ਰੱਖਿਆ ਮੰਤਰਾਲਾ

ਆਗਾਜ਼ : ਭਾਰਤ-ਫਰਾਂਸ ਅਭਿਆਸ ਡੈਜ਼ਰਟ ਨਾਈਟ-21

Posted On: 19 JAN 2021 11:22AM by PIB Chandigarh

ਭਾਰਤੀ ਹਵਾਈ ਫੌਜ ਅਤੇ ਫਰੈਂਚ ਏਅਰ ਐਂਡ ਸਪੇਸ ਫੋਰਸ (ਆਰਮੀ ਡੀ ਐਲ' ਏਅਰ ਐਟ ਡੀ 1ਈਸਪੇਸ) 20 ਤੋਂ 24 ਜਨਵਰੀ, 21 ਤੱਕ ਜੋਧਪੁਰ ਦੇ ਏਅਰ ਫੋਰਸ ਸਟੇਸ਼ਨ ਤੇ ਦੁਵੱਲਾ ਹਵਾਈ ਅਭਿਆਸ ਐਕਸ ਡੈਜ਼ਰਟ ਨਾਈਟ-21 ਦਾ ਆਯੋਜਨ ਕਰੇਗੀ। 

 

ਫਰਾਂਸ ਦੀ ਹਵਾਈ ਫੌਜ ਰਾਫੇਲ, ਏਅਰਬੱਸ ਏ-330 ਮਲਟੀਰੋਲ ਟੈਂਕਰ ਟ੍ਰਾਂਸਪੋਰਟ (ਐਮਆਰਟੀਟੀ), ਏ-400ਐਮ ਟੈਕਟਿਕਲ ਟ੍ਰਾਂਸਪੋਰਟ ਏਅਰਕਰਾਫਟ ਅਤੇ ਤਕਰੀਬਨ 175 ਕਰਮਚਾਰੀਆਂ ਨਾਲ ਹਿੱਸਾ ਲਵੇਗੀ। ਭਾਰਤੀ ਹਵਾਈ ਫੌਜ ਦੇ ਜਿਹਡ਼ੇ ਜਹਾਜ਼ ਇਸ ਅਭਿਆਸ ਵਿਚ ਹਿੱਸਾ ਲੈ ਰਹੇ ਹਨ ਉਨ੍ਹਾਂ ਵਿਚ ਮਿਰਾਜ-2000, ਸੂ-30 ਐਮਕੇਆਈ, ਰਫੇਲ, ਆਈਐਲ-78 ਫਲਾਈਟ ਰੀਫਿਊਲਿੰਗ ਏਅਰਕਰਾਫਟ, ਏਡਬਲਿਊਏਸੀਐਸ ਅਤੇ ਏਈਡਬਲਿਊਐਂਡ ਸੀ ਜਹਾਜ਼ ਸ਼ਾਮਿਲ ਹਨ।

 

