ਸੈਰ ਸਪਾਟਾ ਮੰਤਰਾਲਾ
ਭਾਰਤ ਪਰਵ 2021 ਦਾ ਉਦਘਾਟਨ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਵੱਲੋਂ ਕੱਲ੍ਹ ਸੈਰ ਸਪਾਟਾ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ
ਭਾਰਤ ਪਰਵ 2021, 26 ਤੋਂ 31 ਜਨਵਰੀ ਤੱਕ ਮਨਾਇਆ ਜਾਏਗਾ; ਇਸ ਸਾਲ ਭਾਰਤੀ ਸੰਸਕ੍ਰਿਤੀ ਨੂੰ ਵਰਚੁਅਲ ਪਲੈਟਫਾਰਮ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ
प्रविष्टि तिथि:
25 JAN 2021 1:57PM by PIB Chandigarh
ਭਾਰਤ ਦੀ ਭਾਵਨਾ ਨੂੰ ਮਨਾਉਣ ਲਈ ਸਾਲਾਨਾ ਸਮਾਰੋਹ ਭਾਰਤ ਪਰਵ ਇੱਕ ਵਰਚੁਅਲ ਪਲੈਟਫਾਰਮ www.bharatparv2021 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। 26 ਜਨਵਰੀ ਤੋਂ 31 ਜਨਵਰੀ, 2021 ਵਿੱਚ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਥੀਮ ਵਾਲੀਆਂ ਮੰਡਲੀਆਂ ਆਪਣੇ ਸੈਰ-ਸਪਾਟਾ ਸਥਾਨਾਂ, ਪਕਵਾਨਾਂ, ਦਸਤਕਾਰੀ ਅਤੇ ਹੋਰ ਵਿਸ਼ੇਸ਼ਤਾਵਾਂ ਨੂੰ ਪ੍ਰਦਰਸ਼ਿਤ ਕਰਨਗੀਆਂ। ਇਸ ਸਾਲ ਵਰਚੁਅਲ ਭਾਰਤ ਪਰਵ ਦਾ ਉਦਘਾਟਨ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ, ਕੇਂਦਰੀ ਸੈਰ ਸਪਾਟਾ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ 26 ਜਨਵਰੀ 2021 ਨੂੰ ਕਰਨਗੇ।
ਸੈਰ-ਸਪਾਟਾ ਮੰਤਰਾਲਾ, ਭਾਰਤ ਸਰਕਾਰ 26 ਤੋਂ 31 ਜਨਵਰੀ ਤੱਕ ਗਣਤੰਤਰ ਦਿਵਸ ਸਮਾਰੋਹ ਦੇ ਮੌਕੇ 'ਤੇ ਲਾਲ ਕਿਲ੍ਹੇ ਦੀ ਫਸੀਲ ਦੇ ਸਾਹਮਣੇ 2016 ਤੋਂ ਹਰ ਸਾਲ ਭਾਰਤ ਪਰਵ ਦਾ ਆਯੋਜਨ ਕਰਦਾ ਹੈ। ਮੈਗਾ ਈਵੈਂਟ ਵਿੱਚ ਦੇਸ਼ ਭਗਤੀ ਦਾ ਜੋਸ਼ ਪੈਦਾ ਕਰਨ ਦੀ ਕਲਪਨਾ ਕੀਤੀ ਗਈ ਹੈ ਅਤੇ ਦੇਸ਼ ਦੀ ਅਮੀਰ ਅਤੇ ਵਿਭਿੰਨ ਸੱਭਿਆਚਾਰਕ ਵਿਭਿੰਨਤਾ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਭਾਰਤ ਪਰਵ "ਭਾਰਤ ਦਾ ਸਾਰ" ਪ੍ਰਦਰਸ਼ਿਤ ਕਰਦਾ ਹੈ।
