ਪ੍ਰਧਾਨ ਮੰਤਰੀ ਦਫਤਰ

ਵਾਰਾਣਸੀ ਵਿੱਚ ਕੋਵਿਡ ਟੀਕਾਕਰਣ ਮੁਹਿੰਮ ਦੇ ਲਾਭਾਰਥੀਆਂ ਨਾਲ ਸੰਵਾਦ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 22 JAN 2021 5:57PM by PIB Chandigarh

ਹਰ-ਹਰ ਮਹਾਦੇਵ                                      

 

ਬਨਾਰਸ ਦੇ ਸਾਰੇ ਲੌਕਾਂ ਨੂੰ ਬਨਾਰਸ ਦੇ ਸੇਵਕ ਦਾ ਪ੍ਰਣਾਮ। ਇਸ ਪ੍ਰੋਗਰਾਮ ਵਿੱਚ ਜੁੜੇ ਹੋਏ ਸਾਰੇ ਡਾਕਟਰਸ ਮਹਾਨੁਭਾਵਮੈਡੀਕਲ ਸਟਾਫਪੈਰਾ-ਮੈਡੀਕਲ ਸਟਾਫਹਸਪਤਾਲ ਵਿੱਚ ਜੋ ਸਭ ਤੋਂ ਜ਼ਿਆਦਾ ਮਹੱਤਵਪੂਰਨ ਕੰਮ ਕਰਦੇ ਹਨਸਫਾਈ ਰੱਖਦੇ ਹਨ ਉਹ ਸਾਡੇ ਸਾਰੇ ਸਾਥੀਸਾਰੇ ਭਾਈ-ਭੈਣਕੋਰੋਨਾ ਵੈਕਸੀਨ ਨਾਲ ਜੁੜੇ ਸਾਰੇ ਲੋਕਕੋਰੋਨਾ ਵੈਕਸੀਨ ਪਾਉਣ ਵਾਲੇ ਸਾਰੇ ਲੋਕਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ। ਵੈਸੇ ਤਾਂ ਅਜਿਹੇ ਸਮੇਂ ਮੈਨੂੰ ਤੁਹਾਡੇ ਦਰਮਿਆਨ ਹੋਣਾ ਚਾਹੀਦਾ ਹੈ। ਲੇਕਿਨ ਕੁਝ ਅਜਿਹੇ ਹੀ ਹਾਲਾਤ ਬਣ ਗਏ ਕਿ ਸਾਨੂੰ virtually ਮਿਲਣਾ ਪੈ ਰਿਹਾ ਹੈ। ਲੇਕਿਨ ਇਹ ਗੱਲ ਸਹੀ ਹੈ ਕਿ ਕਾਸ਼ੀ ਵਿੱਚਮੈਂ ਜਿਤਨਾ ਵੀ ਕਰ ਸਕਾਂਕਰਨ ਲਈ ਹਮੇਸ਼ਾ ਪ੍ਰਯਤਨ ਕਰਦਾ ਹਾਂ।

 

ਸਾਥੀਓ,

 

ਸਾਲ 2021 ਦੀ ਸ਼ੁਰੂਆਤ ਬਹੁਤ ਹੀ ਸ਼ੁਭ ਸੰਕਲਪਾਂ ਨਾਲ ਹੋਈ ਹੈ। ਅਤੇ ਕਾਸ਼ੀ ਦੇ ਬਾਰੇ ਤਾਂ ਕਹਿੰਦੇ ਹਨ ਕਿ ਕਾਸ਼ੀ ਦੇ ਸਪਰਸ਼ ਨਾਲ ਹੀ ਸ਼ੁਭਤਾ ਸਿੱਧ ਵਿੱਚ ਸਿੱਧੀ ਦੇ ਅੰਦਰ ਹੀ ਬਦਲ ਜਾਂਦੀ ਹੈ। ਇਸੇ ਸਿੱਧੀ ਦਾ ਨਤੀਜਾ ਹੈ ਕਿ ਅੱਜ ਦੁਨੀਆ ਦਾ ਸਭ ਤੋਂ ਵੱਡਾ vaccination programme ਸਾਡੇ ਦੇਸ਼ ਵਿੱਚ ਚਲ ਰਿਹਾ ਹੈ। ਅਤੇ ਇਸ ਦੇ ਪਹਿਲਾਂ ਦੋ ਪੜਾਵਾਂ ਵਿੱਚ 30 ਕਰੋੜ ਦੇਸ਼ਵਾਸੀਆਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਅੱਜ ਦੇਸ਼ ਵਿੱਚ ਅਜਿਹਾ ਮਹੌਲ ਹੈਅਜਿਹੀ ਇੱਛਾ ਸ਼ਕਤੀ ਹੈ ਕਿ ਦੇਸ਼ ਖੁਦ ਆਪਣੀ ਵੈਕਸੀਨ ਬਣਾ ਰਿਹਾ ਹੈ। ਉਹ ਵੀ ਇੱਕ ਨਹੀਂ ਦੋ-ਦੋ Made in India Vaccine. ਅੱਜ ਦੇਸ਼ ਦੀ ਤਿਆਰੀ ਅਜਿਹੀ ਹੈ ਕਿ ਦੇਸ਼ ਦੇ ਕੋਨੇ-ਕੋਨੇ ਤੱਕ ਵੈਕਸੀਨ ਤੇਜ਼ੀ ਨਾਲ ਪਹੁੰਚ ਰਹੀ ਹੈ ਅਤੇ ਅੱਜ ਦੁਨੀਆ ਦੀ ਇਸ ਸਭ ਤੋਂ ਵੱਡੀ ਜ਼ਰੂਰਤ ਨੂੰ ਲੈ ਕੇ ਭਾਰਤ ਪੂਰੀ ਤਰ੍ਹਾਂ ਨਾਲ ਆਤਮਨਿਰਭਰ ਹੈ। ਇਤਨਾ ਹੀ ਨਹੀਂਭਾਰਤ ਅਨੇਕਾਂ ਦੇਸ਼ਾਂ ਦੀ ਮਦਦ ਵੀ ਕਰ ਰਿਹਾ ਹੈ।                                        

 

ਸਾਥੀਓ,

 

ਬੀਤੇ ਛੇ ਵਰ੍ਹਿਆਂ ਵਿੱਚ ਬਨਾਰਸ ਅਤੇ ਆਸ-ਪਾਸ ਦੇ medical infrastructure ਵਿੱਚ ਜੋ ਵੱਡਾ ਬਦਲਾਅ ਆਇਆ ਹੈ ਉਸ ਨਾਲ ਪੂਰੇ ਪੂਰਵਾਂਚਲ ਨੂੰ ਕੋਰੋਨਾ ਕਾਲ ਵਿੱਚ ਵੱਡੀ ਮਦਦ ਮਿਲੀ ਹੈ। ਹੁਣ ਬਨਾਰਸ ਵੈਕਸੀਨ ਦੇ ਲਈ ਉਸ ਗਤੀ ਨਾਲ ਅੱਗੇ ਵਧ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਪਹਿਲੇ ਪੜਾਅ ਵਿੱਚ ਬਨਾਰਸ ਵਿੱਚ ਕਰੀਬ-ਕਰੀਬ 20 ਹਜ਼ਾਰ ਤੋਂ ਜ਼ਿਆਦਾ Health professionals ਨੂੰ ਵੈਕਸੀਨ ਲਗਾਈ ਜਾਵੇਗੀ। ਇਸ ਦੇ ਲਈ 15 ਟੀਕਾਕਰਣ ਕੇਂਦਰ ਬਣਾਏ ਗਏ ਹਨ। ਮੈਂ ਇਸ ਪੂਰੇ ਅਭਿਆਨ ਦੇ ਲਈ ਸਾਰੇ Doctors, Nurses ਅਤੇ Medical staff ਦਾ ਅਭਿਨੰਦਨ ਕਰਦਾ ਹਾਂਯੋਗੀਜੀ ਦੀ ਸਰਕਾਰ ਦਾ ਅਭਿਨੰਦਨ ਕਰਦਾ ਹਾਂਸਾਰੇ ਡਿਪਾਰਟਮੈਂਟ ਦੇ ਸਾਥੀਆਂ ਦਾ ਅਭਿਨੰਦਨ ਕਰਦਾ ਹਾਂ।

 

ਸਾਥੀਓ,

 

ਇੱਥੇ ਬਨਾਰਸ ਵਿੱਚ ਤੁਹਾਨੂੰ ਕੀ ਅਨੁਭਵ ਹੈ, Vaccination ਵਿੱਚ ਕੋਈ ਦਿਕਤ ਤਾਂ ਨਹੀਂ ਹੈ। ਇਹ ਸਭ ਜਾਣਨ ਲਈ ਮੈਂ ਅੱਜ ਤੁਹਾਡੇ ਦਰਮਿਆਨ ਆਇਆ ਹਾਂ। Virtually ਅਸੀਂ ਗੱਲ ਕਰਾਂਗੇ। ਮੈਂ ਅੱਜ ਕੋਈ ਭਾਸ਼ਣ ਕਰਨ ਲਈ ਨਹੀਂ ਆਇਆ ਹਾਂ। ਅਤੇ ਮੈਨੂੰ ਲਗਦਾ ਹੈ ਕਿ ਮੇਰੀ ਕਾਸ਼ੀ ਅਤੇ ਮੇਰੀ ਕਾਸ਼ੀ ਦੇ ਲੋਕਉਨ੍ਹਾਂ ਦੇ ਜੋ ਫੀਡਬੈਕ ਹਨ ਮੈਨੂੰ ਹੋਰ ਜਗ੍ਹਾ ਵੀ ਕੰਮ ਆਉਣਗੇ। ਤੁਸੀਂ ਖੁਦ ਵੈਕਸੀਨ ਲਈ ਵੀ ਹੈਅਤੇ Vaccination ਦੇ ਅਭਿਆਨ ਵਿੱਚ ਵੀ ਜੁਟੇ ਹੋਯਾਨੀ ਹਰ ਪ੍ਰਕਾਰ ਦੇ ਲੋਕ ਹਨ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਜਿਨ੍ਹਾਂ ਨਾਲ ਮੇਰਾ ਸੰਵਾਦ ਹੋਣ ਦਾ ਮੈਨੂੰ ਅਵਸਰ ਮਿਲ ਰਿਹਾ ਹੈਸ਼ਾਇਦ ਵਾਰਾਣਸੀ ਜ਼ਿਲ੍ਹਾ ਮਹਿਲਾ ਹਸਪਤਾਲ ਦੀ ਮੈਟ੍ਰਨ ਭੈਣ ਪੁਸ਼ਪਾਜੀ ਸ਼ਾਇਦ ਮੇਰੇ ਨਾਲ ਗੱਲ ਕਰ ਰਹੀ ਹਨ।

