ਪ੍ਰਧਾਨ ਮੰਤਰੀ ਦਫਤਰ

ਰੇਲਵੇ ਜ਼ਰੀਏ ਅਸੀਂ ਉਨ੍ਹਾਂ ਖੇਤਰਾਂ ਨੂੰ ਜੋੜ ਰਹੇ ਹਾਂ ਜੋ ਪਿੱਛੇ ਰਹਿ ਗਏ ਸਨ: ਪ੍ਰਧਾਨ ਮੰਤਰੀ ਮੋਦੀ

Posted On: 17 JAN 2021 2:15PM by PIB Chandigarh

https://youtu.be/icb1GAkjoKE

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਖੇਤਰ ਜੋ ਆਪਸ ਵਿੱਚ ਜੁੜੇ ਹੋਏ ਨਹੀਂ ਹਨ ਅਤੇ ਪਿੱਛੇ ਰਹਿ ਗਏ ਹਨ, ਉਨ੍ਹਾਂ ਨੂੰ ਰੇਲਵੇ ਸੰਪਰਕ ਰਾਹੀਂ ਜੋੜਿਆ ਜਾ ਰਿਹਾ ਹੈ। ਸ਼੍ਰੀ ਮੋਦੀ ਗੁਜਰਾਤ ਦੇ ਕੇਵਡੀਆ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਨੂੰ ਜੋੜਨ ਵਾਲੀਆਂ ਅੱਠ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣ ਅਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਰਾਜ ਵਿੱਚ ਰੇਲਵੇ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ।

 

ਪ੍ਰਧਾਨ ਮੰਤਰੀ ਨੇ ਇਹ ਵੀ ਜ਼ੋਰ ਦਿੱਤਾ ਕਿ ਬ੍ਰੌਡ ਗੇਜਿੰਗ ਅਤੇ ਇਲੈਕਟ੍ਰੀਫਿਕੇਸ਼ਨ ਦੀ ਗਤੀ ਨੇ ਜ਼ੋਰ ਫੜ ਲਿਆ ਹੈ ਅਤੇ ਉੱਚ ਗਤੀ ਲਈ ਟ੍ਰੈਕ ਤਿਆਰ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਅਸੀਂ ਸੈਮੀ-ਹਾਈ ਸਪੀਡ ਟ੍ਰੇਨਾਂ ਚਲਾਉਣ ਦੇ ਯੋਗ ਹੋ ਗਏ ਹਾਂ ਅਤੇ ਅਸੀਂ ਤੇਜ਼ ਰਫਤਾਰ ਸਮਰੱਥਾਵਾਂ ਵੱਲ ਵਧ ਰਹੇ ਹਾਂ, ਇਸ ਬਜਟ ਲਈ ਕਈ ਗੁਣਾ ਵਾਧਾ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਰੇਲਵੇ ਵਾਤਾਵਰਣ-ਦੋਸਤਾਨਾ ਬਣੇ ਰਹਿਣ। ਕੇਵਡੀਆ ਸਟੇਸ਼ਨ ਗ੍ਰੀਨ ਬਿਲਡਿੰਗ ਪ੍ਰਮਾਣੀਕਰਣ ਦੇ ਨਾਲ ਸ਼ੁਰੂ ਹੋਣ ਵਾਲਾ ਭਾਰਤ ਦਾ ਪਹਿਲਾ ਰੇਲਵੇ ਸਟੇਸ਼ਨ ਹੈ।

 

ਉਨ੍ਹਾਂ ਰੇਲਵੇ ਨਾਲ ਸਬੰਧਿਤ ਨਿਰਮਾਣ ਅਤੇ ਟੈਕਨੋਲੋਜੀ ਵਿੱਚ ਆਤਮਨਿਰਭਰਤਾ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ ਜੋ ਹੁਣ ਚੰਗੇ ਨਤੀਜੇ ਦੇ ਰਹੇ ਹਨ। ਇਹ ਉੱਚ ਹਾਰਸ ਪਾਵਰ ਇਲੈਕਟ੍ਰਿਕ ਲੋਕੋਮੋਟਿਵ ਦੇ ਸਥਾਨਕ ਨਿਰਮਾਣ ਦੇ ਕਾਰਨ ਸੀ ਕਿ ਭਾਰਤ ਵਿਸ਼ਵ ਦੀ ਪਹਿਲੀ ਡਬਲ ਸਟੈਕਡ ਲੌਂਗ ਹੌਲ ਕੰਨਟੇਨਰ ਟ੍ਰੇਨ ਦੀ ਸ਼ੁਰੂਆਤ ਕਰ ਸਕਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸੀ ਨਿਰਮਿਤ ਆਧੁਨਿਕ ਟ੍ਰੇਨਾਂ ਦੀ ਸੀਰੀਜ਼ ਭਾਰਤੀ ਰੇਲਵੇ ਦਾ ਹਿੱਸਾ ਹੈ।

 

ਪ੍ਰਧਾਨ ਮੰਤਰੀ ਨੇ ਰੇਲਵੇ ਤਬਦੀਲੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਹੁਨਰਮੰਦ ਮਾਹਿਰ ਕਰਮਚਾਰੀ ਅਤੇ ਪੇਸ਼ੇਵਰਾਂ ਦੀ ਲੋੜ 'ਤੇ ਜ਼ੋਰ ਦਿੱਤਾ।

 

ਇਸ ਨਾਲ ਵਡੋਦਰਾ ਵਿੱਚ ਡੀਮਡ ਰੇਲਵੇ ਯੂਨੀਵਰਸਿਟੀ ਦੀ ਸਥਾਪਨਾ ਹੋਈ। ਇਸ ਕੱਦ ਦੀ ਸੰਸਥਾ ਸਥਾਪਿਤ ਕਰਨ ਵਾਲੇ ਕੁਝ ਦੇਸ਼ਾਂ ਵਿੱਚੋਂ ਭਾਰਤ ਇੱਕ ਹੈ। ਰੇਲ ਆਵਾਜਾਈ ਲਈ ਆਧੁਨਿਕ ਸੁਵਿਧਾਵਾਂ, ਬਹੁ-ਅਨੁਸ਼ਾਸਨੀ ਖੋਜ, ਸਿਖਲਾਈ ਉਪਲੱਬਧ ਕਰਵਾਈ ਜਾ ਰਹੀ ਹੈ। 20 ਰਾਜਾਂ ਦੇ ਪ੍ਰਤਿਭਾਵਾਨ ਨੌਜਵਾਨਾਂ ਨੂੰ ਰੇਲਵੇ ਦੇ ਵਰਤਮਾਨ ਅਤੇ ਭਵਿੱਖ ਨੂੰ ਅੱਗੇ ਵਧਾਉਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਨੋਵੇਸ਼ਨ ਅਤੇ ਖੋਜ ਰਾਹੀਂ ਰੇਲਵੇ ਨੂੰ ਆਧੁਨਿਕ ਬਣਾਉਣ ਵਿੱਚ ਸਹਾਇਤਾ ਕਰੇਗਾ। 

 

***

 

ਡੀਐੱਸ



(Release ID: 1689490) Visitor Counter : 121