ਵੱਖ-ਵੱਖ ਕੇਂਦਰੀ ਮੰਤਰਾਲੇ ਅਤੇ ਹੋਰ ਸੰਗਠਨ ਜਿਵੇਂ ਕਿ ਸੰਸਕ੍ਰਿਤੀ ਮੰਤਰਾਲਾ, ਆਯੂਸ਼ ਮੰਤਰਾਲਾ, ਖਪਤਕਾਰ ਮਾਮਲੇ ਮੰਤਰਾਲਾ, ਰੇਲਵੇ ਮੰਤਰਾਲਾ, ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਵਿਕਾਸ ਕਮਿਸ਼ਨਰ ਹੈਂਡਲੂਮਜ਼, ਵਿਕਾਸ ਕਮਿਸ਼ਨਰ ਹੱਥਕਿਰਤਾਂ, ਲਲਿਤ ਕਲਾ ਅਕੈਡਮੀ, ਭਾਰਤ ਦੇ ਪੁਰਾਤੱਤਵ ਸਰਵੇਖਣ, ਰਾਸ਼ਟਰੀ ਅਜਾਇਬ ਘਰ, ਰਾਸ਼ਟਰੀ ਆਧੁਨਿਕ ਕਲਾਵਾਂ ਦੀ ਗੈਲਰੀ, ਸੂਚਨਾ ਤੇ ਪ੍ਰਸਾਰਣ
ਮੰਤਰਾਲੇ ਦੀਆਂ ਮੀਡੀਆ ਇਕਾਈਆਂ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ. ਸੀ. ਸੀ.) ਆਦਿ ਸਾਰੇ ਭਾਰਤ ਵਿਚੋਂ ਦਸਤਕਾਰੀ, ਹੈਂਡਲੂਮ, ਸੰਗੀਤ, ਡਾਂਸ, ਪੇਂਟਿੰਗਜ਼, ਸਾਹਿਤਕ ਸਮੱਗਰੀ ਅਤੇ ਹੋਰ ਵਿਸ਼ੇਸ਼ਤਾਵਾਂ ਨੂੰ ਪ੍ਰਦਰਸ਼ਿਤ ਕਰਨਗੇ।
ਗਣਤੰਤਰ ਦਿਵਸ ਪਰੇਡ ਦੀਆਂ ਝਲਕ ਅਤੇ ਹਥਿਆਰਬੰਦ ਬਲਾਂ ਦੇ ਸੰਗੀਤ ਬੈਂਡਾਂ ਦੀਆਂ ਰਿਕਾਰਡ ਕੀਤੀਆਂ ਪੇਸ਼ਕਾਰੀਆਂ ਵੀ ਇਸ ਵਰਚੁਅਲ ਪਲੈਟਫਾਰਮ 'ਤੇ ਉਪਲੱਬਧ ਹੋਣਗੀਆਂ। ਹੋਟਲ ਮੈਨੇਜਮੈਂਟ ਦੇ ਕਈ ਸੈਂਟਰਲ ਇੰਸਟੀਚਿਉਟਸ, ਇੰਡੀਅਨ ਕੁਲੀਨਰੀ ਇੰਸਟੀਚਿਉਟ ਵੀ ਵੀਡਿਓਜ਼, ਪਕਵਾਨਾਂ ਦਾ ਪ੍ਰਦਰਸ਼ਨ ਕਰ ਕੇ ਪੂਰੇ ਭਾਰਤ ਦਾ ਜ਼ਾਇਕਾ ਭੇਟ ਕਰਨਗੇ। ਇਹ ਵਿਲੱਖਣ ਵਰਚੁਅਲ ਭਾਰਤ ਪਰਵ 2021 ਕਈ ਵੀਡੀਓ/ ਫਿਲਮਾਂ, ਤਸਵੀਰਾਂ, ਬਰੋਸ਼ਰ ਅਤੇ ਵੱਖ ਵੱਖ ਸੰਸਥਾਵਾਂ ਦੀਆਂ ਹੋਰ ਜਾਣਕਾਰੀਆਂ ਪ੍ਰਦਰਸ਼ਤ ਕਰੇਗਾ। ਦੁਨੀਆ ਭਰ ਦੇ ਲੋਕ ਇਸ ਭਾਰਤ ਪਰਵ ਦਾ ਅਨੰਦ ਲੈ ਸਕਦੇ ਹਨ ਅਤੇ ਉਨ੍ਹਾਂ ਦੇ ਮੋਬਾਈਲ ਫੋਨ, ਲੈਪਟਾਪ, ਕੰਪਿਊਟਰਾਂ ਅਤੇ ਹੋਰ ਡਿਵਾਈਸਿਸ 'ਤੇ www.bharatparv2021.com ’ਤੇ ਲਾਗਇਨ ਕਰਕੇ ਆਪਣੀ ਸਹੂਲਤ 'ਤੇ ਭਾਰਤ ਦੀ ਸੱਚੀ ਭਾਵਨਾ ਦਾ ਅਨੁਭਵ ਕਰ ਸਕਦੇ ਹਨ।
*******
NB/SK
(रिलीज़ आईडी: 1692226)
आगंतुक पटल : 139