 

ਮੋਦੀ ਜੀ- ਪੁਸ਼ਪਾ ਜੀ ਨਮਸਤੇ।

 

ਪੁਸ਼ਪਾ ਜੀ – ਪ੍ਰਣਾਮ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਮੇਰਾ। ਮੇਰਾ ਨਾਮ ਪੁਸ਼ਪਾ ਦੇਵੀ ਹੈ। ਮੈਂ ਜ਼ਿਲ੍ਹਾ ਮਹਿਲਾ ਚਿਕਿਤਸਾਲਯ ਵਿੱਚ ਮੈਟ੍ਰਨ ਦੇ ਪਦ ਤੇ ਕੰਮ ਕਰ ਰਹੀ ਹਾਂ ਸਰਅਤੇ ਮੈਂ ਇੱਕ ਸਾਲ ਤੋਂ ਮੈਟ੍ਰਨ ਦਾ ਕਾਰਜ ਦੇਖ ਰਹੀ ਹਾਂ।

 

ਮੋਦੀ ਜੀ – ਚੰਗਾ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਕਿਉਂਕਿ ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਹੋ ਜਿਨ੍ਹਾਂ ਨੂੰ ਪਹਿਲੇ ਪੜਾਅ ਵਿੱਚ ਵੈਕਸੀਨ ਮਿਲੀ ਹੈ। ਇੱਕ ਸਮਾਂ ਸੀ ਜਦੋਂ ਕੋਰੋਨਾ ਦਾ ਨਾਮ ਸੁਣਦੇ ਹੀ ਲੋਕ ਡਰ ਜਾਂਦੇ ਸਨ। ਹੁਣ ਮੈਂ ਪੁਸ਼ਪਾਜੀ ਜਾਣਨਾ ਚਾਵਾਂਗਾ ਕਿ ਤੁਸੀਂ ਕੀ ਕਹਿਣਾ ਚਾਹੋਗੇਜੋ ਦੇਸ਼ ਵੀ ਸੁਣ ਰਿਹਾ ਹੈ ਅੱਜ ਤੁਹਾਨੂੰ ਮੈਂ ਵੀ ਸੁਣ ਰਿਹਾ ਹਾਂ।

 

ਪੁਸ਼ਪਾਜੀ -  ਮੈਂ ਕੋਰੋਨਾ ਦੀ ਵੈਕਸੀਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਿਹਤ ਕਰਮੀਆਂ ਦੀ ਤਰਫੋਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਦੇਣਾ ਚਾਹੁੰਦੀ ਹਾਂ। ਇਸ ਨਾਤੇ ਕਿ ਸਭ ਤੋਂ ਪਹਿਲਾਂ ਤੁਹਾਡੇ ਦੁਆਰਾ ਸਿਹਤ ਵਿਭਾਗ ਨੂੰ ਚੁਣਿਆ ਗਿਆ ਹੈ ਅਤੇ ਪਹਿਲੇ ਪੜਾਅ ਵਿੱਚ 16.01 ਨੂੰ ਸਭ ਤੋਂ ਪਹਿਲਾਂ ਵੈਕਸੀਨ ਮੈਨੂੰ ਵੀ ਲਗਾਇਆ ਗਿਆ ਹੈ। ਮੈਂ vaccinate ਹੋ ਚੁੱਕੀ ਹਾਂ ਅਤੇ ਮੈਂ ਆਪਣੇ-ਆਪ ਨੂੰ ਬਹੁਤ ਹੀ ਕਿਸਮਤ ਵਾਲੀ ਮੰਨ ਰਹੀ ਹਾਂ। ਇਸ ਨਾਤੇ ਕਿਸਮਤ ਵਾਲੀ ਹਾਂ ਕਿਉਂਕਿ ਮੈਨੂੰ ਵੈਕਸੀਨ ਲਗ ਗਈ ਹੈ ਅਤੇ ਇਸ ਦੇ ਨਾਲ-ਨਾਲ ਮੈਂ ਸੁਰੱਖਿਅਤ ਮਹਿਸੂਸ ਕਰ ਰਹੀ ਹਾਂਆਪਣੇ ਪੂਰੇ ਪਰਿਵਾਰ ਨੂੰ ਸੁਰੱਖਿਅਤ ਸਮਝ ਰਹੀ ਹਾਂਸਮਾਜ ਨੂੰ ਸੁਰੱਖਿਅਤ ਸਮਝ ਰਹੀ ਹਾਂ। ਇਸ ਦੇ ਨਾਲ-ਨਾਲ ਸਰਮੈਂ ਜੋ ਵੀ ਮੇਰਾ ਨਰਸਿੰਗ ਸਟਾਫ ਹੈਪੈਰਾ-ਮੈਡੀਕਲ ਸਟਾਫ ਹੈਮੈਂ ਸਭ ਨੂੰ ਇਸ ਵੈਕਸੀਨ ਲਈ ਤਾਕੀਦ ਕਰ ਰਹੀ ਹਾਂਦੱਸ ਰਹੀ ਹਾਂ ਕਿ ਇਸ ਨਾਲ ਮੈਨੂੰ ਕੋਈ ਵੀ side effect ਨਹੀਂ ਹੈ। ਮੈਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਵੈਕਸੀਨ ਲਗਣ ਨਾਲ। ਜਿਵੇਂ ਹੋਰ ਇੰਜੈਕਸ਼ਨ ਲਗਦਾ ਹੈ ਉਸੇ ਪ੍ਰਕਾਰ ਦਾ ਇਹ ਵੀ ਇੰਜੈਕਸ਼ਨ ਲਗਿਆ ਮੈਨੂੰ ਮਹਿਸੂਸ ਹੋਇਆ ਹੈ। ਇਸ ਨਾਤੇ ਤੁਸੀਂ ਲੋਕ ਅੱਗੇ ਵਧ ਕੇ ਸਾਰੇ ਲੋਕ ਇਸ ਵੈਕਸੀਨ ਨੂੰ ਲਗਾਓ ਤਾਕਿ ਤੁਸੀਂ ਸੁਰੱਖਿਅਤ ਰਹੋਤੁਹਾਡਾ ਪਰਿਵਾਰ ਸੁਰੱਖਿਅਤ ਰਹੇ ਅਤੇ ਤੁਹਾਡਾ ਸਮਾਜ ਸੁਰੱਖਿਅਤ ਰਹੇ।

 

ਮੋਦੀ ਜੀ- ਪੁਸ਼ਪਾ ਜੀ ਤੁਹਾਡੇ ਜਿਹੇ ਲੱਖਾਂ-ਕਰੋੜਾਂ ਵਾਰੀਅਰਸ ਅਤੇ 130 ਕਰੋੜ ਦੇਸ਼ਵਾਸੀਆਂ ਦੀ ਸਫਲਤਾ ਹੈ, Made In India Vaccine ਸਾਡੇ ਸਭ ਲਈ ਮਾਣ ਦੀ ਗੱਲ ਤਾਂ ਹੈ ਹੀ। ਅੱਛਾ ਇਹ ਦੱਸੋਜਿਵੇਂ ਤੁਸੀਂ ਕਿਹਾਤੁਹਾਨੂੰ ਕੋਈ ਦਿੱਕਤ ਨਹੀਂ ਹੋਈਕੋਈ ਸਾਈਡ ਇਫੈਕਟ ਵੀ ਨਹੀਂ ਹੋਇਆ ਹੈ ਯਾਨੀ ਤੁਸੀਂ ਬਿਲਕੁਲ ਵਿਸ਼ਵਾਸ ਨਾਲ ਕਿਸੇ ਨੂੰ ਵੀ ਕਹਿ ਸਕਦੀ ਹੋ ਕਿ ਭਾਈ ਇਹ ਜੋ ਕੁਝ ਵੀ ਕੀਤਾ ਤੁਸੀਂ ਅਨੁਭਵਉਹ ਇੱਕਦਮ ਉੱਤਮ ਅਨੁਭਵ ਹੈ?

 

ਪੁਸ਼ਪਾਜੀ – ਜੀ

 

ਮੋਦੀਜੀ – ਦੱਸੋ ਪੁਸ਼ਪਾਜੀ।

 

ਪੁਸ਼ਪਾਜੀ – ਜੀ ਸਰ?

 

ਮੋਦੀਜੀ – ਸੁਣ ਰਹੀ ਹੈ ਮੇਰੀ ਗੱਲ?

