ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਵੈਟਰਨ ਪੱਤਰਕਾਰ ਸ਼੍ਰੀ ਤੁਰਲਾਪਤਿ ਕੁਟੁੰਬਾ ਰਾਓ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

Posted On: 11 JAN 2021 9:58AM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਵੈਟਰਨ ਪੱਤਰਕਾਰ ਸ਼੍ਰੀ ਤੁਰਲਾਪਤਿ ਕੁਟੁੰਬਾ ਰਾਓ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ ਹੈ। ਉਪ ਰਾਸ਼ਟਰਪਤੀ ਦਾ ਸੋਗ ਸੰਦੇਸ਼ ਨਿਮਨਲਿਖਤ ਹੈ:

 “ਮੈਂ ਵੈਟਰਨ ਪੱਤਰਕਾਰ ਸ਼੍ਰੀ ਤੁਰਲਾਪਤਿ ਕੁਟੁੰਬਾ ਰਾਓ ਦੇ ਅਕਾਲ ਚਲਾਣੇ ਬਾਰੇ ਜਾਣ ਕੇ ਬਹੁਤ ਦੁਖੀ ਹਾਂ।

ਮੇਰਾ ਸ਼੍ਰੀ ਰਾਓ ਦੇ ਨਾਲ ਲੰਬੇ ਸਮੇਂ ਤੋਂ ਸੰਪਰਕ ਰਿਹਾ ਹੈ। ਉਹ ਇੱਕ ਬਹੁਪੱਖੀ ਸ਼ਖਸੀਅਤ ਸਨ ਅਤੇ ਆਪਣੇ ਆਪ ਵਿੱਚ ਇੱਕ ਸੰਸਥਾ ਸਨ। ਉਹ ਇੱਕ ਸੁਤੰਤਰਤਾ ਸੈਨਾਨੀ, ਸੋਸ਼ਲ ਵਰਕਰ, ਲੇਖਕ, ਪ੍ਰਸਿੱਧ ਪੱਤਰਕਾਰ ਅਤੇ ਇੱਕ ਮਹਾਨ ਇਨਸਾਨ ਸਨ।

ਪਦਮ ਸ੍ਰੀ ਪੁਰਸਕਰ ਨਾਲ ਸਨਮਾਨਿਤ ਸ਼੍ਰੀ ਰਾਓ ਨੇ ਉਨ੍ਹਾਂ ਦਿਨਾਂ ਤੋਂ ਹੀ ਸਾਰੇ ਖੇਤਰਾਂ ਵਿੱਚ ਉੱਚ ਨੈਤਿਕ ਮਿਆਰਾਂ ਅਤੇ ਕਦਰਾਂ ਕੀਮਤਾਂ ਨੂੰ ਬਣਾਈ ਰੱਖਿਆ ਜਦੋਂ ਉਹ ਆਂਧਰ ਕੇਸਰੀ ਸ਼੍ਰੀ ਤੰਗੂਟੁਰੀ ਪ੍ਰਕਾਸ਼ਮ ਪੰਤੁਲੁ ਦੇ ਨਿਜੀ ਸਕੱਤਰ ਸਨ।

ਵਿਜੈਵਾੜਾ ਦੀ ਆਪਣੀ ਹਾਲ ਹੀ ਦੀ ਯਾਤਰਾ ਦੇ ਦੌਰਾਨ ਸ਼੍ਰੀ ਰਾਓ ਨੇ ਮੈਨੂੰ ਸਵਰਣ ਭਾਰਤ ਟ੍ਰਸਟ ਵਿੱਚ ਬੁਲਾਇਆ ਸੀ ਜਿੱਥੇ ਮੈਂ ਠਹਿਰਿਆ ਸੀ। ਸ਼੍ਰੀ ਰਾਓ ਦੇ ਨਾਲ ਵਿਵਿਧ ਵਿਸ਼ਿਆਂ ‘ਤੇ ਮੇਰੀ ਜੀਵੰਤ ਚਰਚਾ ਹੋਈ ਅਤੇ ਉਹ ਹਮੇਸ਼ਾ ਦੀ ਤਰ੍ਹਾਂ ਬਹੁਤ ਊਰਜਾਵਾਨ ਅਤੇ ਉਤਸਾਹੀ ਦਿਖ ਰਹੇ ਸਨ।

ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਤੋਂ ਮੈਨੂੰ ਇੱਕ ਵੱਡਾ ਸਦਮਾ ਲਗਿਆ ਹੈ। ਅਸੀਂ ਉਨ੍ਹਾਂ ਦੁਆਰਾ ਦਿਖਾਏ ਗਏ ਮਾਰਗ ਦਾ ਅਨੁਸਰਣ ਕਰਕੇ ਅਤੇ ਉਨ੍ਹਾਂ ਦੁਆਰਾ ਨਿਰਧਾਰਿਤ ਉੱਚ ਮਿਆਰਾਂ ‘ਤੇ ਅਮਲ ਕਰਦੇ ਹੋਏ ਉਨ੍ਹਾਂ ਨੂੰ ਸਭ ਤੋਂ ਚੰਗੀ ਸ਼ਰਧਾਂਜਲੀ ਦੇ ਸਕਦੇ ਹਾਂ।

ਮੈਂ ਦੁਖੀ ਪਰਿਵਾਰ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਾਰੇ ਪੈਰੋਕਾਰਾਂ ਦੇ ਪ੍ਰਤੀ ਆਪਣੀਆਂ ਹਾਰਦਿਕ ਸੰਵੇਦਨਾਵਾਂ ਵਿਅਕਤ ਕਰਦਾ ਹਾਂ। ਓਮ ਸ਼ਾਂਤੀ!

***

ਐੱਮਐੱਸ/ਆਰਕੇ/ਡੀਪੀ


(Release ID: 1687685) ਵਿਜ਼ੀਟਰ ਕਾਊਂਟਰ : 156