ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤ ਦੇ ਮੁੱਖ ਵਿਚਾਰਕਾਂ ਨੇ ਐੱਸਟੀਆਈਪੀ ਦੇ ਮਸੌਦੇ ’ਤੇ ਆਪਣਾ ਵਿਜ਼ਨ ਅਤੇ ਵਿਚਾਰ ਰੱਖਿਆ
ਇਸ ਨੀਤੀਗਤ ਦਸਤਾਵੇਜ਼ ਦਾ ਉਦੇਸ਼ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਦੇ ਲਈ ਹਰੇਕ ਚੀਜ਼ ’ਤੇ ਧਿਆਨ ਰੱਖਣਾ ਹੈ: ਭਾਰਤ ਸਰਕਾਰ ਦੇ ਮੁੱਖ ਵਿਗਿਆਨਿਕ ਸਲਾਹਕਾਰ ਪ੍ਰੋਫੈਸਰ ਕੇ. ਵਿਜੈਰਾਘਵਨ
“ਅਸੀਂ ਸਿਰਜਿਤ ਗਿਆਨ ’ਤੇ ਫੋਕਸ ਕਰਦੇ ਹਾਂ, ਪਰ ਸਾਨੂੰ ਨਵੀਨਤਾ ਲਿਆਉਣ ਦੇ ਲਈ ਉਨ੍ਹਾਂ ਨੂੰ ਸਮੁੱਚੇ ਰੂਪ ਨਾਲ ਕੰਮ ਵਿੱਚ ਲਿਆਉਣ – ਇਨੋਵੇਸ਼ਨ ਨੂੰ ਗਿਆਨ ਦੇ ਨਾਲ ਜੋੜਨ ਲਾਜ਼ਮੀ ਹੈ: ਡੀਐੱਸਟੀ ਦੇ ਸਕੱਤਰ ਪ੍ਰੋ ਆਸ਼ੂਤੋਸ਼ ਸ਼ਰਮਾ
Posted On:
24 JAN 2021 3:41PM by PIB Chandigarh
ਪੰਜਵੀਂ ਰਾਸ਼ਟਰੀ ਵਿਗਿਆਨ ਤਕਨਾਲੋਜੀ ਅਤੇ ਇਨੋਵੇਸ਼ਨ ਨੀਤੀ ਦੇ ਮਸੌਦੇ ਨੂੰ ਦ੍ਰਿੜ੍ਹ ਕਰਨ ਨਾਲ ਵਿਚਾਰਾਂ ਨੂੰ ਸਮਰੱਥ ਬਣਾਉਣ ਦੇ ਲਈ ਇੱਕ ਪੋਸਟ-ਡਰਾਫ਼ਟ ਸਲਾਹ-ਮਸ਼ਵਰਾ ਪ੍ਰਕਿਰਿਆ ਸ਼ੁਰੂ ਹੋਈ, ਇਸ ਵਿੱਚ ਕੁਝ ਚੋਟੀ ਦੇ ਮਾਹਰਾਂ ਅਤੇ ਵੱਖ-ਵੱਖ ਵਿਸ਼ਿਆਂ ਦੇ ਵਿਚਾਰਕਾਂ ਨੇ ਹਿੱਸਾ ਲਿਆ|
ਭਾਰਤ ਸਰਕਾਰ ਦੇ ਮੁੱਖ ਵਿਗਿਆਨਿਕ ਸਲਾਹਕਾਰ ਪ੍ਰੋਫੈਸਰ ਕੇ ਵਿਜੈਰਾਘਵਨ ਨੇ 23 ਜਨਵਰੀ, 2021 ਵੈਬੀਨਾਰ ਦੇ ਮਾਧਿਅਮ ਨਾਲ ਆਯੋਜਿਤ ਸਲਾਹ-ਮਸ਼ਵਰੇ ਵਿੱਚ ਕਿਹਾ, “ਪਿਛਲੇ ਕੁਝ ਸਾਲਾਂ ਵਿੱਚ ਤਕਨਾਲੋਜੀ ਵਿੱਚ ਬੇਸ਼ੁਮਾਰ ਬਦਲਾਓ ਦੇ ਨਾਲ ਡਿਜੀਟਲ ਕ੍ਰਾਂਤੀ ਆਈ ਹੈ| ਇਸ ਪਰਿਵਰਤਨ ਦਾ ਕਾਰਨ ਦਸਦੇ ਹੋਏ, ਸਾਨੂੰ ਸੱਭਿਆਚਾਰ ਦੀਆਂ ਮਜ਼ਬੂਤ ਜੜ੍ਹਾਂ ਨਾਲ ਜੁੜੇ ਰਹਿਣ ਦੀ ਲੋੜ ਹੈ| ਇਸ ਦਿਸ਼ਾ ਵਿੱਚ ਇੱਕ ਕਦਮ ਭਾਸ਼ਾ ਪ੍ਰਯੋਗਸ਼ਾਲਾਵਾਂ ਦਾ ਮਜ਼ਬੂਤੀਕਰਨ ਹੈ| ਇਸ ਤੋਂ ਇਲਾਵਾ ਵੱਡੇ ਪੱਧਰ ’ਤੇ ਅਧਿਐਨ ਦੇ ਲਈ ਐੱਸਟੀਆਈਪੀ ਸੰਬੰਧੀ ਵਿਵਹਾਰਕ ਲਾਗੂ ਕਰਨਾ ਮਹੱਤਵਪੂਰਨ ਹੈ| ਇਸ ਨੀਤੀਗਤ ਦਸਤਾਵੇਜ਼ ਦਾ ਉਦੇਸ਼ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਦੇ ਲਈ ਹਰੇਕ ਚੀਜ਼ ’ਤੇ ਧਿਆਨ ਰੱਖਣਾ ਹੈ| ਉਨ੍ਹਾਂ ਨੇ ਅੰਤਿਮ ਦਸਤਾਵੇਜ਼ ਵਿੱਚ ਨੀਤੀ ਪ੍ਰਕਿਰਿਆ ਸੰਰਚਨਾ ਦਸਤਾਵੇਜ਼ ਅਤੇ ਲਾਗੂ ਕਰਨਾ ਰਣਨੀਤੀ ਨੂੰ ਸ਼ਾਮਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ|
ਡੀਐੱਸਟੀ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਭਵਿੱਖ ਦੇ ਲਈ ਤਿਆਰ ਹੋਣ ਦੇ ਲਈ ਰਾਜਾਂ ਨੂੰ ਕੇਂਦਰ ਦੇ ਨਾਲ ਜੁੜਨ ਅਤੇ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਦੀ ਵਰਤੋਂ ਕਰਨ ਦੀ ਲੋੜ ਹੈ| ਇਸ ਦੇ ਨਾਲ-ਨਾਲ ਅੰਤਰਰਾਸ਼ਟਰੀ ਜੁੜਾਵ ਅਤੇ ਵਿਗਿਆਨਕ ਕੂਟਨੀਤੀ ’ਤੇ ਵੀ ਇਕਸਾਰ ਰੂਪ ਨਾਲ ਧਿਆਨ ਦੇਣ ਦੀ ਲੋੜ ਹੈ|” ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ “ਅਸੀਂ ਸਿਰਜਿਤ ਗਿਆਨ ’ਤੇ ਫੋਕਸ ਕਰਦੇ ਹਾਂ, ਪਰ ਸਾਨੂੰ ਇਨੋਵੇਸ਼ਨ ਲਿਆਉਣ ਦੇ ਲਈ ਉਨ੍ਹਾਂ ਨੂੰ ਸਮੁੱਚੇ ਰੂਪ ਨਾਲ ਕੰਮ ਵਿੱਚ ਲਿਆਉਣ – ਇਨੋਵੇਸ਼ਨ ਨੂੰ ਗਿਆਨ ਨਾਲ ਜੋੜਨਾ ਲਾਜ਼ਮੀ ਹੈ|
