ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰਾਲੇ ਨੇ ਸਾਰੀਆਂ ਨਵੀਆਂ, ਅਪਗ੍ਰੇਡ ਕੀਤੀਆਂ ਖੇਡ ਸੁਵਿਧਾਵਾਂ ਦਾ ਨਾਮ ਖਿਡਾਰੀਆਂ ਦੇ ਨਾਮ ‘ਤੇ ਰੱਖਣ ਦਾ ਫੈਸਲਾ ਕੀਤਾ ਹੈ

Posted On: 17 JAN 2021 3:50PM by PIB Chandigarh

 ਦੇਸ਼ ਦੇ ਖੇਡ ਨਾਇਕਾਂ ਦਾ ਸਨਮਾਨ ਕਰਨ ਦੇ ਯਤਨਾਂ ਵਿੱਚ, ਖੇਡ ਮੰਤਰਾਲੇ ਨੇ ਭਾਰਤ ਵਿੱਚ ਖੇਡਾਂ ਵਿੱਚ ਯੋਗਦਾਨ ਪਾਉਣ ਵਾਲੇ ਨਾਮਵਰ ਅਥਲੀਟਾਂ ਦੇ ਨਾਮ ‘ਤੇ, ਖੇਡ ਸਪੋਰਟਸ ਅਥਾਰਟੀ ਦੀਆਂ ਸਾਰੀਆਂ ਆਗਾਮੀ ਅਤੇ ਅਪਗ੍ਰੇਡ ਕੀਤੀਆਂ ਖੇਡ ਸਹੂਲਤਾਂ ਦਾ ਨਾਮ ਰੱਖਣ ਦਾ ਫੈਸਲਾ ਕੀਤਾ ਹੈ।

 

 ਪਹਿਲੇ ਪੜਾਅ ਵਿੱਚ, ਲੱਖਨਊ ਦੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ (ਐੱਨਸੀਓਈ) ਵਿੱਚ ਨਵਾਂ ਬਣਾਇਆ ਗਿਆ ਏਅਰ-ਕੰਡੀਸ਼ਨਡ ਕੁਸ਼ਤੀ ਹਾਲ ਅਤੇ ਸਿਖਿਆਰਥੀ ਸਵੀਮਿੰਗ ਪੂਲ, ਐੱਨਸੀਓਈ ਭੋਪਾਲ ਵਿੱਚ ਇੱਕ 100 ਬਿਸਤਰਿਆਂ ਵਾਲਾ ਹੋਸਟਲ, ਐੱਨਸੀਓਈ ਸੋਨੀਪਤ ਵਿੱਚ ਮਲਟੀਪਰਪਜ਼ ਹਾਲ ਅਤੇ ਗਰਲਜ਼ ਹੋਸਟਲ,  ਗੁਹਾਟੀ ਵਿੱਚ ਇੱਕ ਨਵਾਂ ਐੱਸਟੀਸੀ ਜਿਸ ਵਿੱਚ ਇੱਕ ਹੋਸਟਲ, ਮਲਟੀਪਰਪਜ਼ ਹਾਲ ਅਤੇ ਸਟਾਫ ਕੁਆਟਰ ਸ਼ਾਮਲ ਹਨ, ਦਾ ਨਾਮ ਸਥਾਨਕ ਸਟਾਰ ਖਿਡਾਰੀਆਂ ਦੇ ਨਾਮ 'ਤੇ ਰੱਖਿਆ ਜਾਵੇਗਾ।

 

 ਇਸ ਫੈਸਲੇ ਬਾਰੇ ਬੋਲਦਿਆਂ ਕੇਂਦਰੀ ਯੁਵਕ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਸ੍ਰੀ ਕਿਰੇਨ ਰਿਜੀਜੂ ਨੇ ਕਿਹਾ, “ਦੇਸ਼ ਵਿੱਚ ਖੇਡ ਸਭਿਆਚਾਰ ਦਾ ਨਿਰਮਾਣ ਕਰਨ ਲਈ, ਇਹ ਜ਼ਰੂਰੀ ਹੈ ਕਿ ਸਾਡੇ ਖਿਡਾਰੀਆਂ ਨੂੰ ਉਹ ਮਾਣ ਪ੍ਰਾਪਤ ਹੋਵੇ ਜਿਸ ਦੇ ਉਹ ਹੱਕਦਾਰ ਹਨ, ਕਿਉਂਕਿ ਉਦੋਂ ਹੀ ਨੌਜਵਾਨ ਪੀੜ੍ਹੀ ਖੇਡਾਂ ਨੂੰ ਇੱਕ ਕਰੀਅਰ ਦੇ ਰੂਪ ਵਿੱਚ ਅਪਣਾਉਣ ਲਈ ਉਤਸ਼ਾਹਿਤ ਹੋਵੇਗੀ। ਸਰਕਾਰ ਪਹਿਲਾਂ ਤੋਂ ਹੀ ਮੌਜੂਦਾ ਅਤੇ ਇਥੋਂ ਤੱਕ ਕਿ ਪਿਛਲੇ ਅਥਲੀਟਾਂ ਨੂੰ ਆਰਾਮਦਾਇਕ ਅਤੇ ਮਾਣ ਵਾਲੀ ਜ਼ਿੰਦਗੀ ਜੀਉਣ ਦੇ ਸਮਰੱਥ ਕਰਨ ਲਈ ਹਰ ਸਹਾਇਤਾ ਪ੍ਰਦਾਨ ਕਰ ਰਹੀ ਹੈ। ਖੇਡਾਂ ਸੁਵਿਧਾਵਾਂ ਨੂੰ ਉਨ੍ਹਾਂ ਦਾ ਨਾਮ ਦੇ ਕੇ ਖੇਡਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਜਾਣਾ, ਸਰਕਾਰ ਦੀ ਖਿਡਾਰੀਆਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ​​ਕਰਨ ਦੀ ਇੱਕ ਹੋਰ ਕੋਸ਼ਿਸ਼ ਹੈ।”

 

***********

ਐੱਨਬੀ/ਓਏ

 



(Release ID: 1689500) Visitor Counter : 174