ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਫੇਜ਼-II ਅਤੇ ਸੂਰਤ ਮੈਟਰੋ ਰੇਲ ਦਾ ਭੂਮੀ-ਪੂਜਨ ਕੀਤਾ


ਪਿਛਲੇ ਦੋ ਦਹਾਕਿਆਂ ਦੌਰਾਨ ਸੂਰਤ ਅਤੇ ਗਾਂਧੀਨਗਰ ਦੀ ਤਬਦੀਲੀ ਦਰਸਾਉਂਦੀ ਹੈ ਕਿ ਕਿਵੇਂ ਸ਼ਹਿਰੀਕਰਨ ਪ੍ਰਤੀ ਯੋਜਨਾਬੱਧ ਪਹੁੰਚ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਲਾਭ ਪਹੁੰਚਾ ਸਕਦੀ ਹੈ: ਪ੍ਰਧਾਨ ਮੰਤਰੀ


ਗ੍ਰਾਮੀਣ ਗੁਜਰਾਤ ਵਿੱਚ ਪਰਿਵਰਤਨ ਸਭ ਲਈ ਹੈ: ਪ੍ਰਧਾਨ ਮੰਤਰੀ


ਇੱਕ ਮਜ਼ਬੂਤ ਐੱਮਐੱਸਐੱਮਈ ਖੇਤਰ ਰਾਸ਼ਟਰੀ ਪ੍ਰਗਤੀ ਲਈ ਮਹੱਤਵਪੂਰਨ ਹੈ: ਪ੍ਰਧਾਨ ਮੰਤਰੀ

Posted On: 18 JAN 2021 2:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਫੇਜ਼-II ਅਤੇ ਸੂਰਤ ਮੈਟਰੋ ਰੇਲ ਪ੍ਰੋਜੈਕਟ ਦਾ ਭੂਮੀ ਪੂਜਨ ਕੀਤਾ। ਇਸ ਮੌਕੇ ਗੁਜਰਾਤ ਦੇ ਰਾਜਪਾਲ, ਕੇਂਦਰੀ ਗ੍ਰਹਿ ਮੰਤਰੀ, ਗੁਜਰਾਤ ਦੇ ਮੁੱਖ ਮੰਤਰੀ ਅਤੇ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਮੌਜੂਦ ਸਨ। 

 

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਅਤੇ ਸੂਰਤ ਨੂੰ ਮੈਟਰੋ ਦੇ ਤੋਹਫੇ ਲਈ ਵਧਾਈ ਦਿੱਤੀ ਕਿਉਂਕਿ ਇਹ ਸੇਵਾ ਦੇਸ਼ ਦੇ ਦੋ ਮਹੱਤਵਪੂਰਨ ਵਪਾਰਕ ਕੇਂਦਰਾਂ ਵਿੱਚ ਸੰਪਰਕ ਨੂੰ ਬਿਹਤਰ ਬਣਾਏਗੀ। ਉਨ੍ਹਾਂ ਨੇ ਗੁਜਰਾਤ ਦੇ ਲੋਕਾਂ ਨੂੰ ਅਹਿਮਦਾਬਾਦ ਤੋਂ ਕੇਵਡੀਆ ਲਈ ਆਧੁਨਿਕ ਜਨ ਸ਼ਤਾਬਦੀ ਸਮੇਤ ਕੇਵਡੀਆ ਲਈ ਨਵੀਆਂ ਰੇਲਾਂ ਅਤੇ ਰੇਲਵੇ ਲਾਈਨਾਂ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ 17 ਹਜ਼ਾਰ ਕਰੋੜ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ’ਤੇ ਕੰਮ ਸ਼ੁਰੂ ਹੋ ਗਿਆ ਹੈ। ਇਹ ਦਰਸਾਉਂਦਾ ਹੈ ਕਿ ਕੋਰੋਨਾ ਦੌਰਾਨ ਵੀ ਬੁਨਿਆਦੀ ਢਾਂਚ ਦੀ ਉਸਾਰੀ ਲਈ ਯਤਨ ਤੇਜ਼ ਹੁੰਦੇ ਜਾ ਰਹੇ ਹਨ। ਹਾਲ ਹੀ ਦੇ ਦਿਨਾਂ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਜਾਂ ਤਾਂ ਦੇਸ਼ ਨੂੰ ਸਮਰਪਿਤ ਕੀਤੇ ਗਏ ਸਨ ਜਾਂ ਨਵੇਂ ਪ੍ਰੋਜੈਕਟਾਂ ’ਤੇ ਕੰਮ ਸ਼ੁਰੂ ਹੋਇਆ ਹੈ।

