ਪ੍ਰਧਾਨ ਮੰਤਰੀ ਦਫਤਰ

ਅੱਜ, ਕੇਵਡੀਆ ਸੈਲਾਨੀਆਂ ਲਈ ਪ੍ਰਮੁੱਖ ਆਲਮੀ ਟੂਰਿਸਟ ਮੰਜ਼ਿਲ ਵਜੋਂ ਉੱਭਰ ਰਿਹਾ ਹੈ: ਪ੍ਰਧਾਨ ਮੰਤਰੀ ਨਰੇਂਦਰ ਮੋਦੀ

Posted On: 17 JAN 2021 2:13PM by PIB Chandigarh

https://youtu.be/ThaKUWY03xs

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਹੈ ਕਿ ਕੇਵਡੀਆ ਹੁਣ ਦੂਰ–ਦੁਰਾਡੇ ਦਾ ਕੋਈ ਛੋਟਾ ਜਿਹਾ ਬਲਾਕ ਨਹੀਂ ਰਿਹਾ, ਬਲਕਿ ਇਹ ਵਿਸ਼ਵ ਦੇ ਸਭ ਤੋਂ ਵੱਡੇ ਸੈਲਾਨੀ ਟਿਕਾਣਿਆਂ ਵਿੱਚੋਂ ਇੱਕ ਬਣ ਚੁੱਕਾ ਹੈ। ਸ਼੍ਰੀ ਮੋਦੀ ਦੇਸ਼ ਦੇ ਵਿਭਿੰਨ ਖੇਤਰਾਂ ਨੂੰ ਗੁਜਰਾਤ ਦੇ ਕੇਵਡੀਆ ਨਾਲ ਜੋੜਨ ਵਾਲੀਆਂ ਅੱਠ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਅਤੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਰਾਜ ਦੇ ਰੇਲਵੇ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰ ਰਹੇ ਸਨ।

 

ਪ੍ਰਧਾਨ ਮੰਤਰੀ ਨੇ ਕੇਵਡੀਆ ਦੀ ਵਿਕਾਸ ਯਾਤਰਾ ਦਾ ਜ਼ਿਕਰ ਜਾਰੀ ਰੱਖਦਿਆਂ ਸੂਚਿਤ ਕੀਤਾ ਕਿ ‘ਸਟੈਚੂ ਆਵ੍ ਲਿਬਰਟੀ’ ਨੂੰ ਵੇਖਣ ਲਈ ‘ਸਟੈਚੂ ਆਵ੍ ਲਿਬਰਟੀ’ ਤੋਂ ਵੀ ਜ਼ਿਆਦਾ ਸੈਲਾਨੀ ਪਹੁੰਚ ਰਹੇ ਹਨ। ਇਸ ਪ੍ਰਤਿਮਾ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਦੇ ਬਾਅਦ ਤੋਂ ਇੱਥੇ 50 ਲੱਖ ਤੋਂ ਵੱਧ ਲੋਕ ਆ ਚੁੱਕੇ ਹਨ ਅਤੇ ਕੋਰੋਨਾ ਦੇ ਮਹੀਨਿਆਂ ਦੌਰਾਨ ਇਹ ਸਥਾਨ ਬੰਦ ਰਹਿਣ ਤੋਂ ਬਾਅਦ ਹੁਣ ਇੱਥੇ ਭੀੜ ਵਧਦੀ ਜਾ ਰਹੀ ਹੈ। ਇਹ ਅਨੁਮਾਨ ਹੈ ਕਿ ਕਨੈਕਟੀਵਿਟੀ ਵਿੱਚ ਸੁਧਾਰ ਆਉਣ ਤੋਂ ਬਾਅਦ ਲਗਭਗ ਇੱਕ ਲੱਖ ਲੋਕਾਂ ਦੇ ਰੋਜ਼ਾਨਾ ਕੇਵਡੀਆ ਪੁੱਜਣ ਦਾ ਅਨੁਮਾਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਵਡੀਆ; ਅਰਥਵਿਵਸਥਾ ਦੇ ਯੋਜਨਾਬੱਧ ਵਿਕਾਸ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਇੱਕ ਚੰਗੀ ਮਿਸਾਲ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਜਦੋਂ ਕੇਵਡੀਆ ਨੂੰ ਇੱਕ ਪ੍ਰਮੁੱਖ ਟੂਰਿਸਟ ਮੰਜ਼ਿਲ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ, ਤਦ ਇਹ ਕਦੇ ਵੀ ਪੂਰਾ ਨਾ ਹੋ ਸਕਣ ਵਾਲਾ ਸੁਪਨਾ ਜਾਪਦਾ ਸੀ। ਕੰਮ–ਕਾਜ ਦੇ ਪੁਰਾਣੇ ਬੇਭਰੋਸਗੀ ਦੇ ਤਰੀਕੇ ਮੁਤਾਬਕ ਇਹੋ ਦਲੀਲ ਦਿੰਤੀ ਜਾਂਦੀ ਸੀ ਕਿ ਇੱਥੇ ਨਾ ਤਾਂ ਕੋਈ ਸੜਕਾਂ ਹਨ ਤੇ ਨਾ ਹੀ ਸੜਕਾਂ ਉੱਤੇ ਰੋਸ਼ਨੀ, ਟ੍ਰੇਨਾਂ, ਸੈਲਾਨੀਆਂ ਦੇ ਰਹਿਣ ਲਈ ਕੋਈ ਟਿਕਾਣਾ ਹੈ। ਪਰ ਹੁਣ ਕੇਵਡੀਆ ਦਾ ਪੂਰੀ ਤਰ੍ਹਾਂ ਕਾਇਆਕਲਪ ਹੋ ਚੁੱਕਾ ਹੈ ਤੇ ਇੱਥੇ ਮੁਕੰਮਲ ਪਰਿਵਾਰਕ ਪੈਕੇਜ ਲਈ ਸਾਰੀਆਂ ਸੁੱਖ–ਸੁਵਿਧਾਵਾਂ ਮੌਜੂਦ ਹਨ। ਇੱਥੇ ਖਿੱਚ ਦੇ ਕਈ ਕੇਂਦਰ ਹਨ; ਜਿਵੇਂ ਵਿਸ਼ਾਲ ‘ਸਟੈਚੂ ਆਵ੍ ਯੁਨਿਟੀ’, ਸਰਦਾਰ ਸਰੋਵਰ, ਵਿਸ਼ਾਲ ਸਰਦਾਰ ਪਟੇਲ ਜ਼ੂਆਲੋਜੀਕਲ ਪਾਰਕ, ਆਰੋਗਯ ਵੈਨ, ਜੰਗਲ ਸਫ਼ਾਰੀ ਅਤੇ ਪੋਸ਼ਣ ਪਾਰਕ। ਇੱਥੇ ਗਲੋਅ ਗਾਰਡਨ, ਏਕਤਾ ਕਰੂਜ਼ ਤੇ ਪਾਣੀ ਦੀਆਂ ਖੇਡਾਂ ਵੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੂਰਿਜ਼ਮ ‘ਚ ਵਾਧਾ ਹੋਣ ਕਾਰਨ ਆਦਿਵਾਸੀ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਤੇ ਸਥਾਨਕ ਲੋਕਾਂ ਨੂੰ ਆਧੁਨਿਕ ਸੁਵਿਧਾਵਾਂ ਮਿਲ ਰਹੀਆਂ ਹਨ। ਏਕਤਾ ਮਾਲ ‘ਚ ਸਥਾਨਕ ਦਸਤਕਾਰੀ ਵਸਤਾਂ ਲਈ ਨਵੇਂ ਮੌਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਦਿਵਾਸੀ ਪਿੰਡਾਂ ਵਿੱਚ ਰਹਿਣ ਲਈ ਲਗਭਗ 200 ਕਮਰੇ ਵਿਕਸਤ ਕੀਤੇ ਜਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕੇਵਡੀਆ ਸਟੇਸ਼ਨ ਦੀ ਵੀ ਗੱਲ ਕੀਤੀ, ਜਿਸ ਨੂੰ ਟੂਰਿਜ਼ਮ ਵਾਲਾ ਪ੍ਰਫ਼ੁੱਲਤ ਹੋ ਰਿਹਾ ਸਥਾਨ ਮਨ ‘ਚ ਰੱਖ ਕੇ ਵਿਕਸਤ ਕੀਤਾ ਗਿਆ ਹੈ। ਇੱਥੇ ਕਬਾਇਲੀ ਕਲਾ ਗੈਲਰੀ ਹੈ ਤੇ ਇੱਥੇ ਦ੍ਰਿਸ਼ ਵੇਖਣ ਵਾਲੀ ਗੈਲਰੀ ਵੀ ਹੈ, ਜਿੱਥੋਂ ‘ਸਟੈਚੂ ਆਵ੍ ਯੂਨਿਟੀ’ ਦੀ ਝਲਕ ਵੇਖੀ ਜਾ ਸਕਦੀ ਹੈ।

 

ਪ੍ਰਧਾਨ ਮੰਤਰੀ ਨੇ ਟੀਚਾ–ਕੇਂਦ੍ਰਿਤ ਕੋਸ਼ਿਸ਼ ਰਾਹੀਂ ਭਾਰਤੀ ਰੇਲਵੇ ਦੇ ਕਾਇਆ–ਕਲਪ ਬਾਰੇ ਵਿਸਤਾਰਪੂਰਬਕ ਗੱਲ ਕੀਤੀ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਆਵਾਜਾਈ ਤੇ ਮਾਲ ਦੀ ਢੋਆ–ਢੁਆਈ ਦੀ ਰਵਾਇਤੀ ਦੀ ਰਵਾਇਤੀ ਭੂਮਿਕਾ ਤੋਂ ਹਟ ਕੇ ਰੇਲ ਵਿਭਾਗ ਟੂਰਿਜ਼ਮ ਤੇ ਧਾਰਮਿਕ ਮਹੱਤਵ ਵਾਲੇ ਸਥਾਨਾਂ ਨਾਲ ਸਿੱਧੀ ਕਨੈਕਟੀਵਿਟੀ ਦੇ ਰਿਹਾ ਹੈ। ਉਨ੍ਹਾ ਕਿਹਾ ਕਿ ਅਹਿਮਦਾਬਾਦ–ਕੇਵਡੀਆ ਸਮੇਤ ਬਹੁਤ ਸਾਰੇ ਰੂਟਾਂ ਉੱਤੇ ਆਕਰਸ਼ਕ ‘ਵਿਸਟਾ–ਡੋਮ ਕੋਚ’ ਹੋਣਗੇ।

 

******

 

ਡੀਐੱਸ


(Release ID: 1689489) Visitor Counter : 249