ਨੀਤੀ ਆਯੋਗ
ਇਸਰੋ ਐੱਸਟੀਈਐੱਮ ਅਤੇ ਪੁਲਾੜ ਸਿਖਿਆ ਬਾਰੇ ਮਾਰਗਦਰਸ਼ਨ ਕਰਨ ਅਤੇ ਉਤਸ਼ਾਹਿਤ ਕਰਨ ਲਈ ਦੇਸ਼ ਭਰ ਵਿੱਚ 100 ਅਟਲ ਟਿੰਕਰਿੰਗ ਲੈਬਜ਼ ਨੂੰ ਅਪਣਾ
Posted On:
11 JAN 2021 3:58PM by PIB Chandigarh
ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਇੱਕ ਦਿਲਚਸਪ ਔਨਲਾਈਨ ਪ੍ਰੋਗਰਾਮ ਵਿੱਚ ਐਲਾਨ ਕੀਤਾ ਕਿ ਇਸਰੋ ਵਲੋਂ ਸਕੂਲ ਵਿਦਿਆਰਥੀਆਂ ਲਈ ਐੱਸਟੀਈਐੱਮ, ਪੁਲਾੜ ਸਿੱਖਿਆ ਅਤੇ ਪੁਲਾੜ ਤਕਨਾਲੋਜੀ ਨਾਲ ਸਬੰਧਤ ਨਵੀਨਤਾ ਦੇ ਖੇਤਰ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਰ ਵਿੱਚ 100 ਅਟਲ ਟਿੰਕਰਿੰਗ ਲੈਬਜ਼ ਨੂੰ ਅਪਣਾਇਆ ਜਾਏਗਾ।
ਨੀਤੀ ਆਯੋਗ ਦੇ ਉਪ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਇੱਕ ਵਿਸ਼ੇਸ਼ ਸੰਦੇਸ਼ ਰਾਹੀਂ ਇਸ ਵਰਚੁਅਲ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਂ ਬਹੁਤ ਖੁਸ਼ ਹਾਂ ਕਿ ਭਾਰਤ ਸਰਕਾਰ ਦੇ ਵਿਭਿੰਨ ਵਿਭਾਗ ਅਤੇ ਮੰਤਰਾਲੇ ‘ਆਤਮਨਿਰਭਰ ਭਾਰਤ ’ਬਣਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕਰ ਰਹੇ ਹਨ। NITI ਆਯੋਗ ਅਤੇ ਭਾਰਤੀ ਪੁਲਾੜ ਖੋਜ ਸੰਗਠਨ ਦਾ ਸਹਿਯੋਗ ਇਸ ਤਰ੍ਹਾਂ ਦੇ ਯਤਨਾਂ ਦੀ ਇੱਕ ਪ੍ਰਮੁੱਖ ਉਦਾਹਰਣ ਹੈ। ਸਾਡੇ ਉਭਰ ਰਹੇ ਨੌਜਵਾਨ ਪੁਲਾੜ ਖੋਜਕਰਤਾਵਾਂ ਅਤੇ ਪੁਲਾੜ ਯਾਤਰੀਆਂ ਲਈ ਸਾਡੇ ਦੇਸ਼ ਦੇ ਸਰਬੋਤਮ ਦਿਮਾਗਾਂ ਤੋਂ ਇਹ ਸਿੱਖਣ ਦਾ ਅਤੇ ਆਪਣੇ ਸਕੂਲ, ਪਰਿਵਾਰਾਂ ਅਤੇ ਸਥਾਨਕ ਭਾਈਚਾਰਿਆਂ ਲਈ ਜੀਵਤ ਪ੍ਰੇਰਣਾ ਬਣਨ ਦਾ ਇੱਕ ਵਧੀਆ ਮੌਕਾ ਹੈ।”