 

ਪੁਸ਼ਪਾਜੀ - ਜੀ ਸਰ।

 

ਮੋਦੀ ਜੀ – ਅਜਿਹਾ ਹੈ ਕਿ ਜਦੋਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਬਿਲਕੁਲ ਜਿਵੇਂ ਰੂਟੀਨ ਵਿੱਚ ਇੱਕ ਵੈਕਸੀਨ ਹੁੰਦਾ ਹੈ ਉਵੇਂ ਹੀ ਹੋਇਆ। ਕੁਝ ਲੋਕਾਂ ਦੇ ਮਨ ਵਿੱਚ ਥੋੜ੍ਹੀ ਚਿੰਤਾ ਰਹਿੰਦੀ ਹੈ। ਤਾਂ ਤੁਸੀਂ ਤਾਂ ਮੈਡੀਕਲ ਦੁਨੀਆ ਨਾਲ ਜੁੜੀ ਹੋਈ ਹੋ ਅਤੇ ਤੁਸੀਂ ਖੁਦ ਨੇ ਲਿਆ ਹੈ। ਤਾਂ ਜ਼ਰ੍ਹਾ ਲੋਕਾਂ ਨੂੰ ਵਿਸ਼ਵਾਸ ਮਿਲੇਅਜਿਹੀ ਕੁਝ ਗੱਲ ਦੱਸੋ ਤੁਸੀਂ।

 

ਪੁਸ਼ਪਾਜੀ – ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਦੇਖੋ ਇਹ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਵੈਕਸੀਨ ਹੈ। ਅਤੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੇ ਦੁਆਰਾ ਜੋ ਨੌ ਮਹੀਨੇ ਦੇ ਅੰਦਰ ਇਤਨਾ ਮੰਨੋ ਕਿ ਵੈਕਸੀਨ ਉਪਲੱਬਧ ਕਰਵਾਇਆ ਹੈਜਿਸ ਨਾਲ ਕਿ ਸਭ ਤੋਂ ਪਹਿਲਾਂ ਭਾਰਤ ਵਿੱਚ ਵੈਕਸੀਨ ਲਗਣਾ ਸ਼ੁਰੂ ਹੋਇਆ ਹੈ। ਅਤੇ ਇਹ ਵੈਕਸੀਨ ਲਗਾਉਣ ਨਾਲ ਤੁਸੀਂ ਲੋਕ ਬਿਲਕੁਲ ਸੁਰੱਖਿਅਤ ਰਹੋਗੇ ਅਤੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਡਰ ਤੁਸੀਂ ਲੋਕ ਨਾ ਲਓ ਕਿ ਵੈਕਸੀਨ ਲਗਾਉਣ ਨਾਲ ਸਾਨੂੰ ਕੋਈ ਇਸ ਦਾ ਸਾਈਡ ਇਫੈਕਟ ਹੋਵੇਗਾ ਜਾਂ ਸਾਨੂੰ ਕੋਈ ਇਸ ਦਾ ਨੁਕਸਾਨ ਹੋਵੇਗਾ। ਇਸ ਨਾਤੇ ਸਾਰਿਆਂ ਨੂੰ ਵੈਕਸੀਨ ਲਗਾਉਣਾ ਅਤੇ ਆਪਣੇ ਮਨ ਤੋਂ ਡਰ ਨੂੰ ਹਟਾ ਦੇਣਾ ਅਤੇ ਵੈਕਸੀਨ ਲਗਾਉਣਾ ਹੈ।

 

ਮੋਦੀਜੀ – ਚਲੋ ਪੁਸ਼ਪਾਜੀਤੁਸੀਂ ਬਹੁਤ ਸਹੀ ਕਿਹਾ। ਕੋਈ ਵੀ ਵੈਕਸੀਨ ਬਣਾਉਣ ਦੇ ਪਿੱਛੇ ਸਾਡੇ ਵਿਗਿਆਨੀਆਂ ਦੀ ਸਖਤ ਮਿਹਨਤ ਹੁੰਦੀ ਹੈ ਅਤੇ ਇਸ ਦੀ ਇੱਕ ਪੂਰੀ ਵਿਗਿਆਨਕ ਪ੍ਰਕਿਰਿਆ ਹੁੰਦੀ ਹੈ। ਅਤੇ ਤੁਸੀਂ ਸੁਣਿਆ ਹੋਵੇਗਾਸ਼ੁਰੂ ਵਿੱਚ ਮੇਰੇ ਤੇ ਵੱਡਾ ਪ੍ਰੈਸ਼ਰ ਆਉਂਦਾ ਸੀ ਵੈਕਸੀਨ ਜਲਦੀ ਕਿਉਂ ਨਹੀਂ ਆਉਂਦੀ ਹੈਵੈਕਸੀਨ ਕਦੋਂ ਲਗਾਓਗੇਰਾਜਨੀਤੀ ਵਿੱਚ ਤਾਂ ਇੱਧਰ ਦੀ ਵੀ ਗੱਲ ਹੁੰਦੀ ਹੈ ਉੱਧਰ ਦੀ ਵੀ ਗੱਲ ਹੁੰਦੀ ਹੈ ਤਾਂ ਮੈਂ ਇੱਕ ਹੀ ਜਵਾਬ ਦਿੰਦਾ ਸੀ ਕਿ ਭਾਈ ਵਿਗਿਆਨੀ ਜੋ ਕਹਿਣਗੇ ਉਹ ਹੀ ਅਸੀਂ ਤਾਂ ਕਰਾਂਗੇ। ਇਹ ਅਸੀਂ ਪਾਲੀਟਿਕਲ ਲੋਕਾਂ ਦਾ ਕੰਮ ਨਹੀਂ ਹੈ ਕਿ ਅਸੀਂ ਤੈਅ ਕਰੀਏ। ਅਤੇ ਜਿਵੇਂ ਹੀ ਸਾਡੇ ਸਾਰਾ ਵਿਗਿਆਨਕ ਅਤੇ ਉਨ੍ਹਾਂ ਦਾ process ਪੂਰਾ ਹੋ ਕੇ ਆਇਆ ਤਾਂ ਫਿਰ ਅਸੀਂ ਕਿਹਾ ਚੱਲੋ ਭਾਈ ਹੁਣ ਸ਼ੁਰੂ ਕਿੱਥੋਂ ਕਰੀਏਤਾਂ ਅਸੀਂ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਲਈ ਸੋਚਿਆ ਜਿਨ੍ਹਾਂ ਨੂੰ ਰੋਜ਼ਮਰ੍ਹਾ patients ਨਾਲ ਹੀ ਕੰਮ ਪੈਂਦਾ ਹੈ। ਜੇਕਰ ਉਹ ਸੁਰੱਖਿਅਤ ਹੋ ਜਾਂਦੇ ਹਨਉਹ ਸਲਾਮਤ ਹੋ ਜਾਂਦੇ ਹਨ ਤਾਂ ਸਮਾਜ ਦੇ ਬਾਕੀ ਸਭ ਦੀ ਚਿੰਤਾ ਹੋ ਜਾਂਦੀ ਹੈ। ਅਤੇ ਇੰਨੇ ਲੰਬੇ ਸਮੇਂ ਦੀ ਕਠਿਨ ਪ੍ਰਕਿਰਿਆਵਾਂ ਅਤੇ ਵਿਗਿਆਨਕ ਜਾਂਚ-ਪੜਤਾਲ ਦੇ ਬਾਅਦ ਹੁਣ ਜਦੋਂ ਵੈਕਸੀਨ ਆਇਆ ਹੈ ਤਾਂ ਸਭ ਤੋਂ ਪਹਿਲਾਂ ਮੈਂ ਸਾਰੇ ਸਿਹਤ ਜਗਤ ਨਾਲ ਜੁੜੇ ਲੋਕ ਜਿਨ੍ਹਾਂ ਨੂੰ ਅਸੀਂ priority ਦਿੱਤੀ ਹੈਕੁਝ ਲੋਕ ਮੇਰੇ ਤੋਂ ਨਰਾਜ਼ ਵੀ ਹੋ ਰਹੇ ਹਨ ਕਿ ਸਾਹਿਬ ਸਾਡੇ ਲਈ ਜਲਦੀ ਸ਼ੁਰੂ ਕਰੋਲੇਕਿਨ ਮੇਰਾ ਮਤ ਹੈ ਕਿ ਸਭ ਤੋਂ ਪਹਿਲਾਂ ਤੁਹਾਡੇ ਲੋਕਾਂ ਦਾ ਹੋ ਜਾਵੇ ਅਤੇ ਜਿੰਨੀ ਤੇਜ਼ੀ ਨਾਲ ਹੋ ਜਾਵੇ ਉਤਨੀ ਚਿੰਤਾ ਕਰੋ ਅਤੇ ਇਸ ਨੂੰ ਅੱਗੇ ਵਧਾਓ। ਕਈ ਪੜਾਵਾਂ ਵਿੱਚ ਇਹ ਤੈਅ ਕੀਤਾ ਗਿਆ ਹੈ ਕਿ ਵੈਕਸੀਨ ਦਾ ਕੋਈ ਵੱਡਾ Side effect ਨਹੀਂ ਹੈਤਦ ਪਾਸ ਕੀਤੀ ਗਈ ਹੈ। ਇਸ ਲਈ ਦੇਸ਼ਵਾਸੀ ਆਪਣੇ ਵਿਗਿਆਨੀਆਂ ਤੇ ਅਤੇ ਡਾਕਟਰਸ ਤੇ ਭਰੋਸਾ ਕਰੋ ਅਤੇ ਤੁਹਾਡੇ ਜਿਹੇ medical faculty ਦੇ ਲੋਕ ਜਦੋਂ ਕਹਿੰਦੇ ਹਨ ਤਦ ਲੋਕਾਂ ਨੂੰ ਵਿਸ਼ਵਾਸ ਹੁੰਦਾ ਹੈ। ਪੁਸ਼ਪਾਜੀ ਤੁਹਾਨੂੰ ਬਹੁਤ-ਬਹੁਤ ਵਧਾਈ। ਤੁਸੀਂ ਤੰਦਰੁਸਤ ਰਹੋ ਅਤੇ ਸੇਵਾ ਵੀ ਕਰਦੇ ਰਹੋ।   

 

ਮੋਦੀਜੀ – ਰਾਣੀ ਜੀ ਨਮਸਤੇ।

 

ਰਾਣੀ ਕੁੰਵਰ ਸ਼੍ਰੀਵਾਸਤਵ – ਨਮਸਤੇ ਸਰ। ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਮੈਂ ਸਮੁੱਚੇ ਕਾਸ਼ੀਵਾਸੀਆਂ ਦੇ ਵੱਲੋਂ ਕੋਟਿ-ਕੋਟਿ ਪ੍ਰਣਾਮ ਕਰਦੀ ਹਾਂ। ਸਰਮੇਰਾ ਨਾਮ ਰਾਣੀ ਕੁੰਵਰ ਸ਼੍ਰੀਵਾਸਤਵ ਹੈ। ਮੈਂ District Women Hospital ਵਿੱਚ ਐੱਨਐੱਮ ਦੇ ਪਦ ਤੇ ਛੇ ਸਾਲ ਤੋਂ ਕੰਮ ਕਰ ਰਹੀ ਹਾਂ।

 

ਮੋਦੀਜੀ – ਹੁਣ ਤੱਕ ਕਿਤਨੇ ਵੈਕਸੀਨ ਦਿੱਤੇ ਹਨ ਤੁਸੀਂ ਪੂਰੇ ਛੇ ਸਾਲ ਵਿੱਚਇੱਕ ਦਿਨ ਵਿੱਚ ਕਿਤਨੇ ਦਿੰਦੇ ਹੋਵੋਗੇ?

