ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 12 ਜਨਵਰੀ ਨੂੰ ਦੂਸਰੇ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਨਗੇ

Posted On: 10 JAN 2021 12:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਜਨਵਰੀ, 2021 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫ਼ਰਸਿੰਗ ਰਾਹੀਂ ਦੂਸਰੇ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਨਗੇ। ਇਸ ਮੇਲੇ ਦੇ ਰਾਸ਼ਟਰੀ ਜੇਤੂ ਵੀ ਇਸ ਸਮਾਰੋਹ ਦੌਰਾਨ ਆਪਣੇ ਵਿਚਾਰ ਪ੍ਰਗਟਾਉਣਗੇ। ਲੋਕ ਸਭਾ ਦੇ ਸਪੀਕਰਕੇਂਦਰੀ ਸਿੱਖਿਆ ਮੰਤਰੀ ਤੇ ਕੇਂਦਰੀ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਵੀ ਇਸ ਮੌਕੇ ਮੌਜੂਦ ਰਹਿਣਗੇ।

 

ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ

 

ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ (ਐੱਨਵਾਈਪੀਐੱਫ) 18 ਤੋਂ 25 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਦੀ ਆਵਾਜ਼ ਸੁਣਨ ਲਈ ਹੈਜਿਨ੍ਹਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਹੈ ਤੇ ਉਹ ਆਉਂਦੇ ਸਾਲਾਂ ਦੌਰਾਨ ਜਨ ਸੇਵਾਵਾਂ ਸਮੇਤ ਵਿਭਿੰਨ ਕਰੀਅਰਜ਼ ਅਪਣਾਉਣਗੇ। ਐੱਨਵਾਈਪੀਐੱਫ 31 ਦਸੰਬਰ, 2017 ਨੂੰ ਪ੍ਰਧਾਨ ਮੰਤਰੀ ਦੁਆਰਾ ਆਪਣੇ ਮਨ ਕੀ ਬਾਤ’ ਸੰਬੋਧਨ ਚ ਦਿੱਤੇ ਵਿਚਾਰ ਉੱਤੇ ਅਧਾਰਿਤ ਹੈ। ਉਸ ਵਿਚਾਰ ਤੋਂ ਪ੍ਰੇਰਿਤ ਹੋ ਕੇ ਪਹਿਲੇ ਐੱਨਵਾਈਪੀਐੱਫ ਦਾ ਆਯੋਜਨ 12 ਜਨਵਰੀ ਤੋਂ ਲੈ ਕੇ 27 ਜਨਵਰੀ, 2019 ਤੱਕ ਨਵੇਂਭਾਰਤ ਦੀ ਆਵਾਜ਼ ਬਣੋ ਤੇ ਸਮਾਧਾਨ ਲੱਭੋ ਤੇ ਨੀਤੀ ਵਿੱਚ ਯੋਗਦਾਨ ਪਾਓ’ ਵਿਸ਼ੇ ਨਾਲ ਕੀਤਾ ਗਿਆ ਸੀ। ਉਸ ਪ੍ਰੋਗਰਾਮ ਵਿੱਚ ਕੁੱਲ 88,000 ਨੌਜਵਾਨਾਂ ਨੇ ਹਿੱਸਾ ਲਿਆ ਸੀ।

 

ਦੂਸਰਾ ਐੱਨਵਾਈਪੀਐੱਫ 23 ਦਸੰਬਰ, 2020 ਨੂੰ ਵਰਚੁਅਲ ਵਿਧੀ ਰਾਹੀਂ ਸ਼ੁਰੂ ਹੋਇਆ ਸੀ। ਸਮੁੱਚੇ ਦੇਸ਼ ਦੇ 2.34 ਲੱਖ ਨੌਜਵਾਨਾਂ ਨੇ ਪਹਿਲੇ ਪੜਾਅ ਚ ਹਿੱਸਾ ਲਿਆ ਸੀ। ਉਸ ਤੋਂ ਬਾਅਦ ਤੋਂ ਜਨਵਰੀ, 2021 ਤੱਕ ਵਰਚੁਅਲ ਵਿਧੀ ਰਾਹੀਂ ਰਾਜ ਯੁਵਾ ਸੰਸਦਾਂ ਦਾ ਆਯੋਜਨ ਕੀਤਾ ਗਿਆ ਸੀ। ਦੂਸਰੇ ਐੱਨਵਾਈਪੀਐੱਫ ਦੇ ਫ਼ਾਈਨਲਜ਼ 11 ਜਨਵਰੀ, 2021 ਨੂੰ ਸੰਸਦ ਦੇ ਕੇਂਦਰੀ ਹਾਲ ਚ ਆਯੋਜਿਤ ਹੋਣਗੇ।  29 ਰਾਸ਼ਟਰੀ ਜੇਤੂਆਂ ਨੂੰ ਸੁਸ਼੍ਰੀ ਰੂਪਾ ਗਾਂਗੁਲੀਐੱਮਪੀਰਾਜ ਸਭਾਸ਼੍ਰੀ ਪ੍ਰਵੇਸ਼ ਸਾਹਿਬ ਸਿੰਘਐੱਮਪੀਲੋਕ ਸਭਾਸ਼੍ਰੀ ਪ੍ਰਫ਼ੁਲ ਕੇਟਕਰਉੱਘੇ ਪੱਤਰਕਾਰ ਉੱਤੇ ਅਧਾਰਿਤ ਰਾਸ਼ਟਰੀ ਜਿਊਰੀ ਸਾਹਮਣੇ ਬੋਲਣ ਦਾ ਮੌਕਾ ਮਿਲੇਗਾ। ਚੋਟੀ ਦੇ ਤਿੰਨ ਜੇਤੂਆਂ ਨੂੰ 12 ਜਨਵਰੀ ਨੂੰ ਸਮਾਪਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਸਾਹਮਣੇ ਬੋਲਣ ਦਾ ਮੌਕਾ ਮਿਲੇਗਾ।

