ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਗਡਕਰੀ ਨੇ ਖਾਦੀ ਪ੍ਰਾਕ੍ਰਿਤਿਕ ਪੇਂਟ ਲਾਂਚ ਕੀਤਾ- ਭਾਰਤ ਦਾ ਪਹਿਲਾ ਕਾਊਡੰਗ ਪੇਂਟ-ਕੇ.ਵੀ.ਆਈ.ਸੀ. ਵੱਲੋਂ ਵਿਕਸਤ ਕੀਤਾ ਗਿਆ ਹੈ
Posted On:
12 JAN 2021 4:44PM by PIB Chandigarh
ਕੇਂਦਰੀ ਸੜਕ, ਆਵਾਜਾਈ ਅਤੇ ਰਾਜ ਮਾਰਗ ਤੇ ਐਮ.ਐਸ.ਐਮ.ਈ. ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਆਪਣੇ ਨਿਵਾਸ ਤੋਂ ਇੱਕ ਨਵੀਨਤਮ ਨਵਾਂ ਪੇਂਟ ਲਾਂਚ ਕੀਤਾ I ਭਾਰਤ ਦਾ ਪਹਿਲਾ ਕਾਊਡੰਗ ਪੇਂਟ-ਇਸ ਨੂੰ ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ ਨੇ ਵਿਕਸਤ ਕੀਤਾ ਹੈ ।
ਵਾਤਾਵਰਣ ਦੋਸਤਾਨਾ, ਨੌਨ ਟਾਕਸਿਕ ਪੇਂਟ ਨੂੰ ''ਖਾਦੀ ਪ੍ਰਾਕ੍ਰਿਤਿਕ ਪੇਂਟ'' ਕਿਹਾ ਜਾਂਦਾ ਹੈ ਅਤੇ ਇਹ ਆਪਣੀ ਕਿਸਮ ਦੀ ਉਲੀ ਵਿਰੋਧੀ ਅਤੇ ਬੈਕਟੀਰੀਆ ਵਿਰੋਧੀ ਗੁਣਾ ਵਾਲੀ ਪਹਿਲੀ ਉਤਪਾਦ ਹੈ । ਇਹ ਕਾਊਡੰਗ ਤੇ ਅਧਾਰਤ ਅਤੇ ਕਾਊਡੰਗ ਇਸ ਦਾ ਮੁੱਖ ਅੰਸ਼ ਹੈ । ਪੇਂਟ ਬਹੁਤ ਪ੍ਰਭਾਵਸ਼ਾਲੀ ਤੇ ਗੰਦਹੀਣ ਹੈ ਅਤੇ ਇਸ ਨੂੰ ਭਾਰਤੀ ਮਾਣਕ ਬਿਓਰੌ ਵਲੋਂ ਪ੍ਰਮਾਣਿਤ ਕੀਤਾ ਗਿਆ ਹੈ ।
ਪਸ਼ੂ ਪਾਲਣ, ਡੇਅਰੀ ਤੇ ਮੱਛੀ ਪਾਲਣ ਮੰਤਰੀ ਸ੍ਰੀ ਗਿਰੀਰਾਜ ਸਿੰਘ, ਐਮ.ਐਸ.ਐਮ.ਈ. ਰਾਜ ਮੰਤਰੀ ਪ੍ਰਤਾਪ ਚੰਦਰ ਸਾਰੰਗੀ ਅਤੇ ਕੇ.ਵੇ.ਵਾਈ.ਸੀ. ਦੇ ਚੇਅਰਮੈਨ ਸ੍ਰੀ ਵਿਨੈ ਕੁਮਾਰ ਸਕਸੈਨਾ ਵੀ ਮੌਜੂਦ ਸਨ ।