ਡੀਐੱਸਟੀ ਦੇ ਸਲਾਹਕਾਰ ਅਤੇ ਐੱਸਟੀਆਈਪੀ ਸਕੱਤਰੇਤ ਦੇ ਮੁਖੀ ਡਾ. ਅਖਿਲੇਸ਼ ਗੁਪਤਾ ਨੇ ਕਿਹਾ ਕਿ “ਸਲਾਹ-ਮਸ਼ਵਰੇ ਦੇ 300 ਦੌਰ ਹੋ ਚੁੱਕੇ ਹਨ| ਪਹਿਲੀ ਵਾਰ, ਅਸੀਂ ਰਾਜਾਂ, ਸੰਬੰਧਿਤ ਮੰਤਰਾਲਿਆਂ ਅਤੇ ਭਾਰਤੀ ਪਰਵਾਸੀਆਂ ਦੇ ਨਾਲ ਮਸ਼ਵਰਾ ਕੀਤਾ ਸੀ| ਇਸ ਤਰ੍ਹਾਂ ਦੇ ਸਲਾਹ-ਮਸ਼ਵਰੇ ਦੇ ਦਸਤਾਵੇਜ਼ ਨੂੰ ਹੋਰ ਜ਼ਿਆਦਾ ਵੱਡਾ ਬਣਾਵਾਂਗੇ|
ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ ਦੇ ਸਾਬਕਾ ਮੈਂਬਰ, ਮਹਾਸਾਗਰ ਵਿਕਾਸ ਵਿਭਾਗ ਦੇ ਸਕੱਤਰ ਅਤੇ ਦੁਨੀਆਂ ਦੇ ਮਸ਼ਹੂਰ ਭੂਚਾਲ ਵਿਗਿਆਨੀ ਡਾ ਹਰਸ਼ ਗੁਪਤਾ ਨੇ ਵਿਗਿਆਨ ਅਤੇ ਤਕਨਾਲੋਜੀ ਵਿੱਚ ਨਿਵੇਸ਼ ਵਧਾਉਣ ਦੇ ਲਈ ਮਨੁੱਖ ਸ਼ਕਤੀ ਅਤੇ ਵਿੱਤੀ ਯੋਜਨਾ ਦੇ ਲਈ ਸਮਾਂਬੱਧਤਾ ਦੇ ਨਾਲ ਇੱਕ ਰੂਪਰੇਖਾ ਅਤੇ ਲਾਗੂ ਕਰਨ ਵਾਲੇ ਤੰਤਰ ਦੀ ਲੋੜ ’ਤੇ ਜ਼ੋਰ ਦਿੱਤਾ|
ਅਮਰੀਕਾ ਵਿੱਚ ਹਾਰਵਰਡ ਕੈਨੇਡੀ ਸਕੂਲ ਵਿੱਚ ਵਿਗਿਆਨ ਅਤੇ ਤਕਨਾਲੋਜੀ ਅਧਿਐਨ ਦੀ ਮਾਹਰ ਪ੍ਰੋ ਸ਼ੀਲਾ ਜੈਸਨਾਫ਼ ਨੇ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਸਮਾਜਿਕ ਵਿਗਿਆਨਕ, ਹੁਮੇਨਿਟੀ ਅਤੇ ਨੀਤੀ ਸ਼ਾਸਤਰ ਦੀ ਭੂਮਿਕਾ ਇਕਸਾਰ ਰੂਪ ਨਾਲ ਮਹੱਤਵਪੂਰਨ ਹੈ ਅਤੇ ਨੀਤੀ ਵਿੱਚੋਂ ਇਹ ਝਲਕਣਾ ਚਾਹੀਦਾ ਹੈ|
ਰਾਜਸਭਾ ਦੇ ਸਾਬਕਾ ਮਹਾਨ ਸਕੱਤਰ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਸ਼੍ਰੀ ਜੋਗੇਂਦਰ ਨਾਰਾਇਣ ਨੇ ਸੁਪਰਵਾਈਜ਼ਰਾਂ ਦੀ ਸਿਖਲਾਈ ਅਤੇ ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਲੋੜ ਨੂੰ ਵੀ ਰੇਖਾਂਕਿਤ ਕੀਤਾ|