 

ਅਹਿਮਦਾਬਾਦ ਅਤੇ ਸੂਰਤ ਨੂੰ ਆਤਮਨਿਰਭਰਤਾ ਵਿੱਚ ਯੋਗਦਾਨ ਪਾਉਣ ਵਾਲੇ ਸ਼ਹਿਰੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਉਸ ਉਤਸ਼ਾਹ ਨੂੰ ਯਾਦ ਕੀਤਾ ਜਦੋਂ ਅਹਿਮਦਾਬਾਦ ਵਿੱਚ ਮੈਟਰੋ ਲਾਂਚ ਕੀਤੀ ਗਈ ਸੀ ਅਤੇ ਕਿਵੇਂ ਅਹਿਮਦਾਬਾਦ ਨੇ ਆਪਣੇ ਸੁਪਨਿਆਂ ਅਤੇ ਪਛਾਣ ਨੂੰ ਮੈਟਰੋ ਨਾਲ ਜੋੜਿਆ ਸੀ। ਮੈਟਰੋ ਦੇ ਦੂਸਰੇ ਫੇਜ਼ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਇਹ ਸ਼ਹਿਰ ਦੇ ਨਵੇਂ ਇਲਾਕਿਆਂ ਨੂੰ ਇਸ ਆਵਾਜਾਈ ਦੇ ਢੰਗ ਨਾਲ ਜੋੜ ਦੇਵੇਗਾ। ਇਸੇ ਤਰ੍ਹਾਂ ਸੂਰਤ ਵੀ ਬਿਹਤਰ ਸੰਪਰਕ ਦਾ ਅਨੁਭਵ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਭਵਿੱਖ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਚਾਰੇ ਗਏ ਹਨ।

 

ਪ੍ਰਧਾਨ ਮੰਤਰੀ ਨੇ ਪਿਛਲੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰਾਂ ਵਿਚਾਲੇ ਮੈਟਰੋ ਦੇ ਵਿਸਤਾਰ ਦਾ ਸੰਦਰਭ ਲਿਆਉਣ ਵਿਚਲੇ ਅੰਤਰ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਕਿ 2014 ਤੋਂ 10-12 ਸਾਲਾਂ ਵਿੱਚ 200 ਕਿਲੋਮੀਟਰ ਲੰਬੀ ਮੈਟਰੋ ਲਾਈਨ ਦੇ ਮੁਕਾਬਲੇ, ਪਿਛਲੇ 6 ਸਾਲਾਂ ਵਿੱਚ ਹੀ 400 ਕਿਲੋਮੀਟਰ ਲੰਬੀ ਮੈਟਰੋ ਲਾਈਨ ਚਾਲੂ ਕੀਤੀ ਗਈ ਹੈ। ਸਰਕਾਰ 27 ਸ਼ਹਿਰਾਂ ਵਿੱਚ 1000 ਕਿਲੋਮੀਟਰ ਨਵੀਆਂ ਲਾਈਨਾਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਪਹਿਲਾਂ ਏਕੀਕ੍ਰਿਤ ਆਧੁਨਿਕ ਸੋਚ ਦੀ ਅਣਹੋਂਦ ’ਤੇ ਦੁਖ ਪ੍ਰਗਟਾਇਆ। ਮੈਟਰੋ ਲਈ ਕੋਈ ਰਾਸ਼ਟਰੀ ਨੀਤੀ ਨਹੀਂ ਸੀ। ਨਤੀਜੇ ਵਜੋਂ ਵੱਖ-ਵੱਖ ਸ਼ਹਿਰਾਂ ਵਿੱਚ ਤਕਨੀਕ ਅਤੇ ਮੈਟਰੋ ਦੀਆਂ ਪ੍ਰਣਾਲੀਆਂ ਵਿੱਚ ਇਕਸਾਰਤਾ ਨਹੀਂ ਸੀ। ਦੂਜਾ ਲਕੁਨਾ ਦੀ ਬਾਕੀ ਟ੍ਰਾਂਸਪੋਰਟ ਪ੍ਰਣਾਲੀ ਨਾਲ ਜੁੜੇ ਹੋਣ ਦੀ ਘਾਟ ਸੀ। ਅੱਜ ਇਨ੍ਹਾਂ ਸ਼ਹਿਰਾਂ ਵਿੱਚ ਆਵਾਜਾਈ ਇੱਕ ਏਕੀਕ੍ਰਿਤ ਪ੍ਰਣਾਲੀ ਦੇ ਤੌਰ ’ਤੇ ਵਿਕਸਤ ਕੀਤੀ ਜਾ ਰਹੀ ਹੈ, ਜਿਸ ਵਿੱਚ ਮੈਟਰੋ ਇਕੱਲੀ ਕੰਮ ਨਹੀਂ ਕਰੇਗੀ ਬਲਕਿ ਇੱਕ ਸਮੂਹਿਕ ਪ੍ਰਣਾਲੀ ਵਜੋਂ ਕੰਮ ਕਰੇਗੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਏਕੀਕਰਣ ਹਾਲ ਹੀ ਵਿੱਚ ਲਾਂਚ ਕੀਤੇ ਗਏ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਦੁਆਰਾ ਕੀਤਾ ਜਾਵੇਗਾ।

