ਰੱਖਿਆ ਮੰਤਰਾਲਾ

ਭਾਰਤੀ ਹਥਿਆਰਬੰਦ ਸੈਨਾਵਾਂ ਨੇ 14 ਜਨਵਰੀ 2021 ਨੂੰ 5ਵਾਂ ਵੈਟਰਨਜ਼ ਦਿਵਸ ਮਨਾਇਆ

Posted On: 14 JAN 2021 3:49PM by PIB Chandigarh

ਭਾਰਤੀ ਹਥਿਆਰਬੰਦ ਸੈਨਾਵਾਂ ਨੇ 5ਵਾਂ ਵੈਟਰਨ ਦਿਵਸ ਮਨਾਇਆ, ਇਹ ਦਿਨ ਪਹਿਲੇ ਭਾਰਤੀ ਹਥਿਆਰਬੰਦ ਸੈਨਾ ਦੇ ਪਹਿਲੇ ਕਮਾਂਡਰ ਇਨ ਚੀਫ ਫੀਲਡ ਮਾਰਸ਼ਲ ਕੇ ਐੱਮ ਕਰਿਅੱਪਾ , ਓ ਬੀ ਈ, ਜੋ ਅੱਜ ਦੇ ਦਿਨ 1953 ਵਿੱਚ ਰਿਟਾਇਰ ਹੋਏ ਸਨ, ਵੱਲੋਂ ਦਿੱਤੀਆਂ ਸੇਵਾਵਾਂ ਦੀ ਮਾਨਤਾ ਵਜੋਂ ਮਨਾਇਆ ਗਿਆ ਹੈ । ਅੱਜ ਸਵੇਰੇ ਨਵੀਂ ਦਿੱਲੀ ਦੇ ਕੌਮੀ ਜੰਗੀ ਯਾਦਗਾਰ ਉੱਪਰ ਫੁੱਲਮਾਲਾ ਭੇਟ ਕਰਨ ਦਾ ਸਮਾਰੋਹ ਹੋਇਆ । ਵਾਈਸ ਐਡਮਿਰਲ ਆਰ ਹਰੀ ਕੁਮਾਰ , ਸੀ ਆਈ ਐੱਸ ਸੀ , ਹੈੱਡਕੁਆਟਰ ਇੰਟੈਗ੍ਰੇਟਿਡ ਡਿਫੈਂਸ ਸਟਾਫ ਨੇ ਵੈਟਰਨਜ਼ ਦੀ ਹਾਜ਼ਰੀ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।
ਏ ਪੀ ਐੱਸ ਧੌਲਾਕੁਆਂ ਦੇ ਰੈਣਾ ਆਡੀਟੋਰੀਅਮ ਵਿੱਚ ਵੀ ਇੱਕ ਵੈਟਰਨ ਮੀਟ ਆਯੋਜਿਤ ਕੀਤੀ ਗਈ , ਜਿਸ ਵਿੱਚ ਐਡਮਿਰਲ ਕਰਮਵੀਰ ਸਿੰਘ ਜਲ ਸੈਨਾ ਮੁਖੀ ਮੁੱਖ ਪ੍ਰੋਹਣੇ ਵਜੋਂ ਸ਼ਾਮਲ ਹੋਏ । ਜਨਰਲ ਐੱਮ ਐੱਮ ਨਰਵਣੇ , ਸੀ ਓ ਏ ਐੱਸ ਅਤੇ ਏਅਰ ਮਾਰਸ਼ਲ ਆਰ ਕੇ ਭਦੌਰੀਆ , ਸੀ ਏ ਐੱਸ ਵੀ ਇਸ ਸਮਾਰੋਹ ਵਿੱਚ ਸ਼ਾਮਲ ਸਨ । ਇਹ ਸਮਾਰੋਹ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਆਯੋਜਿਤ ਕੀਤਾ ਗਿਆ ਸੀ ।

  


