ਸੂਚਨਾ ਤੇ ਪ੍ਰਸਾਰਣ ਮੰਤਰਾਲਾ
51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਨੇ ਓਟੀਟੀ ਪਲੈਟਫਾਰਮ ਲਈ ਪ੍ਰੋਗਰਾਮਾਂ ਦਾ ਐਲਾਨ ਕੀਤਾ
ਓਟੀਟੀ ਪਲੈਟਫਾਰਮ ਦੇਖ ਸਕਣਗੇ ਮਾਸਟਰ ਕਲਾਸ, ਸੰਵਾਦ ਸੈਸ਼ਨ, ਸਿੱਧਾ ਪ੍ਰਸਾਰਣ, ਸਕ੍ਰੀਨਿੰਗ, ਕਿਊ ਐਂਡ ਏ ਸੈਸ਼ਨ ਅਤੇ ਫਿਲਮ ਸਲਾਘਾ ਸੈਸ਼ਨ ਦਾ ਵੀ ਹੋਵੇਗਾ ਆਯੋਜਨ
Posted On:
10 JAN 2021 5:59PM by PIB Chandigarh
ਏਸ਼ੀਆ ਦੇ ਸਭ ਤੋਂ ਪੁਰਾਣੇ ਅਤੇ ਭਾਰਤ ਦੇ ਸਭ ਤੋਂ ਵੱਡੇ ਫੈਸਟੀਵਲ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਐਡੀਸ਼ਨ ਨੇ ਕਈ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ ਜੋ ਫੈਸਟੀਵਲ ਦੌਰਾਨ ਓਟੀਟੀ ਪਲੈਟਫਾਰਮ ’ਤੇ ਪ੍ਰਦਰਸ਼ਿਤ ਕੀਤੇ ਜਾਣਗੇ। ਇੱਫੀ 16 ਜਨਵਰੀ ਤੋਂ 24 ਜਨਵਰੀ, 2021 ਤੱਕ ਗੋਆ ਵਿੱਚ ਆਯੋਜਿਤ ਹੋਣਾ ਹੈ।
ਮੌਜੂਦਾ ਜਾਰੀ ਮਹਾਮਾਰੀ ਦੇ ਦੌਰ ਨੂੰ ਦੇਖਦੇ ਹੋਏ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਪਹਿਲੀ ਵਾਰ ‘ਹਾਈਬ੍ਰਿਡ’ ਫਿਲਮ ਫੈਸਟੀਵਲ ਦਾ ਆਯੋਜਨ ਕਰ ਰਿਹਾ ਹੈ। ਇਸ ਸਾਲ ਇੱਫੀ ਆਪਣੇ ਦਰਸ਼ਕਾਂ ਲਈ ਕੁਝ ਪ੍ਰੋਗਰਾਮ ਓਟੀਟੀ ਪਲੈਟਫਾਰਮ ’ਤੇ ਆਯੋਜਿਤ ਕਰੇਗਾ।
ਮੁੱਖ ਗੱਲਾਂ:
• ਪੁਰਾਣੀਆਂ ਫਿਲਮਾਂ
1. ਪੈਡਰੋ ਅਲਮੋਡੋਵਰ
ਲਾਈਵ ਫਲੈਸ਼। ਬੈਡ ਐਜੂਕੇਸ਼ਨ। ਵਾਲਵਰ
2. ਰੁਬੇਨ ਆਸਟਲੰਡ
ਦ ਸਕਵਾਇਰ। ਫੋਰਸ ਮਾਜੇਰ
• ਮਾਸਟਰਕਲਾਸ
ਸ਼੍ਰੀ ਸ਼ੇਖਰ ਕਪੂਰ, ਸ਼੍ਰੀ ਪ੍ਰਿਯਦਰਸ਼ਨ, ਸ਼੍ਰੀ ਪੇਰੀ ਲੈਂਗ, ਸ਼੍ਰੀ ਸੁਭਾਸ਼ ਘਈ, ਤਨਵੀਰ ਮੋਕੰਮਲ
• ਸੰਵਾਦ ਸੈਸ਼ਨ
ਸ਼੍ਰੀ ਰਿਕੀ ਕੇਜ, ਸ਼੍ਰੀ ਰਾਹੁਲ ਰਵੇਲ, ਮਧੁਰ ਭੰਡਾਰਕਰ, ਸ਼੍ਰੀ ਪਾਬਲੋ ਸੇਸਰ, ਸ਼੍ਰੀ ਅਬੂ ਬਕਰ ਸ਼ੌਕੀ, ਸ਼੍ਰੀ ਪ੍ਰਸੂਨ ਜੋਸ਼, ਸ਼੍ਰੀ ਜੌਨ ਮੈਥਯੂ ਮੈਥਨ, ਸ੍ਰੀਮਤੀ ਅੰਜਲੀ ਮੈਨਨ, ਸ਼੍ਰੀ ਆਦਿੱਤਿਆ ਧਰ, ਸ਼੍ਰੀ ਪ੍ਰਸੰਨਾ ਵਿਥਾਨੇਜ, ਸ਼੍ਰੀ ਹਰਿਹਰਨ, ਸ਼੍ਰੀ ਵਿਕਰਮ ਘੋਸ਼, ਸ੍ਰੀਮਤੀ ਅਨੁਪਮਾ ਚੋਪੜਾ, ਸ਼੍ਰੀ ਸੁਨੀਲ ਦੋਸ਼ੀ, ਸ਼੍ਰੀ ਡੋਮਿਨਿਕ ਸੰਗਮਾ, ਸ਼੍ਰੀ ਸੁਨੀਲ ਟੰਡਨ।