ਲਾਂਚ ਕਰਨ ਤੋਂ ਬਾਦ ਸਮਾਗਮ ਵਿੱਚ ਬੋਲਦਿਆਂ ਮੰਤਰੀ ਨੇ ਕਿਹਾ ਕਿ ਇਹ ਕਦਮ ਪ੍ਰਧਾਨ ਮੰਤਰੀ ਦੀ ਕਿਸਾਨਾਂ ਦੀ ਆਮਦਨ ਵਧਾਉਣ ਦੀ ਦ੍ਰਿਸ਼ਟੀ ਨਾਲ ਮੇਲ ਖਾਂਦਾ ਹੈ । ਉਹਨਾ ਕਿਹਾ ਕਿ ਇਹ ਕਦਮ ਪੇਂਡੂ ਅਰਥਚਾਰੇ ਦੇ ਸੁਧਾਰਾਂ ਲਈ ਯਤਨਾ ਦੇ ਇਕ ਹਿਸੇ ਵਜੋਂ ਇਥੋ ਤੱਕ ਜਾ ਸਕਦਾ ਹੈ ਕਿ ਲੋਕ ਸ਼ਹਿਰਾਂ ਤੋਂ ਵਾਪਸ ਪਿੰਡਾਂ ਵੱਲ ਪ੍ਰਵਾਸ ਕਰਨਾ ਸ਼ੁਰੂ ਕਰ ਦੇਣ । ਉਹਨਾ ਕਿਹਾ ਕਿ ਇਸ ਪੇਂਟ ਦੀ ਇਮਲਸ਼ਨ ਲਈ ਕੀਮਤ 225 ਰੁਪਏ ਪ੍ਰਤੀ ਲੀਟਰ ਅਤੇ ਡਿਸਟੈਂਪਰ ਲਈ 120 ਰੁਪਏ ਪ੍ਰਤੀ ਲੀਟਰ ਰੱਖੀ ਗਈ ਹੈ ਜੋ ਵੱਡੀਆਂ ਪੇਂਟ ਕੰਪਨੀਆਂ ਵੱਲੋਂ ਕੀਮਤਾਂ ਤੋਂ ਅੱਧੀ ਹੈ । ਸਰਕਾਰ ਦੇ ਰੋਲ ਬਾਰੇ ਦਸਦਿਆਂ ਉਹਨਾ ਕਿਹਾ ਕਿ ਸਰਕਾਰ ਕੇਵਲ ਸਹੂਲਤ ਦੇਣ ਵਾਲੀ ਹੈ I ਪੇਂਟ ਨੂੰ ਪੇਸ਼ੇਵਰ ਢੰਗ ਨਾਲ ਬਾਜਾਰ ਵਿੱਚ ਉਤਾਰਿਆਂ ਜਾਵੇਗਾ ਅਤੇ ਦੇਸ਼ ਦੇ ਸਾਰਿਆਂ ਹਿਸਿਆਂ ਵਿੱਚ ਪਹੁੰਚਾਇਆ ਜਾਵੇਗਾ ।
ਖਾਦੀ ਪ੍ਰਾਕ੍ਰਿਤਿਕ ਪੇਂਟ ਦੋ ਕਿਸਮਾਂ ਵਿਚ ਉਪਲਬਧ ਹੈ-ਡਿਸਟੈਂਪਰ ਪੇਂਟ ਅਤੇ ਪਲਾਸਟਿਕ ਇਮਲਸ਼ਨ ਪੇਂਟ । ਇਸ ਪ੍ਰਾਜੈਕਟ ਦੀ ਧਾਰਨਾ ਕੇ.ਵੀ.ਆਈ.ਸੀ. ਨੇ ਮਾਰਚ 2020 ਵਿੱਚ ਤਿਆਰ ਕੀਤੀ ਸੀ ਅਤੇ ਬਾਦ ਵਿੱਚ ਜੈਪੁਰ ਦੇ ਕੁਮਰੱਪਾ ਨੈਸ਼ਨਲ ਹੈਂਡਮੇਡ ਪੇਪਰ ਸੰਸਥਾ (ਕੇ.ਵੀ.ਆਈ.ਸੀ. ਇਕਾਈ) ਵਿੱਚ ਵਿਕਸਤ ਕੀਤਾ ਗਿਆ ।
ਇਹ ਪੇਂਟ ਭਾਰੀ ਧਾਤੂਆਂ ਜਿਵੇਂ ਸਿੱਕਾ,ਪਾਰਾ, ਕਰੋਮੀਅਮ, ਅਰਸਨਿਕ, ਕੈਡਮੀਮੀਅਮ ਤੇ ਹੋਰਨਾ ਤੋਂ ਮੁਕਤ ਹੈ ।ਇਹ ਸਥਾਨਿਕ ਨਿਰਮਾਣ ਨੂੰ ਹੁਲਾਰਾ ਦੇਵੇਗਾ ਅਤੇ ਤਕਨਾਲੋਜੀ ਤਬਦੀਲੀ ਰਾਹੀਂ ਟਿਕਾਉਣਯੋਗ ਸਥਾਨਿਕ ਰੋਜਗਾਰ ਪੈਦਾ ਕਰੇਗਾ । ਇਸ ਤਕਨਾਲੋਜੀ ਨਾਲ ਵਾਤਾਵਰਣ ਦੋਸਤਾਨਾ ਉਤਪਾਦਾਂ ਲਈ ਗਾਂ ਦੇ ਗੋਬਰ ਦੀ ਇੱਕ ਕੱਚੀ ਸਮੱਗਰੀ ਵਜੋਂ ਖਪਤ ਵਧੇਗੀ ਅਤੇ ਗਊਸ਼ਾਲਾ ਅਤੇ ਕਿਸਾਨਾਂ ਲਈ ਵਧੇਰੇ ਮਾਲੀਆ ਇਕੱਠਾ ਹੋਵੇਗਾ । ਗਾਂ ਦੇ ਗੋਬਰ ਦੀ ਵਰਤੋਂ ਵਾਤਾਵਰਣ ਨੂੰ ਸਾਫ ਬਣਾਏਗੀ ਅਤੇ ਨਾਲੀਆਂ ਦੇ ਬੰਦ ਹੋਣ ਨੂੰ ਰੋਕੇਗੀ ।
ਖਾਦੀ ਪ੍ਰਾਕ੍ਰਿਤਿਕ ਡਿਸਟੈਂਪਰ ਤੇ ਇਮਲਸ਼ਨ ਪੇਂਟ ਦਾ ਤਿੰਨ ਨਾਮੀ ਰਾਸ਼ਟਰੀ ਲੈਬਾਟਰੀਆਂ ਵਿੱਚ ਟੈਸਟ ਕੀਤਾ ਗਿਆ ਹੈ । ਇਹ ਲੈਬਾਟਰੀਆਂ ਹਨ ਨੈਸ਼ਨਲ ਟੈਸਟ ਹਾਊਸ ਮੁੰਬਈ, ਸ੍ਰੀਰਾਮ ਇੰਸਟੀਚਿਊਟ ਫਾਰ ਇੰਡਸਟਰੀਅਲ ਰਿਸਰਚ ਨਵੀ ਦਿੱਲੀ ਤੇ ਨੈਸ਼ਨਲ ਟੈਸਟ ਹਾਊਸ ਗਾਜ਼ੀਆਬਾਦ । ਖਾਦੀ ਪ੍ਰਾਕ੍ਰਿਤਿਕ ਇਮਲਸ਼ਨ ਪੇਂਟ ਬੀ.ਆਈ.ਐਸ. 15489:2013 ਤੇ ਮਾਣਕਾਂ ਅਨੁਸਾਰ ਹੈ ਜਦ ਕਿ ਖਾਦੀ ਪ੍ਰਾਕ੍ਰਿਤਿਕ ਡਿਸਟੈਂਪਰ ਬੀ.ਆਈ.ਐਸ. 428:2013 ਮਾਣਕਾਂ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ । ਇਸ ਪੇਂਟ ਨੇ ਵੱਖ ਵੱਖ ਟੈਸਟ ਪੈਮਾਨੇ ਜਿਵੇਂ ਪੇਂਟ ਦੀ ਵਰਤੋਂ, ਪਤਲਾ ਕਰਨ ਦੇ ਗੁਣ, ਸੁਕਣ ਦਾ ਸਮਾਂ ਅਤੇ ਫਿਨੀਸ਼ ਆਦਿ ਨੂੰ ਸਫਲਤਾਪੂਰਵਕ ਪਾਸ ਕੀਤਾ ਹੈ । ਇਹ ਚਾਰ ਘੰਟਿਆਂ ਤੋਂ ਘੱਟ ਸਮੇਂ ਵਿੱਚ ਸੁੱਕ ਜਾਂਦਾ ਹੈ ਅਤੇ ਬਹੁਤ ਮੁਲਾਇਮ ਤੇ ਇਕ ਸਾਰ ਫਿਨੀਸ਼ ਆਉਂਦੀ ਹੈ । ਇਸ ਪੇਂਟ ਦੀ ਵਰਤੋਂ ਘਰ ਤੇ ਅੰਦਰ ਅਤੇ ਬਾਹਰ ਵਾਲੀਆਂ ਦੀਵਾਰਾਂ ਤੇ ਕੀਤੀ ਜਾ ਸਕਦੀ ਹੈ ।ਦੋਨੋਂ ਡਿਸਟੈਂਪਰ ਅਤੇ ਇਮਲਸ਼ਨ ਪੇਂਟ ਚਿਟੇ ਅਧਾਰ ਰੰਗ ਵਿੱਚ ਉਪਲਭਦ ਹਨ ਅਤੇ ਇਸ ਵਿੱਚ ਰੰਗ ਮਿਲਾ ਕੇ ਕਿਸੇ ਵੀ ਰੰਗ ਲਈ ਵਿਕਸਤ ਕੀਤਾ ਜਾ ਸਕਦਾ ਹੈ ।
ਇਸ ਸਮਾਗਮ ਦੀ ਲਾਈਵ ਸਟਰੀਮ ਹੇਠ ਦਿੱਤੇ ਲਿੰਕ ਤੇ ਦੇਖੀ ਜਾ ਸਕਦੀ ਹੈ ।
https://youtu.be/4pAa0SqvTM0
ਬੀ.ਐਨ/ਐਮ.ਐਸ./ਐਮ.ਆਰ.
(Release ID: 1688048)
Visitor Counter : 245