ਰੱਖਿਆ ਮੰਤਰਾਲਾ

ਅੰਡਮਾਨ ਦੇ ਸਮੁੰਦਰ ’ਚ ਸੰਯੁਕਤ ਸੈਨਿਕ ਅਭਿਆਸ

Posted On: 25 JAN 2021 9:39AM by PIB Chandigarh

ਸਾਂਝੇ ਸੰਚਾਲਨ ਦੀ ਤਿਆਰੀ ਨੂੰ ਵਧਾਉਣ ਲਈ ਭਾਰਤੀ ਹਥਿਆਰਬੰਦ ਸੈਨਾਵਾਂ ਨੇ ਅੰਡਮਾਨ  ਦੇ ਸਮੁੰਦਰ ਅਤੇ ਬੰਗਾਲ ਦੀ ਖਾੜੀ ’ਚ ਵੱਡੇ ਪੈਮਾਨੇ ’ਤੇ ਐਮਫੈਕਸ-21 ਦੇ ਨਾਲ ਕਵਚ ਸੰਯੁਕਤ ਸੈਨਾ ਟ੍ਰੇਨਿੰਗ ਅਭਿਆਸ ਕੀਤਾ । ਇਹ ਅਭਿਆਸ ਅੰਡਮਾਨ ਅਤੇ ਨਿਕੋਬਾਰ ਕਮਾਨ (ਏ.ਐਨ.ਸੀ.) ਦੇ ਅਗਵਾਈ ’ਚ ਸੈਨਾ,  ਨੇਵੀ, ਵਾਯੂ ਸੈਨਾ ਅਤੇ ਤੱਟ ਰਕਸ਼ਕ ਬੱਲ ਦੀ ਪੂਰਵੀ ਨੌਸੇਨਾ ਕਮਾਂਡ (ਈ.ਐਨ.ਸੀ.) ਅਤੇ ਸੈਨਾ ਦੀ ਦੱਖਣ ਕਮਾਂਡ  (ਐਸ.ਸੀ.)  ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ।

 

ਅਭਿਆਸ ਵਿੱਚ ਏ.ਐਨ.ਸੀ. ਦੀਆਂ ਸਾਰੀਆ ਸੈਨਾਵਾਂ ਦੀ ਭਾਗੀਦਾਰੀ ਅਤੇ ਨਿਯੁਕਤੀ ਸੈਨਾ ਦੀ ਦੱਖਣ ਕਮਾਂਡ ਦੀ ਜਲ-ਥਲ ਚਰ ਬ੍ਰਿਗੇਡ ਦੇ ਨਾਲ-ਨਾਲ ਨੌਸੇਨਾ ਦੇ ਪੂਰਵੀ ਬੇੜੇ ਅਤੇ ਮਰੀਨ ਕਮਾਂਡੋ ਦੇ ਲੜਾਕੂ ਜਲਪੋਤ, ਪਨਡੁੱਬੀ ਅਤੇ ਜਲ-ਥਲ ਚਰ ਅਵਤਰਣ ਜਹਾਜ ਸ਼ਾਮਿਲ ਹਨ। ਸੰਯੁਕਤ ਅਭਿਆਸ ’ਚ ਜਗੁਆਰ ਮੈਰੀਟਾਇਮ ਸਟਰਾਇਕ ਅਤੇ ਭਾਰਤੀ ਵਾਯੂ ਸੈਨਾ ਦੇ ਟ੍ਰਾਂਸਪੋਰਟ ਜਹਾਜ਼ ਅਤੇ ਤਟ ਰਕਸ਼ਕ ਸੈਨਾ ਦੀ ਸੰਪਤੀ ਨੇ ਵੀ ਭਾਗ ਲਿਆ। 

 

