ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ

Posted On: 13 JAN 2021 4:11PM by PIB Chandigarh

13 ਜਨਵਰੀ, 2021 ਨੂੰ 10 ਰਾਜਾਂ ਵਿਚ ਏਵੀਅਨ ਇਨਫਲੂਐਂਜ਼ਾ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਜੰਮੂ ਅਤੇ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਅਤੇ ਝਾਰਖੰਡ ਦੇ ਚਾਰ ਜ਼ਿਲ੍ਹਿਆਂ ਵਿਚ ਪੰਛੀਆਂ ਦੀ ਗੈਰ ਕੁਦਰਤੀ ਮੌਤ ਬਾਰੇ ਰਿਪੋਰਟ ਕੀਤੀ ਗਈ ਹੈ।

 

12 ਜਨਵਰੀ, 2021 ਨੂੰ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਇਕ ਵੀਡੀਓ ਕਾਨਫਰੰਸ ਆਯੋਜਿਤ ਕੀਤੀ ਗਈ ਸੀ ਅਤੇ 17 ਰਾਜਾਂ ਤੋਂ ਨੁਮਾਇੰਦਿਆਂ ਨੇ ਇਸ ਵਿਚ ਹਿੱਸਾ ਲਿਆ ਸੀ। ਮੀਟਿੰਗ ਰਾਹੀਂ ਰਾਜਾਂ ਨੂੰ ਸੰਬੰਧਤ ਰਾਜਾਂ ਵਿਚ ਕਾਰਜਯੋਜਨਾ 2021 ਅਨੁਸਾਰ ਏਵੀਅਨ ਇਨਫਲੂਐਂਜ਼ਾ ਦੇ ਫੈਲਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਤ ਕਰਨ ਦੀ ਸਲਾਹ ਦਿੱਤੀ ਗਈ ਸੀ। ਸਥਿਤੀ ਨਾਲ ਨਜਿੱਠਣ ਲਈ ਰਾਜਾਂ ਨੂੰ ਇਸ ਮੁੱਦੇ ਬਾਰੇ ਸਿਹਤ ਅਤੇ ਵਣ ਵਿਭਾਗ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਸੀ। ਰਾਜਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਸੁਰੱਖਿਆ ਉਪਕਰਣਾਂ ਦੀ ਢੁਕਵੀਂ ਸਪਲਾਈ ਨੂੰ ਬਣਾਈ ਰੱਖਣ ਅਤੇ ਪੋਲਟਰੀ ਫਾਰਮਾਂ ਵਿਚ ਜੈਵਿਕ ਸੁਰੱਖਿਆ ਉਪਰਾਲਿਆਂ ਨੂੰ ਕਾਇਮ ਰੱਖਣ ਲਈ ਢੁਕਵੇਂ ਪ੍ਰਬੰਧ ਕਰਨ। ਰਾਜਾਂ ਨੂੰ ਇਹ ਹਦਾਇਤ ਵੀ ਦਿੱਤੀ ਗਈ ਸੀ ਕਿ ਉਹ ਰਾਜ ਵਿਚ ਇਨਫੈਕਸ਼ਨ ਦੀ ਪਛਾਣ ਨੂੰ ਤੇਜ਼ ਕਰਨ ਲਈ ਰਾਜ ਪੱਧਰ ਤੇ ਬੀਐਸਐਲ-II ਲੈਬਾਰਟਰੀਆਂ ਦੀ ਪਛਾਣ ਕਰਨ ਅਤੇ ਕੰਟਰੋਲ ਤੰਤਰ ਨੂੰ ਸਮੇਂ ਸਿਰ ਲਾਗੂ ਕਰਨ। ਰਾਜਾਂ ਨੂੰ ਪੋਲਟਰੀ ਵਿਚ ਇਨਫੈਕਸ਼ਨ ਨੂੰ ਨਾ ਫੈਲਣ ਦੇਣ ਦੇ ਕੰਮ ਨੂੰ ਸੁਨਿਸ਼ਚਿਤ ਕਰਨ ਲਈ ਵੀ ਕਿਹਾ ਗਿਆ ਸੀ ਕਿਉਂਕਿ ਇਸਦਾ ਪੋਲਟਰੀ ਕਿਸਾਨਾਂ ਤੇ ਭਾਰੀ ਆਰਥਿਕ ਦਬਾਅ ਪੈ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕਈ ਰਾਜਾਂ ਨੇ ਦੂਜੇ ਰਾਜਾਂ ਤੋਂ ਹੋਣ ਵਾਲੀ ਪੋਲਟਰੀ ਅਤੇ ਪੋਲਟਰੀ ਉਤਪਾਦਾਂ ਦੀ ਸਪਲਾਈ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨਾਲ ਪੋਲਟਰੀ ਉਦਯੋਗ ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਇਸ ਲਈ ਰਾਜਾਂ ਨੂੰ ਆਪਣੇ ਫੈਸਲੇ ਤੇ ਮੁਡ਼ ਵਿਚਾਰ ਕਰਨ ਦੀ ਬੇਨਤੀ ਕੀਤੀ ਗਈ ਹੈ।

ਕਈ ਰਾਜਾਂ ਵਲੋਂ ਅਖਬਾਰਾਂ ਵਿਚ ਇਸ਼ਤਿਹਾਰਾਂ, ਸੈਮੀਨਾਰਾਂ ਆਦਿ ਰਾਹੀਂ ਜਾਗਰੂਕਤਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਰਾਜਾਂ ਨੂੰ ਉਤਸ਼ਾਹਤ ਕੀਤਾ ਗਿਆ ਹੈ ਕਿ ਉਹ ਅਜਿਹੀਆਂ ਜਾਗਰੂਕਤਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਨੂੰ ਆਪਣੇ ਆਪਣੇ ਰਾਜ ਦੇ ਸੂਚਨਾ ਅਤੇ ਜਨ ਸੰਪਰਕ ਡਾਇਰੈਕਟੋਰੇਟ ਦੀ ਸਹਾਇਤਾ ਨਾਲ ਜਾਰੀ ਰੱਖਣ ਅਤੇ ਅਜਿਹੀਆਂ ਗਤੀਵਿਧੀਆਂ ਲਈ ਫੰਡ ਦੀ ਉਪਲਬਧਤਾ ਦਾ ਭਰੋਸਾ ਵੀ ਦਿੱਤਾ ਗਿਆ ਹੈ। ਰਾਜਾਂ ਨੂੰ ਪੋਲਟਰੀ ਅਤੇ ਅੰਡਿਆਂ ਦੀ ਖਪਤ ਦੇ ਸੰਬੰਧ ਵਿਚ 'ਕੀ ਕਰਨਾ' ਅਤੇ 'ਕੀ ਨਹੀਂ ਕਰਨਾ' ਚਾਹੀਦਾ ਹੈ ਬਾਰੇ, ਅਡਵਾਈਜ਼ਰੀਆਂ ਜਾਰੀ ਕਰਨੀਆਂ ਚਾਹੀਦੀਆਂ ਹਨ ਤਾਕਿ ਅਫਵਾਹਾਂ ਅਤੇ ਗਲਤ ਸੂਚਨਾਵਾਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਜੋ ਪੋਲਟਰੀ ਕਿਸਾਨਾਂ ਲਈ ਆਰਥਿਕ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ। 

------------------------ 

ਏਪੀਐਸ/ਐਮਜੀ



(Release ID: 1688361) Visitor Counter : 139