 

 

ਸੂਰਤ ਅਤੇ ਗਾਂਧੀਨਗਰ ਦੀ ਮਿਸਾਲ ਦਿੰਦਿਆਂ ਪ੍ਰਧਾਨ ਮੰਤਰੀ ਨੇ ਸ਼ਹਿਰੀਕਰਨ ਬਾਰੇ ਸਰਕਾਰ ਦੀ ਸੋਚ ’ਤੇ ਵੀ ਵਿਚਾਰ ਕੀਤਾ ਜੋ ਪ੍ਰਤੀਕ੍ਰਿਆਵਾਦੀ ਨਹੀਂ ਬਲਕਿ ਕਾਰਜਸ਼ੀਲ ਹੈ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੀ ਹੈ। ਸਿਰਫ਼ ਦੋ ਦਹਾਕੇ ਪਹਿਲਾਂ ਇਸ ਦੇ ਵਿਕਾਸ ਦੀ ਬਜਾਏ ਸੂਰਤ ਦਾ ਪਲੇਗ ਮਹਾਮਾਰੀ ਫੈਲਣ ਲਈ ਜ਼ਿਕਰ ਕੀਤਾ ਗਿਆ ਸੀ। ਸਰਕਾਰ ਨੇ ਇਸ ਦੀ ਉੱਦਮੀ ਸ਼ਮੂਲੀਅਤ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ, ਸੂਰਤ ਦੇਸ਼ ਦਾ ਸਿਰਫ਼ 8ਵਾਂ ਆਬਾਦੀ-ਪੱਖੀ ਵੱਡਾ ਸ਼ਹਿਰ ਨਹੀਂ ਹੈ, ਬਲਕਿ ਵਿਸ਼ਵ ਦਾ ਚੌਥਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਸ਼ਹਿਰ ਵੀ ਹੈ। ਸੂਰਤ ਵਿੱਚ ਹਰ 10 ਵਿੱਚੋਂ 9 ਹੀਰੇ ਕੱਟ ਕੇ ਪਾਲਿਸ਼ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਦੇਸ਼ ਦਾ 40 ਪ੍ਰਤੀਸ਼ਤ ਮਨੁੱਖ ਨਿਰਮਿਤ ਫੈਬਰਿਕ ਸੂਰਤ ਵਿੱਚ ਬਣਾਇਆ ਜਾਂਦਾ ਹੈ ਕਿਉਂਕਿ ਇੱਥੇ 30 ਪ੍ਰਤੀਸ਼ਤ ਮਨੁੱਖ ਦੁਆਰਾ ਤਿਆਰ ਫਾਈਬਰ ਤਿਆਰ ਕੀਤਾ ਜਾ ਰਿਹਾ ਹੈ। ਸੂਰਤ, ਅੱਜ ਦੇਸ਼ ਦਾ ਦੂਜਾ ਸਭ ਤੋਂ ਸਾਫ਼ ਸ਼ਹਿਰ ਹੈ। ਪ੍ਰਧਾਨ ਮੰਤਰੀ ਨੇ ਸ਼ਹਿਰ ਵਿੱਚ ਰਹਿਣ ਦੀ ਸੁਵਿਧਾ ਵਧਾਉਣ ਲਈ ਗਰੀਬਾਂ, ਟ੍ਰੈਫਿਕ ਪ੍ਰਬੰਧਨ, ਸੜਕਾਂ ਅਤੇ ਪੁਲਾਂ, ਸੀਵਰੇਜ ਟ੍ਰੀਟਮੈਂਟ ਅਤੇ ਹਸਪਤਾਲਾਂ ਲਈ ਯਤਨ ਕਰਨ ਬਾਰੇ ਵੀ ਵਿਸਤਾਰ ਨਾਲ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਿਹਤਰ ਯੋਜਨਾਬੰਦੀ ਅਤੇ ਸਰਬਪੱਖੀ ਸੋਚ ਨਾਲ ਸੰਭਵ ਹੋਇਆ ਹੈ ਅਤੇ ਸੂਰਤ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਇੱਕ ਮਹਾਨ ਮਿਸਾਲ ਸਾਬਤ ਹੋਇਆ ਹੈ ਕਿਉਂਕਿ ਇਹ ਦੇਸ਼ ਦੇ ਸਾਰੇ ਹਿੱਸਿਆਂ ਤੋਂ ਉੱਦਮੀਆਂ ਅਤੇ ਮਜ਼ਦੂਰਾਂ ਦਾ ਘਰ ਹੈ।

