ਰੱਖਿਆ ਮੰਤਰਾਲਾ

ਰੱਖਿਆ ਮੰਤਰਾਲੇ ਨੇ (1971 ਬੰਗਲਾਦੇਸ਼ ਮੁਕਤੀ ਜੰਗ) ਬਾਰੇ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ

Posted On: 11 JAN 2021 6:05PM by PIB Chandigarh

ਆਉਂਦੇ 2021 ਗਣਤੰਤਰ ਦਿਵਸ ਜਸ਼ਨਾਂ ਦੇ ਇੱਕ ਹਿੱਸੇ ਵਜੋਂ ਅਤੇ 1971 ਬੰਗਲਾਦੇਸ਼ ਮੁਕਤੀ ਜੰਗ ਦੇ 50 ਸਾਲਾਂ ਦੀ ਯਾਦ ਵਿੱਚ ਰੱਖਿਆ ਮੰਤਰਾਲੇ ਨੇ ਮਾਈਗੋਵ ਦੇ ਤਾਲਮੇਲ ਨਾਲ 11 ਜਨਵਰੀ ਤੋਂ 22 ਜਨਵਰੀ 2021 ਤੱਕ ਇੱਕ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ । ਇਸ ਕੁਇਜ਼ ਮੁਕਾਬਲੇ ਦਾ ਮਕਸਦ ਲੋਕਾਂ ਵਿੱਚ 1971 ਲੜਾਈ ਦੌਰਾਨ ਕੀਤੀਆਂ ਕੁਰਬਾਨੀਆਂ ਅਤੇ ਪ੍ਰਾਪਤ ਕੀਤੀ ਜਿੱਤ ਦੇ ਵੱਖ ਵੱਖ ਪਹਿਲੂਆਂ ਤੋਂ ਜਾਗਰੂਕ ਕਰਵਾਉਣਾ ਹੈ ।
10 ਨਗਦ ਇਨਾਮ ਰੱਖੇ ਗਏ ਹਨ । ਪਹਿਲਾ, ਦੂਜਾ ਅਤੇ ਤੀਜੇ ਇਨਾਮ ਤੋਂ ਇਲਾਵਾ 7 ਕੰਸੋਲੇਸ਼ਨ ਪੁਰਸਕਾਰ ਹੋਣਗੇ। ਵਿਸਥਾਰ ਹੇਠਾਂ ਹੈ ।
ਪਹਿਲਾ ਇਨਾਮ 25,000 ਰੁਪਏ
ਦੂਜਾ ਇਨਾਮ 15,000 ਰੁਪਏ
ਤੀਜਾ ਇਨਾਮ 10,000 ਰੁਪਏ
ਕੰਸੋਲੇਸ਼ਨ ਇਨਾਮ (7) ਹਰੇਕ 5,000 ਰੁਪਏ
14 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਭਾਰਤੀ ਨਾਗਰਿਕ ਇਸ ਕੁਇਜ਼ ਵਿੱਚ ਹਿੱਸਾ ਲੈ ਸਕਦੇ ਹਨ । ਇਹ ਕੁਇਜ਼ ਮਾਈਗੋਵ 

 

ਪੋਰਟਲ ਤੇ ਹੇਠਾਂ ਦਿੱਤੇ ਲਿੰਕ ਤੇ ਉਪਲਬੱਧ ਹੈ ।
:https://quiz.mygov.in/quiz 1971-bangladesh-liberation-war-quiz/  

 

ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਆਰ ਏ ਜੇ ਆਈ ਬੀ


(Release ID: 1687745) Visitor Counter : 181