 

ਰਾਣੀ ਕੁੰਵਰ ਸ਼੍ਰੀਵਾਸਤਵ – ਸਰਇੱਕ ਦਿਨ ਵਿੱਚ ਅਸੀਂ ਕਰੀਬ ਸੌ ਇੰਜੈਕਸ਼ਨ ਲਗਾਉਂਦੇ ਹਾਂ, 100 ਵੈਕਸੀਨ ਲੋਕਾਂ ਨੂੰ ਲਗਾਉਂਦੇ ਹਾਂ।

 

ਮੋਦੀਜੀ – ਤਾਂ ਹੁਣ ਤੱਕ ਜੋ ਤੁਹਾਡੇ ਸਾਰੇ ਰਿਕਾਰਡ ਹਨ ਉਹ ਇਸ ਵੈਕਸੀਨ ਦੇ ਸਮੇਂ ਬ੍ਰੇਕ ਹੋ ਜਾਣ ਵਾਲੇ ਹਨ। ਕਿਉਂਕਿ ਹੁਣ ਤੁਹਾਨੂੰ ਇੰਨੇ ਲੋਕਾਂ ਨੂੰ ਇੰਜੈਕਸ਼ਨ ਦੇਣਾ ਪਵੇਗਾ ਸ਼ਾਇਦ ਇਹ ਸਾਰੇ ਰਿਕਾਰਡ ਟੁੱਟ ਜਾਣਗੇ।

 

ਰਾਣੀ ਕੁੰਵਰ ਸ਼੍ਰੀਵਾਸਤਵ-ਸਰਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈਮੈਂ ਆਪਣੇ-ਆਪ ਨੂੰ ਬਹੁਤ ਖੁਸ਼ਕਿਸਮਤ ਸਮਝ ਰਹੀ ਹਾਂ ਕਿ ਮੈਨੂੰ ਕੋਵਿਡ-19 ਜਿਹੀ ਭਿਆਨਕ ਬਿਮਾਰੀ ਦਾ ਵੈਕਸੀਨ ਲਗਾਉਣ ਦਾ ਅਵਸਰ ਮਿਲ ਰਿਹਾ ਹੈ। ਇਸ ਦੇ ਲਈ ਮੈਂ ਆਪਣੇ-ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੀ ਹਾਂ।

 

ਮੋਦੀਜੀ – ਤਾਂ ਲੋਕ ਵੀ ਤਾਂ ਤੁਹਾਨੂੰ ਅਸ਼ੀਰਵਾਦ ਦਿੰਦੇ ਹੋਣਗੇ?

 

ਰਾਣੀ ਕੁੰਵਰ ਸ਼੍ਰੀਵਾਸਤਵ – ਜੀ ਸਰਬਹੁਤ-ਬਹੁਤ ਅਸ਼ੀਰਵਾਦ ਮਿਲਦਾ ਹੈ। ਮੇਰੇ ਨਾਲ-ਨਾਲ ਸਰ ਲੋਕ ਸਭ ਤੋਂ ਜ਼ਿਆਦਾ ਤੁਹਾਨੂੰ ਅਸ਼ੀਰਵਾਦ ਦਿੰਦੇ ਹਨ ਕਿ ਇੰਨੀ ਜਲਦੀਦਸ ਮਹੀਨੇ ਦੇ ਅੰਦਰ ਕੋਰੋਨਾ ਦੀ ਵੈਕਸੀਨ ਲਾਂਚ ਕਰਵਾ ਦਿੱਤੀ ਅਤੇ ਉਹ ਲੋਕਾਂ ਨੂੰ ਲਗਣ ਵੀ ਲੱਗੀ ਹੈ।

 

ਮੋਦੀਜੀ – ਦੇਖੋਇਸ ਦਾ ਹੱਕਦਾਰ ਮੈਂ ਨਹੀਂ ਹਾਂ। ਇੱਕ ਤਾਂ ਪਹਿਲਾਂ ਤੁਸੀਂ ਹੱਕਦਾਰ ਹੋ ਕਿਉਂਕਿ ਇੰਨੀ ਚਿੰਤਾਅਨਿਸ਼ਚਿਤਤਾਕੀ ਹੋਵੇਗਾਕੀਤੇ ਘਰ ਤੇ ਤਾਂ ਅਸੀਂ ਕੋਰੋਨਾ ਲੈ ਨਹੀਂ ਚਲੇ ਜਾਵਾਂਗੇਇਸ ਦੇ ਦਰਮਿਆਨ ਵੀ ਤੁਸੀਂ ਲੋਕਾਂ ਨੇ ਹਿੰਮਤ ਨਾਲ ਕੰਮ ਕੀਤਾਡਟੇ ਰਹੇਗ਼ਰੀਬਾਂ ਦੀਬਿਮਾਰਾਂ ਦੀ ਸੇਵਾ ਕੀਤੀ। ਦੂਸਰੇ ਹਨ ਸਾਡੇ ਵਿਗਿਆਨੀ। ਜੋ ਬਿਲਕੁਲ ਵਿਸ਼ਵਾਸ ਦੇ ਨਾਲਇੱਕ ਅਣਜਾਣ ਦੁਸ਼ਮਣ ਸੀ ਇਹ ਕੋਰੋਨਾਪਤਾ ਹੀ ਨਹੀਂ ਸੀ ਕੀ ਹੈਕਿਵੇਂ ਦਾ ਹੈਉਹ ਲੈਬਾਰਟਰੀ ਵਿੱਚ ਉਸ ਦਾ ਪਿੱਛਾ ਕਰਦੇ ਰਹੇਕਰਦੇ ਰਹੇਕਰਦੇ ਰਹੇ ਅਤੇ ਉਨ੍ਹਾਂ ਨੇ ਇਹ ਰਾਤ-ਦਿਨ ਮਿਹਨਤ ਕਰਕੇਅਤੇ ਵਿਗਿਆਨੀ ਤਾਂ ਅੱਜ ਦੇ ਆਧੁਨਿਕ ਰਿਸ਼ੀ ਹਨ। ਉਨ੍ਹਾਂ ਸਭ ਨੇ ਜੋ ਕੰਮ ਕੀਤਾਜਦੋਂ ਜਾ ਕੇ ਹੋਇਆ ਹੈ। ਇਸ ਲਈ ਇਸ ਦਾ ਕ੍ਰੈਡਿਟ ਮੈਨੂੰ ਨਹੀਂ ਜਾਂਦਾ ਹੈਤੁਹਾਨੂੰ ਸਭ ਨੂੰ ਜਾਂਦਾ ਹੈ। ਚਲੋਮੈਨੂੰ ਚੰਗਾ ਲਗਿਆ ਅਤੇ ਤੁਸੀਂ ਬੜੇ ਵਿਸ਼ਵਾਸ ਨਾਲ ਕਹਿ ਰਹੀ ਹੋ। ਲੋਕਾਂ ਦਾ ਵਿਸ਼ਵਾਸ ਵਧਾਓਕੰਮ ਨੂੰ ਅੱਗੇ ਵਧਾਓ। ਮੇਰੀ ਰਾਣੀਜੀ ਨੂੰ ਬਹੁਤ ਸ਼ੁਭਕਾਮਨਾਵਾਂ ਹਨ। ਧੰਨਵਾਦ।

 

ਰਾਣੀ ਕੁੰਵਰ ਸ਼੍ਰੀਵਾਸਤਵ – ਥੈਂਕਿਊ ਸਰਨਮਸਕਾਰ।

 

ਮੋਦੀ ਜੀ – ਨਮਸਕਾਰ ਡਾਕਟਰ।

 

ਡਾ. ਵੀ.ਸ਼ੁਕਲਾ -ਪ੍ਰਣਾਮ ਸਰ। ਮੈਂ ਡਾ. ਵੀ.ਸ਼ੁਕਲਾ ਮੁੱਖ ਚਿਕਿਤਸਾ ਸੁਪਰਡੈਂਟ ਪੰਡਿਤ ਦੀਨਦਿਆਲ ਉਪਾਧਿਆਏ ਵਾਰਾਣਸੀ ਤੋਂ ਖੁਦ ਅਤੇ ਆਪਣੇ ਚਿਕਿਤਸਾਲਯ ਪਰਿਵਾਰ ਦੀ ਤਰਫ ਤੋਂ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਸਾਦਰ ਪ੍ਰਣਾਮ ਕਰਦਾ ਹਾਂ।

 

ਮੋਦੀ ਜੀ – ਹਾਂ ਸ਼ੁਕਲਾ ਜੀਕੀ ਅਨੁਭਵ ਆ ਰਿਹਾ ਹੈ ਜ਼ਰਾ ਦੱਸੋਸਾਡੇ ਕਾਸ਼ੀਵਾਸੀ ਸੁਖੀ ਹਨ?