 

ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਗਾਂਧੀਨਗਰ ਦੇ ਸਫ਼ਰ ਬਾਰੇ ਗੱਲ ਕੀਤੀ, ਜਿਸ ਨੇ ਸਰਕਾਰੀ ਕਰਮਚਾਰੀਆਂ ਅਤੇ ਸੇਵਾ ਮੁਕਤ ਕਰਮਚਾਰੀਆਂ ਦੇ ਇੱਕ ਸ਼ਹਿਰ ਤੋਂ ਇੱਕ ਨੌਜਵਾਨ ਜੀਵੰਤ ਸ਼ਹਿਰ ਵਿੱਚ ਤਬਦੀਲੀ ਕੀਤੀ। ਅੱਜ ਗਾਂਧੀਨਗਰ ਦੀ ਪਛਾਣ ਆਈਆਈਟੀ, ਨੈਸ਼ਨਲ ਲਾਅ ਯੂਨੀਵਰਸਿਟੀ, ਐੱਨਆਈਐੱਫਟੀ, ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ, ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ, ਇੰਡੀਅਨ ਇੰਸਟੀਟਿਊਟ ਆਵ੍ ਟੀਚਰ ਐਜੂਕੇਸ਼ਨ, ਧੀਰੂਭਾਈ ਅੰਬਾਨੀ ਇੰਸਟੀਟਿਊਟ ਆਵ੍ ਇਨਫਰਮੇਸ਼ਨ ਐਂਡ ਕਮਿਊਨਿਕੇਸ਼ਨ ਟੈਕਨੋਲੋਜੀ, ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਈਨ (ਐੱਨਆਈਡੀ) ਰਾਹੀਂ ਕੀਤੀ ਜਾਂਦੀ ਹੈ। ਰਕਸ਼ਾ ਸ਼ਕਤੀ ਯੂਨੀਵਰਸਿਟੀ ਆਦਿ ਇਨ੍ਹਾਂ ਅਦਾਰਿਆਂ ਨੇ ਨਾ ਸਿਰਫ ਸ਼ਹਿਰ ਦੇ ਵਿੱਦਿਆ ਦੇ ਨਜ਼ਰੀਏ ਨੂੰ ਬਦਲ ਦਿੱਤਾ ਹੈ, ਬਲਕਿ ਕੰਪਨੀਆਂ ਨੂੰ ਕੈਂਪਸਾਂ ਵਿੱਚ ਵੀ ਲਿਆਂਦਾ ਹੈ, ਜਿਸ ਨਾਲ ਸ਼ਹਿਰ ਵਿੱਚ ਰੋਜ਼ਗਾਰ ਦੇ ਮੌਕੇ ਵਧਦੇ ਹਨ। ਸ਼੍ਰੀ ਮੋਦੀ ਨੇ ਮਹਾਤਮਾ ਮੰਦਰ ਦਾ ਵੀ ਜ਼ਿਕਰ ਕੀਤਾ ਜਿਸ ਨੇ ਕਾਨਫਰੰਸ-ਟੂਰਿਜ਼ਮ ਨੂੰ ਅੱਗੇ ਵਧਾ ਦਿੱਤਾ। ਪ੍ਰੋਜੈਕਟ ਆਧੁਨਿਕ ਰੇਲਵੇ ਸਟੇਸ਼ਨ, ਗਿਫਟ ਸਿਟੀ, ਸਾਬਰਮਤੀ ਰਿਵਰ ਫਰੰਟ, ਕਨਕਰੀਆ ਲੇਕ ਫਰੰਟ, ਵਾਟਰ ਏਰੋਡਰੋਮ, ਬੱਸ ਰੈਪਿਡ ਟ੍ਰਾਂਜਿਟ ਸਿਸਟਮ, ਮੋਤੀਰਾ ਦਾ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ, ਛੇ ਮਾਰਗਾਂ ਵਾਲਾ ਗਾਂਧੀਨਗਰ ਹਾਈਵੇ ਅਹਿਮਦਾਬਾਦ ਦੀ ਪਛਾਣ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰ ਆਪਣੇ ਪੁਰਾਣੇ ਰੂਪ ਨੂੰ ਖਤਮ ਕੀਤੇ ਬਗ਼ੈਰ ਆਧੁਨਿਕ ਰੂਪ ਧਾਰਨ ਕਰ ਰਿਹਾ ਹੈ। 

