ਖੇਤੀਬਾੜੀ ਮੰਤਰਾਲਾ

ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਬਾਰੇ ਨਿਯੁਕਤ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਈ

Posted On: 19 JAN 2021 4:33PM by PIB Chandigarh


https://ci6.googleusercontent.com/proxy/fEpHzN2olSEtlbJ6aT514Ej5mXjuKnJCD86fjHhET0Vk4TspNsz9NY_eV7cwdUJS98imWYmr1VOnaWi_lxjkFKx9LMhYqTRzGge2PzcMbqyswGZwoVpmD6Rj_w=s0-d-e1-ft#https://static.pib.gov.in/WriteReadData/userfiles/image/image001GLUR.jpg  

ਮਾਣਯੋਗ ਸੁਪਰੀਮ ਕੋਰਟ ਦੇ ਮਿਤੀ 12—01—2021 ਦੇ ਆਰਡਰ ਤੇ ਨਿਯੁਕਤ ਕਮੇਟੀ ਦੀ ਪਹਿਲੀ ਮੀਟਿੰਗ 19—01—2021 ਨੂੰ ਹੋਈ । ਜਿਸ ਵਿੱਚ ਹਾਲ ਹੀ ਵਿੱਚ ਨੋਟੀਫਾਈ ਕੀਤੇ ਗਏ 3 ਖੇਤੀ ਕਾਨੂੰਨਾਂ ਦੇ ਸੰਬੰਧਤ ਭਾਈਵਾਲਾਂ  ਨਾਲ ਵਿਚਾਰ ਵਟਾਂਦਰਾ ਕੀਤਾ ਗਿਆ । ਡਾਕਟਰ ਅਸ਼ੋਕ ਗੁਲਾਟੀ , ਸਾਬਕਾ ਚੇਅਰਮੈਨ ਖੇਤੀਬਾੜੀ ਲਾਗਤ ਅਤੇ ਕੀਮਤਾਂ ਬਾਰੇ ਕਮਿਸ਼ਨ , ਸ਼੍ਰੀ ਅਨਿਲ ਘਨਵਤ , ਪ੍ਰਧਾਨ ਸ਼ੇਤਕਾਰੀ ਸੰਗਠਨ ਅਤੇ ਡਾਕਟਰ ਪ੍ਰਮੋਦ ਜੋਸ਼ੀ ਇੰਟਰਨੈਸ਼ਨਲ ਫੂਡ ਪੋਲਿਸੀ ਰਿਸਰਚ ਇੰਸਟੀਚਿਊਟ ਦੇ ਦੱਖਣ ਏਸ਼ੀਆ ਦੇ ਸਾਬਕਾ ਡਾਇਰੈਕਟਰ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਕਿਸਾਨਾਂ , ਕਿਸਾਨ ਜੱਥੇਬੰਦੀਆਂ , ਕਿਸਾਨ ਯੂਨੀਅਨਾਂ ਤੇ ਹੋਰ ਭਾਈਵਾਲਾਂ ਨਾਲ ਗੱਲਬਾਤ ਕਰਕੇ ਆਪਣੀਆਂ ਸਿਫਾਰਸ਼ਾਂ ਨੂੰ 2 ਮਹੀਨਿਆਂ ਵਿੱਚ ਤਿਆਰ ਕਰਨ ਲਈ ਰੂਪ ਰੇਖਾ ਬਾਰੇ ਵਿਚਾਰ ਵਟਾਂਦਰਾ ਕੀਤਾ ।
ਮੀਡੀਆ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਨਿਲ ਘਨਵਤ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਕਮੇਟੀ ਦੇਸ਼ ਵਿੱਚ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰੇਗੀ , ਜੋ ਖੇਤੀ ਕਾਨੂੰਨਾਂ ਦੇ ਹੱਕ ਜਾਂ ਵਿਰੋਧ ਵਿੱਚ ਹਨ । ਇਹ ਕਮੇਟੀ ਸੂਬਾ ਸਰਕਾਰਾਂ , ਸੂਬਾ ਮਾਰਕੀਟਿੰਗ ਬੋਰਡਾਂ ਅਤੇ ਹੋਰ ਭਾਈਵਾਲਾਂ ਜਿਵੇਂ ਕਿਸਾਨ ਉਤਪਾਦਕ ਜੱਥੇਬੰਦੀਆਂ ਅਤੇ ਕੋਆਪ੍ਰੇਟਿਵਸ ਨਾਲ ਵੀ ਵਿਚਾਰ ਵਟਾਂਦਰਾ ਕਰੇਗੀ । ਕਮੇਟੀ ਜਲਦੀ ਹੀ ਕਿਸਾਨ ਯੂਨੀਅਨਾਂ ਅਤੇ ਐਸੋਸੀਏਸ਼ਨਸ ਨੂੰ ਸੱਦਾ ਭੇਜੇਗੀ ਤਾਂ ਜੋ ਉਹਨਾਂ ਦੇ ਖੇਤੀ ਕਾਨੂੰਨਾਂ ਬਾਰੇ ਵਿਚਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ । ਇੱਥੋਂ ਤੱਕ ਕਿ ਵਿਅਕਤੀਗਤ ਕਿਸਾਨ ਵੀ ਜਲਦੀ ਹੀ ਨੋਟੀਫਾਈ ਕੀਤੇ ਜਾਣ ਵਾਲੇ ਪੋਰਟਲ ਤੇ ਆਪਣਾ ਵਿਚਾਰ ਭੇਜ ਸਕਦੀ/ਸਕਦੇ ਹਨ ।
ਕਮੇਟੀ ਇਸ ਵਿਸ਼ੇ ਤੇ ਸਾਰੇ ਸੰਬੰਧਤ ਧਿਰਾਂ ਦੀ ਰਾਏ ਨੂੰ ਸਮਝਣ ਲਈ ਬਹੁਤ ਉਤਸੁੱਕ ਹੈ ਤਾਂ ਜੋ ਕਮੇਟੀ ਆਪਣੇ ਸੁਝਾਵ ਦੇਵੇ ਜਿਹੜੇ ਯਕੀਨਨ ਭਾਰਤ ਦੇ ਕਿਸਾਨਾਂ ਦੇ ਹਿੱਤਾਂ ਵਿੱਚ ਹੋਣਗੇ । 

ਏ ਪੀ ਐੱਸ


(Release ID: 1690136) Visitor Counter : 177