ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਇੰਡੋਨੇਸ਼ੀਆ ਦੇ ਹਮਰੁਤਬਾ ਨੇ ਟੈਲੀਫੋਨ ' ਤੇ ਹੋਈ ਗੱਲਬਾਤ ਦੌਰਾਨ ਰੱਖਿਆ ਸਹਿਯੋਗ ਬਾਰੇ ਤਸੱਲੀ ਪ੍ਰਗਟਾਈ

Posted On: 21 JAN 2021 5:44PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 21 ਜਨਵਰੀ, 2021 ਨੂੰ ਇੰਡੋਨੇਸ਼ੀਆ ਗਣਰਾਜ਼ ਦੇ ਰੱਖਿਆ ਮੰਤਰੀ ਜਨਰਲ ਪ੍ਰਭਾਓ ਸੁਬੀਆਨਤੋ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵੇਂ ਮੰਤਰੀਆਂ ਨੇ ਕੋਵਿਡ 19 ਤਹਿਤ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੇ ਰੱਖਿਆ ਸਹਿਯੋਗ 'ਤੇ ਤਸੱਲੀ ਪ੍ਰਗਟਾਈ।

ਦੋਵਾਂ ਮੰਤਰੀਆਂ ਨੇ ਖਿੱਤੇ ਦੀ ਸੁਰੱਖਿਆ ਸਥਿਤੀ ਅਤੇ ਕਾਨੂੰਨ ਦੇ ਸ਼ਾਸਨ ਦੇ ਅਧਾਰ ਉੱਤੇ ਇੱਕ ਸੁਤੰਤਰ ਅਤੇ ਖੁੱਲੇ ਸਮੁੰਦਰੀ ਲਾਂਘੇ  ਦੀ ਜ਼ਰੂਰਤ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।

ਉਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸਬੰਧਾਂ ਨੂੰ ਹੋਰ ਉਤਸ਼ਾਹਤ ਕਰਨ ਬਾਰੇ ਵੀ ਤਸੱਲੀ ਪ੍ਰਗਟਾਈ  । ਟੈਲੀਫੋਨ 'ਤੇ ਹੋਈ ਗੱਲਬਾਤ ਦੌਰਾਨ ਮੰਤਰੀਆਂ ਨੇ ਵੱਖ-ਵੱਖ ਦੁਵੱਲੀ ਰੱਖਿਆ ਸਹਿਯੋਗ ਪਹਿਲਕਦਮੀਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਵਿਆਪਕ ਰਣਨੀਤਕ ਭਾਈਵਾਲੀ ਦੇ ਢਾਂਚੇ ਤਹਿਤ ਹਥਿਆਰਬੰਦ ਸੈਨਾਵਾਂ ਦਰਮਿਆਨ ਹੋਰ ਰੁਝੇਵਿਆਂ ਨੂੰ ਵਧਾਉਣ ਦੀ ਵਚਨਬੱਧਤਾ ਪ੍ਰਗਟਾਈ ਗਈ। ਮੰਤਰੀਆਂ ਨੇ ਸਹਿਮਤੀ ਦਿੱਤੀ ਕਿ ਦੋਵਾਂ ਦੇਸ਼ਾਂ ਨੂੰ ਰੱਖਿਆ ਉਦਯੋਗ ਅਤੇ ਤਕਨਾਲੋਜੀ ਦੇ ਖੇਤਰ ਵਿਚ ਸਹਿਯੋਗ ਵਧਾਉਣ ਦੀ ਲੋੜ ਹੈ ਅਤੇ ਇਸ ਖੇਤਰ ਵਿੱਚ ਭਵਿੱਖ ਵਿੱਚ ਹੋਰ ਵੀ ਸਹਿਯੋਗ ਹੋਣ ਦੀ ਉਮੀਦ ਹੈ।

 ਏਬੀਬੀ / ਨਾਮਪੀ / ਏਕੇ / ਡੀਕੇ



(Release ID: 1691057) Visitor Counter : 132