨੂੰ ਮਿਲੇ ਅਵਾਰਡ ਨਾਲ ਇਹ ਸਮਝ ਆਉਂਦਾ ਹੈ ਕਿ ਕਿਵੇਂ ਜਦੋਂ ਇੱਕ ਛੋਟਾ ਜਿਹਾ ਆਈਡੀਆ, ਇੱਕ ਰਾਈਟ ਐਕਸ਼ਨ ਦੇ ਨਾਲ ਜੁੜਦਾ ਹੈ ਤਾਂ ਕਿੰਨੇ ਵੱਡੇ ਅਤੇ ਪ੍ਰਭਾਵਸ਼ਾਲੀ ਰਿਜਲਟ ਆਉਂਦੇ ਹਨ! ਤੁਸੀਂ ਸਭ ਖੁਦ ਇਸ ਦਾ ਕਿੰਨਾ ਵੱਡਾ ਉਦਾਹਰਣ ਹੋ। ਅੱਜ ਤੁਹਾਡੀਆਂ ਇਹ ਜੋ ਉਪਲੱਬਧੀਆਂ ਹਨ, ਇਸ ਦੀ ਸ਼ੁਰੂਆਤ ਵੀ ਤਾਂ ਕਿਸੇ ਵਿਚਾਰ ਨਾਲ, ਇੱਕ ਆਈਡੀਆ ਨਾਲ ਹੀ ਹੋਈ ਹੋਵੇਗੀ। ਹੁਣ ਜਿਵੇਂ ਪੱਛਮ ਬੰਗਾਲ ਦੇ ਸੌਹਾਦਰਯ ਡੇ ਹਨ। ਉਹ ਪੌਰਾਣਿਕ ਕਥਾਵਾਂ ਅਤੇ ਦੇਸ਼ ਦੇ ਗੌਰਵਸ਼ਾਲੀ ਇਤਿਹਾਸ ਨਾਲ ਜੁੜਿਆ ਲੇਖਨ ਕਰਦੇ ਹਨ। ਜਦੋਂ ਉਨ੍ਹਾਂ ਦੇ ਮਨ ਵਿੱਚ ਪਹਿਲੀ ਵਾਰ ਇਹ ਵਿਚਾਰ ਆਇਆ ਹੋਵੇਗਾ ਕਿ ਇਸ ਦਿਸ਼ਾ ਵਿੱਚ ਵਧਣਾ ਹੈ, ਲਿਖਣਾ ਹੈ, ਤਾਂ ਉਹ ਸਿਰਫ ਇਹ ਸੋਚ ਕੇ ਨਹੀਂ ਬੈਠ ਗਿਆ। ਉਨ੍ਹਾਂ ਨੇ ਸਹੀ ਐਕਸ਼ਨ ਲਿਆ, ਲਿਖਣਾ ਸ਼ੁਰੂ ਕੀਤਾ, ਅਤੇ ਅੱਜ ਇਸ ਦਾ ਨਤੀਜਾ ਅਸੀਂ ਦੇਖ ਰਹੇ ਹਾਂ। ਐਵੇਂ ਹੀ ਅਸਾਮ ਦੇ ਤਨੁਜ ਸਮੱਦਾਰ ਹਨ, ਬਿਹਾਰ ਦੀ ਜਯੋਤੀ ਕੁਮਾਰੀ ਹੈ, ਦੋ ਬੱਚਿਆਂ ਦਾ ਜੀਵਨ ਬਚਾਉਣ ਵਾਲੇ ਮਹਾਰਾਸ਼ਟਰ ਦੇ ਕਾਮੇਸ਼ਵਰ ਜਗਨਨਾਥ ਵਾਘਮਾਰੇ ਹਨ, ਸਕਿੱਮ ਦੇ ਆਯੁਸ਼ ਰੰਜਨ ਹਨ, ਪੰਜਾਬ ਦੀ ਬੇਟੀ ਨਾਮਯਾ ਜੋਸ਼ੀ ਹੈ, ਹਰ ਬੱਚੇ ਦੀ ਪ੍ਰਤਿਭਾ, ਉਨ੍ਹਾਂ ਦਾ ਟੈਲੇਂਟ, ਦੇਸ਼ ਦਾ ਗੌਰਵ ਵਧਾਉਣ ਵਾਲਾ ਹੈ। ਮੇਰਾ ਤਾਂ ਮਨ ਹੈ ਕਿ ਤੁਹਾਡੇ ਸਭ ਨਾਲ ਗੱਲ ਕਰਾਂ। ਤੁਸੀਂ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਬਹੁਤ ਹੀ ਸੁੰਦਰ ਅਭਿਵਿਅਕਤੀ ਹੋ। ਲੇਕਿਨ ਸਮੇਂ ਦੀ ਘਾਟ ਦੀ ਵਜ੍ਹਾ ਨਾਲ ਅਜਿਹਾ ਸੰਭਵ ਨਹੀਂ।