ਸੰਯੁਕਤ ਅਭਿਆਸ ਦੀ ਸ਼ੁਰੂਆਤ ਕਾਰ ਨਿਕੋਬਾਰ ’ਚ ਜਗੁਆਰ ਜਹਾਜ਼, ਪੈਰਾ ਕਮਾਂਡੋ ਅਤੇ ਸਮੁੰਦਰੀ ਕਮਾਂਡੋ ਦੇ ਹਮਲਿਆਂ ਦੇ ਨਾਲ ਹੋਈ ਜਿੱਥੇ ਪੈਰਾ ਟਰੂਪਰ ਨੇ ਉਚਾਈ ਤੋ’ ਛਾਲਾਂ ( ਕਾੰਬੈਟ ਫ੍ਰੀ ਫਾਲ) ਮਾਰੀਆ। ਇਸਦਾ ਉਦੇਸ਼ ਹਿੰਦ ਮਹਾਸਾਗਰ ਖੇਤਰ (ਆਈ.ਓ.ਆਰ.) ਵਿੱਚ ਸਹੂਲਤ ਵਾਲੇ ਖੇਤਰ ਦੇ ਅੰਦਰ ਹਵਾਈ ਪ੍ਰਭੂਤਵ ‍ਅਤੇ ਸਮੁੰਦਰੀ ਹਮਲੇ ਦੀ ਸਮਰੱਥਾ ਦੀ ਪੁਸ਼ਟੀ ਕਰਨਾ ਹੈ। ਜਲ-ਥਲ ਚਰ ਸੰਚਾਲਨ ਤੋਂ ਪਹਿਲਾਂ,  ਸਾਰੀਆਂ ਏਜੰਸੀਆਂ ਦੇ ਨਾਲ ਨਜ਼ਦੀਕੀ ਸੰਬੰਧਾ ਵਿੱਚ ਸੈਨਾ,  ਨੌਸੇਨਾ ਅਤੇ ਵਾਯੂ ਸੈਨਾ ਦੇ ਸੈਨਿਕਾਂ ਨੂੰ ਸਮੁੰਦਰੀ ਅਤੇ ਹਵਾਈ ਰਸਤੇ ਤੋਂ ਲੈ ਜਾਇਆ ਗਿਆ। 

 

