ਸੂਚਨਾ ਤੇ ਪ੍ਰਸਾਰਣ ਮੰਤਰਾਲਾ
51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਲਈ ‘ਫ਼ੋਕਸ ’ਚ ਦੇਸ਼’ – ਬੰਗਲਾਦੇਸ਼
Posted On:
11 JAN 2021 1:09PM by PIB Chandigarh
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਨੇ ਕੱਲ੍ਹ ਇਸ ਸੰਸਕਰਣ ਦੇ ‘ਫ਼ੋਕਸ ’ਚ ਦੇਸ਼’ ਦਾ ਐਲਾਨ ਕਰ ਦਿੱਤਾ ਹੈ। 51ਵੇਂ ਇੱਫੀ ਲਈ ‘ਫ਼ੋਕਸ ’ਚ ਦੇਸ਼’ ਬੰਗਲਾਦੇਸ਼ ਹੈ।
‘ਫ਼ੋਕਸ ’ਚ ਦੇਸ਼’ ਇੱਕ ਅਜਿਹਾ ਖ਼ਾਸ ਹਿੱਸਾ ਹੈ, ਜਿਸ ਵਿੱਚ ਉਸ ਦੇਸ਼ ਦੀਆਂ ਸ਼ਾਨਦਾਰ ਖ਼ੂਬੀਆਂ ਤੇ ਯੋਗਦਾਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ। 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਇਸ ਹਿੱਸਾ ’ਚ ਚਾਰ ਫ਼ਿਲਮਾਂ ਦਿਖਾਈਆਂ ਜਾਣਗੀਆਂ:
1. ਜੀਬੋਨਧੂਲੀ, ਦੁਆਰਾ ਤਨਵੀਰ ਮੋਕੰਮਲ

2. ਮੇਘਮੱਲਾਰ, ਦੁਆਰਾ ਜ਼ਹੀਦੁਰ ਰਹੀਮ ਅੰਜਾਨ


3. ਅੰਡਰ ਕੰਸਟ੍ਰਕਸ਼ਨ, ਦੁਆਰਾ ਰੁਬਾਈਅਤ ਹੋਸੈਨ

-
ਸਿੰਸੀਅਰਲੀ ਯੂਅਰਜ਼, ਢਾਕਾ, ਦੁਆਰਾ ਨੁਹਾਸ਼ ਹੁਮਾਯੂੰ, ਸੱਯਦ ਅਹਿਮਦ ਸ਼ਾੱਕੀ, ਰਾਹਤ ਰਹਿਮਾਨ ਜੁਆਏ, ਐੱਮਡੀ ਰਬੀਉਲ ਆਲਮ, ਗੋਲਾਮ ਕਿਬਰੀਆ ਫ਼ਾਰੂਕੀ, ਮੀਰ ਮੁਕੱਰਮ ਹੁਸੈਨ, ਤਨਵੀਰ ਅਹਿਸਾਨ, ਮਹਿਮੂਦੁਲ ਇਸਲਾਮ, ਅਬਦੁੱਲ੍ਹਾ ਅਲ ਨੂਰ, ਕ੍ਰਿਸ਼ੇਂਦੂ ਚੱਟੋਪਾਧਿਆਇ, ਸੱਯਦ ਸਾਲੇਹ ਅਹਿਮਦ ਸੋਭਾਨ

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਬਾਰੇ:
1952 ਵਿੱਚ ਸਥਾਪਿਤ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਏਸ਼ੀਆ ਵਿੱਚ ਸਭ ਤੋਂ ਮਹੱਤਵਪੂਰਨ ਫਿਲਮ ਫੈਸਟੀਵਲਾਂ ਵਿੱਚੋਂ ਇੱਕ ਹੈ। ਹਰ ਸਾਲ ਹੋਣ ਵਾਲਾ ਇਹ ਸਮਾਗਮ ਇਸ ਬਾਰ ਗੋਆ ਵਿੱਚ ਹੋ ਰਿਹਾ ਹੈ। ਇਸਦਾ ਉਦੇਸ਼ ਉੱਤਮ ਫਿਲਮ ਕਲਾ ਦੇ ਪਸਾਰ ਲਈ ਦੁਨੀਆ ਦੇ ਫਿਲਮ ਉਦਯੋਗ ਨੂੰ ਇੱਕ ਸਮਾਨ ਪਲੈਟਫਾਰਮ ਉਪਲੱਬਧ ਕਰਾਉਣਾ, ਵਿਭਿੰਨ ਦੇਸ਼ਾਂ ਦੀਆਂ ਫਿਲਮ ਸੰਸਕ੍ਰਿਤੀਆਂ ਨੂੰ ਉਨ੍ਹਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਲੋਕਾਚਾਰ ਦੇ ਸੰਦਰਭ ਵਿੱਚ ਸਮਝਣ ਅਤੇ ਸ਼ਲਾਘਾ ਕਰਨ ਵਿੱਚ ਯੋਗਦਾਨ ਅਤੇ ਦੁਨੀਆ ਦੇ ਲੋਕਾਂ ਵਿਚਕਾਰ ਦੋਸਤਾਨਾ ਭਾਵਨਾ ਅਤੇ ਸਹਿਯੋਗ ਨੂੰ ਪ੍ਰੋਤਸਾਹਨ ਦੇਣਾ ਹੈ। ਇਸ ਫੈਸਟੀਵਲ ਨੂੰ ਸੰਯੁਕਤ ਰੂਪ ਨਾਲ ਫਿਲਮ ਫੈਸਟੀਵਲ ਡਾਇਰੈਕਟਰੋਟ (ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤਹਿਤ) ਅਤੇ ਗੋਆ ਰਾਜ ਸਰਕਾਰ ਦੁਆਰਾ ਆਯੋਜਿਤ ਕੀਤਾ ਗਿਆ ਹੈ।
ਇਸ ਫੈਸਟੀਵਲ ਦਾ 51ਵਾਂ ਐਡੀਸ਼ਨ 16 ਤੋਂ 24 ਜਨਵਰੀ, 2021 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।
****
ਸੌਰਭ ਸਿੰਘ
(Release ID: 1687610)