ਸਾਥੀਓ,
ਸੰਸਕ੍ਰਿਤ ਵਿੱਚ ਇੱਕ ਵਧੀਆ ਸਲੋਕ ਹੈ- ਅਤੇ ਜਦੋਂ ਅਸੀਂ ਛੋਟੇ ਸਾਂ ਤਾਂ ਸਾਡੇ ਟੀਚਰ ਸਾਨੂੰ ਸੁਣਾਇਆ ਕਰਦੇ ਸਨ, ਵਾਰ-ਵਾਰ ਸਾਨੂੰ ਰਟਾਇਆ ਕਰਦੇ ਸਨ। ਅਤੇ ਉਹ ਕਹਿੰਦੇ ਸਨ-
“ਉਦਯਮੇਨ ਹਿ ਸਿਧਯਨਿਤ ਕਾਰਯਾਣਿ ਨ ਮਨੋਰਥੈ:” ਅਰਥਾਤ, ਕਾਰਜ ਉੱਦਮ ਨਾਲ, ਮਿਹਨਤ ਨਾਲ ਸਿੱਧ ਹੁੰਦੇ ਹਨ ਕੇਵਲ ਕਲਪਨਾ ਕਰਦੇ ਰਹਿਣ ਨਾਲ ਵੀਂ ਹੁੰਦੇ ਹਨ। ਇੱਕ ਆਈਡੀਆ ਜਦੋਂ ਐਕਸ਼ਨ ਨਾਲ ਜੁੜਦਾ ਹੈ, ਤਾਂ ਉਸ ਨਾਲ ਕਿੰਨੇ ਹੋਰ ਐਕਸ਼ਨ ਵੀ ਸ਼ੁਰੂ ਹੋ ਜਾਂਦੇ ਹਨ। ਜਿਵੇਂ ਕਿ ਤੁਹਾਡੀ ਸਫਲਤਾ ਨੇ ਕਿੰਨੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਹੈ। ਤੁਹਾਡੇ ਦੋਸਤ, ਤੁਹਾਡੇ ਸਾਥੀ, ਅਤੇ ਦੇਸ਼ ਦੇ ਦੂਸਰੇ ਬੱਚੇ, ਕਿੰਨੇ ਹੀ ਬੱਚੇ ਜੋ ਤੁਹਾਨੂੰ ਟੀਵੀ ‘ਤੇ ਦੇਖ ਰਹੇ ਹੋਣਗੇ, ਅਖ਼ਬਾਰ ਵਿੱਚ ਤੁਹਾਡੇ ਬਾਰੇ ਪੜ੍ਹਨਗੇ, ਉਹ ਵੀ ਤੁਹਾਡੇ ਕੋਲੋਂ ਪ੍ਰੇਰਣਾ ਲੈ ਕੇ ਅੱਗੇ ਵਧਣਗੇ, ਨਵੇਂ ਸੰਕਲਪ ਲੈਣਗੇ, ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਯਤਨ ਕਰਨਗੇ। ਐਵੇਂ ਹੀ ਉਨ੍ਹਾਂ ਤੋਂ ਅਤੇ ਦੂਸਰੇ ਨੌਜਵਾਨਾਂ ਨੂੰ ਪ੍ਰੇਰਣਾ ਮਿਲੇਗੀ। ਇਹ cycle ਐਵੇਂ ਹੀ ਵਧਦੀ ਜਾਂਦੀ ਹੈ। ਲੇਕਿਨ ਪਿਆਰੇ ਬੱਚੋ, ਇੱਕ ਗੱਲ ਮੈਂ ਤੁਹਾਨੂੰ ਵੀ ਕਹਿਣਾ ਚਾਵਾਂਗਾ।
