ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਐਕਟਿਵ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਜਾਰੀ; 197 ਦਿਨਾਂ ਤੋਂ ਬਾਅਦ ਮਾਮਲੇ 2.5 ਲੱਖ ਤੋਂ ਘੱਟ ਹੋਏ


ਪਿਛਲੇ 24 ਘੰਟਿਆਂ ਵਿੱਚ 15,968 ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲੇ ਦਰਜ

Posted On: 13 JAN 2021 11:41AM by PIB Chandigarh

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਰਫ਼ਤਾਰ ਅੱਜ ਘਟ ਕੇ 2.14 ਲੱਖ (2,14,507) ਰਹਿ ਗਈ ਹੈ। ਮੌਜੂਦਾ ਐਕਟਿਵ ਮਾਮਲੇ ਭਾਰਤ ਦੇ ਕੁੱਲ ਪੋਜੀਟਿਵ ਮਾਮਲਿਆਂ ਦੇ ਸਿਰਫ 2.04 ਫੀਸਦ ਰਹਿ ਗਏ ਹਨ । ਇਹ 197 ਦਿਨਾਂ ਬਾਅਦ ਸਭ ਤੋਂ ਘੱਟ ਹੈ । 30 ਜੂਨ, 2020 ਨੂੰ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 2,15,125 ਸੀ।

ਪਿਛਲੇ 24 ਘੰਟਿਆਂ ਵਿੱਚ ਕੁੱਲ ਐਕਟਿਵ ਮਾਮਲਿਆਂ ਵਿੱਚ 2,051 ਕੇਸਾਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ।

C:\Users\dell\Desktop\image001XMGH.jpg

ਭਾਰਤ ਵਿੱਚ ਕੁੱਲ ਐਕਟਿਵ ਮਾਮਲੇ ਰੋਜ਼ਾਨਾ ਦੇ ਅਧਾਰ ‘ਤੇ ਨਿਰੰਤਰ ਗਿਰਾਵਟ ਦਰਜ ਕਰ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 16,000 ਤੋਂ ਘੱਟ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ (15,968) ਰਾਸ਼ਟਰੀ ਗਿਣਤੀ ਵਿੱਚ ਸ਼ਾਮਲ ਕੀਤੇ ਗਏ ਹਨ। ਦੂਜੇ ਪਾਸੇ, ਪਿਛਲੇ 24 ਘੰਟਿਆਂ ਦੌਰਾਨ 17,817 ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਨਾਲੋਂ ਕਿਤੇ ਵੱਧ ਦਰਜ ਨਵੀਆਂ ਰਿਕਵਰੀਆਂ ਨੇ ਐਕਟਿਵ ਮਾਮਲਿਆਂ ਵਿਚ ਨਿਰੰਤਰ ਗਿਰਾਵਟ ਨੂੰ ਯਕੀਨੀ ਬਣਾਇਆ ਹੈ ।

C:\Users\dell\Desktop\image002Z6D0.jpg

       

ਕੁੱਲ ਰਿਕਵਰ ਕੀਤੇ ਗਏ ਮਾਮਲੇ 10,129,111 ਹੋ ਗਏ ਹਨ । ਵੱਧ ਰਹੀਆਂ ਰਿਕਵਰੀਆਂ ਨੇ ਰਿਕਵਰੀ ਦਰ ਨੂੰ ਵੀ ਹੋਰ ਸੁਧਾਰ ਕੇ 96.51 ਫੀਸਦ ਕਰ ਦਿੱਤਾ ਹੈ। ਰਿਕਵਰੀ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਸ ਵੇਲੇ ਇਹ ਫਰਕ 99,14,604 ਤੱਕ ਪਹੁੰਚ ਗਿਆ ਹੈ।

ਨਵੇਂ ਰਿਕਵਰ ਕੇਸਾਂ ਵਿਚੋਂ 81.83 ਫੀਸਦ ਮਾਮਲਿਆਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।

ਕੇਰਲ ਵਿੱਚ ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ 4,270 ਰਿਪੋਰਟ ਕੀਤੀ ਗਈ ਹੈ। ਮਹਾਰਾਸ਼ਟਰ ਵਿੱਚ 3,282 ਨਵੀਆਂ ਰਿਕਵਰੀਆਂ ਦਰਜ ਹਨ । ਛੱਤੀਸਗੜ ਵਿਚ ਰੋਜ਼ਾਨਾ 1,207 ਹੋਰ  ਵਿਅਕਤੀ ਸਿਹਤਯਾਬ ਰਿਪੋਰਟ ਹੋਏ ਹਨ।

 C:\Users\dell\Desktop\image003PHO6.jpg

ਸੱਤ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਦਰਜ ਕੀਤੇ ਗਏ ਕੇਸਾਂ ਵਿੱਚ 74.82 ਫੀਸਦ ਦਾ ਯੋਗਦਾਨ ਪਾਇਆ ਹੈ।

ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਰੋਜ਼ਾਨਾ 5,507 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ । ਮਹਾਰਾਸ਼ਟਰ ਵਿੱਚ 2,936 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਜਦੋਂਕਿ ਕਰਨਾਟਕ ਵਿੱਚ ਕੱਲ੍ਹ 751 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ ।

