ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੈਟਰਨ ਐਕਟਰ ਅਤੇ ਡਾਇਰੈਕਟਰ ਬਿਸਵਜੀਤ ਚੈਟਰਜੀ ਨੂੰ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਭਾਰਤੀ ਸ਼ਖ਼ਸੀਅਤ ਪੁਰਸਕਾਰ ਨਾਲ ਨਿਵਾਜਿਆ ਗਿਆ
ਗੋਆ ਵਿੱਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਐਡੀਸ਼ਨ ਵਿੱਚ ਹਿੰਦੀ ਅਤੇ ਬੰਗਾਲੀ ਸਿਨਮਾ ਦੇ ਉੱਘੇ ਵੈਟਰਨ ਐਕਟਰ, ਨਿਰਮਾਤਾ, ਡਾਇਰੈਕਟਰ ਅਤੇ ਗਾਇਕ ਸ਼੍ਰੀ ਬਿਸਵਜੀਤ ਚੈਟਰਜੀ ਨੂੰ ਭਾਰਤੀ ਸ਼ਖ਼ਸੀਅਤ ਪੁਰਸਕਾਰ ਨਾਲ ਨਿਵਾਜਿਆ ਗਿਆ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਇਸ ਫੈਸਟੀਵਲ ਦੇ ਉਦਘਾਟਨੀ ਸਮਾਗਮ ਮੌਕੇ ਪੁਰਸਕਾਰ ਦਾ ਐਲਾਨ ਕੀਤਾ।
ਕੇਂਦਰੀ ਮੰਤਰੀ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ, ‘‘ਇਹ ਪੁਰਸਕਾਰ ਉਨ੍ਹਾਂ ਨੂੰ ਮਾਰਚ 2021 ਵਿੱਚ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕੀਤੇ ਜਾਣ ਦੇ ਮੌਕੇ ’ਤੇ ਦਿੱਤਾ ਜਾਵੇਗਾ।

ਬਿਸਵਜੀਤ ਚੈਟਰਜੀ ਨੂੰ ਫਿਲਮ ‘ਬੀਸ ਸਾਲ ਬਾਅਦ’ ਵਿੱਚ ਕੁਮਾਰ ਵਿਜੈ ਸਿੰਘ, ‘ਕੋਹਰਾ’ ਵਿੱਚ ਰਾਜਾ ਅਮਿਤ ਕੁਮਾਰ ਸਿੰਘ, ‘ਅਪ੍ਰੈਲ ਫੂਲ’ ਵਿੱਚ ਅਸ਼ੋਕ, ‘ਮੇਰੇ ਸਨਮ’ ਵਿੱਚ ਰਮੇਸ਼ ਕੁਮਾਰ, ‘ਨਾਈਟ ਇਨ ਲੰਡਨ’ ਵਿੱਚ ਜੀਵਨ, ‘ਦੋ ਕਲੀਆਂ’ ਵਿੱਚ ਸ਼ੇਖਰ ਅਤੇ ਫਿਲਮ ‘ਕਿਸਮਤ’ ਵਿੱਚ ਵਿੱਕੀ ਵਰਗੇ ਕਿਰਦਾਰਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਜੋੜੀ ਆਮ ਤੌਰ ’ਤੇ ਆਸ਼ਾ ਪਾਰੇਖ, ਵਹੀਦਾ ਰਹਿਮਾਨ, ਮੁਮਤਾਜ਼, ਮਾਲਾ ਸਿਨਹਾ ਅਤੇ ਰਾਜਸ਼੍ਰੀ ਜਿਹੀਆਂ ਜ਼ਿਕਰਯੋਗ ਅਭਿਨੇਤਰੀਆਂ ਨਾਲ ਨਜ਼ਰ ਆਉਂਦੀ ਸੀ। ਉਨ੍ਹਾਂ ਦੀਆਂ ਕੁਝ ਪ੍ਰਮੁੱਖ ਬੰਗਾਲੀ ਫਿਲਮਾਂ ਵਿੱਚ ‘ਚੌਰੰਗੀ’ (1968) ਅਤੇ ਉੱਤਮ ਕੁਮਾਰ ਨਾਲ ‘ਗੜ੍ਹ ਨਸੀਮਪੁਰ’ ਅਤੇ ‘ਕੁਹੇਲੀ’। ਇਸ ਦੇ ਬਾਅਦ ਸ਼੍ਰੀਮਾਨ ‘ਪ੍ਰਿਥਵੀਰਾਜ’ (1973), ‘ਜੈ ਬਾਬਾ ਤਾਰਕ ਨਾਥ’ (1977) ਅਤੇ ‘ਅਮਰ ਗੀਤੀ’ (1983) ਸ਼ਾਮਲ ਹੈ। ਬਿਸਵਜੀਤ ਨੇ ਸਾਲ 1975 ਵਿੱਚ ਆਪਣੀ ਫਿਲਮ ‘ਕਹਤੇ ਹੈਂ ਮੁਝਕੋ ਰਾਜਾ’ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ। ਐਕਟਰ ਅਤੇ ਡਾਇਰੈਕਟਰ ਦੇ ਇਲਾਵਾ ਉਹ ਇੱਕ ਗਾਇਕ ਅਤੇ ਨਿਰਮਾਤਾ ਵੀ ਰਹੇ ਹਨ।
****
ਡੀਜੇਐੱਮ
(Release ID: 1689230)