ਮੇਰੀ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਇਹ ਪੁਰਸਕਾਰ ਤੁਹਾਡੇ ਜੀਵਨ ਦਾ ਇੱਕ ਛੋਟਾ ਜਿਹਾ ਪੜਾਅ ਹੈ, ਤੁਹਾਨੂੰ ਇਸ ਸਫਲਤਾ ਦੀ ਖੁਸ਼ੀ ਵਿੱਚ ਖੋ ਨਹੀਂ ਜਾਣਾ ਹੈ। ਜਦੋਂ ਤੁਸੀਂ ਇੱਥੋਂ ਜਾਵੋਗੇ, ਤਾਂ ਲੋਕ ਤੁਹਾਡੀ ਖੂਬ ਵਾਹਵਾਹੀ ਕਰਨਗੇ। ਅਖ਼ਬਾਰ ਵਿੱਚ ਤੁਹਾਡਾ ਨਾਮ ਵੀ ਨਿਕਲ ਰਿਹਾ ਹੋਵੇਗਾ, ਤੁਹਾਡੇ ਇੰਟਰਵਿਊ ਵੀ ਹੋਣਗੇ। ਲੇਕਿਨ, ਤੁਹਾਨੂੰ ਧਿਆਨ ਰੱਖਣਾ ਹੈ ਕਿ ਇਹ ਵਾਹਵਾਹੀ ਤੁਹਾਡੇ actions ਦੀ ਵਜ੍ਹਾ ਨਾਲ ਹੈ, ਤੁਹਾਡੇ ਕਰਨ ਦੇ ਕਾਰਨ ਹਨ, ਤੁਹਾਡੇ commitment ਦੇ ਕਾਰਨ ਹਨ। ਵਾਹਵਾਹੀ ਵਿੱਚ ਭਟਕ ਕੇ ਜੇਕਰ ਐਕਸ਼ਨ ਰੁੱਕ ਗਿਆ, ਜਾਂ ਤੁਸੀਂ ਉਸ ਨਾਲ ਹੀ disconnect ਹੋ ਗਏ ਤਾਂ ਇਹੀ ਵਾਹਵਾਹੀ ਤੁਹਾਡੇ ਲਈ ਰੁਕਾਵਟ ਬਣ ਸਕਦੀ ਹੈ। ਹਾਲੇ ਤਾਂ ਅੱਗੇ ਜੀਵਨ ਵਿੱਚ ਤੁਹਾਨੂੰ ਹੋਰ ਵੀ ਵੱਡੀਆਂ ਸਫਲਤਾਵਾਂ ਹਾਸਲ ਕਰਨੀਆਂ ਹਨ। ਅਤੇ ਇੱਕ ਮੈਂ ਸੁਝਾਅ ਦੇਣਾ ਚਾਹਾਂਗਾ। ਤੁਸੀਂ ਜ਼ਰੂਰ ਕੁਝ ਨਾ ਕੁਝ ਪੜ੍ਹਦੇ ਹੋਵੋਂਗੇ। ਲੇਕਿਨ ਜ਼ੋਰ ਨਾਲ ਆਗ੍ਰਹਪੂਰਬਕ ਤੁਹਾਨੂੰ ਜਿਸ ਦੀ ਵੀ ਪਸੰਦ ਆਵੇ। ਹਰ ਸਾਲ ਕੋਈ ਨਾ ਕੋਈ ਇੱਕ ਜੀਵਨੀ ਜ਼ਰੂਰ ਪੜ੍ਹੋ। ਉਹ ਆਤਮਕਥਾ ਵੀ ਹੋ ਸਕਦੀ ਹੈ ਜੀਵਨੀ ਵੀ ਹੋ ਸਕਦੀ ਹੈ। ਉਹ ਕਿਸੇ ਵਿਗਿਆਨਕ ਦੀ ਵੀ ਹੋ ਸਕਦੀ ਹੈ, ਖਿਡਾਰੀ ਦੀ ਹੋ ਸਕਦੀ ਹੈ, ਕਿਸੇ ਵੱਡੇ ਕਿਸਾਨ ਦੀ ਹੋ ਸਕਦੀ ਹੈ। ਕਿਸੇ ਵੱਡੇ ਫਿਲੋਸਫਰ ਦੀ, ਲੇਖਕ ਦੀ, ਜੋ ਵੀ ਤੁਹਾਨੂੰ ਮਨ ਪਵੇ, ਤੈਅ ਕਰੋ ਸਾਲ ਵਿੱਚ ਇੱਕ ਵਾਰ ਇੱਕ ਜੀਵਨੀ ਬਹੁਤ ਮਨ ਨਾਲ ਪੜ੍ਹਾਂਗਾ। ਘੱਟ ਤੋਂ ਘੱਟ ਇੱਕ ਜੀਵਨੀ। ਤੁਸੀਂ ਦੇਖੋ ਜੀਵਨ ਵਿੱਚ ਲਗਾਤਾਰ ਨਵੀਂ ਪ੍ਰੇਰਣਾ ਮਿਲਦੀ ਰਹੇਗੀ।