ਲੜਾਈ  ਦੇ ਮੈਦਾਨ ਨੂੰ ਸਰੂਪ ਦੇਣ ਦੇ ਹਿੱਸੇ  ਦੇ ਰੂਪ ਵਿੱਚ  ਮਾਰਕੋਸ ਨੇ ਆਪਣੇ ਕਾੰਬੇਟ ਲੋਡ ਅਤੇ ਏਅਰ ਡਰੋਪੇਬਲ ਰਿਜੀਡ ਹੱਲ ਇਨ‍ਫਲੇਟੇਬਲ ਬੋਟਸ  (ਏ.ਡੀ.ਆਰ.) ਨੂੰ ਅੰਡਮਾਨ ਸਾਗਰ ’ਤੇ ਸੁੱਟ ਦਿੱਤਾ ਸੀ,  ਜਿਸਦੇ ਨਾਲ ਮਰੀਨ ਕਮਾਂਡੋ ਧੀਮੀ ਰਫ਼ਤਾਰ ਨਾਲ ਟੀਚੇ ਤੱਕ ਪਹੁੰਚ ਸਕੇ। ਐਮ.ਆਈ. 17 ਹਥਿਆਰਬੰਦ ਹੈਲੀਕਾਪਟਰਾਂ ਨੇ ਸਮੁੰਦਰ ਅਤੇ ਜ਼ਮੀਨ ’ਤੇ ਦੁਸ਼ਮਣ ਦੀ ਨਿਰਦਿਸ਼ਟ ਸੰਪਤੀ ’ਤੇ ਸਟੀਕ ਨਿਸ਼ਾਨਾ ਸਾਧਿਆ। ਟ੍ਰੇਨਿੰਗ ਅਭਿਆਸ ਦਾ ਸਮਾਪਨ ਟੈਂਕਾਂ ’ਤੇ 600 ਸੈਨਿਕਾਂ,  ਟਰੂਪ ਕੈਰੀਅਰ ਵਹੀਕਲ ਅਤੇ ਹੋਰ ਭਾਰੀ ਹਥਿਆਰਾਂ ਨਾਲ ਆਈ.ਐਨ.ਐਸ. ਜਲਸ਼ਵਾ, ਐਰਾਵਤ,  ਗੁਲਦਾਰ ਅਤੇ ਐਨ.ਸੀ.ਊ. ਐਮ.ਕੇ.-4 ਸ਼੍ਰੇਣੀ ਦੇ ਜਹਾਜਾਂ ਦੀ ਦੱਖਣ ਕਮਾਂਡ ਦੀ ਜਲ-ਥਲ-ਚਰ ਬਿ੍ਗੇਡ ਵਲੋਂ ਸਮੁੰਦਰ ਤਟ ਲੈਂਡਿੰਗ ਸੰਚਾਲਨ ਦੇ ਨਾਲ ਕੀਤਾ ਗਿਆ। ਲਾਜਿਸਟਿਕ ਟੀਮ ਨੇ ਸੰਚਾਲਨ ਹਲਾਤਾਂ ਅਤੇ ਲੜਾਕੂ ਮਿਸ਼ਨਾਂ ’ਚ ਸੰਯੁਕਤ ਲਾਜਿਸਟਿਕ ਪ੍ਰਣਾਲੀ ਅਤੇ ਗਤੀਸ਼ੀਲ ਪਰਿਵਰਤਨਾਂ ਦਾ ਜਵਾਬ ਦੇਣ ਲਈ ਆਪਣੀ ਸਮਰੱਥਾ ਦਾ ਪ੍ਰਦਸ਼ਨ ਕੀਤਾ। ਜਿਨ੍ਹਾਂ ਖੇਤਰਾਂ ਵਿੱਚ ਅਭਿਆਸ ਕੀਤਾ ਗਿਆ ਸੀ,  ਉਹ ਭਾਰਤ ਲਈ ਰਣਨੀਤੀਕ ਮਹੱਤਵ ਰੱਖਦੇ ਹਨ। ਅਭਿਆਸ ਨੇ ਆਕਾਸ਼, ਵਾਯੂ,  ਭੂਮੀ ਅਤੇ ਸਮੁੰਦਰ ਆਧਾਰਿਤ ਪਰਿਸੰਪਤੀਆ ਤੋਂ ਖੁਫੀਆ ਜਾਣਕਾਰੀ ਇਕੱਠਾ ਕਰਨ ਦੀ ਸੰਯੁਕਤ ਸਮੱਰਥਾ,  ਇਸਦੇ ਸੰਸ਼ਲੇਸ਼ਣ,  ਵਿਸ਼ਲੇਸ਼ਣ ਅਤੇ ਤੁਰੰਤ ਫ਼ੈਸਲਾ ਲੈਣ ਲਈ ਲੜਾਈ ਖੇਤਰ ਦੀ ਪਾਰਦਰਸ਼ਿਤਾ ਨੂੰ ਪ੍ਰਾਪਤ ਕਰਨ ਲਈ ਅਸਲੀ ਸਮਾਂ ਸਾਂਝਾ ਕਰਨ ਦੀ ਵੀ ਪੁਸ਼ਟੀ ਕੀਤੀ। ਸੰਯੁਕਤ ਸੈਨਾ ਨੇ ਅੰਡਮਾਨ ਸਾਗਰ ਅਤੇ ਬੰਗਾਲ ਦੀ ਖਾੜੀ ’ਚ ਮਲਟੀ- ਡੋਮੇਨ,  ਉੱਚ ਗਤੀ ਵਾਲੇ ਪਹਿਲਕਾਰ ਅਤੇ ਸੁਰੱਖਿਆਤਮਕ ਯੁੱਧ ਅਭਿਆਸ ਨੂੰ ਅੰਜਾਮ ਦਿੱਤਾ। ਤਿੰਨਾਂ ਸੇਵਾਵਾਂ ਵਿੱਚ ਸੰਚਾਲਨ ਤਾਲਮੇਲ ਨੂੰ ਵਧਾਉਣ ਦੀ ਦਿਸ਼ਾ ’ਚ ਸੰਯੁਕਤ ਲੜਾਈ ਲੜਨ ਦੀਆਂ ਸਮਰੱਥਾਵਾ ਅਤੇ ਮਾਣਕ ਸੰਚਾਲਨ ਪ੍ਰਕਿਰਿਆਵਾਂ ਦਾ ਅਭਿਆਸ ਕੀਤਾ ਜਾਂਦਾ ਹੈ । 

 

ਕਮਾਂਡਰ-ਇਨ-ਚੀਫ ਅੰਡਮਾਨ ਅਤੇ ਨਿਕੋਬਾਰ ਕਮਾਂਡ ਨੇ ਅਭਿਆਸ ਦੀ ਨਿਗਰਾਨੀ ਲਈ ਦੱਖਣ ਟਾਪੂ ਸਮੂਹ ’ਚ ਅਭਿਆਸ ਖੇਤਰ ਦਾ ਦੌਰਾ ਕੀਤਾ ਅਤੇ ਉੱਚ ਪੱਧਰ ਦੀ ਸੰਚਾਲਨ ਤਿਆਰੀਆਂ ਲਈ ਸਾਰੇ ਰੈਂਕਾਂ ਦੀ ਪ੍ਰਸੰਸਾ ਕੀਤੀ । 

ਏਬੀਬੀ/ਏਏ/ਰਾਜੀਬ 



(Release ID: 1692349) Visitor Counter : 180