ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਣ 'ਤੇ ਅਪਡੇਟ

ਦੇਸ਼ ਭਰ ਵਿੱਚ 3.81 ਲੱਖ ਤੋਂ ਵੱਧ ਸਿਹਤ ਕਰਮਚਾਰੀਆਂ ਨੂੰ ਵੈਕਸੀਨ ਲਗਾਈ ਗਈ

ਏਈਐੱਫਆਈ ਦਾ ਕੋਈ ਗੰਭੀਰ ਮਾਮਲਾ ਸਾਹਮਣੇ ਨਹੀਂ ਆਇਆ

Posted On: 18 JAN 2021 7:50PM by PIB Chandigarh

ਦੇਸ਼ਵਿਆਪੀ ਵਿਸ਼ਾਲ ਕੋਵਿਡ -19 ਟੀਕਾਕਰਨ ਪ੍ਰੋਗਰਾਮ ਤੀਜੇ ਦਿਨ ਵੀ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। 

ਆਰਜ਼ੀ ਰਿਪੋਰਟ ਦੇ ਅਨੁਸਾਰ, ਕੁੱਲ 3,81,305 ਲਾਭਪਾਤਰੀਆਂ ਨੂੰ 7,704 ਸੈਸ਼ਨਾਂ ਦੌਰਾਨ ਵੈਕਸੀਨ ਲਗਾਈ ਗਈ। 

ਦੇਸ਼ ਵਿਆਪੀ ਕੋਵਿਡ -19 ਟੀਕਾਕਰਣ ਦੇ ਤੀਜੇ ਦਿਨ ਅੱਜ ਸ਼ਾਮ 5 ਵਜੇ ਤੱਕ 1,48,266 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ। 

ਲੜੀ ਨੰਬਰ 

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਲਾਭਪਾਤਰੀਆਂ ਦਾ ਟੀਕਾਕਰਨ (ਆਰਜ਼ੀ)

1

ਆਂਧਰ ਪ੍ਰਦੇਸ਼

9,758

2

ਅਰੁਣਾਚਲ ਪ੍ਰਦੇਸ਼

1,054

3

ਅਸਾਮ

1,822

4

ਬਿਹਾਰ

8,656

5

ਛੱਤੀਸਗੜ

4,459

6

ਦਿੱਲੀ

3,111

7

ਹਰਿਆਣਾ 

3,486

8

ਹਿਮਾਚਲ ਪ੍ਰਦੇਸ਼

2,914

9

ਜੰਮੂ ਅਤੇ ਕਸ਼ਮੀਰ

1,139

10

ਝਾਰਖੰਡ

2,687

11

ਕਰਨਾਟਕ

36,888

12

ਕੇਰਲ

7,070

13

ਲਕਸ਼ਦੀਪ

180

14

ਮੱਧ ਪ੍ਰਦੇਸ਼

6,665

15

ਮਨੀਪੁਰ

291

16

ਮਿਜ਼ੋਰਮ

220

17

ਨਾਗਾਲੈਂਡ

864

18

ਓਡੀਸ਼ਾ

22,579

19

ਪੁਡੂਚੇਰੀ

183

20

ਪੰਜਾਬ

1,882

21

ਤਾਮਿਲਨਾਡੂ

7,628

22

ਤੇਲੰਗਾਨਾ

10,352

23

ਤ੍ਰਿਪੁਰਾ

1,211

24

ਉਤਰਾਖੰਡ

1,579

25

ਪੱਛਮੀ ਬੰਗਾਲ

11,588

 

ਆਲ ਇੰਡੀਆ

1,48,266

 

ਟੀਕਾਕਰਣ ਦੇ ਬਾਅਦ ਪੈਦਾ ਉਲਟ ਸਥਿਤੀ ਅਚਾਨਕ ਮੈਡੀਕਲ ਘਟਨਾ ਹੁੰਦੀ ਹੈ ਜੋ ਟੀਕਾਕਰਣ ਦੇ ਬਾਅਦ ਆਉਂਦੀ ਹੈ। ਇਹ ਟੀਕਾ ਜਾਂ ਟੀਕਾਕਰਣ ਦੀ ਪ੍ਰਕਿਰਿਆ ਨਾਲ ਸਬੰਧਤ ਹੋ ਵੀ ਸਕਦਾ ਹੈ ਅਤੇ ਨਹੀਂ ਵੀ। 