ਇਸ ਮੌਕੇ ਇਸਰੋ ਦੇ ਚੇਅਰਮੈਨ ਡਾ. ਕੇ ਸਿਵਾਨ ਨੇ ਉਮੀਦ ਜ਼ਾਹਿਰ ਕੀਤੀ ਕਿ ਇਹ ਕਦਮ ਰਵਾਇਤੀ ਟ੍ਰੇਨਿੰਗ ਦੇ ਮੁਕਾਬਲੇ ਸਕੂਲੀ ਬੱਚਿਆਂ ਵਿੱਚ ਨਵੀਨਤਾ ਅਤੇ ਤਜ਼ਰਬੇਕਾਰ ਟ੍ਰੇਨਿੰਗ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਪ੍ਰੋਜੈਕਟ ਅਧਾਰਿਤ ਲਰਨਿੰਗ ਸਕੂਲ ਦੇ ਦਿਨਾਂ ਤੋਂ ਹੀ ਖੋਜ ਪ੍ਰਤੀ ਰਵੱਈਏ ਨੂੰ ਉਤਸ਼ਾਹਿਤ ਕਰੇਗੀ। ਅੱਜ ਪੂਰੇ ਦੇਸ਼ ਵਿੱਚ ਇਸਰੋ ਦੀ ਮੌਜੂਦਗੀ ਦੇ ਅਨੁਸਾਰ ਭੂਗੋਲਿਕ ਤੌਰ ‘ਤੇ ਵੰਡੇ ਗਏ 100 ATLs ਨੂੰ ਅਪਣਾਉਣ ਦੇ ਨਾਲ, ਇਹ ਸੰਗਠਨ, ਵਿਦਿਆਰਥੀਆਂ ਦੇ ਪੁਲਾੜ ਬਾਰੇ ਸੁਪਨਿਆਂ ਦੀ ਪਾਲਣਾ ਕਰਨ ਲਈ ਉਨ੍ਹਾਂ ਨੂੰ ਆਪਣੇ ਨਾਲ ਜੋੜਨ ਲਈ, 'ਆਤਮਨਿਰਭਰ ਭਾਰਤ' ਦੇ ਹਿੱਸੇ ਵਜੋਂ ਇੱਕ ਛੋਟਾ ਜਿਹਾ ਕਦਮ ਚੁੱਕ ਰਿਹਾ ਹੈ। ਇਸਰੋ ਕੇਂਦਰਾਂ ਦੇ ਵਿਗਿਆਨੀ ਅਤੇ ਇੰਜੀਨੀਅਰ, ਸਮਰੱਥਾ ਨਿਰਮਾਣ ਪ੍ਰੋਗਰਾਮ ਦਫਤਰ, ਇਸਰੋ ਹੈੱਡਕੁਆਰਟਰ ਦੇ ਨਜ਼ਦੀਕੀ ਤਾਲਮੇਲ ਵਿੱਚ, ਇਨ੍ਹਾਂ ਏਟੀਐੱਲਜ਼ ਵਿੱਚ ਪ੍ਰਯੋਗ ਕਰਨ, ਦਿਮਾਗੀ ਵਿਚਾਰਾਂ ਅਤੇ ਸਪੇਸ ਦੀਆਂ ਗਤੀਵਿਧੀਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਬੱਚਿਆਂ ਦਾ ਸਕ੍ਰਿਆ ਮਾਰਗਦਰਸ਼ਨ ਕਰਨ ਦੇ ਨਾਲ ਨਾਲ ਅਧਿਆਪਕਾਂ ਨਾਲ ਵੀ ਗਲਬਾਤ ਕਰਨਗੇ। ਡਾ. ਸਿਵਾਨ ਨੇ ਇਨ੍ਹਾਂ ਅਟਲ ਟਿੰਕਰਿੰਗ ਲੈਬਜ਼ ਨਾਲ ਜੁੜੇ ਵਿਦਿਆਰਥੀਆਂ ਨੂੰ ਸ੍ਰੀਹਰਿਕੋਟਾ ਤੋਂ ਲਾਂਚ ਨੂੰ ਵੇਖਣ ਲਈ, ਲਾਂਚ ਦੇ ਸਮੇਂ ਇੱਕ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।
ਇੱਕ ਅਟਲ ਟਿੰਕਰਿੰਗ ਲੈਬ ਇੱਕ ਮੇਕਰਸਪੇਸ ਪ੍ਰਦਾਨ ਕਰਦੀ ਹੈ ਜਿਥੇ ਨੌਜਵਾਨ ਦਿਮਾਗ ਆਪਣੇ ਵਿਚਾਰਾਂ ਨੂੰ ਖੁਦ ਆਪਣੇ ਆਪ, ਆਪਣੇ ਢੰਗ ਨਾਲ ਰੂਪਮਾਨ ਕਰ ਸਕਦੇ ਹਨ; ਅਤੇ ਨਵੀਨਤਾ ਦੇ ਹੁਨਰ ਸਿੱਖ ਸਕਦੇ ਹਨ। ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ, ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਅਯੋਗ ਨੇ ਹੁਣ ਤੱਕ ਦੇਸ਼ ਭਰ ਵਿੱਚ 7000 ਤੋਂ ਵੱਧ ਏਟੀਐੱਲ ਸਥਾਪਿਤ ਕੀਤੇ ਹਨ, ਅਤੇ ਗ੍ਰੇਡ VI ਤੋਂ ਬਾਰ੍ਹਵੀਂ ਤੱਕ ਦੇ 3 ਮਿਲੀਅਨ ਤੋਂ ਵੱਧ ਵਿਦਿਆਰਥੀਆਂ ਨੂੰ ਸਮੱਸਿਆ ਹੱਲ ਕਰਨ, ਟਿੰਕਰਿੰਗ ਅਤੇ ਨਵੀਨਤਾਕਾਰੀ ਮਾਨਸਿਕਤਾ ਪ੍ਰਾਪਤ ਕਰਨ ਦੇ ਯੋਗ ਬਣਾਇਆ ਗਿਆ ਹੈ। ਇਸ ਸਹਿਯੋਗ ਦੇ ਜ਼ਰੀਏ ਇਸਰੋ ਵਲੋਂ ਪੁਲਾੜ ਨਾਲ ਸਬੰਧਤ ਟੈਕਨੋਲੌਜੀਆਂ ਸਮੇਤ 21ਵੀਂ ਸਦੀ ਦੀਆਂ ਅਤਿ ਆਧੁਨਿਕ ਕਟਿੰਗ-ਐੱਜ ਟੈਕਨੋਲੌਜੀਆਂ ਸਬੰਧੀ ਵਿਦਿਆਰਥੀਆਂ ਲਈ ਕੋਚਿੰਗ ਅਤੇ ਮਾਰਗਦਰਸ਼ਨ ਦੀ ਸਹੂਲਤ ਦਿੱਤੀ ਜਾਵੇਗੀ। ਵਿਦਿਆਰਥੀ ਨਾ ਸਿਰਫ ਸਿਧਾਂਤਕ, ਬਲਕਿ ਸਟੈਮ (STEM) ਅਤੇ ਪੁਲਾੜ ਸਿੱਖਿਆ ਨਾਲ ਜੁੜੇ ਸੰਕਲਪਾਂ ਜਿਵੇਂ ਇਲੈਕਟ੍ਰੋਨਿਕਸ, ਭੌਤਿਕ ਵਿਗਿਆਨ, ਓਪਟਿਕਸ, ਪੁਲਾੜ ਤਕਨਾਲੋਜੀ, ਪਦਾਰਥ ਵਿਗਿਆਨ ਅਤੇ ਹੋਰ ਵੀ ਬਹੁਤ ਸਾਰੇ ਬਾਰੇ ਵਿਹਾਰਕ ਅਤੇ ਕਾਰਜ-ਅਧਾਰਿਤ ਗਿਆਨ ਪ੍ਰਾਪਤ ਕਰਨਗੇ।
NITI ਆਯੋਗ ਦੇ CEO ਸ਼੍ਰੀ ਅਮਿਤਾਭ ਕਾਂਤ ਨੇ ਕਿਹਾ “ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਨੀਤੀ ਆਯੋਗ ਵਲੋਂ ISRO ਨਾਲ ਅਟਲ ਇਨੋਵੇਸ਼ਨ ਮਿਸ਼ਨ ਅਤੇ ਇਸ ਦੀਆਂ ਪਹਿਲਾਂ, ਜਿਵੇਂ ਕਿ ਏਆਰਆਈਐੱਸਈ (ARISE), ਅਟਲ ਇਨਕਿਊਬੇਸ਼ਨ ਸੈਂਟਰ, ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ, ਅਤੇ ਅਟਲ ਟਿੰਕਰਿੰਗ ਲੈਬਜ਼ ਜ਼ਰੀਏ ਪੁਲਾੜ ਤਕਨੀਕ ਵਿੱਚ ਅੱਗੇ ਵੱਧਣ ਲਈ ਸਹਿਯੋਗ ਕੀਤਾ ਜਾ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਸਾਡੇ ਭਵਿੱਖ ਦੇ ਪੁਲਾੜ ਵਿਗਿਆਨੀਆਂ ਦੀ ਪਰਵਰਿਸ਼ ਕਰਨ ਲਈ, ਇਸਰੋ ਆਪਣੇ ਖੇਤਰੀ ਖੋਜ ਕੇਂਦਰਾਂ ਦੇ ਸਹਿਯੋਗ ਨਾਲ 100 ਅਟਲ ਟਿੰਕਰਿੰਗ ਲੈਬਜ਼ ਨੂੰ ਅਪਣਾਅ ਰਿਹਾ ਹੈ, ਜਿੱਥੇ ਇਸਰੋ ਦੇ ਵਿਗਿਆਨੀ ਅਤੇ ਖੋਜਕਰਤਾ ਨਿੱਜੀ ਤੌਰ 'ਤੇ ਸਟੈਮ ਸਿੱਖਿਆ ਅਤੇ ਪੁਲਾੜ ਤਕਨਾਲੋਜੀ ਦੇ ਖੇਤਰ ਵਿੱਚ ਨੌਜਵਾਨ ਆਵਿਸ਼ਕਾਰਕਾਂ ਨੂੰ ਸੇਧ ਦੇਣਗੇ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਗੇ।”
ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ੍ਰੀ ਰਾਮਨਾਥਨ ਰਮਨਨ ਨੇ ਕਿਹਾ,“ਅਸੀਂ ਇਸ ਸਮੇਂ ਪੁਲਾੜ ਤਕਨਾਲੋਜੀ ਵਿੱਚ ਇੱਕ ਬਹੁਤ ਹੀ ਰੋਮਾਂਚਕ ਸਮੇਂ ‘ਚੋਂ ਗੁਜ਼ਰ ਰਹੇ ਹਾਂ। ਪਿਛਲੇ ਸਮੇਂ ਵਿੱਚ ਭਾਰਤ ਲਈ ਬਹੁਤ ਸਾਰੀਆਂ ਮਹੱਤਵਪੂਰਣ ਪ੍ਰਾਪਤੀਆਂ ਨਾਲ ਇਸਰੋ ਇਸ ਖੇਤਰ ਵਿੱਚ ਇੱਕ ਗਲੋਬਲ ਮੋਹਰੀ ਅਤੇ ਨਵੀਨਤਾਕਾਰੀ ਲੀਡਰ ਰਿਹਾ ਹੈ। ਹਾਲ ਹੀ ਵਿੱਚ ਇਸਰੋ ਨੇ ਸਟਾਰਟ-ਅੱਪਸ ਨੂੰ ਖੁਲ੍ਹ ਦੇ ਦਿੱਤੀ ਹੈ ਅਤੇ ਪ੍ਰਾਈਵੇਟ ਖਿਡਾਰੀ ਆ ਰਹੇ ਹਨ, ਅਤੇ ਪੁਲਾੜ ਉਦਯੋਗ ਦਾ ਭਵਿੱਖ ਬਹੁਤ ਹੀ ਆਸ਼ਾਵਾਦੀ ਹੈ। ਇਸਰੋ ਦੇ ਨਾਲ ਇਹ ਸਹਿਯੋਗ ਏਟੀਐੱਲ ਦੁਆਰਾ ਨੌਜਵਾਨ ਸਕੂਲੀ ਵਿਦਿਆਰਥੀਆਂ ਨੂੰ ਪੁਲਾੜ ਟੈਕਨੋਲੋਜੀ ਵਿੱਚ ਸਿੱਖਣ ਅਤੇ ਦੇਸ਼ ਲਈ ਨਵੀਨਤਾ ਦੇਣ ਦੇ ਅਵਸਰਾਂ ਵਿੱਚ ਭਾਰੀ ਉਤਸ਼ਾਹ ਵਧਾਏਗਾ।” ਉਨ੍ਹਾਂ ਅੱਗੇ ਕਿਹਾ “ਨਵੀਨਤਮ ਤਕਨਾਲੋਜੀ ਤੱਕ ਪਹੁੰਚ ਪ੍ਰਦਾਨ ਕਰਨਾ, ਨਾ ਸਿਰਫ ਐੱਨਈਪੀ 2020 ਦੇ ਸੰਕਲਪ ਨਾਲ ਮੇਲ ਖਾਂਦਾ ਹੈ, ਬਲਕਿ ਇਸ ਨਾਲ ਆਤਮਨਿਰਭਰ ਭਾਰਤ ਲਈ ਵੀ ਰਾਹ ਪੱਧਰਾ ਹੁੰਦਾ ਹੈ।”
ਅਟਲ ਇਨੋਵੇਸ਼ਨ ਮਿਸ਼ਨ ਨੇ ਇਸ ਤੋਂ ਪਹਿਲਾਂ ਭਾਰਤੀ ਐੱਮਐੱਸਐੱਮਈਜ਼ ਅਤੇ ਸਟਾਰਟ-ਅੱਪਸ ਵਿੱਚ ਕਾਰਜਸ਼ੀਲ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਚਾਰ ਹੋਰ ਮੰਤਰਾਲਿਆਂ ਦੇ ਨਾਲ ਮਿਲ ਕੇ ਆਤਮਨਿਰਭਰ ਭਾਰਤ ARISE-ANIC ਪਹਿਲ ਲਈ ਇਸਰੋ ਨਾਲ ਸਹਿਯੋਗ ਕੀਤਾ ਸੀ।
********
ਡੀਐੱਸ / ਏਕੇਜੇ
(Release ID: 1687744)
Visitor Counter : 271