ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕੇਂਦਰ ਸਰਕਾਰ ਨੂੰ ਹੈਦਰਾਬਾਦ ਵਿੱਚ ਵੈਕਸੀਨ ਟੈਸਟਿੰਗ ਅਤੇ ਸਰਟੀਫਿਕੇਸ਼ਨ ਲੈਬ ਸ‍ਥਾਪਿਤ ਕਰਨ ਬਾਰੇ ਵਿਚਾਰ ਕਰਨ ਨੂੰ ਕਿਹਾ

Posted On: 21 JAN 2021 1:53PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ  ਨੇ ਅੱਜ ਕੇਂਦਰੀ ਸਿਹਤ ਮੰਤਰੀ, ਡਾ.  ਹਰਸ਼ ਵਰਧਨ ਨਾਲ ਗੱਲ ਕੀਤੀ ਅਤੇ ਹੈਦਰਾਬਾਦ  ਦੀ ਜੀਨੋਮ ਵੈਲੀ (Genome Valley) ਵਿੱਚ ਵੈਕਸੀਨ ਟੈਸਟਿੰਗ ਅਤੇ ਸਰਟੀਫਿਕੇਸ਼ਨ ਲੈਬ ਸ‍ਥਾਪਿਤ ਕਰਨ ਨੂੰ ਲੈ ਕੇ ਤੇਲੰਗਾਨਾ ਸਰਕਾਰ ਦੀ ਬੇਨਤੀ ‘ਤੇ ਕੇਂਦਰ ਸਰਕਾਰ ਨੂੰ ਵਿਚਾਰ ਕਰਨ ਨੂੰ ਕਿਹਾ । 

 

ਸ਼੍ਰੀ ਨਾਇਡੂ ਨੇ ਇਸ ਮੁੱਦੇ ‘ਤੇ ਤੇਲੰਗਾਨਾ ਸਰਕਾਰ ਦੇ ਸੂਚਨਾ ਟੈਕਨੋਲੋਜੀ ਮੰਤਰੀ,  ਸ਼੍ਰੀ  ਕੇ.ਟੀ.  ਰਾਮਾ ਰਾਓ  ਦੀ ਬੇਨਤੀ ਦੇ ਸੰਦਰਭ ਵਿੱਚ ਕੇਂਦਰੀ ਸਿਹਤ ਮੰਤਰੀ  ਨਾਲ ਚਰਚਾ ਕੀਤੀ ।  ਕੇਂਦਰੀ ਸਿਹਤ ਮੰਤਰੀ ਨੂੰ ਲਿਖੇ ਗਏ ਇੱਕ ਪੱਤਰ ਵਿੱਚ ਸ਼੍ਰੀ ਰਾਓ ਨੇ ਕੇਂਦਰੀ ਸਿਹਤ ਮੰਤਰੀ ਨੂੰ ਦੱਸਿਆ ਸੀ ਕਿ ਹੈਦਰਾਬਾਦ ਵਿੱਚ ਹਰ ਸਾਲ ਛੇ ਬਿਲੀਅਨ ਤੋਂ ਅਧਿਕ ਖੁਰਾਕ ਤਿਆਰ ਕੀਤੀ ਜਾਂਦੀ ਹੈ ,  ਜੋ ਵਿਸ਼‍ਵ ਪੱਧਰ ‘ਤੇ ਵੈਕਸੀਨ  ਦੇ ਉਤ‍ਪਾਦਨ ਦਾ ਇੱਕ - ਤਿਹਾਈ ਹਿੱਸਾ ਹੈ । 

 

ਡਾ. ਹਰਸ਼ ਵਰਧਨ ਨੇ ਉਪ ਰਾਸ਼ਟਰਪਤੀ  ਨੂੰ ਭਰੋਸਾ ਦਿੱਤਾ ਕਿ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਬੇਨਤੀ ‘ਤੇ ਵਿਚਾਰ ਕੀਤਾ ਜਾਵੇਗਾ ।  ਉਨ੍ਹਾਂ ਨੇ ਉਪ ਰਾਸ਼ਟਰਪਤੀ ਨੂੰ ਇਹ ਵੀ ਦੱਸਿਆ ਕਿ ਵਿਸ਼ਵ ਭਰ ਵਿੱਚ ਸੱਤ ਵੈਕਸੀਨ ਟੈਸਟਿੰਗ ਅਤੇ ਸਰਟੀਫਿਕੇਸ਼ਨ ਲੈਬਾਂ ਹਨ ,  ਜਿਨ੍ਹਾਂ ਵਿੱਚੋਂ ਇੱਕ ਹਿਮਾਚਲ ਪ੍ਰਦੇਸ਼  ਦੇ ਕਸੌਲੀ ਵਿੱਚ ਸਥਿਤ ਹੈ ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ  ਦੀ ਸੁਵਿਧਾ ਲਈ ਇੱਕ ਅੰਤਰਰਾਸ਼‍ਟਰੀ ਸੰਸ‍ਥਾ ਦੀ ਮਾਨਤਾ ਦੀ ਜ਼ਰੂਰਤ ਹੋਵੇਗੀ ।

*****

ਐੱਮਐੱਸ/ਆਰਕੇ/ਡੀਪੀ



(Release ID: 1690907) Visitor Counter : 124