ਮੇਰੇ ਨੌਜਵਾਨ ਸਾਥੀਓ,
ਮੈਂ ਚਾਹਾਂਗਾ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਜ਼ਰੂਰ ਮਹੱਤਵ ਦੇਵੋਗੇ, ਲੇਕਿਨ ਮੈਂ ਕੁਝ ਤਿੰਨ ਗੱਲਾਂ ਹੋਰ ਜੋੜਨਾ ਚਾਹੁੰਦਾ ਹਾਂ।
ਪਹਿਲਾ- ਨਿਰੰਤਰਤਾ ਦਾ ਸੰਕਲਪ।
ਯਾਨੀ ਤੁਹਾਡੇ ਕੰਮ ਦੀ ਗਤੀ ਕਦੇ ਰੁੱਕਣੀ ਨਹੀਂ ਚਾਹੀਦੀ, ਕਦੇ ਸ਼ਿਥਿਲ ਨਹੀਂ ਪੈਣੀ ਚਾਹੀਦੀ। ਜਦੋਂ ਵੀ ਇੱਕ ਕੰਮ ਪੂਰਾ ਹੋਵੇ, ਤਾਂ ਉਸ ਦੇ ਅੱਗੇ ਨਵਾਂ ਸੋਚਦੇ ਹੀ ਰਹਿਣਾ ਚਾਹੀਦਾ ਹੈ।
ਦੂਸਰੀ ਗੱਲ ਮੈਂ ਕਹਾਂਗਾ, ਦੇਸ਼ ਦੇ ਲਈ ਸੰਕਲਪ।
ਜੋ ਕੰਮ ਕਰੋ ਉਹ ਸਿਰਫ ਆਪਣਾ ਕੰਮ ਮੰਨ ਕੇ ਨਾ ਕਰੋ। ਮੇਰਾ ਕੰਮ, ਮੇਰੇ ਲਈ ਕੰਮ, ਇਹ ਸੋਚ ਸਾਡੇ ਦਾਇਰੇ ਨੂੰ ਬਹੁਤ ਸੀਮਤ ਕਰ ਦਿੰਦੀ ਹੈ। ਜਦੋਂ ਤੁਸੀਂ ਦੇਸ਼ ਲਈ ਕੰਮ ਕਰੋਗੇ, ਤਾਂ ਆਪਣੇ ਆਪ, ਤੁਹਾਡਾ ਕੰਮ ਕੀਤੇ ਜ਼ਿਆਦਾ ਵੱਧ ਜਾਵੇਗਾ, ਬਹੁਤ ਵੱਡਾ ਹੋ ਜਾਵੇਗਾ। ਬਹੁਤ ਲੋਕਾਂ ਨੂੰ ਅਜਿਹਾ ਲਗੇਗਾ ਕਿ ਜਿਵੇਂ ਤੁਹਾਡੇ ਕੰਮ ਲਈ ਕੁਝ ਨਾ ਕੁਝ ਕਰ ਰਹੇ ਹਨ। ਤੁਹਾਡਾ ਸੋਚਣ ਦਾ ਵਿਸਤਾਰ ਹੀ ਬਦਲ ਜਾਵੇਗਾ। ਇਸ ਸਾਲ ਸਾਡਾ ਦੇਸ਼ ਆਜ਼ਾਦੀ ਦੇ 75 ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਤੁਸੀਂ ਸਾਰੇ ਸੋਚੋ, ਅਜਿਹਾ ਕੀ ਕਰੀਏ ਕਿ ਦੇਸ਼ ਹੋਰ ਅੱਗੇ ਵਧੇ।
ਅਤੇ ਤੀਸਰੀ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ, ਉਹ ਹੈ, ਨਿਮਰਤਾ ਦਾ ਸੰਕਲਪ।
