ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਯਾਤਰੀਆਂ ਅਤੇ ਮਾਲ ਵਾਹਨਾਂ ਦੀ ਆਵਾਜਾਈ 'ਤੇ ਗੁਆਂਢੀ ਦੇਸ਼ਾਂ ਨਾਲ ਸਮਝੌਤੇ ਦੀ ਸੁਵਿਧਾ ਲਈ ਨਿਯਮ ਅਧਿਸੂਚਿਤ ਕੀਤੇ
Posted On:
19 JAN 2021 11:56AM by PIB Chandigarh
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੂੰ ਮੋਟਰ ਵਾਹਨ ਐਕਟ, 1988 ਦੀਆਂ ਧਾਰਾਵਾਂ ਤਹਿਤ ਨਿਯਮ ਅਧਿਸੂਚਿਤ ਕਰਨ ਲਈ ਵੱਖ-ਵੱਖ ਥਾਵਾਂ ਤੋਂ ਬੇਨਤੀਆਂ ਪ੍ਰਾਪਤ ਹੋਈਆਂ ਹਨ ਤਾਂ ਜੋ ਭਾਰਤ ਅਤੇ ਗੁਆਂਢੀ ਦੇਸ਼ਾਂ ਵਿਚਾਲੇ ਮਾਲ ਅਤੇ ਯਾਤਰੀਆਂ ਦੀ ਆਵਾਜਾਈ ਨੂੰ ਸੁਵਿਧਾ ਦਿੱਤੀ ਜਾ ਸਕੇ।
ਮੰਤਰਾਲੇ ਨੇ ਪਹਿਲਾਂ ਅੰਮ੍ਰਿਤਸਰ ਤੇ ਲਾਹੌਰ (2006), ਨਵੀਂ ਦਿੱਲੀ ਤੇ ਲਾਹੌਰ (2000), ਕਲਕੱਤਾ ਤੇ ਢਾਕਾ (2000) ਅਤੇ ਅੰਮ੍ਰਿਤਸਰ ਤੇ ਨਨਕਾਣਾ ਸਾਹਿਬ (2006) ਦਰਮਿਆਨ ਬੱਸ ਸੇਵਾਵਾਂ ਦੀ ਸੁਵਿਧਾ ਲਈ ਨਿਯਮਾਂ ਨੂੰ ਅਧਿਸੂਚਿਤ ਕੀਤਾ ਸੀ। ਇਹ ਨਿਯਮ ਸਮਝੌਤੇ ਤਹਿਤ ਸੰਚਾਲਨ ਨੂੰ ਸੁਵਿਧਾਜਨਕ ਬਣਾਉਣ ਲਈ ਜਾਰੀ ਕੀਤੇ ਗਏ ਸਨ, ਜਿਨ੍ਹਾਂ 'ਤੇ ਭਾਰਤ ਅਤੇ ਗੁਆਂਢੀ ਦੇਸ਼ਾਂ ਵਿਚਾਲੇ ਦਸਤਖਤ ਕੀਤੇ ਗਏ ਸਨ।
ਭਾਰਤ ਅਤੇ ਗੁਆਂਢੀ ਦੇਸ਼ਾਂ ਦਰਮਿਆਨ ਮਾਲ ਅਤੇ ਯਾਤਰੀਆਂ ਦੀ ਆਵਾਜਾਈ ਨੂੰ ਸ਼ਾਮਲ ਕਰਨ ਵਾਲੇ ਸਾਰੇ ਸਮਝੌਤਿਆਂ ਦੇ ਸੰਚਾਲਨ ਦੀ ਸੁਵਿਧਾ ਲਈ ਅਜਿਹੀਆਂ ਗਤੀਵਿਧੀਆਂ ਦੀ ਸਹੂਲੀਅਤ ਲਈ ਮਿਆਰੀ ਨਿਯਮ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ 15 ਜਨਵਰੀ 2021 ਨੂੰ ਇੱਕ ਨੋਟੀਫਿਕੇਸ਼ਨ ਪ੍ਰਕਾਸ਼ਤ ਕੀਤੀ ਗਈ ਹੈ ਅਤੇ ਇਹ ਮੰਤਰਾਲੇ ਦੀ ਵੈੱਬਸਾਈਟ 'ਤੇ ਦਿੱਤੀ ਗਈ ਹੈ।
******
ਬੀਐੱਨ/ਐੱਮਐੱਸ
(Release ID: 1690023)