 

ਡਾ. ਵੀ. ਸ਼ੁਕਲਾ – ਸਰਬਹੁਤ ਸੁਖੀ ਹਨ। ਸਭ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ। ਇਤਨੇ ਘੱਟ ਸਮੇਂ ਵਿੱਚ ਅਸੀਂ ਲੋਕ ਇੱਕ ਵਿਕਾਸਸ਼ੀਲ ਦੇਸ਼ ਹੁੰਦੇ ਹੋਏ ਵੀ ਵਿਕਸਿਤ ਦੇਸ਼ਾਂ ਦੀ ਤੁਲਨਾ ਵਿੱਚ ਉਨ੍ਹਾਂ ਤੋਂ ਵੀ ਵੈਕਸੀਨ ਦੇ ਮਾਮਲੇ ਵਿੱਚ ਅੱਗੇ ਨਿਕਲ ਗਏ ਹਾਂ। ਸਾਡੇ ਚਿਕਿਤਸਕ ਸਮੁਦਾਇ ਅਤੇ ਸਿਹਤ ਕਰਮੀ ਨੇ ਤਾਂ ਹੋਰ ਜ਼ਿਆਦਾ ਮਾਣ ਮਹਿਸੂਸ ਕੀਤਾ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਵੈਕਸੀਨੇਸ਼ਨ ਦੇ ਲਈ ਚੁਣਿਆ। ਇਸ ਦੇ ਲਈ ਅਸੀਂ ਲੋਕ ਮਾਣ ਮਹਿਸੂਸ ਕਰਦੇ ਹਾਂ ਅਤੇ ਤੁਹਾਡਾ ਆਭਾਰ ਪ੍ਰਕਟ ਕਰਦੇ ਹਾਂ।

 

ਮੋਦੀ ਜੀ – ਇਹ ਮੈਂ ਤੁਹਡਾ ਬਹੁਤ ਆਭਾਰੀ ਹਾਂਲੇਕਿਨ ਸਚਮੁਚ ਵਿੱਚ ਤੁਸੀਂ ਲੋਕਾਂ ਨੇ ਅਦਭੁਤ ਕੰਮ ਕੀਤਾ ਹੈ। ਇਤਨੇ ਬੜੇ ਸੰਕਟ ਤੋਂ ਦੇਸ਼ ਨੂੰ ਬਚਾਉਣ ਵਿੱਚ ਕੋਰੋਨਾ ਵਾਇਰਸਇਨ੍ਹਾਂ ਦੀ ਬਹੁਤ ਬੜੀ ਭੂਮਿਕਾ ਹੈਅਤੇ ਇਹ ਮੈਂ ਬਾਰ-ਬਾਰ ਬੋਲ ਰਿਹਾ ਹਾਂ। ਹਾਂ ਸ਼ੁਕਲਾ ਜੀਦੱਸੋ।

 

ਡਾ. ਵੀ. ਸ਼ੁਕਲਾ – ਸਰਇਤਨੇ ਬੜੇ ਸਿਹਤ ਵਿਭਾਗ ਨੂੰ ਤੁਸੀਂ ਜੋ ਵਿਸ਼ਵਾਸ ਦਿੱਤਾ ਕਿ ਸਭ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਟੀਕਾਕਰਣ ਲਗਾਉਣਾ ਹੈ ਉਸ ਨਾਲ ਅਸੀਂ ਲੋਕਾਂ ਵਿੱਚ ਇੱਕ ਉਤਸ਼ਾਹ ਦਾ ਸੰਚਾਰ ਹੋਇਆ  ਅਤੇ ਦੁੱਗਣੇ ਜੋਸ਼ ਨਾਲ ਅਸੀਂ ਲੋਕ ਆਪਣੇ ਕੰਮ ਵਿੱਚ ਜੁਟ ਗਏ ਹਾਂ ਅਤੇ ਲੋਕਾਂ ਵਿੱਚ ਵੀ ਇਹ ਸੰਦੇਸ਼ ਜਾ ਰਿਹਾ ਹੈ ਕਿ ਜਦੋਂ ਸਾਡੇ ਪ੍ਰਧਾਨ ਮੰਤਰੀ ਹੀ ਖੁਦ ਜੋ ਲੋਕ ਇਸ ਬਿਮਾਰੀ ਤੋਂ ਜਾਂ ਇਹ ਕਹੋ ਕਿ ਹਰ ਬਿਮਾਰੀ ਨਾਲ ਜੋ ਲੋਕ ਲਗੇ ਹੋਏ ਹਨ ਇਸ ਬਿਮਾਰੀ ਨਾਲ ਲਗੇ ਹੋਏ ਜਨ ਸਮੁਦਾਇ ਨੂੰ ਬਚਾਉਣ ਵਿੱਚ ਲਗੇ ਹੋਏ ਹਨਅਗਰ ਪ੍ਰਧਾਨ ਮੰਤਰੀ ਅਤੇ ਵਿਗਿਆਨੀਆਂ ਨੇ ਇਨ੍ਹਾਂ ਲੋਕਾਂ ਦੀ ਚੋਣ ਕੀਤੀ ਹੈ ਕਿ ਸਭ ਤੋਂ ਪਹਿਲਾਂ ਇਹ ਟੀਕਾਕਰਣ ਕਰਵਾਉਣਗੇ। ਇਸ ਦਾ ਮਤਲਬ ਆਪਣੇ-ਆਪ ਸਿੱਧ ਹੁੰਦਾ ਹੈ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ।

 

ਮੋਦੀ ਜੀ – ਦੇਖੋ ਇਹ ਤਾਂ ਸਾਡੇ ਈਸ਼ਵਰ ਦੀ ਕਿਰਪਾ ਰਹੀ ਕਿ ਅਸੀਂ ਪਿਛਲੇ ਚਾਰ-ਪੰਜ ਸਾਲ ਤੋਂ ਜੋ ਸਵੱਛਤਾ ਅਭਿਯਾਨ ਚਲਾ ਰਹੇ ਹਾਂਪੀਣ ਦੇ ਸ਼ੁੱਧ ਪਾਣੀ ਦਾ ਅਭਿਯਾਨ ਚਲਾ ਰਹੇ ਹਾਂਟਾਇਲਟ ਦਾ ਅਭਿਯਾਨ ਚਲਾ ਰਹੇ ਹਾਂਇਨ੍ਹਾਂ ਚੀਜ਼ਾਂ ਦੇ ਕਾਰਨ ਸਾਡੇ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਵਿੱਚ ਵੀ ਇਸ ਬਿਮਾਰੀ ਨਾਲ ਜੂਝਣ ਦੀ ਤਾਕਤ ਤਾਂ ਪੈਦਾ ਹੋਈ ਹੈ। ਇਨ੍ਹਾਂ ਚੀਜ਼ਾਂ ਦਾ ਸਾਨੂੰ indirect benefit ਵੀ ਹੋ ਗਿਆ ਕਿ ਸਾਡੇ ਦੇਸ਼ ਦਾ ਗ਼ਰੀਬ ਨਾਗਰਿਕ ਵੀਉਮਰ ਵਾਲਾ ਨਾਗਰਿਕ ਵੀ ਇਸ ਕੋਰੋਨਾ ਦੇ ਖ਼ਿਲਾਫ਼ ਲੜਾਈ ਲੜਨ ਵਿੱਚ ਤਾਕਤਵਰ ਰਿਹਾ। ਉਸ ਦੇ ਕਾਰਨ ਸਾਡੇ ਇੱਥੇ ਮੌਤ ਦਰ ਬਹੁਤ ਘੱਟ ਹੋ ਗਈ। ਤਾਂ ਸਵੱਛਤਾ ਹੋਵੇਟਾਇਲਟ ਹੋਵੇਪਾਣੀ ਹੋਵੇਇਨ੍ਹਾਂ ਸਾਰੀ ਚੀਜ਼ਾਂ ਨੇ ਬੜੀ ਮਦਦ ਕੀਤੀ ਹੈ। ਸ਼ੁਕਲਾ ਜੀ ਤੁਸੀਂ ਤਾਂ ਲੀਡਰ ਹੋਤੁਹਾਡੇ ਪਾਸ ਬਹੁਤ ਬੜੀ ਟੀਮ ਕੰਮ ਕਰ ਰਹੀ ਹੈ। ਅਲੱਗ-ਅਲੱਗ ਲੇਅਰ ਦੇ ਲੋਕ ਕੰਮ ਕਰ ਰਹੇ ਹਨ। ਕੁੱਲ ਮਿਲਾ ਕੇ ਸਭ ਦਾ ਵਿਸ਼ਵਾਸ ਕਿਵੇਂ ਦਾ ਹੈਸਾਰੇ ਸਾਥੀਆਂ ਦਾ ਵਿਸ਼ਵਾਸ ਕਿਵੇਂ ਦਾ ਹੈ?

 