 

 

ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਕਿ ਅਹਿਮਦਾਬਾਦ ਨੂੰ ‘ਵਰਲਡ ਹੈਰੀਟੇਜ ਸਿਟੀ’ ਐਲਾਨਿਆ ਹੈ ਅਤੇ ਧੋਲੇਰਾ ਵਿੱਚ ਇੱਕ ਨਵਾਂ ਹਵਾਈ ਅੱਡਾ ਮਿਲ ਰਿਹਾ ਹੈ। ਹਵਾਈ ਅੱਡਾ ਪਹਿਲਾਂ ਹੀ ਮਨਜ਼ੂਰਸ਼ੁਦਾ ਮੋਨੋ-ਰੇਲ ਨਾਲ ਅਹਿਮਦਾਬਾਦ ਨਾਲ ਜੁੜ ਜਾਵੇਗਾ। ਅਹਿਮਦਾਬਾਦ ਅਤੇ ਸੂਰਤ ਨੂੰ ਦੇਸ਼ ਦੀ ਵਿੱਤੀ ਰਾਜਧਾਨੀ-ਮੁੰਬਈ ਨਾਲ ਜੋੜਨ ਵਾਲੀ ਬੁਲੇਟ ਟ੍ਰੇਨ ’ਤੇ ਕੰਮ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਗ੍ਰਾਮੀਣ ਵਿਕਾਸ ਦੇ ਖੇਤਰ ਵਿੱਚ ਉਠਾਏ ਗਏ ਕਦਮਾਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਗੁਜਰਾਤ ਵਿੱਚ ਸੜਕਾਂ, ਬਿਜਲੀ, ਪਾਣੀ ਦੀ ਸਥਿਤੀ ਵਿੱਚ ਆਏ ਸੁਧਾਰ ਨੂੰ ਗੁਜਰਾਤ ਦੇ ਵਿਕਾਸ ਦੀ ਯਾਤਰਾ ਦਾ ਇੱਕ ਮਹੱਤਵਪੂਰਨ ਅਧਿਆਇ ਕਰਾਰ ਦਿੱਤਾ। ਅੱਜ, ਗੁਜਰਾਤ ਦਾ ਹਰ ਪਿੰਡ ਹਰ ਮੌਸਮ ਵਾਲੀ ਸੜਕ ਨਾਲ ਜੁੜਿਆ ਹੋਇਆ ਹੈ। ਕਬਾਇਲੀ ਪਿੰਡਾਂ ਵਿੱਚ ਵੀ ਵਧੀਆ ਸੜਕਾਂ ਹਨ। ਅੱਜ ਗੁਜਰਾਤ ਦੇ 80 ਪ੍ਰਤੀਸ਼ਤ ਘਰਾਂ ਵਿੱਚ ਪਾਈਪ ਵਾਲਾ ਪਾਣੀ ਹੈ। ਜਲ ਜੀਵਨ ਮਿਸ਼ਨ ਤਹਿਤ ਰਾਜ ਵਿੱਚ 10 ਲੱਖ ਪਾਣੀ ਦੇ ਕਨੈਕਸ਼ਨ ਦਿੱਤੇ ਗਏ ਹਨ। ਜਲਦੀ ਹੀ ਹਰ ਘਰ ਵਿੱਚ ਟੂਟੀ ਤੋਂ ਪਾਣੀ ਆ ਜਾਵੇਗਾ। 

 

