ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ

Posted On: 12 JAN 2021 4:17PM by PIB Chandigarh

12 ਜਨਵਰੀ, 2021 ਤੱਕ ਰਾਜਸਥਾਨ ਦੇ ਝੁਨਝਨੂ ਜ਼ਿਲ੍ਹੇ ਦੇ ਐਚਸੀਐਲ - ਖੇਤਰੀ ਨਗਰ ਵਿਚ ਮਰੇ ਹੋਏ ਕਾਵਾਂ ਵਿਚ ਏਵੀਅਨ ਇਨਫਲੂਐਂਜ਼ਾ (ਐਚ5ਐਨ8) ਦੇ ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸਤੋਂ ਅਲਾਵਾ ਏਵੀਅਨ ਇਨਫਲੂਐਂਜ਼ਾ (ਐਚ5ਐਨ1) ਦੇ ਮਾਮਲੇ ਦੀ ਉੱਤਰ ਪ੍ਰਦੇਸ਼ ਦੇ ਕਾਨ੍ਹਪੁਰ ਜ਼ਿਲ੍ਹੇ ਦੇ ਜ਼ਿਓਲੌਜਿਕਲ ਪਾਰਕ ਵਿਚ ਮਰੇ ਕਾਵਾਂ ਅਤੇ (ਬੱਤਖਾਂ) ਪੈਲੀਕਨ ਵਿਚ ਪੁਸ਼ਟੀ ਹੋਈ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਕਾਂਗਡ਼ਾ ਜ਼ਿਲ੍ਹੇ ਦੇ ਪਿੰਡਾਂ ਜਗਨੌਲੀ ਅਤੇ ਫਤਹਿਪੁਰ ਵਿਚ ਮਰੇ ਕਾਵਾਂ ਵਿਚ ਵੀ ਇਸ ਇਨਫਲੂਐਂਜ਼ਾ ਦੀ ਪੁਸ਼ਟੀ ਕੀਤੀ ਗਈ ਹੈ। ਨੇਹਸਾਦ (ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਓਰਟੀ ਐਨੀਮਲ ਡਿਜ਼ੀਜ਼ - ਭੋਪਾਲ) ਤੋਂ ਪ੍ਰਾਪਤ ਹੋਈ ਇਕ ਰਿਪੋਰਟ ਵਿਚ ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਤੋਂ ਵੀ ਪੋਲਟਰੀ ਨਮੂਨੇ ਵਿਚ ਏਵੀਅਨ ਇਨਫਲੂਐਂਜ਼ਾ (ਐਚ5ਐਨ1) ਦੀ ਪੁਸ਼ਟੀ ਹੋਈ ਹੈ।

 ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਰਾਜਾਂ ਨੂੰ ਟੈਸਟਿੰਗ ਪ੍ਰੋਟੋਕੋਲ ਅਤੇ ਐਡਵਾਈਜ਼ਰੀ ਜਾਰੀ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਰਾਜ ਪੱਧਰ ਤੇ ਸਕਰੀਨਿੰਗ ਸ਼ੁਰੂ ਕਰਨ ਲਈ ਉਤਸਾਹਿਤ ਕੀਤਾ ਜਾ ਸਕੇ ਤਾਂਕਿ ਯੋਗ ਜੈਵਿਕ ਸੁਰੱਖਿਆ ਸਹੂਲਤਾਂ ਨੂੰ ਯਕੀਨੀ ਬਣਾਇਆ ਜਾ ਸਕੇ। ਮਰੇ ਹੋਏ ਪੰਛੀਆਂ ਦੇ ਨਮੂਨਿਆਂ ਰਾਹੀਂ ਮਹਾਰਾਸ਼ਟਰ ਵਿਚ ਏਵੀਅਨ ਇਨਫਲੂਐਂਜ਼ਾ ਦੇ ਪ੍ਰਸਾਰ ਦੀ ਪੁਸ਼ਟੀ ਹੋਣ ਤੋਂ ਬਾਅਦ ਇਕ ਕੇਂਦਰੀ ਟੀਮ ਮਹਾਰਾਸ਼ਟਰ ਅਤੇ ਗੁਜਰਾਤ ਵਿਚ ਇਨ੍ਹਾਂ ਰਾਜਾਂ ਅੰਦਰ ਏਵੀਅਨ ਇਨਫਲੂਐਂਜ਼ਾ ਦੇ ਪਸਾਰ ਵਾਲੇ ਕੇਂਦਰਾਂ ਦੀ ਨਿਗਰਾਨੀ ਲਈ ਤਾਇਨਾਤ ਕੀਤੀ ਗਈ ਹੈ।

 ਸੋਸ਼ਲ ਮੀਡੀਆ ਸਮੇਤ ਜਿਵੇਂ ਕਿ ਟਵਿਟਰ ਆਦਿ ਵੱਖ-ਵੱਖ ਮੀਡੀਆ ਪਲੇਟਫਾਰਮਾਂ ਰਾਹੀਂ ਆਮ ਜਨਤਾ ਨਾਲ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ ਅਤੇ ਇਸ ਨਾਲ ਨਜਿੱਠਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ  ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਰਾਜਾਂ ਨੂੰ ਪੰਛੀਆਂ ਨੂੰ ਮਾਰਨ ਲਈ ਜ਼ਰੂਰੀ ਪੀਪੀਈ ਕਿੱਟਾਂ ਅਤੇ ਅਸੈਸਰੀਜ਼ ਦਾ ਢੁਕਵਾਂ ਸਟਾਕ ਰੱਖਣ ਦੀ ਸਲਾਹ ਦਿੱਤੀ ਗਈ ਹੈ।

---------------------------- 

 

ਏਪੀਐਸ/ਐਮਜੀ



(Release ID: 1688050) Visitor Counter : 125