ਡਾ. ਵੀ. ਸ਼ੁਕਲਾ – ਜੀ ਚੰਗਾ ਹੈ। ਸਭ ਲੋਕ ਪੂਰਨ ਰੂਪ ਨਾਲ ਸੰਤੁਸ਼ਟ ਹਨ। ਕਿਸੇ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ। ਟੀਕਾਕਰਣ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਵੀ ਅਸੀਂ ਲੋਕਾਂ ਨੇ ਇਸ ਤੇ ਸਮੂਹਿਕ discussion ਕੀਤਾ ਅਤੇ ਸਭ ਦੇ ਮਨ ਵਿੱਚ ਇਹ ਭਾਵ ਦੱਸਿਆ ਕਿ ਸਭ ਲੋਕ ਬਾਹਰ ਨਿਕਲਣਸਮਾਜ ਨੂੰ ਇਹ ਦੱਸੋ ਕਿ ਇੱਕ ਮਾਮੂਲੀ ਟੀਕਾਕਰਣ ਜੋ ਬਹੁਤ ਸਾਲਾਂ ਤੋਂ ਹੁੰਦਾ ਆ ਰਿਹਾ ਹੈਉਸ ਦੇ ਬਾਅਦ ਵੀ ਕਿਤੇ ਨਾ ਕਿਤੇ ਛੋਟਾ ਜਿਹਾਥੋੜ੍ਹਾ-ਮੋੜ੍ਹਾ ਛੋਟਾ ਜਿਹਾ effect ਜਿਹੇ ਕਿ ਹਲਕਾ ਜਿਹਾ ਦਰਦ  ਜਾਂ ਬੁਖਾਰਸਰਦੀ-ਜੁਖਾਮਇਹ ਇੱਕ ਆਮ ਗੱਲ ਹੈਇਹ ਹੋਣਾ ਕੋਈ ਬਹੁਤ ਬੜੀ ਗੱਲ ਨਹੀਂ ਹੈ। ਅਤੇ ਇਸ ਵੈਕਸੀਨ ਦੇ ਬਾਅਦ ਇਹ ਵੀ ਚੀਜ਼ਾਂ ਆ ਸਕਦੀਆਂ ਹਨ ਅਸੀਂ ਲੋਕਾਂ ਨੂੰ ਆ ਸਕਦੀਆਂ ਹਨਇਸ ਲਈ ਇਸ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਫਿਰ ਵੀ ਅਗਰ ਕਿਸੇ ਦੇ ਮਨ ਵਿੱਚ ਕੋਈ ਖਦਸ਼ਾ ਹੋਵੇਉਸ ਨੂੰ ਦੂਰ ਕਰਨ ਦੇ ਲਈ ਅਸੀਂ ਉਸ ਦਿਨ ਸਰਬਪ੍ਰਥਮ ਪਹਿਲਾ ਟੀਕਾ ਅਸੀਂ ਆਪਣੇ ਕੇਂਦਰ ਤੇ ਲਗਵਾਇਆ ਅਤੇ ਉਸ ਦਿਨ ਸਾਡੇ ਇੱਥੇ 82 ਪਰਸੈਂਟ ਵੈਕਸੀਨੇਸ਼ਨ ਹੋਇਆ। ਅਤੇ ਲੋਕਾਂ ਵਿੱਚ ਵੀ ਕਾਫੀ ਆਤਮਵਿਸ਼ਵਾਸ ਵਧਿਆ ਅਤੇ ਸਭ ਲੋਕ ਅੱਗੇ ਵਧ ਕੇ ਇਸ ਦਾ ਪ੍ਰਚਾਰ ਕਰ ਰਹੇ ਹਨ।

 

ਮੋਦੀ ਜੀ- ਦੇਖੋਅਸੀਂ ਅਗਰ ਦੁਨੀਆ ਨੂੰ ਕੁਝ ਵੀ ਕਹਾਂਗੇ ਕਿ ਚਿੰਤਾ ਨਾ ਕਰੋਵੈਕਸੀਨ ਲਗਵਾ ਲਵੋਉਸ ਦੀ ਬਜਾਏ ਤੁਸੀਂ ਲੋਕਾਂ ਦਾ ਇੱਕ ਸ਼ਬਦ ਵੀਮੈਡੀਕਲ ਪ੍ਰੋਫੈਸ਼ਨ ਨਾਲ ਜੁੜਿਆ ਇੱਕ ਵਿਅਕਤੀ ਵੀ ਇਹ ਜਦ ਕਹਿੰਦਾ ਹੈ ਤਾਂ patient ਦਾ ਭਰੋਸਾ ਵਧ ਜਾਂਦਾ ਹੈ। ਨਾਗਰਿਕ ਦਾ ਵੀ ਭਰੋਸਾ ਵਧ ਜਾਂਦਾ ਹੈ। ਅਤੇ ਇਸ ਲਈ ਤੁਹਾਡੇ ਨਾਲ ਵੀ ਲੋਕ ਭਾਂਤ-ਭਾਂਤ ਦੇ ਸਵਾਲ ਪੁੱਛਦੇ ਹੋਣਗੇਤੁਹਾਡਾ ਸਿਰ ਖਾ ਜਾਂਦੇ ਹੋਣਗੇਤਾਂ ਕਿਵੇਂ handle ਕਰਦੇ ਹੋ ਤੁਸੀਂ?

 

ਡਾ. ਵੀ. ਸ਼ੁਕਲਾ – ਸਰਛੋਟੇ-ਮੋਟੇ ਪ੍ਰਭਾਵ ਹਰ ਵੈਕਸੀਨੇਸ਼ਨ ਦੇ ਬਾਅਦ ਆਉਂਦੇ ਹਨਇਹ ਅਸੀਂ ਲੋਕਾਂ ਨੂੰ ਸਮਝਾਉਂਦੇ ਹਨ। ਹੁਣ ਜੋ ਲੋਕਹੁਣ ਤੱਕ ਕੱਲ੍ਹ ਤੱਕ ਸਾਡੇ ਦੇਸ਼ ਵਿੱਚ 10 ਲੱਖ ਲੋਕਾਂ ਦਾ ਵੈਕਸੀਨੇਸ਼ਨ ਹੋ ਚੁੱਕਿਆ ਹੈ ਅਤੇ ਉਸ ਵਿੱਚ ਬਹੁਤ ਹੀ ਘੱਟ ਸੰਖਿਆ ਵਿੱਚ ਲੋਕ ਆਏ ਹਨ ਜਿਨ੍ਹਾਂ ਨੂੰ ਮਾਮੂਲੀ ਪੱਧਰ ਦਾ ਵੀ ਪ੍ਰਭਾਵ ਆਇਆ ਹੈ। ਅਸੀਂ ਲੋਕਾਂ ਨੇ ਜਿਤਨੇ ਲੋਕਾਂ ਦਾ ਇੱਥੇ ਟੀਕਾਕਰਣ ਕਰਿਆ ਹੈਉਸ ਟੀਕਾਕਰਣ ਦੇ ਬਾਅਦ ਕਿਉਂਕਿ ਅੱਧਾ ਘੰਟਾ ਇੱਥੇ ਬੈਠਨਾ ਸੀਉਸ ਦੇ ਬਾਅਦ ਸਭ ਲੋਕ ਆਪਣੇ-ਆਪਣੇ ਕਾਰਜ ਵਿੱਚ ਦੁਬਾਰਾ ਲਗ ਗਏ। ਸਾਡੇ ਇੱਥੇ ਸਫਾਈ ਕਰਮੀ ਵੀ ਟੀਕਾਕਰਣ ਕਰਵਾਉਣ ਦੇ ਬਾਅਦ ਤੁਰੰਤ ਸਫਾਈ ਵਿੱਚ ਲਗ ਗਏ।

 

ਅਸੀਂ ਲੋਕ ਵੀ ਆਪਣੇ ਸਾਰੇ ਕਾਰਜਾਂ ਵਿੱਚ ਲਗ ਗਏ। ਹੁਣ ਗੰਭੀਰ ਰੂਪ ਨਾਲ ਜੋ ਮਰੀਜ਼ ਹਨਹਾਰਟ ਦੇ ਮਰੀਜ਼ ਹਨਸਾਂਹ ਦੇ ਮਰੀਜ਼ ਹਨਕੈਂਸਰ ਦੇ ਮਰੀਜ਼ ਹਨਟੀਕਾਕਰਣ ਉਨ੍ਹਾਂ ਨੂੰ ਵੀ ਹੋਣਾ ਹੈ ਤਾਂ ਅਗਰ ਉਨ੍ਹਾਂ ਦੇ ਨਾਲ ਅਗਰ ਕਿਸੇ ਨੂੰ ਆਪਣੇ ਸੁਭਾਵਿਕ ਰੂਪ ਨਾਲ ਕੋਈ ਬੜੀ ਦੁਰਘਟਨਾ ਹੋ ਜਾਂਦੀ ਹੈਕਰੋੜਾਂ ਵਿੱਚ ਏਕਾਧ ਲੋਕਾਂ ਦੇ ਨਾਲ ਤਾਂ ਉਸ ਨੂੰ ਟੀਕਾਕਰਣ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ। ਇਹ ਇੱਕ ਆਮ ਪ੍ਰਕਿਰਿਆ ਹੈ ਅਤੇ ਕਿਸੇ ਵੀ ਤਰ੍ਹਾਂ ਟੀਕਾਕਰਣ ਕਿਸੇ ਵੀ ਵਿਅਕਤੀ ਨੂੰ ਅਮਰਤਵ ਨਹੀਂ ਪ੍ਰਦਾਨ ਕਰਦਾ ਹੈ ਤਾਂ ਉਸ ਚੀਜ਼ ਨੂੰ ਟੀਕਾਕਰਣ ਨਾਲ ਜੋੜਨਾ ਗਲਤ ਹੈ। ਇਹ ਇੱਕਦਮ ਸੁਰੱਖਿਅਤ ਹੈ ਇਸ ਤੋਂ ਬੜਾ ਪ੍ਰਾਯੋਗਿਕ ਰਿਪੋਰਟ ਦੁਨੀਆ ਵਿੱਚ ਹੋਰ ਕਿਤੇ ਨਹੀਂ ਆ ਸਕਦਾ ਇੱਥੇ ਜਿਤਨਾ ਸਾਡੇ ਦੇਸ਼ ਵਿੱਚ ਹੋ ਗਿਆ। ਦਸ ਲੱਖ ਲੋਕ ਟੀਕਾਕਰਣ ਕਰਵਾ ਕੇ ਇੱਕਦਮ ਸੁਰੱਖਿਅਤ ਹਨ। ਇਸ ਸਾਡੇ ਲਈ ਬਹੁਤ ਹੀ ਸੁਭਾਗ ਦੀ ਗੱਲ ਹੈ ਅਤੇ ਇਸ ਨਾਲ ਅਸੀਂ ਵਿਸ਼ਵ ਵਿੱਚ ਵੀ ਇੱਕ ਸੰਦੇਸ਼ ਦੇਵਾਂਗੇ ਕਿ ਇਤਨਾ ਬੜਾ ਟੀਕਾਕਰਣ ਇਸ ਬਿਮਾਰੀ ਦੇ ਖ਼ਿਲਾਫ਼ ਭਾਰਤ ਵਰਸ਼ ਦੇ ਇਲਾਵਾ ਕਿਸੇ ਹੋਰ ਦੇਸ਼ ਵਿੱਚ ਹੁਣ ਤੱਕ ਨਹੀਂ ਹੋ ਪਾਇਆ ਹੈ।

 

ਮੋਦੀ ਜੀ – ਚਲੋ ਸ਼ੁਕਲਾ ਜੀ ਤੁਹਾਡਾ ਆਤਮਵਿਸ਼ਵਾਸ ਇਤਨਾ ਜ਼ਬਰਦਸਤ ਹੈ ਅਤੇ ਤੁਹਾਡੀ ਅਗਵਾਈ ਇਤਨੀ ਜ਼ਬਰਦਸਤ ਹੈ ਅਤੇ ਜਿਵੇਂ ਤੁਸੀਂ ਇਤਨੀ ਸਾਰੀ ਸੰਖਿਆ ਵਿੱਚ ਤੁਹਾਡੇ ਹਸਪਤਾਲ ਵਿੱਚ ਸਭ ਦਾ ਟੀਕਾਕਰਣ ਕਰਵਾ ਦਿੱਤਾ ਹੈ ਤਾਂ ਮੈਂ ਸਾਰੇ ਹਸਪਤਾਲਾਂ ਨੂੰ ਤਾਕੀਦ ਕਰਾਂਗਾ ਕਿ ਤੁਸੀਂ ਵੀ ਤੈਅ ਕਰੋ ਕਿ ਤੁਹਾਡੇ ਇੱਥੇ 100 ਪਰਸੈਂਟ ਦਾ ਕੰਮ ਕਿਤਨਾ ਜਲਦੀ ਪੂਰਾ ਹੁੰਦਾ ਹੈ। ਕੰਪੀਟੀਸ਼ਨ ਚਲਾਓਵਾਤਾਵਰਣ ਬਣਾਓ ਕਿ ਭਾਈ ਸਾਡੇ ਹਸਪਤਾਲ ਵਿੱਚ 100 ਪਰਸੈਂਟ ਹੋਵੇਤਾਂ ਕੀ ਹੋਵੇਗਾਉਹ ਜੋ ਅੱਗੇ ਦਾ ਰਾਊਂਡ ਹੈ ਉਹ ਅਸੀਂ ਜਲਦੀ ਚਾਲੂ ਕਰ ਸਕਦੇ ਹਾਂ। ਅਤੇ ਜੋ 50 ਤੋਂ ਉੱਪਰ ਦੀ ਉਮਰ ਦੇ ਲੋਕ ਹਨ ਉਨ੍ਹਾਂ ਤੇ ਤੁਰੰਤ ਅਸੀਂ ਕੰਮ ਸ਼ੁਰੂ ਕਰ ਸਕਦੇ ਹਾਂ। ਤਾਂ ਜਿਵੇਂ ਤੁਸੀਂ ਇਤਨੀ ਬੜੀ ਅਗਵਾਈ ਕਰਕੇ ਇਤਨੀ ਬੜੀ ਤਾਦਾਦ ਵਿੱਚ ਟੀਕਾਕਰਣ ਕਰਵਾ ਦਿੱਤਾਤਾਂ ਤੁਸੀਂ ਅਭਿਨੰਦਨ ਦੇ ਅਧਿਕਾਰੀ ਹੋ। ਲੇਕਿਨ ਤੁਹਾਡੇ ਤੋਂ ਪ੍ਰੇਰਣਾ ਲੈ ਕੇ ਬਾਕੀ ਲੋਕ ਵੀ ਆਪਣੇ-ਆਪਣੇ ਇੰਸਟੀਟਿਊਟ ਵਿੱਚਆਪਣੇ ਹਸਪਤਾਲ ਵਿੱਚ ਜਿਤਨਾ ਜ਼ਿਆਦਾ ਸਾਡੇ ਇਹ ਜੋ ਫ੍ਰੰਟਲਾਈਨ ਵਾਰੀਅਰਸ ਹਨਉਨ੍ਹਾਂ ਦੀ ਮਦਦ ਕਰਾਂਗੇ ਤਾਂ ਚੰਗਾ ਹੋਵੇਗਾ। ਸ਼ੁਕਲਾ ਜੀ ਤੁਹਾਨੂੰਤੁਹਾਡੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਧੰਨਵਾਦ ਜੀ।

 

ਮੋਦੀ ਜੀ – ਰਮੇਸ਼ ਜੀ ਨਮਸਤੇ।

 

ਰਮੇਸ਼ ਚੰਦ ਰਾਏ – ਪ੍ਰਣਾਮ ਸਰਮੈਂ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਸਾਦਰ ਪ੍ਰਣਾਮ ਕਰਦਾ ਹਾਂ। ਮੈ ਰਮੇਸ਼ ਚੰਦ ਰਾਏਸੀਨੀਅਰ ਲੈਬ ਟੈਕਨੀਸ਼ੀਅਨਪੰਡਿਤ ਦੀਨਦਿਯਾਲ ਉਪਾਧਿਆਏ ਸਰਕਾਰੀ ਹਸਪਤਾਲ ਵਿੱਚ ਕੰਮ ਕਰਦਾ ਹਾਂ।

 

ਮੋਦੀ ਜੀ – ਤੁਸੀਂ ਵੈਕਸੀਨ ਲੈ ਲਿਆ?

 

ਰਮੇਸ ਚੰਦ ਰਾਏ – ਜੀ ਸਰਇਹ ਤਾਂ ਮੇਰਾ ਸੁਭਾਗ ਹੈ ਕਿ ਪਹਿਲੇ ਹੀ ਪੜਾਅ ਵਿੱਚ ਸਾਨੂੰ ਵੈਕਸੀਨ ਲਗਾਉਣ ਦਾ ਮੌਕਾ ਮਿਲ ਗਿਆ।

 

ਮੋਦੀ ਜੀ – ਚਲੋ, ਵਾਹ! ਤਾਂ ਹੁਣ ਬਾਕੀਆਂ ਦਾ ਵੀ ਵਿਸ਼ਵਾਸ ਵਧ ਗਿਆ ਹੋਵੇਗਾ। ਜਦ ਇੱਕ ਟੈਕਨੀਸ਼ੀਅਨ ਫੀਲਡ ਦੇ ਟੌਪ ਵਿਅਕਤੀ ਲੈ ਲੈਂਦੇ ਹਨ ਤਾਂ ਬਾਕੀਆਂ ਦਾ ਵਿਸ਼ਵਾਸ ਆਪਣੇ-ਆਪ ਵਧ ਜਾਂਦਾ ਹੈ।

 

ਰਮੇਸ਼ ਚੰਦ ਰਾਏ – ਬਿਲਕੁਲ ਸਹੀ ਸਰ। ਅਸੀਂ ਲੋਕ ਤਾਂ ਸਭ ਨੂੰ ਇਹੀ ਕਹਿੰਦੇ ਹਾਂ ਭਾਈ ਤੁਸੀਂ ਪਹਿਲੀ ਡੋਜ਼ ਲਗਵਾ ਲਈ ਹੈ ਅਤੇ ਦੂਸਰੀ ਵੀ ਲਗਵਾਉਣ ਦੇ ਲਈ ਤਿਆਰ ਰਹੋ। ਤੁਸੀਂ ਸੁਰੱਖਿਅਤ ਰਹੋਆਪਣੇ ਪਰਿਵਾਰ ਨੂੰ ਸੁਰੱਖਿਅਤ ਕਰੋਸਮਾਜ ਨੂੰ ਸੁਰੱਖਿਅਤ ਕਰੋ ਅਤੇ ਦੇਸ਼ ਨੂੰ ਵੀ ਸੁਰੱਖਿਅਤ ਕਰੋ ਸਰ।

 

ਮੋਦੀ ਜੀ – ਤੁਸੀਂ ਵਿਸ਼ਵਾਸ ਨਾਲ ਅੱਗੇ ਵਧਾ ਦਿੱਤਾਹੁਣ ਤੁਹਾਡੀ ਪੂਰੀ ਟੀਮ ਵਿੱਚ ਕੀ ਪ੍ਰਭਾਵ ਪੈਦਾ ਹੋਇਆਉਨ੍ਹਾਂ ਵਿੱਚ ਵਿਸ਼ਵਾਸ ਵਧ ਗਿਆ ਹੈ?

 

ਰਮੇਸ਼ ਚੰਦ ਰਾਏ – ਸਰ ਇੱਕਦਮ। ਉਤਸ਼ਾਹ ਨਾਲ ਲੋਕ ਆ ਕੇ, ਸਰ, ਪਹਿਲੇ ਪੜਾਅ ਵਿੱਚ ਤਾਂ 81 ਲੋਕਾਂ ਨੇ ਆ ਕੇ ਜੋ ਟੀਕਾਕਰਣ ਕਰਵਾਇਆ। 19 ਲੋਕ ਸੰਭਵ ਤੌਰ ਤੇ ਕਿਤੇ ਚਲੇ ਗਏ ਸਨ ਕਿਸੇ ਕਾਰਨ ਨਾਲ। ਅੱਜ ਵੀ ਟੀਕਾਕਰਣ ਸਾਡੇ ਇੱਥੇ ਪੂਰਨ ਰੂਪ ਨਾਲ ਚਲ ਰਿਹਾ ਹੈ ਸਰ।

 

ਮੋਦੀ ਜੀ – ਚਲੋ ਰਮੇਸ਼ ਜੀਮੇਰੀ ਤੁਹਾਨੂੰ ਬਹੁਤ ਸ਼ੁਭਕਾਮਨਾ ਹੈਤੁਹਾਡੀ ਪੂਰੀ ਟੀਮ ਨੂੰ ਵੀ ਬਹੁਤ ਸ਼ੁਭਕਾਮਨਾ ਹੈ। ਬਹੁਤ-ਬਹੁਤ ਧੰਨਵਾਦ ਤੁਹਾਡਾ।

 

ਮੋਦੀ ਜੀ – ਸ਼੍ਰਿੰਖਲਾ ਜੀ ਨਮਸਤੇ।

 