ਭਾਰਤੀ ਵਿਗਿਆਨ ਸੰਸਥਾਨ ਦੇ ਮਾਣਯੋਗ ਪ੍ਰੋਫ਼ੈਸਰ ਅਜੇਯ ਸੂਦ ਨੇ ਦੇਸ਼ ਵਿੱਚ ਅਕਾਦਮੀਆਂ ਦੀ ਭੂਮਿਕਾ ਅਤੇ ਖਾਸ ਰੂਪ ਨਾਲ, ਵਿਗਿਆਨ ਕੂਟਨੀਤੀ ਵਿੱਚ ਉਨ੍ਹਾਂ ਨੂੰ ਹੋਰ ਪ੍ਰਤਿਭਾਗੀ ਤਰੀਕੇ ਨਾਲ ਜੁੜਨ ਤਾਂਕਿ ਉਹ ਸਰਗਰਮ ਹੋ ਜਾਣ ਅਤੇ ਜ਼ਿਆਦਾ ਸਾਰਥਿਕ ਰੂਪ ਨਾਲ ਯੋਗਦਾਨ ਦੇਣ, ਇਸ ’ਤੇ ਵਿਚਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ|
ਅਹਿਮਦਾਬਾਦ ਦੇ ਭਾਰਤੀ ਪ੍ਰਬੰਧਨ ਸੰਸਥਾਨ ਦੇ ਸਾਬਕਾ ਪ੍ਰੋਫੈਸਰ ਅਤੇ ਜ਼ਮੀਨੀ ਪੱਧਰ ਦੇ ਇਨੋਵੇਸ਼ਨ ਵਿੱਚ ਦੁਨੀਆਂ ਦੇ ਵਿਖਿਆਤ ਮਾਹਿਰ ਪ੍ਰੋਫੈਸਰ ਅਨਿਲ ਗੁਪਤਾ ਨੇ ਕਲਾ ਨੂੰ ਵਿਗਿਆਨ ਦੇ ਨੇੜੇ ਲਿਆਉਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਸੰਸਥਾਨਾਂ ਵਿੱਚ ਸੱਭਿਆਚਾਰ ਦੀ ਭੂਮਿਕਾ ’ਤੇ ਜ਼ੋਰ ਦਿੱਤਾ| ਉਨ੍ਹਾਂ ਨੇ ਹਰੇਕ ਗਿਆਨ ਦੇਣ ਵਾਲੇ ਨੂੰ ਸਨਮਾਨਤ ਕਰਨ ਅਤੇ ਰੋਜ਼ਾਨਾ ਆਧਾਰ ’ਤੇ ਖੇਤੀ ਵਿਗਿਆਨ ਕੇਂਦਰ, ਭਾਰਤੀ ਰੇਲਵੇ ਅਤੇ ਡਾਕਘਰਾਂ ਜਿਹੇ ਮੌਜੂਦਾ ਨੈੱਟਵਰਕਾਂ ਦੇ ਮਾਧਿਅਮ ਨਾਲ ਆਮ ਲੋਕਾਂ ਤੱਕ ਪਹੁੰਚਣ ’ਤੇ ਜ਼ੋਰ ਦਿੱਤਾ|
ਵਿਖਿਆਤ ਵਾਤਾਵਰਣਵਾਦੀ ਅਤੇ ਵਿਗਿਆਨ ਅਤੇ ਵਾਤਾਵਰਣ ਕੇਂਦਰ ਦੇ ਮਹਾਂਨਿਰਦੇਸ਼ਕ ਡਾ ਸੁਨੀਤਾ ਨਾਰਾਇਣ ਨੇ ਸਮਾਜਕ ਵਿਗਿਆਨ ਵੱਲ ਵਧਣ ਦੀ ਲੋੜ ਨੂੰ ਰੇਖਾਂਕਤ ਕੀਤਾ ਅਤੇ ਕਿਹਾ ਕਿ ਲੋਕਾਂ ਦੇ ਨਾਲ ਭਾਰਤੀ ਵਿਗਿਆਨ ਦੀ ਭਾਗੀਦਾਰੀ ਨੂੰ ਹੋਰ ਜ਼ਿਆਦਾ ਵਧਾਉਣ ਦੀ ਲੋੜ ਹੈ ਜਿਵੇਂ ਕਿ ਹੜ੍ਹ ਦੇ ਪੂਰਵਅਨੁਮਾਨ ਅਤੇ ਚੱਕਰਵਾਤ ਪੂਰਵਅਨੁਮਾਨ ਦੇ ਮਾਮਲੇ ਵਿੱਚ ਹੋਇਆ ਹੈ|”