• ਓਟੀਟੀ ਪਲੈਟਫਾਰਮ ’ਤੇ ਵਿਸ਼ਵ ਦੀਆਂ ਕੁਝ ਪੈਨੋਰਮਾ ਫਿਲਮਾਂ
• ਉਦਘਾਟਨ ਅਤੇ ਸਮਾਪਨ ਸਮਾਰੋਹ ਦਾ ਸਿੱਧ ਪ੍ਰਸਾਰਣ
• ਕਿਊਐਂਡਏ ਸੈਸ਼ਨ
• ਫਿਲਮ ਸ਼ਲਾਘਾ ਸੈਸ਼ਨ
ਪ੍ਰੋ. ਮਜਹਰ ਕਾਮਰਾਨ, ਪ੍ਰੋ. ਮਧੂ ਅਪਸਰਾ, ਪ੍ਰੋ. ਪੰਕਜ ਸਕਸੈਨਾ ਦੁਆਰਾ ਐੱਫਟੀਆਈਆਈ
• ਮਿਡ ਫੈਸਟ ਫਿਲਮ-ਵਰਲਡ ਪ੍ਰੀਮੀਅਰ
ਮੇਹਰੂਨਿਸਾ
ਇੱਫੀ ਵੈੱਬਸਾਈਟ : https://iffigoa.org/
ਇੱਫੀ ਦੇ ਸੋਸ਼ਲ ਮੀਡੀਆ ਹੈਂਡਲ:
• ਇੰਸਟਾਗ੍ਰਾਮ https://instagram.com/iffigoa?igshid=1t51o4714uzle
• ਟਵਿੱਟਰ- https://twitter.com/iffigoa?s=21
https://twitter.com/PIB_panaji
• ਫੇਸਬੁੱਕ- https://www.facebook.com/IFFIGoa/
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਬਾਰੇ:
1952 ਵਿੱਚ ਸਥਾਪਿਤ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਏਸ਼ੀਆ ਵਿੱਚ ਸਭ ਤੋਂ ਮਹੱਤਵਪੂਰਨ ਫਿਲਮ ਫੈਸਟੀਵਲਾਂ ਵਿੱਚੋਂ ਇੱਕ ਹੈ। ਹਰ ਸਾਲ ਹੋਣ ਵਾਲਾ ਇਹ ਸਮਾਗਮ ਇਸ ਬਾਰ ਗੋਆ ਵਿੱਚ ਹੋ ਰਿਹਾ ਹੈ। ਇਸਦਾ ਉਦੇਸ਼ ਉੱਤਮ ਫਿਲਮ ਕਲਾ ਦੇ ਪਸਾਰ ਲਈ ਦੁਨੀਆ ਦੇ ਫਿਲਮ ਉਦਯੋਗ ਨੂੰ ਇੱਕ ਸਮਾਨ ਪਲੈਟਫਾਰਮ ਉਪਲੱਬਧ ਕਰਾਉਣਾ, ਵਿਭਿੰਨ ਦੇਸ਼ਾਂ ਦੀਆਂ ਫਿਲਮ ਸੰਸਕ੍ਰਿਤੀਆਂ ਨੂੰ ਉਨ੍ਹਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਲੋਕਾਚਾਰ ਦੇ ਸੰਦਰਭ ਵਿੱਚ ਸਮਝਣ ਅਤੇ ਸ਼ਲਾਘਾ ਕਰਨ ਵਿੱਚ ਯੋਗਦਾਨ ਅਤੇ ਦੁਨੀਆ ਦੇ ਲੋਕਾਂ ਵਿਚਕਾਰ ਦੋਸਤਾਨਾ ਭਾਵਨਾ ਅਤੇ ਸਹਿਯੋਗ ਨੂੰ ਪ੍ਰੋਤਸਾਹਨ ਦੇਣਾ ਹੈ। ਇਸ ਫੈਸਟੀਵਲ ਨੂੰ ਸੰਯੁਕਤ ਰੂਪ ਨਾਲ ਫਿਲਮ ਫੈਸਟੀਵਲ ਡਾਇਰੈਕਟਰੋਟ (ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤਹਿਤ) ਅਤੇ ਗੋਆ ਰਾਜ ਸਰਕਾਰ ਦੁਆਰਾ ਆਯੋਜਿਤ ਕੀਤਾ ਗਿਆ ਹੈ।
*****
ਸੌਰਭ ਸਿੰਘ
(Release ID: 1687563)
Visitor Counter : 216