ਹਰ ਇੱਕ ਸਫਲਤਾ ਦੇ ਨਾਲ ਤੁਹਾਨੂੰ ਹੋਰ ਜ਼ਿਆਦਾ ਨਿਮਰ ਹੋਣ ਦਾ ਸੰਕਲਪ ਲੈਣਾ ਚਾਹੀਦਾ ਹੈ। ਕਿਉਂਕਿ ਤੁਹਾਡੇ ਵਿੱਚ ਨਿਮਰਤਾ ਹੋਵੇਗੀ ਤਾਂ ਤੁਹਾਡੀ ਸਫਲਤਾ ਨੂੰ ਸੈਂਕੜੇ-ਹਜ਼ਾਰਾਂ ਹੋਰ ਲੋਕ ਵੀ ਤੁਹਾਡੇ ਨਾਲ ਮਿਲ ਕੇ celebrate ਕਰਨਗੇ। ਤੁਹਾਡੀ ਸਫਲਤਾ ਖੁਦ ਆਪਣੇ-ਆਪ ਹੀ ਵੱਡੀ ਹੋ ਜਾਵੇਗੀ। ਤਾਂ ਮੈਂ ਮੰਨਾਂ ਕਿ ਤੁਸੀਂ ਇਹ ਤਿੰਨੋਂ ਸੰਕਲਪ ਯਾਦ ਰੱਖੋਗੇ? ਇੱਕਦਮ ਪੱਕਾ ਯਾਦ ਰੱਖੋਗੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਲੋਕ ਬਹੁਤ focussed ਹੁੰਦੇ ਹਨ, ਭੁੱਲੋਗੇ ਨਹੀਂ। ਅਤੇ ਮੈਨੂੰ ਪਤਾ ਹੈ ਤੁਸੀਂ ਨਾ ਭੁੱਲੋਗੇ, ਨਾ ਹੀ ਕਿਸੇ ਨੂੰ ਭੁੱਲਣ ਦਿਓਗੇ। ਅੱਗੇ ਹੋਰ ਵੀ ਵੱਡੇ-ਵੱਡੇ ਕੰਮ ਕਰੋਗੇ। ਤੁਹਾਡੇ ਜੀਵਨ ਵਿੱਚ ਅੱਗੇ ਦੇ ਜੋ ਸੁਪਨੇ ਹਨ, ਤੁਹਾਡੇ ਉਹ ਸੁਪਨੇ ਪੂਰੇ ਹੋਣ, ਅਤੇ ਲਗਾਤਾਰ ਅਜਿਹੀਆਂ ਹੀ ਸਫਲਤਾਵਾਂ ਨਾਲ ਤੁਸੀਂ ਸਾਰੇ ਨੌਜਵਾਨ, ਸਾਰੇ ਬੱਚੇ ਦੇਸ਼ ਨੂੰ ਅੱਗੇ ਵਧਾਉਂਦੇ ਰਹਿਣ, ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ, ਤੁਹਾਡੇ ਅਧਿਆਪਕ ਜਗਤ ਦੇ ਸਾਰੇ ਸਾਥੀਆਂ ਨੂੰ, ਸਭ ਨੂੰ ਇਸ ਗੱਲ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਤੁਹਾਨੂੰ ਸਾਰੇ ਬੱਚਿਆਂ ਨੂੰ ਅਨੇਕ-ਅਨੇਕ ਅਸ਼ੀਰਵਾਦ ਦਿੰਦਾ ਹਾਂ।
ਬਹੁਤ ਬਹੁਤ ਧੰਨਵਾਦ!
*****
ਡੀਐੱਸ/ਵੀਜੇ/ਐੱਨਐੱਸ/ਏਵੀ
(Release ID: 1692472)
Visitor Counter : 154
Read this release in:
Assamese
,
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam