ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਬਾਰੇ ਅਪਡੇਟ


ਦੇਸ਼ ਭਰ ਵਿੱਚ 15 ਲੱਖ ਤੋਂ ਵੱਧ ਸਿਹਤ ਸੰਭਾਲ ਕਰਮਚਾਰੀਆਂ ਦਾ ਟੀਕਾਕਰਨ

ਟੀਕਾਕਰਨ ਮੁਹਿੰਮ ਦੇ 8ਵੇਂ ਦਿਨ ਸ਼ਾਮ 6 ਵਜੇ ਤੱਕ 1,46,598 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ

ਸਿਰਫ 0.0007 ਫ਼ੀਸਦ ਲੋਕਾਂ ਨੂੰ ਟੀਕਾਕਰਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਉਣ ਦੇ ਮਾਮਲੇ ਰਿਪੋਰਟ

ਐਮਓਐਚਐਫਡਬਲਯੂ ਵਲੋਂ ਭਾਰਤੀ ਟੀਕਿਆਂ ਦੀ ਵਰਤੋਂ ਸੰਬੰਧੀ 13 ਵਿਦੇਸ਼ੀ ਦੇਸ਼ਾਂ ਦੇ ਪ੍ਰੋਗਰਾਮ ਪ੍ਰਬੰਧਕਾਂ ਨੂੰ ਟੀਕਾਕਰਨ ਬਾਰੇ ਸਿਖਲਾਈ ਦਿੱਤੀ ਗਈ

Posted On: 23 JAN 2021 7:31PM by PIB Chandigarh

ਦੇਸ਼ ਵਿਆਪੀ ਕੋਵਿਡ -19 ਸੰਬੰਧਿਤ ਵਿਸ਼ਾਲ ਟੀਕਾਕਰਨ ਪ੍ਰੋਗਰਾਮ ਅੱਠਵੇਂ ਦਿਨ ਵੀ ਸਫਲਤਾਪੂਰਵਕ ਚਲਾਇਆ ਗਿਆ ।

 

ਕੋਵਿਡ 19 ਨਾਲ ਟਾਕਰੇ ਲਈ ਸਿਹਤ ਸੰਭਾਲ ਕਰਮਚਾਰੀਆਂ ਨੂੰ  ਲਗਾਏ ਗਏ ਟੀਕਿਆਂ ਦੀ ਸੰਪੂਰਨ ਗਿਣਤੀ ਅੱਜ 15 ਲੱਖ ਨੂੰ ਪਾਰ ਕਰ ਗਈ ਹੈ। ਮੁੱਢਲੀਆਂ ਆਰਜੀ ਰਿਪੋਰਟਾਂ  ਅਨੁਸਾਰ, ਕੁੱਲ 15,37,190 ਲਾਭਪਾਤਰੀਆਂ ਨੂੰ (ਅੱਜ ਸ਼ਾਮ 6 ਵਜੇ ਤੱਕ) 27,776 ਸੈਸ਼ਨਾਂ ਦੌਰਾਨ ਟੀਕੇ ਲਗਾਏ ਗਏ ਹਨ । ਅੱਜ ਸ਼ਾਮ 6 ਵਜੇ ਤੱਕ 3,368 ਸੈਸ਼ਨ ਕਰਵਾਏ ਗਏ। 

 

ਦੇਸ਼ ਵਿਆਪੀ ਕੋਵਿਡ -19 ਟੀਕਾਕਰਨ ਦੇ ਅੱਠਵੇਂ ਦਿਨ ਅੱਜ ਸ਼ਾਮ 6 ਵਜੇ ਤੱਕ 1,46,598 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

 

ਟੀਕਾਕਰਨ ਮੁਹਿੰਮ ਦੇ ਅੱਠਵੇਂ ਦਿਨ ਸ਼ਾਮ ਨੂੰ 6 ਵਜੇ ਤੱਕ 123 ਏ.ਈ.ਐਫ.ਆਈ.

ਮਾਮਲੇ ਰਿਪੋਰਟ ਹੋਏ ਹਨ।

 

S. No.

State/UT

Beneficiaries vaccinated

(provisional data)

1

A & N Islands

530

2

Andhra Pradesh

11,562

3

Arunachal Pradesh

525

4

Bihar

12,165

5

Chandigarh

345

6

Chhattisgarh

8,138

7

Dadra & Nagar Haveli

83

8

Daman & Diu

189

9

Delhi

6,111

10

Goa

615

11

Gujarat

22,063

12

Haryana

9,188

13

Himachal Pradesh

3,935

14

Jammu & Kashmir

1,820

15

Karnataka

3,669

16

Kerala

6,012

17

Ladakh

157

18

Lakshadweep

81

19

Maharashtra

21,751

20

Manipur

396

21

Meghalaya

158

22

Mizoram

322

23

Odisha

14,892

24

Puducherry

381

25

Punjab

8,968

26

Rajasthan

7,900

27

Tamil Nadu

4,642

 

All India

1,46,598

 

ਹੁਣ ਤੱਕ ਕੁੱਲ 11 ਵਿਅਕਤੀ ਹਸਪਤਾਲ ਵਿੱਚ ਦਾਖਲ ਹੋਏ ਹਨ । 0.0007 ਫ਼ੀਸਦ ਲੋਕਾਂ ਨੂੰ ਟੀਕਿਆਂ ਤੋਂ ਬਾਅਦ ਹਸਪਤਾਲ ਦਾਖਲ ਦਾਖਲ ਕਰਵਾਇਆ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ, ਇੱਕ ਵਿਅਕਤੀ ਨੂੰ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਸ ਨੂੰ 20 ਜਨਵਰੀ 2021 ਨੂੰ ਟੀਕਾ ਲਗਾਇਆ ਗਿਆ ਸੀ।

 

ਹੁਣ ਤੱਕ ਕੁੱਲ 6 ਮੌਤਾਂ ਰਿਪੋਰਟ ਹੋਈਆਂ ਹਨ। ਪਿਛਲੇ 24 ਘੰਟਿਆਂ ਵਿੱਚ, 56 ਸਾਲ ਦੀ ਉਮਰ ਦੇ ਇੱਕ ਵਿਅਕਤੀ, ਜੋ ਕਿ ਗੁਰੂਗਰਾਮ, ਹਰਿਆਣਾ ਦਾ ਵਸਨੀਕ ਸੀ, ਦੀ ਮੌਤ ਦਰਜ ਹੋਈ ਹੈ। ਪੋਸਟਮਾਰਟਮ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਕਾਰਡੀਓ-ਪਲਮਨਰੀ ਬਿਮਾਰੀ ਉਸ ਦੀ ਮੌਤ ਦਾ ਅਸਲ ਕਾਰਨ ਸੀ ਅਤੇ ਇਹ ਮੌਤ ਟੀਕਾਕਰਨ ਨਾਲ ਸਬੰਧਤ ਨਹੀਂ ਸੀ। ਇਨ੍ਹਾਂ ਵਿੱਚੋਂ ਕਿਸੇ ਵੀ ਮੌਤ ਦਾ ਕੋਈ ਵੀ ਸਬੰਧ ਜਾਂ ਕਾਰਨ ਕੋਵਿਡ -19 ਟੀਕਾਕਰਨ ਨਾਲ ਨਹੀਂ ਹੈ ।


 

ਐਮ.ਓ.ਐਚ.ਐਫ.ਡਬਲਯੂ ਵਲੋਂ ਟੀਕੇ ਦੇ ਸਾਰੇ ਪਹਿਲੂਆਂ ਨੂੰ ਸ਼ਾਮਲ ਕਰਦੇ ਹੋਏ 13 ਵਿਦੇਸ਼ੀ ਦੇਸ਼ਾਂ (ਬਹਿਰੀਨ, ਬੰਗਲਾਦੇਸ਼, ਭੂਟਾਨ, ਬ੍ਰਾਜ਼ੀਲ, ਮਾਲਦੀਵ, ਮਾਰੀਸ਼ਸ, ਮੰਗੋਲੀਆ, ਮੋਰੱਕੋ, ਮਿਆਂਮਾਰ, ਨੇਪਾਲ, ਓਮਾਨ, ਸੇਸ਼ੇਲਜ਼ ਅਤੇ ਸ੍ਰੀਲੰਕਾ) ਦੇ ਟੀਕਾਕਰਨ ਪ੍ਰੋਗਰਾਮ ਪ੍ਰਬੰਧਕਾਂ ਲਈ ਇੱਕ ਸਿਖਲਾਈ ਸੈਸ਼ਨ ਆਯੋਜਿਤ ਕੀਤਾ ਗਿਆ ਹੈ। ਸਿਖਲਾਈ ਸੈਸ਼ਨ 2 ਦਿਨਾਂ ਵਿੱਚ ਪੁਰਾ ਕੀਤਾ ਜਾਵੇਗਾ ।

 

ਕੋਵੈਕਸਿਨ ਦੀ ਵਰਤੋਂ ਕਰਨ ਵਾਲੇ 12 ਰਾਜਾਂ ਤੋਂ ਇਲਾਵਾ, ਅਗਲੇ ਹਫ਼ਤੇ ਤੋਂ ਸੱਤ ਨਵੇਂ ਰਾਜ ਛੱਤੀਸਗੜ, ਗੁਜਰਾਤ, ਝਾਰਖੰਡ, ਕੇਰਲ, ਮੱਧ ਪ੍ਰਦੇਸ਼, ਪੰਜਾਬ ਅਤੇ ਪੱਛਮੀ ਬੰਗਾਲ ਕੋਵੈਕਸਿਨ ਦਾ ਪ੍ਰਬੰਧ ਕਰਨਗੇ । ਇਨ੍ਹਾਂ 7 ਰਾਜਾਂ ਦੇ ਸਾਰੇ ਪ੍ਰੋਗਰਾਮ ਪ੍ਰਬੰਧਕਾਂ ਨੂੰ ਵੀ ਅੱਜ ਆਈਸੀਐਮਆਰ ਅਤੇ ਐਮਓਐਚਐਫਡਬਲਯੂ ਵਲੋਂ ਟੀਕਾਕਰਨ ਨਾਲ ਸੰਬੰਧਿਤ ਪ੍ਰੋਟੋਕੋਲ ਦੇ ਸਾਰੇ ਪਹਿਲੂਆਂ ਬਾਰੇ ਦੱਸਿਆ ਗਿਆ।

 

**

ਐਮਵੀ / ਐਸਜੇ



(Release ID: 1691774) Visitor Counter : 136