ਸ਼੍ਰਿੰਖਲਾ ਚੌਹਾਨ – ਸਰਮੈਂ ਸ਼੍ਰਿੰਖਲਾ ਚੌਹਾਨ ਦੀ ਤਰਫ ਤੋਂ ਸਰ ਤੁਹਾਨੂੰ ਕੋਟਿ-ਕੋਟਿ ਪ੍ਰਣਾਮ। ਸਰਸੀਐੱਸਸੀ ਹਾਥੀ ਬਜ਼ਾਰਪੀਐੱਸਸੀ ਸੇਵਾਪੁਰੀਐੱਸਡਬਲਿਊਸੀ ਵਰਗੀ ANM ਦੇ ਪਦ ਤੇ ਕੰਮ ਕਰ ਰਹੀ ਹਾਂ।

 

ਮੋਦੀ ਜੀ – ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੇਰਾ ਬਹੁਤ-ਬਹੁਤ ਧੰਨਵਾਦ। ਕਿਉਂਕਿ ਸਚਮੁਚ ਵਿੱਚ ਸੇਵਾਪੁਰੀ ਵਿੱਚ ਸੇਵਾ ਕਰਕੇ ਤੁਸੀਂ ਸੇਵਾਪੁਰੀ ਦਾ ਨਾਮ ਵੀ ਸਾਰਥਕ ਕਰ ਰਹੀ ਹੋ ਅਤੇ ਆਪਣੇ ਪਰਿਵਾਰ ਦਾ ਨਾਮ ਸਾਰਥਕ ਕਰ ਰਹੇ ਹੋ। ਇਹ ਸੇਵਾ ਬਹੁਤ ਬੜੀ ਕਰ ਰਹੇ ਹੋ ਤੁਸੀਂ। ਅਤੇ ਅਜਿਹੇ ਸੰਕਟ ਦੇ ਸਮੇਂ ਜਦ ਸੇਵਾ ਕਰਦੇ ਹਨ ਤਾਂ ਉਹ ਅਨਮੋਲ ਹੁੰਦੀ ਹੈ ਜਿਸ ਦਾ ਕੋਈ ਹਿਸਾਬ-ਕਿਤਾਬ ਨਹੀਂ ਲਗਾਇਆ ਜਾ ਸਕਦਾ। ਅਤੇ ਦੁਨੀਆ ਦਾ ਇਹ ਸਭ ਤੋਂ ਬੜਾ ਵੈਕਸੀਨੇਸ਼ਨ ਪ੍ਰੋਗਰਾਮ ਤੁਹਾਡੇ ਜਿਹੇ ਲੋਕਾਂ ਦੇ ਦੁਆਰਾ ਵੀ ਚਲਾਇਆ ਜਾ ਰਿਹਾ ਹੈ। ਹੁਣ ਤੱਕ ਤੁਸੀਂ ਕਿਤਨੇ ਲੋਕਾਂ ਨੂੰ ਵੈਕਸੀਨ ਲਗਾ ਦਿੱਤਾ ਹੈਤੁਸੀਂ ਇੱਕ ਦਿਨ ਵਿੱਚ ਕਿਤਨੇ ਲੋਕਾਂ ਨੂੰ ਲਗਾਉਂਦੇ ਹੋ?

 

ਸ਼੍ਰਿੰਖਲਾ ਚੌਹਾਨ – ਸਰਸਭ ਤੋਂ ਪਹਿਲਾਂ ਤਾਂ ਪਹਿਲੇ ਹੀ ਪੜਾਅ ਵਿੱਚ 16 ਜਨਵਰੀ, 2021 ਨੂੰ ਮੈਂ ਕੋਵਿਡਸ਼ੀਲਡ ਦੀ ਪਹਿਲੀ ਡੋਜ਼ ਖੁਦ ਲਗਵਾਈ ਅਤੇ ਉਸ ਦਿਨ ਡਿਊਟੀ ਵਿੱਚ ਵੈਕਸੀਨੇਟਰ ਦੇ ਰੂਪ ਵਿੱਚ 87 ਲੋਕਾਂ ਦਾ ਵੈਕਸੀਨੇਸ਼ਨ ਕੀਤਾ ਵੀ।

 

ਮੋਦੀ ਜੀ – ਅੱਛਾ! ਤੁਸੀਂ ਜਿਸ ਦਿਨ ਲਗਵਾਈਉਸ ਦਿਨ ਤੁਸੀਂ ਇਤਨਾ ਕੰਮ ਵੀ ਕੀਤਾ?

 

ਸ਼੍ਰਿੰਖਲਾ ਚੌਹਾਨ – ਯਸ ਸਰ।

 

ਮੋਦੀ ਜੀ – ਅਰੇ ਵਾਹ! ਅਰੇ ਇਤਨਾ ਬੜਾ, 87 ਲੋਕਾਂ ਨੂੰ ਯਾਨੀ ਕੋਈ ਛੋਟਾ-ਮੋਟਾ ਨਹੀਂ ਹੈ। ਤਾਂ ਉਹ ਸਾਰੇ ਤੁਹਾਨੂੰ ਅਸ਼ੀਰਵਾਦ ਦਿੰਦੇ ਹੋਣਗੇ?

 

ਸ਼੍ਰਿੰਖਲਾ ਚੌਹਾਨ – ਯਸ ਸਰ। ਸਰਅਸੀਂ ਲਾਸਟ ਵਿੱਚਜੋ ਲੋਕ ਉਸ ਸਮੇਂ ਡਿਊਟੀ ਤੇ ਸਨ ਤਾਂ ਉਨ੍ਹਾਂ ਸਾਰਿਆਂ ਲੋਕਾਂ ਨੂੰ ਲਗਾਉਣ ਦੇ ਬਾਅਦ ਵਿੱਚ ਅਸੀਂ ਵੀ ਵੈਕਸੀਨ ਲਗਵਾਈ ਸੀ।

 

ਮੋਦੀ ਜੀ – ਅੱਛਾ! ਚਲੋਮੇਰੀ ਤੁਹਾਨੂੰ ਵੀ ਬਹੁਤ ਸ਼ੁਭਕਾਮਨਾਵਾਂ ਹਨ। ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਭ ਦੀ ਮਿਹਨਤ ਨਾਲ ਬਹੁਤ ਹੀ ਜਲਦ ਇੱਕ ਵਾਰ ਤੁਸੀਂ ਲੋਕ ਸੁਰੱਖਿਅਤ ਹੋ ਜਾਵੋਗੇ ਤਾਂ ਸਮਾਜ ਦੇ ਬਾਕੀ ਤਬਕਿਆਂ ਨੂੰ ਵੀ ਤੁਸੀਂ ਅਰਾਮ ਨਾਲ ਵੈਕਸੀਨੇਸ਼ਨ ਦੇ ਕੰਮ ਨੂੰ ਅੱਗੇ ਵਧਾਓਗੇ। ਅੱਜ ਤੁਹਾਡੇ ਸਾਰਿਆਂ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ। ਮੇਰੇ ਮਨ ਦਾ ਸੰਤੋਸ਼ ਹੋਇਆ ਕਿ ਮੈਂ ਇਸ ਵੈਕਸੀਨੇਸ਼ਨ ਦੇ ਕੰਮ ਵਿੱਚ ਵੀ ਮੇਰੇ ਕਾਸ਼ੀਵਾਸੀਆਂ ਨਾਲ ਮਿਲ ਸਕਿਆਉਨ੍ਹਾਂ ਨਾਲ ਗੱਲ ਕਰ ਸਕਿਆ ਅਤੇ ਖਾਸ ਕਰਕੇ ਮੈਡੀਕਲ ਫ੍ਰੈਟਨਿਰਟੀ ਦੇ ਲੋਕ ਹਨ ਜੋ ਸਚਮੁਚ ਵਿੱਚ ਇਸ ਕੰਮ ਦੀ ਅਗਵਾਈ ਕਰ ਰਹੇ ਹਨਉਨ੍ਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆਉਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਤਾਂ ਮੇਰੇ ਲਈ ਵੀ ਇੱਕ ਸੁਭਾਗ ਦੇ ਪਲ ਹਨ। ਮੈਂ ਫਿਰ ਇੱਕ ਬਾਰ ਕਾਸ਼ੀਵਾਸੀਆਂ ਨੂੰ ਤਾਕੀਦ ਕਰਾਂਗਾ ਕਿ ਪਹਿਲੇ ਰਾਊਂਡ ਵਿੱਚ ਜਿਨ੍ਹਾਂ ਦਾ ਵੈਕਸੀਨੇਸ਼ਨ ਦਾ ਕੰਮ ਚਲ ਰਿਹਾ ਹੈ ਉਹ ਵੀ ਜਲਦੀ ਤੋਂ ਜਲਦੀ ਸ਼ਤ-ਪ੍ਰਤੀਸ਼ਤ ਕਰ ਲੈਣ ਅਤੇ ਫਿਰ ਅਸੀਂ ਅਗਲੇ ਪੜਾਅ ਵਿੱਚ ਜਾਈਏ ਤਾਕਿ ਬਾਕੀ ਨਾਗਰਿਕਾਂ ਨੂੰ ਜੋ 50 ਤੋਂ ਉੱਪਰ ਦੇ ਉਮਰ ਦੇ ਹਨਉਨ੍ਹਾਂ ਨੂੰ ਮੌਕਾ ਮਿਲ ਜਾਵੇ ਅਤੇ ਅਸੀਂ ਤੇਜ਼ੀ ਨਾਲਇੱਕ ਕਾਸ਼ੀ ਦੇ ਸੇਵਕ ਦੇ ਨਾਤੇ ਮੈਂ ਜ਼ਰੂਰ ਕਹਾਂਗਾ ਕਿ ਬਹੁਤ ਜਲਦੀ ਅਸੀਂ ਕਾਸ਼ੀ ਵਿੱਚ ਇਸ ਕੰਮ ਨੂੰ ਪੂਰਾ ਕਰੀਏ।

 

ਮੇਰੀ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਧੰਨਵਾਦ।

 

*****

 

ਡੀਐੱਸ/ਵੀਜੇ/ਬੀਐੱਮ/ਐੱਨਐੱਸ



(Release ID: 1691496) Visitor Counter : 156