ਅਭਿਆਸ ਦੋਹਾਂ ਹਵਾਈ ਫੌਜਾਂ ਦਰਮਿਆਨ ਰੁਝੇਵਿਆਂ ਦੀ ਲਡ਼ੀ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦਾ ਹੈ। ਭਾਰਤ-ਫਰਾਂਸ ਰੱਖਿਆ ਸਹਿਯੋਗ ਦੇ ਇਕ ਹਿੱਸੇ ਵਜੋਂ ਭਾਰਤੀ ਹਵਾਈ ਫੌਜ ਅਤੇ ਫਰੈਂਚ ਏਅਰ ਐਂਡ ਸਪੇਸ ਫੋਰਸ ਨੇ 'ਗਰੁਡ਼' ਨਾਂ ਨਾਲ ਹਵਾਈ ਅਭਿਆਸਾਂ ਦੇ 6 ਅੰਕ ਕੀਤੇ ਹਨ, ਨਵੀਨਤਮ ਅੰਕ ਫਰਾਂਸ ਦੇ ਏਅਰ ਫੋਰਸ ਬੇਸ ਮੋਂਟ-ਡੀ-ਮਾਰਸਨ ਵਿਖੇ 2019 ਵਿਚ ਹੋਇਆ ਸੀ। ਮੌਜੂਦਾ ਸਹਿਯੋਗ ਦੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ ਦੋਵੇਂ ਹਵਾਈ ਫੌਜਾਂ 'ਹੋਪ-ਅਭਿਆਸ' ਆਯੋਜਤ ਕਰਨ ਲਈ ਉਪਲਬਧ ਮੌਕਿਆਂ ਦਾ ਲਾਭਕਾਰੀ ਢੰਗ ਨਾਲ ਇਸਤੇਮਾਲ ਕਰ ਰਹੀਆਂ ਹਨ। ਫਰੈਂਚ ਏਅਰ ਐਂਡ ਸਪੇਸ ਫੋਰਸ ਦੀ ਤਾਇਨਾਤੀ,ਜਦੋਂ ਏਕਸ ਆਸਟਰੇਲਿਆ ਵਿੱਚ ਪਿਚਬਲੈਕ ਲਈ 2018 ਵਿੱਚ ਜਾ ਰਹੀ ਸੀ, ਦੀ ਆਗਰਾ ਅਤੇ ਗਵਾਲੀਅਰ ਦੇ ਏਅਰ ਫੋਰਸ ਸਟੇਸ਼ਨਾਂ ਵਿੱਖੇ ਲੜਾਕੂ ਅਤੇ ਐਮ ਆਰ ਟੀ ਟੀ ਜਹਾਜ਼ਾਂ ਨਾਲ ਅਭਿਆਸ ਕਰਨ ਲਈ ਭਾਰਤੀ ਹਵਾਈ ਫੌਜ਼ ਨੇ ਮੇਜ਼ਬਾਨੀ ਕੀਤੀ ਸੀ। ਮੌਜੂਦਾ ਤੌਰ ਤੇ ਐਕਸ ਡੈਜ਼ਰਟ ਨਾਈਟ-21 ਲਈ ਫਰਾਂਸ ਦੀ ਹਵਾਈ ਫੌਜ 'ਸਕਾਈਰੋਜ਼ ਤਾਇਨਾਤੀ' ਦੇ ਇਕ ਹਿੱਸੇ ਵਜੋਂ ਏਸ਼ੀਆ ਵਿਖੇ ਤਾਇਨਾਤ ਹੈ ਅਤੇ ਫੌਜਾਂ ਨੂੰ ਜੋਧਪੁਰ ਦੇ ਏਅਰ ਫੋਰਸ ਸਟੇਸ਼ਨ ਤਕ ਲੈ ਕੇ ਜਾਵੇਗੀ।

 

ਇਹ ਅਭਿਆਸ ਵਿਲੱਖਣ ਹੈ ਕਿਉਂਕਿ ਇਸ ਵਿਚ ਦੋਹਾਂ ਪਾਸਿਆਂ ਦੇ ਰਾਫੇਲ ਜਹਾਜ਼ਾਂ ਦੀ ਫੀਲਡਿੰਗ ਸ਼ਾਮਲ ਹੈ ਜੋ ਦੋਹਾਂ ਪ੍ਰੀਮੀਅਰ ਹਵਾਈ ਫੌਜਾਂ ਦਰਮਿਆਨ ਵਧ ਰਹੇ ਆਪਸੀ ਤਾਲਮੇਲ ਦਾ ਸੰਕੇਤ ਹੈ। ਜਿਵੇਂ ਹੀ ਦੋਵੇਂ ਹਵਾਈ ਫੌਜਾਂ 20 ਜਨਵਰੀ ਤੋਂ ਆਪਣਾ ਹਵਾਈ ਆਦਾਨ-ਪ੍ਰਦਾਨ ਸ਼ੁਰੂ ਕਰਨਗੀਆਂ, ਉਹ ਅੰਤਰ-ਕਾਰਜਸ਼ੀਲਤਾ ਨੂੰ ਵਧਾਉਣ ਲਈ ਆਪਣੇ ਕਾਰਜਸ਼ੀਲ ਤਜਰਬੇ ਅਤੇ ਯਤਨਾਂ ਸੰਬੰਧੀ ਵਿਚਾਰਾਂ ਦਾ ਆਦਾਨ-ਪ੍ਰਦਾਨ ਚੰਗੇ ਅਭਿਆਸਾਂ ਲਈ ਕਰਨਗੀਆਂ ਜੋ ਉਨ੍ਹਾਂ ਨੇ ਖੇਤਰਾਂ ਅਤੇ ਹੋਰ ਸਪੇਕਟ੍ਰਮਜ ਤੋਂ  ਹਾਸਿਲ ਕੀਤਾ ਹੈ।

-------------------------


(Release ID: 1690137) Visitor Counter : 263