ਹੁਣ ਤੱਕ ਏਈਐਫਆਈ ਦੇ 580 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਸੱਤ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਹੈ। ਦਿੱਲੀ ਤੋਂ ਸਾਹਮਣੇ ਆਏ ਤਿੰਨ ਮਾਮਲਿਆਂ ਵਿਚੋਂ ਦੋ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਇੱਕ ਵਾਰ ਬੇਹੋਸ਼ੀ ਹੋਣ ਦੀ ਖ਼ਬਰ ਮਿਲਦਿਆਂ ਹੀ ਮੈਕਸ ਹਸਪਤਾਲ, ਪਤਪਰਗੰਜ ਵਿਖੇ ਨਿਗਰਾਨੀ ਅਧੀਨ ਹੈ। ਉਤਰਾਖੰਡ ਵਿੱਚ ਏਈਐਫਆਈ ਦਾ ਰਿਪੋਰਟ ਕੀਤਾ ਕੇਸ ਸਥਿਰ ਹੈ ਅਤੇ ਏਮਜ਼, ਰਿਸ਼ੀਕੇਸ਼ ਵਿਖੇ ਨਿਰੀਖਣ ਅਧੀਨ ਹੈ। ਮੈਡੀਕਲ ਕਾਲਜ, ਰਾਜਨੰਦਗਾਂਵ ਛੱਤੀਸਗੜ੍ਹ ਵਿੱਚ ਇੱਕ ਵਿਅਕਤੀ ਨਿਗਰਾਨੀ ਹੇਠ ਹੈ। ਕਰਨਾਟਕ ਵਿੱਚ ਏਈਐਫਆਈ ਦੇ ਦੋ ਮਾਮਲਿਆਂ ਵਿਚੋਂ ਇੱਕ ਜ਼ਿਲ੍ਹਾ ਹਸਪਤਾਲ, ਚਿਤਰਦੁਰਗ ਵਿਖੇ ਇੱਕ ਨਿਰੀਖਣ ਅਧੀਨ ਹੈ ਅਤੇ ਦੂਜਾ ਵਿਅਕਤੀ ਚਿੱਤਰਦੁਰਗ ਦੇ ਜਨਰਲ ਹਸਪਤਾਲ, ਚਲਕੇਰੇ ਵਿਖੇ ਨਿਗਰਾਨੀ ਅਧੀਨ ਹੈ।

ਦੋ ਮੌਤਾਂ ਵਿੱਚ, ਮੁਰਾਦਾਬਾਦ, ਯੂਪੀ ਦੇ 52 ਸਾਲਾ ਪੁਰਸ਼ (ਜਿਸ ਨੂੰ 16 ਜਨਵਰੀ 2021 ਨੂੰ ਟੀਕਾ ਲਗਾਇਆ ਗਿਆ ਸੀ ਅਤੇ 17 ਜਨਵਰੀ 2021 ਦੀ ਸ਼ਾਮ ਨੂੰ ਮੌਤ ਹੋ ਗਈ) ਦੀ ਮੌਤ ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਟੀਕਾਕਰਨ ਨਾਲ ਸਬੰਧਤ ਨਹੀਂ ਹੈ। ਮੌਤ ਦਿਲ ਦੀ ਬਿਮਾਰੀ ਕਾਰਨ ਹੋਈ ਸੀ। 

ਦੂਜੀ ਮੌਤ ਕਰਨਾਟਕ ਦੇ ਬੇਲੇਰੀ ਨਿਵਾਸੀ, 43 ਸਾਲ ਦੇ ਇੱਕ ਪੁਰਸ਼ ਵਿਅਕਤੀ ਦੀ ਹੋਈ ਸੀ। ਉਸਨੂੰ 16 ਜਨਵਰੀ, 2021 ਨੂੰ ਟੀਕਾ ਲਗਾਇਆ ਗਿਆ ਸੀ ਅਤੇ ਅੱਜ ਉਸ ਦੀ ਮੌਤ ਹੋ ਗਈ। ਮੌਤ ਦਾ ਕਾਰਨ ਦਿਲ ਦੀ ਨਾੜੀ ਦੀ ਅੰਦਰੂਨੀ ਝਿੱਲੀ ਦੇ ਟਿਸ਼ੂਆਂ ਦੇ ਨਸ਼ਟ ਹੋਣ ਕਾਰਨ ਕਾਰਡੀਓਪਲਮੋਨਰੀ ਫੇਲ੍ਹ ਹੋਣਾ ਹੈ। ਪੋਸਟ ਮਾਰਟਮ ਅੱਜ ਵਿਜੇਨਗਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਬੇਲਾਰੀ, ਕਰਨਾਟਕ ਵਿਖੇ ਕੀਤਾ ਗਿਆ। 

****

ਐਮਵੀ(Release ID: 1689868) Visitor Counter : 119