C:\Users\dell\Desktop\image004C7FS.jpg

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 202 ਮਾਮਲਿਆਂ ਵਿਚੋਂ 70.30 ਫੀਸਦ  ਮਾਮਲੇ ਸੱਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਦਰਜ ਹੋਏ ਹਨ।

ਮਹਾਰਾਸ਼ਟਰ ਵਿੱਚ 50 ਮੌਤਾਂ ਰਿਪੋਰਟ ਹੋਈਆਂ ਹਨ । ਕੇਰਲ ਅਤੇ ਪੱਛਮੀ ਬੰਗਾਲ ਵਿੱਚ ਕ੍ਰਮਵਾਰ 25 ਅਤੇ 18 ਨਵੀਂਆਂ ਮੌਤਾਂ ਦਰਜ ਹੋਈਆਂ ਹਨ ।

C:\Users\dell\Desktop\image005FJ6H.jpg

ਕੋਵਿਡ -19 ਟੀਕਾਕਰਣ ਮੁਹਿੰਮ 16 ਜਨਵਰੀ, 2021 ਤੋਂ ਸ਼ੁਰੂ ਹੋਣ ਜਾ ਰਹੀ ਹੈ।  ਚੋਣਾਂ (ਬੂਥ ਪ੍ਰਬੰਧਨ ਰਣਨੀਤੀਆਂ) ਅਤੇ ਗਲੋਬਲ ਟੀਕਾਕਰਨ ਪ੍ਰੋਗਰਾਮ (ਯੂਆਈਪੀ) ਦੇ ਤਜ਼ਰਬੇ ਦੀ ਵਰਤੋਂ ਕਰਦਿਆਂ, ਜਨਤਕ ਭਾਗੀਦਾਰੀ ਦੇ ਸਿਧਾਂਤਾਂ ਰਾਹੀਂ ਮੁਹਿੰਮ ਨੂੰ ਦੇਸ਼ਭਰ ਵਿੱਚ ਚਲਾਇਆ ਜਾਵੇਗਾ। ਮੌਜੂਦਾ ਦੇਖਭਾਲ ਸੇਵਾਵਾਂ ਜਾਰੀ ਰਹਿਣਗੀਆਂ ਵਿਸ਼ੇਸ਼ ਤੌਰ 'ਤੇ ਰਾਸ਼ਟਰੀ ਪ੍ਰੋਗਰਾਮਾਂ ਅਤੇ ਮੁੱਢਲੇ ਸਿਹਤ ਸੰਭਾਲ ਪ੍ਰੋਗਰਾਮਾਂ' ਤੇ ਕੋਈ ਸਮਝੌਤਾ ਨਹੀਂ ਹੋਵੇਗਾ । ਵਿਗਿਆਨਕ ਅਤੇ ਨਿਯਮਿਤ ਸਿਧਾਂਤਾਂ ਅਤੇ ਹੋਰ ਮਾਨਕ ਪ੍ਰਕਿਰਿਆਵਾਂ ਅਤੇ ਤਕਨੀਕ ਦੀ ਸਹਾਇਤਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ । ਯੋਜਨਾਬੱਧ ਅਤੇ ਕੁਸ਼ਲ ਪ੍ਰਕਿਰਿਆਵਾਂ ਅਪਣਾਈਆਂ ਜਾਣਗੀਆਂ ।

ਕੋਵਿਡ -19 ਟੀਕਾ ਸਿਹਤ ਦੇਖਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਪਹਿਲ ਦੇ  ਅਧਾਰ 'ਤੇ ਦਿੱਤਾ ਜਾਵੇਗਾ, ਜਿਸ ਦੀ ਗਿਣਤੀ ਲਗਭਗ 3 ਕਰੋੜ ਹੈ। ਇਸ ਤੋਂ ਬਾਅਦ ਇਹ ਟੀਕਾ 50 ਸਾਲ ਤੋਂ ਵੱਧ ਉਮਰ ਦੇ ਅਤੇ 50 ਸਾਲ ਤੋਂ ਘੱਟ ਉਮਰ ਦੇ ਮਰੀਜ਼ਾਂ ਦੀ ਸਹਾਇਤਾ ਲਈ ਦਿੱਤਾ ਜਾਵੇਗਾ, ਜਿਸ ਦੀ ਗਿਣਤੀ ਲਗਭਗ 27 ਕਰੋੜ ਹੈ।

ਟੀਕਾਕਰਨ ਮੁਹਿੰਮ ਨੂੰ ਸਟੱਡੀ ਟੈਕਨਾਲੋਜੀ ਫਰੇਮਵਰਕ ਦੁਆਰਾ ਇੱਕ ਯੋਜਨਾਬੱਧ ਅਤੇ ਕੁਸ਼ਲ ਢੰਗ ਨਾਲ ਲਾਗੂ ਕੀਤਾ ਜਾਵੇਗਾ ।

ਬ੍ਰਿਟੇਨ ਵਿੱਚ ਪਾਏ ਗਏ ਨਵੇਂ ਕਿਸਮ ਦੇ ਜੀਨੋਮ ਨਾਲ  ਸੰਕਰਮਿਤ ਵਿਅਕਤੀਆਂ ਦੀ ਕੁਲ ਗਿਣਤੀ ਅੱਜ 102 ਹੋ ਗਈ ਹੈ।

 

****

ਐਮਵੀ / ਐਸਜੇ(Release ID: 1688307) Visitor Counter : 221