 

ਨੈਸ਼ਨਲ ਯੂਥ ਫੈਸਟੀਵਲ

 

ਨੈਸ਼ਨਲ ਯੂਥ ਫੈਸਟੀਵਲ (ਐੱਨਵਾਈਐੱਫ) ਹਰ ਸਾਲ 12 ਤੋਂ 16 ਜਨਵਰੀ ਨੂੰ ਮਨਾਇਆ ਜਾਂਦਾ ਹੈ।  12 ਜਨਵਰੀ ਨੂੰ ਸੁਆਮੀ ਵਿਵੇਕਾਨੰਦ ਦੀ ਜਯੰਤੀ ਹੁੰਦੀ ਹੈ ਤੇ ਇਸ ਨੂੰ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਰ੍ਹੇਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ (ਐੱਨਵਾਈਪੀਐੱਫ) ਵੀ ਨੈਸ਼ਨਲ ਯੂਥ ਫੈਸਟੀਵਲ ਦੇ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।

 

ਨੈਸ਼ਨਲ ਯੂਥ ਫੈਸਟੀਵਲ ਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਨੂੰ ਆਪਣੀਆਂ ਪ੍ਰਤਿਭਾਵਾਂ ਪ੍ਰਦਰਸ਼ਿਤ ਕਰਨ ਲਈ ਇਕੱਠੇ ਕਰਨਾਇੱਕ ਨਿੱਕਾਭਾਰਤ ਸਿਰਜ ਕੇ ਉਨ੍ਹਾਂ ਨੂੰ ਇੱਕ ਖੇਤਰ ਮੁਹੱਈਆ ਕਰਵਾਉਣਾ ਹੈਜਿੱਥੇ ਨੌਜਵਾਨ ਰਸਮੀ ਤੇ ਰਸਮੀ ਸਥਾਪਨਾਵਾਂ ਵਿੱਚ ਰਹਿੰਦਿਆਂ ਆਪਸ ਵਿੱਚ ਗੱਲਬਾਤ ਕਰ ਸਕਣ ਤੇ ਸਮਾਜਕ ਤੇ ਸੱਭਿਆਚਾਰਕ ਵਿਲੱਖਣਤਾਵਾਂ ਦਾ ਅਦਾਨਪ੍ਰਦਾਨ ਕਰ ਸਕਣ। ਇਹ ਰਾਸ਼ਟਰੀ ਅਖੰਡਤਾਫਿਰਕੂ ਇੱਕਸੁਰਤਾ ਦੀ ਭਾਵਨਾਭਾਈਚਾਰਾਹੌਸਲਾ ਤੇ ਅਦਭੁਤ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਹੈ। ਬੁਨਿਆਦੀ ਉਦੇਸ਼ ਭਾਵਨਾਤੱਤਸਾਰ ਤੇ ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਧਾਰਨਾ ਦਾ ਪ੍ਰਚਾਰ ਕਰਨਾ ਹੈ।

 

ਕੋਵਿਡ–19 ਕਾਰਨ ਨੈਸ਼ਨਲ ਯੂਥ ਫੈਸਟੀਵਲ ਵਰਚੁਅਲ ਵਿਧੀ ਰਾਹੀਂ ਆਯੋਜਿਤ ਕੀਤਾ ਜਾ ਰਿਹਾ ਹੈ। ‘YUVAAH – ਉਤਸਵ ਨਏ ਭਾਰਤ ਕਾ’ ਇਸ ਵਰ੍ਹੇ ਦੇ ਮੇਲੇ ਦਾ ਵਿਸ਼ਾ ਹੈਜੋ ਇਹ ਸੁਝਾਉਂਦਾ ਹੈ ਕਿ – ਨੌਜਵਾਨ ਨਵੇਂਭਾਰਤ ਦੇ ਜਸ਼ਨਾਂ ਨੂੰ ਜੀਵੰਤ ਕਰ ਦਿੰਦੇ ਹਨ।  24ਵੇਂ ਨੈਸ਼ਨਲ ਯੂਥ ਫੈਸਟੀਵਲ ਦਾ ਉਦਘਾਟਨੀ ਸਮਾਰੋਹ ਤੇ ਦੂਸਰੇ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ਸਮਾਪਨ ਸਮਾਰੋਹ 12 ਜਨਵਰੀ, 2021 ਨੂੰ ਸੰਸਦ ਦੇ ਕੇਂਦਰੀ ਹਾਲ ਵਿੱਚ ਹੋਵੇਗਾ।  24ਵੇਂ ਨੈਸ਼ਨਲ ਯੂਥ ਫੈਸਟੀਵਲ’ ਦਾ ਸਮਾਪਨ ਸਮਾਰੋਹ 16 ਜਨਵਰੀ, 2021 ਨੂੰ ਨਵੀਂ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਚ ਹੋਵੇਗਾ।

 

******

 

ਡੀਐੱਸ/ਐੱਸਐੱਚ(Release ID: 1687425) Visitor Counter : 137