ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਟੀਕਾਕਰਣ 'ਤੇ ਅਪਡੇਟ


ਦੋ ਮੇਡ-ਇਨ-ਇੰਡੀਆ ਟੀਕਿਆਂ ਨਾਲ, ਕੋਵਿਡ-19 ਟੀਕਾਕਰਣ ਮੁਹਿੰਮ ਪਹਿਲੇ ਦਿਨ ਸਫਲਤਾਪੂਰਵਕ ਸੰਚਾਲਤ ਕੀਤੀ ਗਈ

3,352 ਸੈਸ਼ਨ ਆਯੋਜਿਤ; 1,91,181 ਲਾਭਪਾਤਰੀਆਂ ਨੇ ਟੀਕਾ ਲਗਵਾਇਆ

ਵਿਸ਼ਾਲ ਦੇਸ਼ ਵਿਆਪੀ ਪ੍ਰੋਗਰਾਮ ਵਿੱਚ 16,755 ਕਰਮਚਾਰੀ ਸਰਗਰਮੀ ਨਾਲ ਸ਼ਾਮਲ ਹੋਏ

ਟੀਕਾਕਰਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਣ ਦਾ ਕੋਈ ਮਾਮਲਾ ਨਹੀਂ

Posted On: 16 JAN 2021 8:32PM by PIB Chandigarh

ਭਾਰਤ ਦੇ ਜਨਤਕ ਸਿਹਤ ਦੇ ਇਤਿਹਾਸ ਵਿਚ ਇਕ ਵੱਡੀ ਪੁਲਾਂਗ ਵਿਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਵਿਚ ਕੋਵਿਡ-19 ਟੀਕਾ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਕਿ ਹੁਣ ਤੱਕ ਦੀ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਹੈ। 

ਵਿਸ਼ਾਲ ਦੇਸ਼ਵਿਆਪੀ ਕੋਵਿਡ-19 ਟੀਕਾਕਰਣ ਪ੍ਰੋਗਰਾਮ ਦਾ ਪਹਿਲਾ ਦਿਨ ਸਫਲਤਾਪੂਰਵਕ ਸੰਚਾਲਤ ਕੀਤਾ ਗਿਆ। ਕੁੱਲ 3352 ਸੈਸ਼ਨ ਆਯੋਜਿਤ ਕੀਤੇ ਗਏ ਜਿਨਾ ਵਿੱਚ 1,91,181 ਲਾਭਪਾਤਰੀਆਂ ਦਾ ਆਰਜ਼ੀ ਰਿਪੋਰਟਾਂ ਅਨੁਸਾਰ ਟੀਕਾਕਰਨ ਕੀਤਾ ਗਿਆ। ਰੱਖਿਆ ਸੰਸਥਾਵਾਂ ਵਿੱਚ ਵਾਧੂ 3,429 ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਗਿਆ। ਲਗਭਗ 16,755 ਕਰਮਚਾਰੀ ਟੀਕਾਕਰਨ ਸੈਸ਼ਨ ਸਾਈਟਾਂ ਦੇ ਪ੍ਰਬੰਧਨ ਵਿਚ ਸਰਗਰਮੀ ਨਾਲ ਸ਼ਾਮਲ ਸਨ। 

ਹੁਣ ਤੱਕ ਟੀਕਾਕਰਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਹੋਣ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।

ਟੀਕਾਕਰਣ ਮੁਹਿੰਮ ਲਈ ਦੋ ਕਿਸਮਾਂ ਦੇ ਕੋਵਿਡ -19 ਟੀਕੇ ਸਪਲਾਈ ਕੀਤੇ ਗਏ ਹਨ:

ਕੋਵੀਸ਼ਿਲਡ ਟੀਕਾ (ਸੀਰਮ ਇੰਸਟੀਚਿਊਟ ਆਫ ਇੰਡੀਆ ਲਿਮਟਿਡ ਵੱਲੋਂ ਬਣਾਇਆ ਗਿਆ) ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਪਲਾਈ ਕੀਤਾ ਗਿਆ ਹੈ। 

ਕੋਵੋਕਸੀਨ ਟੀਕਾ (ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਵੱਲੋਂ ਬਣਾਇਆ ਗਿਆ) 12 ਰਾਜਾਂ ਨੂੰ ਸਪਲਾਈ ਕੀਤਾ ਗਿਆ ਹੈ।  

ਦੇਸ਼ ਭਰ ਦੀਆਂ ਸਾਰੀਆਂ ਕੋਵਿਡ-19 ਟੀਕਾਕਰਨ ਸੈਸ਼ਨ ਸਾਈਟਾਂ 'ਤੇ ਟੀਕਿਆਂ ਅਤੇ ਲੋਜਿਸਟਿਕਸ ਦੀ ਢੁਕਵੀਂ ਮਾਤਰਾ ਨੂੰ ਯਕੀਨੀ ਬਣਾਇਆ ਗਿਆ ਸੀ। ਮਾਮੂਲੀ ਮੁੱਦਿਆਂ, ਜਿਵੇਂ ਕਿ ਕੁਝ ਸ਼ੈਸ਼ਨ ਸਾਈਟਾਂ ਤੇ ਲਾਭਪਾਤਰੀਆਂ ਦੀ ਸੂਚੀ ਨੂੰ ਅਪਲੋਡ ਕਰਨ ਵਿੱਚ ਦੇਰੀ ਆਦਿ ਨੂੰ ਸਫਲਤਾਪੂਰਵਕ ਹੱਲ ਕੀਤਾ ਗਿਆ। 

-----------------------  

ਐਮ ਵੀ /ਐਸ ਜੇ 



(Release ID: 1689506) Visitor Counter : 190