ਇਸੇ ਤਰ੍ਹਾਂ ਸਿੰਚਾਈ ਨੇ ਨਵੀਂ ਗਤੀ ਵੇਖੀ ਹੈ ਕਿਉਂਕਿ ਸਰਦਾਰ ਸਰੋਵਰ ਸੌਨੀ ਯੋਜਨਾ ਅਤੇ ਵਾਟਰ ਗ੍ਰਿੱਡ ਨੈੱਟਵਰਕ ਨੇ ਸਿੰਚਾਈ ਦਾ ਪਾਣੀ ਸੁੱਕੇ ਇਲਾਕਿਆਂ ਵਿੱਚ ਲਿਆਂਦਾ ਹੈ। ਨਰਮਦਾ ਦਾ ਪਾਣੀ ਕੱਛ ਪਹੁੰਚ ਗਿਆ ਹੈ। ਸੂਖਮ ਸਿੰਚਾਈ ਵਿੱਚ ਕੰਮ ਕੀਤਾ ਗਿਆ ਹੈ। ਬਿਜਲੀ ਇੱਕ ਹੋਰ ਸਫਲਤਾ ਦੀ ਕਹਾਣੀ ਹੈ ਅਤੇ ਗੁਜਰਾਤ ਸੂਰਜੀ ਊਰਜਾ ਵਿੱਚ ਮੋਹਰੀ ਹੈ। ਹਾਲ ਹੀ ਵਿੱਚ ਕੱਛ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਸੋਲਰ ਪਲਾਂਟ ’ਤੇ ਕੰਮ ਸ਼ੁਰੂ ਕੀਤਾ ਗਿਆ ਸੀ। ਗੁਜਰਾਤ ਦੇਸ਼ ਦਾ ਪਹਿਲਾ ਰਾਜ ਹੈ, ਜਿਸ ਨੇ ਸਰਵੋਦਯ ਯੋਜਨਾ ਤਹਿਤ ਸਿੰਚਾਈ ਲਈ ਵੱਖਰੀ ਬਿਜਲੀ ਦਿੱਤੀ ਹੈ। 

 

ਪ੍ਰਧਾਨ ਮੰਤਰੀ ਨੇ ਸਿਹਤ ਖੇਤਰ ਜਿਵੇਂ ਕਿ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਵੀ ਉਠਾਏ ਗਏ ਕਦਮਾਂ ਬਾਰੇ ਦੱਸਿਆ ਜਿਨ੍ਹਾਂ ਨੇ ਰਾਜ ਦੇ 21 ਲੱਖ ਲੋਕਾਂ ਨੂੰ ਲਾਭ ਪਹੁੰਚਾਇਆ ਹੈ। 500 ਤੋਂ ਵੱਧ ਜਨ ਔਸ਼ਧ ਕੇਂਦਰਾਂ ’ਤੇ 100 ਕਰੋੜ ਦੇ ਲਗਭਗ ਮਰੀਜ਼ਾਂ ਦੀ ਜਾਨ ਬਚਾਈ ਗਈ ਹੈ। ਪ੍ਰਧਾਨ ਮੰਤਰੀ ਆਵਾਸ-ਗ੍ਰਾਮੀਣ ਦੇ ਤਹਿਤ 2.5 ਲੱਖ ਤੋਂ ਵੱਧ ਮਕਾਨ ਬਣਾਏ ਗਏ ਸਨ। ਸਵੱਛ ਭਾਰਤ ਮਿਸ਼ਨ ਤਹਿਤ ਰਾਜ ਵਿੱਚ 35 ਲੱਖ ਤੋਂ ਵੱਧ ਪਖਾਨੇ ਬਣਾਏ ਗਏ ਸਨ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਲੇਰ ਫੈਸਲੇ ਲੈ ਰਿਹਾ ਹੈ ਅਤੇ ਇਨ੍ਹਾਂ ਨੂੰ ਤੇਜ਼ੀ ਨਾਲ ਲਾਗੂ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨਾ ਸਿਰਫ਼ ਵੱਡਾ ਕੰਮ ਕਰ ਰਿਹਾ ਹੈ ਬਲਕਿ ਬਿਹਤਰ ਵੀ ਕਰ ਰਿਹਾ ਹੈ। ਉਨ੍ਹਾਂ ਨੇ ਹਵਾਲਾ ਦਿੱਤਾ ਕਿ ਵਿਸ਼ਵ ਦੀ ਸਭ ਤੋਂ ਵੱਡੀ ਮੂਰਤੀ, ਵਿਸ਼ਵ ਦਾ ਸਭ ਤੋਂ ਵੱਡਾ ਕਿਫਾਇਤੀ ਰਿਹਾਇਸ਼ੀ ਪ੍ਰੋਗਰਾਮ, ਸਿਹਤ ਸੰਭਾਲ ਬੀਮਾ ਪ੍ਰੋਗਰਾਮ, 6 ਲੱਖ ਪਿੰਡਾਂ ਵਿੱਚ ਇੰਟਰਨੈੱਟ ਕਨੈਕਟੀਵਿਟੀ, ਇਸ ਸੋਚ ਦੀ ਉਦਾਹਰਣ ਵਜੋਂ ਹਾਲ ਹੀ ਵਿੱਚ ਵਿਸ਼ਵ ਵਿਆਪੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

 

ਉਨ੍ਹਾਂ ਨੇ ਹਾਜ਼ੀਰਾ ਤੇ ਘੋਗਾ ਅਤੇ ਗਿਰਨਾਰ ਰੋਪੇ-ਵੇਅ ਵਿਚਕਾਰ ਰੋ-ਪੈਕਸ ਫੈਰੀ ਸੇਵਾਵਾਂ ਦਾ ਵੀ ਦੋ ਉਦਾਹਰਣਾਂ ਵਜੋਂ ਜ਼ਿਕਰ ਕੀਤਾ, ਜਿਨ੍ਹਾਂ ਨੇ ਆਪਣੇ ਤੇਜ਼ੀ ਨਾਲ ਲਾਗੂ ਕਰਨ ਨਾਲ ਸਥਾਨਕ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ। ਇਨ੍ਹਾਂ ਯੋਜਨਾਵਾਂ ਨੇ ਬਾਲਣ ਅਤੇ ਸਮੇਂ ਦੀ ਬੱਚਤ ਕੀਤੀ ਹੈ ਕਿਉਂਕਿ ਘੋਂਗਾ ਅਤੇ ਹਾਜ਼ੀਰਾ ਦੇ ਦਰਮਿਆਨ ਦੀ ਦੂਰੀ 375 ਕਿਲੋਮੀਟਰ ਤੋਂ ਘੱਟ ਕੇ 90 ਕਿਲੋਮੀਟਰ ਹੋ ਗਈ ਹੈ। ਸੇਵਾ ਨੂੰ ਦੋ ਮਹੀਨਿਆਂ ਵਿੱਚ 50 ਹਜ਼ਾਰ ਲੋਕਾਂ ਦੁਆਰਾ ਅਪਣਾਇਆ ਗਿਆ ਹੈ ਅਤੇ 14 ਹਜ਼ਾਰ ਵਾਹਨ ਵੀ ਸੇਵਾ ਵਿੱਚ ਰੱਖੇ ਗਏ ਹਨ। ਇਸ ਨਾਲ ਖਿੱਤੇ ਵਿੱਚ ਕਿਸਾਨਾਂ ਅਤੇ ਪਸ਼ੂ ਪਾਲਣ ਵਿੱਚ ਸਹਾਇਤਾ ਮਿਲੀ ਹੈ। ਇਸੇ ਤਰ੍ਹਾਂ ਗਿਰਨਾਰ ਰੋਪ-ਵੇਅ ਦੀ ਵਰਤੋਂ ਢਾਈ ਮਹੀਨਿਆਂ ਵਿੱਚ 2 ਲੱਖ ਤੋਂ ਵੱਧ ਲੋਕਾਂ ਦੁਆਰਾ ਕੀਤੀ ਗਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਦਾ ਟੀਚਾ ਸਿਰਫ਼ ਲੋਕਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਦੀ ਸਮਝ ਨਾਲ ਤੇਜ਼ੀ ਨਾਲ ਕੰਮ ਕਰਨ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਆਪਣੀ ਪ੍ਰਗਤੀ ਪ੍ਰਣਾਲੀ ਨੂੰ ਇਸ ਦਿਸ਼ਾ ਵਿੱਚ ਇੱਕ ਕਦਮ ਦੱਸਿਆ। ਪ੍ਰਗਤੀ ਨੇ ਦੇਸ਼ ਦੇ ਲਾਗੂਕਰਨ ਦੇ ਸੱਭਿਆਚਾਰ ਵਿੱਚ ਨਵੀਂ ਗਤੀ ਲਿਆ ਦਿੱਤੀ ਹੈ, ਜਿਸ ਦੀ ਪ੍ਰਧਾਨਗੀ ਖੁਦ ਪ੍ਰਧਾਨ ਮੰਤਰੀ ਨੇ ਕੀਤੀ ਹੈ। ਕੋਸ਼ਿਸ਼ ਇਹ ਹੈ ਕਿ ਹਿੱਸੇਦਾਰਾਂ ਨਾਲ ਸਿੱਧੀ ਗੱਲਬਾਤ ਕੀਤੀ ਜਾ ਸਕੇ ਅਤੇ ਸਮੱਸਿਆਵਾਂ ਦਾ ਹੱਲ ਲੱਭਿਆ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਅਸੀਂ 13 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਲੰਬੇ ਸਮੇਂ ਤੋਂ ਲਟਕ ਰਹੀਆਂ ਯੋਜਨਾਵਾਂ ਦੇ ਹੱਲ ਨਾਲ ਸੂਰਤ ਵਰਗੇ ਸ਼ਹਿਰਾਂ ਨੂੰ ਨਵੀਂ ਊਰਜਾ ਮਿਲੇਗੀ। ਸਾਡਾ ਉਦਯੋਗ, ਖ਼ਾਸਕਰ ਛੋਟੇ ਪੈਮਾਨੇ ਦਾ ਉਦਯੋਗ, ਐੱਮਐੱਸਐੱਮਈ ਨੂੰ ਇਹ ਵਿਸ਼ਵਾਸ ਮਿਲਦਾ ਹੈ ਕਿ ਜਦੋਂ ਉਹ ਵਿਸ਼ਵ ਪੱਧਰ 'ਤੇ ਮੁਕਾਬਲਾ ਕਰਦੇ ਹਨ ਤਾਂ ਉਨ੍ਹਾਂ ਨੂੰ ਚੰਗੇ ਢਾਂਚੇ ਦਾ ਸਮਰਥਨ ਪ੍ਰਾਪਤ ਹੁੰਦਾ ਹੈ। ਆਤਮਨਿਰਭਾਰ ਭਾਰਤ ਮੁਹਿੰਮ ਤਹਿਤ, ਇਨ੍ਹਾਂ ਛੋਟੇ ਉਦਯੋਗਾਂ ਦੀ ਸਹਾਇਤਾ ਲਈ ਬਹੁਤ ਸਾਰੇ ਕਦਮ ਚੁੱਕੇ ਗਏ ਹਨ ਕਿਉਂਕਿ ਮੁਸ਼ਕਲ ਸਮੇਂ 'ਤੇ ਕਾਬੂ ਪਾਉਣ ਲਈ ਉਨ੍ਹਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਅਸਾਨ ਕਰਜ਼ੇ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਨੂੰ ਐੱਮਐੱਸਐੱਮਈ ਦੀ ਮੁੜ ਪਰਿਭਾਸ਼ਾ ਵਰਗੇ ਕਦਮਾਂ ਦੁਆਰਾ ਬਹੁਤ ਵਧੀਆ ਅਵਸਰ ਦਿੱਤੇ ਜਾ ਰਹੇ ਹਨ ਜਿਸ ਨੇ ਵਿਸਤਾਰ ਨਾਲ ਸਹਾਇਤਾ ਕੀਤੀ ਹੈ, ਕਿਉਂਕਿ ਵਪਾਰੀ ਨਿਰਧਾਰਤ ਸੀਮਾ ਤੋਂ ਵੱਧ ਹੋਣ ’ਤੇ ਲਾਭ ਗਵਾਉਣ ਤੋਂ ਡਰ ਗਏ ਸਨ। ਸਰਕਾਰ ਨੇ ਇਨ੍ਹਾਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ ਅਤੇ ਉਨ੍ਹਾਂ ਲਈ ਨਵੇਂ ਰਾਹ ਖੋਲ੍ਹ ਦਿੱਤੇ ਹਨ। ਇਸੇ ਤਰ੍ਹਾਂ ਇਸ ਪੁਨਰ ਪਰਿਭਾਸ਼ਾ ਨੇ ਨਿਰਮਾਣ ਅਤੇ ਸੇਵਾ ਉੱਦਮ ਵਿਚਕਾਰ ਅੰਤਰ ਨੂੰ ਹਟਾ ਦਿੱਤਾ ਹੈ, ਸੇਵਾ ਖੇਤਰ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰ ਰਹੀਆਂ ਹਨ। ਉਨ੍ਹਾਂ ਨੂੰ ਸਰਕਾਰੀ ਖਰੀਦ ਵਿੱਚ ਵੀ ਤਰਜੀਹ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਛੋਟੇ ਉਦਯੋਗਾਂ ਨੂੰ ਤਰੱਕੀ ਦੇ ਮੌਕੇ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ ਅਤੇ ਇਨ੍ਹਾਂ ਇਕਾਈਆਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਵਧੀਆ ਸੁਵਿਧਾਵਾਂ ਅਤੇ ਵਧੀਆ ਜ਼ਿੰਦਗੀ ਮਿਲਣੀ ਚਾਹੀਦੀ ਹੈ।


 

*****

 

ਡੀਐੱਸ


(Release ID: 1689724) Visitor Counter : 165