ਵਣਜ ਤੇ ਉਦਯੋਗ ਮੰਤਰਾਲਾ

ਡਬਲਯੂ ਟੀ ਓ ਵਿੱਚ ਭਾਰਤ ਦੀ 7ਵੀਂ ਵਪਾਰ ਨੀਤੀ ਦੀ ਸਮੀਖਿਆ
ਡਬਲਯੂ ਟੀ ਓ ਮੈਂਬਰਾਂ ਨੇ 2015 ਤੋਂ ਭਾਰਤ ਦੇ ਵਪਾਰ ਅਤੇ ਆਰਥਿਕ ਵਾਤਾਵਰਣ ਨੂੰ ਸੁਧਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ

Posted On: 08 JAN 2021 5:53PM by PIB Chandigarh

ਭਾਰਤ ਦਾ 7ਵਾਂ ਵਪਾਰ ਨੀਤੀ ਜਾਇਜ਼ਾ (ਪੀ ਪੀ ਆਰ) ਦਾ ਦੂਜਾ ਅਤੇ ਅੰਤਿਮ ਸੈਸ਼ਨ ਅੱਜ 08 ਜਨਵਰੀ 2021 ਨੂੰ ਜਨੇਵਾ ਵਿੱਚ ਵਿਸ਼ਵ ਵਪਾਰ ਸੰਸਥਾ ਵਿੱਚ ਮੁਕੰਮਲ ਹੋ ਗਿਆ ਡੀ ਪੀ ਆਰ ਡਬਲਯੂ ਟੀ ਦੇ ਨਿਗਰਾਨੀ ਕਾਰਜਾਂ ਦਾ ਇੱਕ ਮਹੱਤਵਪੂਰਨ ਢੰਗ ਹੈ , ਜਿਸ ਵਿੱਚ ਮੈਂਬਰ ਦੇਸ਼ਾਂ ਦੇ ਵਪਾਰ ਅਤੇ ਸੰਬੰਧਿਤ ਨੀਤੀਆਂ ਦਾ ਡਬਲਯੂ ਟੀ ਵੱਲੋਂ ਮੁਲਾਂਕਣ ਕੀਤਾ ਜਾਂਦਾ ਹੈ , ਜਿਸ ਦਾ ਮੰਤਵ ਡਬਲਯੂ ਟੀ ਨਿਯਮਾਂ ਦੀ ਪਾਲਣਾ ਕਰਕੇ ਯੋਗਦਾਨ ਪਾਉਣਾ ਹੁੰਦਾ ਹੈ ਜਦਕਿ ਇਸ ਜਾਇਜ਼ੇ ਤਹਿਤ ਰਚਨਾਤਮਕ ਫੀਡਬੈਕ ਮੈਂਬਰ ਨੂੰ ਮੁਹੱਈਆ ਕਰਨੀ ਹੁੰਦੀ ਹੈ
ਭਾਰਤ ਦੇ ਸਰਕਾਰੀ ਵਫ਼ਦ ਦੀ ਟੀ ਪੀ ਆਰ ਲਈ ਅਗਵਾਈ ਵਣਜ ਸਕੱਤਰ ਡਾਕਟਰ ਅਨੂਪ ਵਧਾਵਨ ਨੇ ਕੀਤੀ ਡਬਲਯੂ ਟੀ ਮੈਂਬਰਸਿ਼ਪ ਵਿੱਚ ਅੱਜ ਆਪਣੇ ਸਮਾਪਤੀ ਬਿਆਨ ਵਿੱਚ ਵਣਜ ਸਕੱਤਰ ਨੇ 06 ਜਨਵਰੀ 2021 ਨੂੰ ਭਾਰਤ ਦੇ ਪਹਿਲੇ ਟੀ ਪੀ ਆਰ ਸੈਸ਼ਨ ਦੌਰਾਨ ਮੈਂਬਰਾਂ ਵੱਲੋਂ ਉਠਾਏ ਗਏ ਮੁੱਦਿਆਂ ਦੇ ਪ੍ਰਭਾਵਸ਼ਾਲੀ ਜਵਾਬ ਦਿੱਤੇ ਅਤੇ ਉਹਨਾਂ ਨੇ ਡਬਲਯੂ ਟੀ ਮੈਂਬਰਾਂ ਵੱਲੋਂ ਭਾਰਤ ਦੇ ਵਿਸ਼ਵ ਵਪਾਰ ਦੇ ਨਾਲ ਨਾਲ ਬਹੁਪੱਖੀ ਵਪਾਰ ਸਿਸਟਮ ਵਿੱਚ ਪਾਏ ਯੋਗਦਾਨ ਲਈ ਦੇਸ਼ ਨੂੰ ਦਿੱਤੇ ਮਹੱਤਵ ਦੀ ਸ਼ਲਾਘਾ ਵੀ ਕੀਤੀ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਅਭਿਆਸ ਵਿੱਚ 1,050 ਤੋਂ ਜਿ਼ਆਦਾ ਸਵਾਲ ਪੁੱਛੇ ਗਏ ਇਸ ਦੇ ਨਾਲ ਹੀ ਟੀ ਪੀ ਆਰ ਮੀਟਿੰਗ ਦੌਰਾਨ ਮੈਂਬਰ ਦੇਸ਼ਾਂ ਵੱਲੋਂ 53 ਦਖ਼ਲ ਵੀ ਦਿੱਤੇ ਗਏ
ਵਣਜ ਸਕੱਤਰ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸੁਧਾਰ ਇੱਕ ਲਗਾਤਾਰ ਤੇ ਚੱਲਦੀ ਰਹਿਣ ਵਾਲੀ ਪ੍ਰਕਿਰਿਆ ਹੈ ਅਤੇ ਭਾਰਤ ਸਰਕਾਰ ਭਾਰਤ ਨੂੰ ਵਿਸ਼ਵ ਲਈ ਇੱਕ ਆਕਰਸਿ਼ਤ ਵਪਾਰ ਤੇ ਨਿਵੇਸ਼ ਭਾਈਵਾਲ ਬਣਾਉਣ ਦੇ ਰਸਤੇ ਤੇ ਚੱਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਭਾਰਤ ਵਿਸ਼ਵ ਨਾਲ ਆਪਣੇ ਉਪਲਬੱਧ ਮੌਕਿਆਂ ਦੀ ਵਰਤੋਂ ਕਰਕੇ ਵਧੇਰੇ ਆਰਥਿਕ ਤੇ ਵਪਾਰਕ ਸੰਪਰਕ ਜੋੜਨ ਲਈ ਕੋਸਿ਼ਸ਼ਾਂ ਕਰ ਰਿਹਾ ਹੈ
ਵਪਾਰ ਸਕੱਤਰ ਨੇ ਕਿਹਾ ਕਿ ਚਾਲੂ ਮਹਾਮਾਰੀ ਨੇ ਖੁਰਾਕ ਅਤੇ ਰੋਜ਼ੀ ਰੋਟੀ ਦੀ ਸੁਰੱਖਿਆ ਦੇ ਮਹੱਤਵ ਨੂੰ ਇੱਕ ਵਾਰ ਫੇਰ ਅੱਗੇ ਲੈ ਆਉਂਦਾ ਹੈ ਅਤੇ ਉਹਨਾਂ ਨੇ ਖੁਰਾਕ ਸੁਰੱਖਿਆ ਲਈ ਪਬਲਿਕ ਸਟਾਕ ਹੋਲਡਿੰਗ (ਪੀ ਐੱਸ ਐੱਚ) ਲਈ ਪੱਕਾ ਹੱਲ ਲੱਭਣ ਲਈ ਮੈਂਬਰਸਿ਼ਪ ਨੂੰ ਅਪੀਲ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਕੋਲ ਇੱਕ ਸਥਿਰ ਵਾਤਾਵਰਣ ਨੀਤੀ ਹੈ , ਜੋ ਡਬਲਯੂ ਟੀ ਦੀ ਵਚਨਬੱਧਤਾ ਤੋਂ ਘੱਟ ਲਾਗੂ ਹੋਣ ਵਾਲੀਆਂ ਦਰਾਂ ਨੂੰ ਵਿਚਾਰਦੀ ਹੈ ਭਾਰਤ ਦੇ ਵਪਾਰਕ ਜਾਂਚ ਉਪਾਵਾਂ ਨੂੰ ਪਾਰਦਰਸ਼ੀ ਢੰਗ ਅਤੇ ਡਬਲਯੂ ਟੀ ਦੇ ਨਿਯਮਾਂ ਅਨੁਸਾਰ ਕਰਨ ਤੇ ਜ਼ੋਰ ਦਿੰਦਿਆਂ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਦੀਆਂ ਬਰਾਮਦਾਂ ਇਹਨਾਂ ਉਪਾਵਾਂ ਦਾ ਇੱਕ ਬਹੁਤ ਛੋਟਾ ਹਿੱਸਾ ਹਨ ਵਣਜ ਸਕੱਤਰ ਨੇ ਭਾਰਤ ਦੀ ਸਮੀਖਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਹ ਉਹਨਾਂ ਵੱਲੋਂ ਭਾਰਤ ਨਾਲ ਵਪਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਦਿਖਾਈ ਦਿਲਚਸਪੀ ਦਾ ਸੰਕੇਤ ਹੈ ਉਹਨਾਂ ਨੇ ਖਾਸ ਤੌਰ ਤੇ ਭਾਰਤ ਦੇ ਅਗਾਂਹ ਵੱਧ ਕੇ ਡਬਲਯੂ ਟੀ ਲਈ ਕੀਤੇ ਯਤਨਾਂ ਦੇ ਨਾਲ ਨਾਲ ਭਾਰਤ ਦੇ ਬਹੁਤ ਲਿਬਰਲ ਡਿਊਟੀ ਫਰੀ ਟੈਰਿਫ ਪ੍ਰੈਫਰੈਂਸ ਸਕੀਮ ਦੀ ਪ੍ਰਸ਼ੰਸਾ ਕਰਨ ਲਈ ਐੱਲ ਡੀ ਸੀ ਮੈਂਬਰਾਂ ਦਾ ਧੰਨਵਾਦ ਕੀਤਾ ਭਾਰਤ ਦੀ ਬਹੁਪੱਖੀ ਵਪਾਰ ਪ੍ਰਣਾਲੀ ਅਤੇ ਅੰਤਰਰਾਸ਼ਟਰੀ ਲੋਕਾਂ ਲਈ ਸਕਾਰਾਤਮਕ ਯੋਗਦਾਨ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਉਹਨਾਂ ਨੇ ਮੈਂਬਰਸਿ਼ਪ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਭਾਰਤ ਸਮੁੱਚੇ ਘਰੇਲੂ ਵਪਾਰ ਵਾਤਾਵਰਣ ਨੂੰ ਸੁਖਾਲੇ ਅਤੇ ਠੀਕ ਕਰਨ ਲਈ ਵਚਨਬੱਧ ਹੈ , ਕਿਉਂਕਿ ਉਸ ਦਾ ਟੀਚਾ ਵਰਲਡ ਬੈਂਕ ਦੀ ਡੂਇੰਗ ਬਿਜਨੇਸ ਰਿਪੋਰਟ ਦੇ ਚੋਟੀ ਦੇ 50 ਦੇਸ਼ਾਂ ਵਿੱਚ ਆਉਣ ਦਾ ਹੈ ਭਾਰਤ ਦੀ ਟੀ ਪੀ ਆਰ ਦੇ ਵਿਚਾਰ ਵਟਾਂਦਰੇ ਵਿੱਚ ਥਾਈਲੈਂਡ ਦੇ ਰਾਜਦੂਤ ਮਿਸ ਸੁਨੰਤਾਕੰਗਵਾਲਕੁਲਕੀਜ ਨੇ ਆਪਣੇ ਸਮਾਪਤੀ ਸ਼ਬਦਾਂ ਵਿੱਚ ਇਸ ਪਾਰਦਰਸ਼ੀ ਅਭਿਆਸ ਲਈ ਭਾਰਤ ਦੀ ਵਚਨਬੱਧਤਾ ਅਤੇ ਯਤਨਾਂ ਦੀ ਸ਼ਲਾਘਾ ਕੀਤੀ ਉਹਨਾਂ ਨੇ ਇਹ ਵੀ ਨੋਟ ਕੀਤਾ ਕਿ ਡਬਲਯੂ ਟੀ ਮੈਂਬਰਸਿ਼ਪ ਵੱਲੋਂ ਭਾਰਤ ਦੀ ਸਮੀਖਿਆ ਲਈ ਦਿਲਚਸਪੀ ਦਿਖਾਈ ਗਈ ਹੈ ਅਤੇ ਉਹਨਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਵੱਡੀ ਪੱਧਰ ਤੇ ਆਰਥਿਕ ਮੁੱਦਿਆਂ ਬਾਰੇ ਭਾਰਤ ਵੱਲੋਂ ਚੁੱਕੇ ਕਦਮਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਭਾਰਤ ਵੱਲੋਂ ਵਸਤਾਂ ਅਤੇ ਸੇਵਾਵਾਂ ਟੈਕਸ ਦੇ ਰੂਪ ਵਿੱਚ ਮਾਰਗ ਤੋੜ ਸਟਰਕਚਰਲ ਸੁਧਾਰ ਲਿਆਉਣ ਲਈ ਸਮੀਖਿਆ ਦੌਰਾਨ ਪ੍ਰਸ਼ੰਸਾ ਕੀਤੀ ਗਈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਡਬਲਯੂ ਟੀ ਦੇ ਵਪਾਰ ਸੁਵਿਧਾ ਸਮਝੌਤੇ ਨੂੰ ਲਾਗੂ ਕਰਨ ਅਤੇ ਦੇਸ਼ ਵਿੱਚ ਈਜ਼ ਆਫ ਡੂਇੰਗ ਬਿਜਨੇਸ ਨੂੰ ਵਧਾਉਣ ਲਈ ਕੀਤੇ ਯੋਗਦਾਨ ਦਾ ਜਿ਼ਕਰ ਕੀਤਾ ਅਤੇ ਉਹਨਾਂ ਨੇ ਸਰਹੱਦੋਂ ਪਾਰ ਵਪਾਰ ਲਈ ਭਾਰਤ ਦੀ ਰੈਕਿੰਗ ਵਿੱਚ ਹੋਏ ਸੁਧਾਰ ਨੂੰ ਦੇਖਦਿਆਂ ਕਿਹਾ ਕਿ ਇਹ ਡੂਇੰਗ ਬਿਜਨੇਸ ਰਿਪੋਰਟ ਤਹਿਤ ਇੱਕ ਸੰਕੇਤ ਹੈ ਉਹਨਾਂ ਨੇ ਇਹ ਨੋਟ ਕੀਤਾ ਕਿ ਇਹ ਭਾਰਤ ਵੱਲੋਂ ਆਪਣੀ ਐੱਫ ਡੀ ਆਈ ਨੀਤੀਆਂ ਵਿੱਚ ਖੁੱਲਾਪਣ ਅਤੇ ਭਾਰਤ ਵੱਲੋਂ ਕੌਮੀ ਬੌਧਿਕ ਸੰਪਦਾ ਅਧਿਕਾਰ ਨੀਤੀ 2016 ਲਈ ਚੁੱਕੇ ਗਏ ਕਦਮਾਂ ਦੀ ਡਬਲਯੂ ਟੀ ਮੈਂਬਰਸਿ਼ਪ ਨੇ ਸ਼ਲਾਘਾ ਕੀਤੀ ਹੈ
ਡਬਲਯੂ ਟੀ ਦੀ ਟੀ ਪੀ ਆਰ ਸੰਸਥਾ ਦੇ ਚੇਅਰਪਰਸਨ ਵੱਲੋਂ ਸਮਾਪਤੀ ਸ਼ਬਦਾਂ ਨਾਲ ਇਹ ਮੀਟਿੰਗ ਖ਼ਤਮ ਹੋਈ ਚੇਅਰਮੈਨ ਰਾਜਦੂਤ ਹਾਰਾਲਡ ਐੱਸਪੀਲੁੰਡ ਨੇ ਭਾਰਤ ਨੂੰ ਸਮੀਖਿਆ ਦੌਰਾਨ ਮਜ਼ਬੂਤ ਆਰਥਿਕ ਵਾਧੇ ਲਈ ਵਧਾਈ ਦਿੱਤੀ ਅਤੇ ਟੀ ਪੀ ਆਰ ਅਭਿਆਸ ਦੌਰਾਨ ਭਾਰਤ ਦੇ ਸਹਿਯੋਗ ਨੂੰ ਸਹਿਲਾਇਆ

 

ਵਾਈ ਬੀ / ਐੱਸ ਐੱਸ
 (Release ID: 1687158) Visitor Counter : 7