ਇਸ ਮੌਕੇ ਤੇ ਬੋਲਦਿਆਂ ਫੌਜ ਮੁਖੀ ਨੇ ਕੋਵਿਡ 19 ਮਹਾਮਾਰੀ ਦੇ ਚੱਲਦਿਆਂ ਇਸ ਸਾਲ ਦੌਰਾਨ ਵੱਖ ਵੱਖ ਭਲਾਈ ਵਿਭਾਗਾਂ ਵੱਲੋਂ ਮੁੱਖ ਭਲਾਈ ਉਪਰਾਲਿਆਂ ਨੂੰ ਉਜਾਗਰ ਕੀਤਾ । ਉਹਨਾਂ ਨੇ ਵੈਟਰਨਜ਼ ਨੂੰ ਸਵਰਨਿਮ ਵਿਜੇ ਵਰਸ਼ ਮਨਾਏ ਜਾਣ ਬਾਰੇ ਦੱਸਿਆ । ਇਹ ਸਵਰਨਿਮ ਵਿਜੇ ਵਰਸ਼ 1971 ਦੇ ਜੇਤੂ ਵੈਟਰਨਜ਼ ਦੇ ਮਾਨ ਸਨਮਾਨ ਲਈ ਮਨਾਇਆ ਜਾਵੇਗਾ। ਐਡਮਿਰਲ ਕਰਮਵੀਰ ਨੇ ਵੈਟਰਨਜ਼ ਦੀ ਭਲਾਈ ਲਈ ਸੇਵਾਵਾਂ ਦੇ ਸੰਕਲਪ ਨੂੰ ਦੁਹਰਾਇਆ ਅਤੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੇ ਕੀਮਤਾ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ ।
ਐਡਮਿਰਲ ਕਰਮਵੀਰ ਸਿੰਘ ਨੇ "ਸਵਰਨਿਮ ਵਿਜੇ ਵਰਸ਼ ਗੀਤ" ਜੋ 1971 ਦੀ ਲੜਾਈ ਦੌਰਾਨ ਬਹਾਦਰ ਸਿਪਾਹੀਆਂ ਦੀ ਹਿੰਮਤ ਅਤੇ ਬਹਾਦਰੀ ਨੂੰ ਸਮਰਪਿਤ ਹੈ , ਵੀ ਜਾਰੀ ਕੀਤਾ । ਇਸ ਗੀਤ ਨੂੰ ਸ਼੍ਰੀ ਕੁਮਾਰ ਵਿਸ਼ਵਾਸ ਨੇ ਲਿਖਿਆ ਹੈ ਅਤੇ ਇਸ ਦੀ ਕੰਪੋਜੀਸ਼ਨ ਸ਼੍ਰੀ ਚੈਰਿਸ ਪੋਵੇਲ ਨੇ ਕੀਤੀ ਹੈ ਤੇ ਇਸ ਨੂੰ ਗਾਇਆ ਹੈ ਸ਼੍ਰੀ ਰੋਮੀ ਨੇ । ਫ਼ੌਜ ਨੇ " ਸਨਮਾਨ " ਮੈਗਜ਼ੀਨ ਵੀ ਰਿਲੀਜ਼ ਕੀਤਾ ਅਤੇ ਏਅਰ ਫੋਰਸ ਨੇ ਇਸ ਮੌਕੇ ਤੇ "ਵਾਯੂ ਸੰਵੇਦਨਾ" ਮੈਗਜ਼ੀਨ ਜਾਰੀ ਕੀਤਾ । ਇਹ ਮੈਗਜ਼ੀਨਸ ਕੇਵਲ ਵੈਟਰਨਜ਼ ਤੇ ਉਹਨਾਂ ਦੇ ਰਿਸ਼ਤੇਦਾਰਾਂ ਲਈ ਹਨ ।

  


ਏ ਏ / ਬੀ ਐੱਸ / ਵੀ ਬੀ ਵਾਈ
 



(Release ID: 1688625) Visitor Counter : 180