ਇੰਡੀਅਨ ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼ ਦੇ ਨਿਰਦੇਸ਼ਕ ਮਕਰੰਦ ਆਰ ਪਰਾਂਜਪੇ ਨੇ ਨੀਤੀ ਵਿੱਚ ਵਿਸ਼ਿਆਂ ਨੂੰ ਸ਼ਾਮਲ ਕਰਨ ਅਤੇ ਦੇਸ਼ ਭਰ ਵਿੱਚ ਕਲਚਰ ਆਫ਼ ਐਕਸੀਲੈਂਸ ਨੂੰ ਵਧਾਵਾ ਦੇਣ ਦੀ ਲੋੜ ਦੀ ਚਰਚਾ ਕੀਤੀ|
ਸਰਵਜਨਕ ਨੀਤੀ ਵਿਗਿਆਨ, ਤਕਨਾਲੋਜੀ ਦੀ ਪ੍ਰੋਫ਼ੈਸਰ ਅਤੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਪਬਲਿਕ ਪਾਲਿਸੀ ਪ੍ਰੋਗਰਾਮ ਦੀ ਨਿਰਦੇਸ਼ਕ ਸ਼ੋਭਿਤਾ ਪਾਰਥਸਾਰਥੀ ਨੇ ਸਮਾਜ, ਵਾਤਾਵਰਣ ਅਤੇ ਅਰਥ ਵਿਵਸਥਾ ਦੇ ਵਿੱਚ ਸੰਤੁਲਨ ਬਣਾਉਣ ਦੀ ਵਕਾਲਤ ਕੀਤੀ| ਉਨ੍ਹਾਂ ਨੇ ਕਿਹਾ, “ਜ਼ਮੀਨੀ ਪੱਧਰ ’ਤੇ ਇਨੋਵੇਸ਼ਨ ਅਤੇ ਰਵਾਇਤੀ ਗਿਆਨ ਭਾਰਤ ਦੀ ਤਾਕਤ ਹੈ ਅਤੇ ਅਕਸਰ ਸਮੱਸਿਆਵਾਂ ਦਾ ਸਮਾਧਾਨ ਕਰਦੀ ਹੈ| ਮਹਿਲਾਵਾਂ ਨੇ ਜ਼ਮੀਨੀ ਪੱਧਰ ਦੇ ਜ਼ਿਆਦਾਤਰ ਇਨੋਵੇਸ਼ਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਦੀ ਭੂਮਿਕਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ|”
ਹਿਮਾਲਿਆਈ ਵਾਤਾਵਰਣ ਅਧਿਐਨ ਅਤੇ ਕੰਜ਼ਰਵੇਸ਼ਨ ਸੰਗਠਨ (ਐੱਚਈਐੱਸਸੀਓ) ਦੇ ਸੰਸਥਾਪਕ ਡਾ ਅਨਿਲ ਪ੍ਰਕਾਸ਼ ਜੋਸ਼ੀ ਨੇ ਕਿਹਾ ਕਿ ਭਾਰਤ ਜਿਹੇ ਦੇਸ਼ ਵਿੱਚ, ਜਿੱਥੇ ਵੱਡੀ ਆਬਾਦੀ ਗ੍ਰਾਮੀਣ ਖੇਤਰਾਂ ਵਿੱਚ ਰਹਿੰਦੀ ਹੈ, ਉਥੇ ਨਿਸ਼ਚਿਤ ਰੂਪ ਨਾਲ ਇੱਕ ਨੀਤੀ ਨੂੰ ਉਨ੍ਹਾਂ ਦੀਆਂ ਲੋੜਾਂ ਅਤੇ ਉਮੀਦਾਂ ਨੂੰ ਪ੍ਰਤੀਬੰਧਿਤ ਕਰਨਾ ਚਾਹੀਦਾ ਹੈ| ਉਨ੍ਹਾਂ ਨੇ ਕਿਹਾ ਕਿ “ਰਵਾਇਤੀ ਗਿਆਨ ਨੂੰ ਵਿਗਿਆਨਕ ਵੈਲਡਿਟੀ ਦੀ ਲੋੜ ਹੈ|
ਡਿਸਟਿੰਗੂਇਸ਼ਡ ਫੈਲੋ ਐਂਡ ਆਬਜ਼ਰਵਰ ਰਿਸਰਚ ਫਾਊਂਡੇਸ਼ਨ (ਓਆਰਐੱਫ਼) ਵਿੱਚ ਪਰਮਾਣੂ ਅਤੇ ਪੁਲਾੜ ਨੀਤੀ ਪਹਿਲ ਦੇ ਮੁਖੀ ਡਾ ਰਾਜੇਸ਼ਵਰੀ ਰਾਜਗੋਪਾਲਨ ਨੇ ਕਿਹਾ ਕਿ ਨਿਵੇਸ਼ ਅਤੇ ਲਾਭਾਂ ਦੀ ਪ੍ਰੀਓਡਿਕ ਲੇਖਾ ਪ੍ਰੀਖਿਆ ਦੇ ਲਈ ਪ੍ਰਾਵਧਾਨ ਹੋਣਾ ਚਾਹੀਦਾ ਹੈ ਅਤੇ ਨੀਤੀ ਨੂੰ ਬਰੇਨ ਡਰੇਨ ਦੀ ਦੇਸ਼ ਵਾਪਸੀ ਅਤੇ ਸਰਵਸ੍ਰੇਸ਼ਠ ਬਰੇਨ ਡਰੇਨ ਨੂੰ ਬਣਾਈ ਰੱਖਣ ਅਤੇ ਦੇਸ਼ ਵਿੱਚ ਵਾਪਸ ਲਿਆਉਣ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ|
ਭਾਰਤ ਸਰਕਾਰ ਦੇ ਮੁੱਖ ਵਿਗਿਆਨਿਕ ਸਲਾਹਕਾਰ ਪੀਐੱਸਏ ਦੇ ਦਫ਼ਤਰ ਅਤੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਡੀਐੱਸਟੀ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ ਦੇ ਨਾਲ ਡਾ ਅਖਿਲੇਸ਼ ਗੁਪਤਾ ਦੀ ਅਗਵਾਈ ਵਿੱਚ ਐੱਸਟੀਆਈਪੀ ਸਕੱਤਰੇਤ ਦੁਆਰਾ ਐੱਸਟੀਆਈਪੀ ਦੇ ਮਸੌਦੇ ਨੂੰ ਇੱਕ ਸਮੇਂ ਇਕੱਠਾ ਕੀਤਾ ਗਿਆ| ਐੱਸਟੀਆਈਪੀ ਦੇ ਮਸੌਦੇ ਨੂੰ 31 ਦਸੰਬਰ, 2020 ਨੂੰ ਸਰਵਜਨਿਕ ਮਸ਼ਵਰੇ ਦੇ ਲਈ ਜਾਰੀ ਕੀਤਾ ਗਿਆ ਸੀ| ਉਦੋਂ ਤੋਂ ਸੁਝਾਅ ਅਤੇ ਸਲਾਹ ਮਸ਼ਵਰੇ ਮੰਗਵਾਉਣ ਦੇ ਲਈ ਪਹਿਲਾਂ ਹੀ ਕਈ ਪੋਸਟ -ਡਰਾਫਟ ਸਲਾਹ-ਮਸ਼ਵਰਿਆਂ ਦੀ ਸ਼ੁਰੁਆਤ ਕੀਤੀ ਜਾ ਚੁੱਕੀ ਹੈ| ਅਗਲੇ ਦੋ ਹਫ਼ਤਿਆਂ ਦੇ ਦੌਰਾਨ ਸਲਾਹ-ਮਸ਼ਵਰਿਆਂ ਦੀ ਇੱਕ ਲੜੀ ਦੀ ਯੋਜਨਾ ਬਣਾਈ ਗਈ ਹੈ| ਟਿੱਪਣੀਆਂ ਪ੍ਰਾਪਤ ਕਰਨ ਦੀ ਆਖ਼ਰੀ ਤਰੀਕ 31 ਜਨਵਰੀ, 2021 ਤੱਕ ਵਧਾ ਦਿੱਤੀ ਗਈ ਹੈ|
**********
ਐੱਨਬੀ/ ਕੇਜੀਐੱਸ/ (ਡੀਐੱਸਟੀ ਮੀਡੀਆ ਸੈੱਲ)
(Release ID: 1692058)
Visitor Counter : 187