ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 16 ਜਨਵਰੀ ਤੋਂ ਸਮੁੱਚੇ ਭਾਰਤ ਲਈ ਕੋਵਿਡ–19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰਨਗੇ
ਸ਼ੁਰੂਆਤ ਮੌਕੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 3,000 ਤੋਂ ਜ਼ਿਆਦਾ ਸਥਾਨ ਵਰਚੁਅਲੀ ਜੋੜੇ ਜਾਣਗੇ
ਉਦਘਾਟਨ ਵਾਲੇ ਦਿਨ ਹਰੇਕ ਸਥਾਨ ’ਤੇ ਲਗਭਗ 100 ਲਾਭਾਰਥੀਆਂ ਦਾ ਟੀਕਾਕਰਣ ਕੀਤਾ ਜਾਵੇਗਾ
Posted On:
14 JAN 2021 6:59PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਜਨਵਰੀ, 2021 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਮੁੱਚੇ ਭਾਰਤ ਲਈ ਕੋਵਿਡ–19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਹ ਵਿਸ਼ਵ ਦਾ ਸਭ ਤੋਂ ਵੱਡਾ ਟੀਕਾਕਰਣ ਪ੍ਰੋਗਰਾਮ ਹੋਵੇਗਾ, ਜੋ ਦੇਸ਼ ਦੇ ਕੋਣੇ–ਕੋਣੇ ਨੂੰ ਕਵਰ ਕਰੇਗਾ। ਸ਼ੁਰੂਆਤ ਮੌਕੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 3,006 ਸੈਸ਼ਨ ਸਥਾਨ ਵਰਚੁਅਲੀ ਜੋੜੇ ਜਾਣਗੇ। ਉਦਘਾਟਨ ਵਾਲੇ ਦਿਨ ਹਰੇਕ ਸੈਸ਼ਨ ਸਥਾਨ ਉੱਤੇ ਲਗਭਗ 100 ਲਾਭਾਰਥੀਆਂ ਦਾ ਟੀਕਾਕਰਣ ਕੀਤਾ ਜਾਵੇਗਾ।
ਇਹ ਟੀਕਾਕਰਣ ਪ੍ਰੋਗਰਾਮ ਤਰਜੀਹੀ ਸਮੂਹਾਂ ਦੇ ਸਿਧਾਂਤਾਂ ਉੱਤੇ ਅਧਾਰਿਤ ਹੈ ਅਤੇ ਆਈਸੀਡੀਐੱਸ ਕਰਮਚਾਰੀਆਂ ਸਮੇਤ ਸਰਕਾਰੀ ਤੇ ਨਿਜੀ ਦੋਵੇਂ ਖੇਤਰਾਂ ਦੇ ਕਰਮਚਾਰੀ ਇਸ ਗੇੜ ਦੌਰਾਨ ਇਹ ਵੈਕਸੀਨ ਹਾਸਲ ਕਰਨਗੇ।
ਇਹ ਟੀਕਾਕਰਣ ਪ੍ਰੋਗਰਾਮ ਤਰਜੀਹੀ ਸਮੂਹਾਂ ਦੇ ਸਿਧਾਂਤਾਂ ਉੱਤੇ ਅਧਾਰਿਤ ਹੈ ਅਤੇ ਇਸ ਲਈ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਵਿਕਸਤ ਕੀਤੇ ਆੱਨਲਾਈਨ ਡਿਜੀਟਲ ਮੰਚ ‘ਕੋ–ਵਿਨ’ (Co-WIN) ਦੀ ਵਰਤੋਂ ਕੀਤੀ ਜਾਵੇਗੀ, ਜੋ ਵੈਕਸੀਨ ਸਟਾਕਸ, ਸਟੋਰੇਜ ਤਾਪਮਾਨ ਅਤੇ ਕੋਵਿਡ–19 ਵੈਕਸੀਨ ਲਈ ਲਾਭਾਰਥੀਆਂ ਦੀ ਵਿਅਕਤੀਗਤ ਟ੍ਰੈਕਿੰਗ ਬਾਰੇ ਬਿਲਕੁਲ ਤਾਜ਼ਾ ਜਾਣਕਾਰੀ ਦੇਵੇਗਾ। ਇਹ ਡਿਜੀਟਲ ਮੰਚ ਟੀਕਾਕਰਣ ਸੈਸ਼ਨ ਕਰਨ ਦੇ ਨਾਲ–ਨਾਲ ਸਾਰੇ ਪੱਧਰਾਂ ਉੱਤੇ ਪ੍ਰੋਗਰਾਮ ਪ੍ਰਬੰਧਕਾਂ ਦੀ ਮਦਦ ਕਰੇਗਾ।
ਇੱਕ ਸਮਰਪਿਤ 24 x 7 ਕਾਲ ਸੈਂਟਰ – 1075 – ਵੀ ਕੋਵਿਡ–19 ਮਹਾਮਾਰੀ, ਵੈਕਸੀਨ ਦੀ ਸ਼ੁਰੂਆਤ ਤੇ ਕੋ–ਵਿਨ ਸੌਫ਼ਟਵੇਅਰ ਨਾਲ ਸਬੰਧਿਤ ਹਰ ਤਰ੍ਹਾਂ ਦੇ ਸੁਆਲਾਂ ਦਾ ਜੁਆਬ ਦੇਣ ਲਈ ਸਥਾਪਿਤ ਕੀਤਾ ਗਿਆ ਹੈ।
ਕੋਵੀਸ਼ੀਲਡ (COVISHIELD) ਅਤੇ ਕੋਵੈਕਸੀਨ (COVAXIN) ਪਹਿਲਾਂ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਸਰਗਰਮ ਮਦਦ ਨਾਲ ਦੇਸ਼ ਦੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਹਨ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੇ ਅੱਗੇ ਇਨ੍ਹਾਂ ਨੂੰ ਜ਼ਿਲ੍ਹਿਆਂ ਤੱਕ ਪਹੁੰਚਾ ਦਿੱਤਾ ਗਿਆ ਹੈ। ‘ਜਨ ਭਾਗੀਦਾਰੀ’ ਦੇ ਸਿਧਾਂਤਾਂ ਉੱਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
***
ਡੀਐੱਸ/ਏਕੇਜੇ
(Release ID: 1688641)
Visitor Counter : 285
Read this release in:
Hindi
,
Assamese
,
English
,
Urdu
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam