ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਫਰਮ ਦੀ ਮੰਗ ਅਨੁਸਾਰ ਸੀਐਸਡੀ ਤੋਂ ਚੀਜ਼ਾਂ ਖਰੀਦਣ ਲਈ ਇਕ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ

Posted On: 08 JAN 2021 1:10PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਸੀਐਸਡੀ ਕੰਟੀਨਜ਼ ਤੋਂ ਫਰਮ ਡਿਮਾਂਡ (ਏਐਫਡੀ) ਦੇ ਅਨੁਸਾਰ ਵਸਤਾਂ ਦੀ ਖਰੀਦ ਲਈ ਆਨਲਾਈਨ ਪੋਰਟਲ https://afd.csdindia.gov.in/ ਦੀ ਸ਼ੁਰੂਆਤ ਕੀਤੀ। ਇਸ ਆਨਲਾਈਨ ਪੋਰਟਲ ਦੀ ਸ਼ੁਰੂਆਤ ਦਾ ਉਦੇਸ਼ ਲਗਭਗ 45 ਲੱਖ ਸੀਐਸਡੀ ਲਾਭਪਾਤਰੀਆਂ, ਜਿਸ ਵਿੱਚ ਹਥਿਆਰਬੰਦ ਫੋਰਸਿਜ਼ ਦੇ ਕਰਮਚਾਰੀਆਂ ਅਤੇ ਹਥਿਆਰਬੰਦ ਫੋਰਸਿਜ਼ ਦੇ  ਸੇਵਾ-ਮੁਕਤ ਵਿਅਕਤੀਆਂ ਸਮੇਤ ਸਿਵਲਿਅਨ ਡਿਫੈਂਸ ਦੇ ਕਰਮਚਾਰੀਆਂ ਨੂੰ ਏਐਫਡੀ -1 ਦੀਆਂ ਚੀਜ਼ਾਂ ਨੂੰ ਆਪਣੇ ਘਰ  ਲਈ ਲੋੜੀਦੇਂ ਸਾਜ਼ੋ- ਸਾਮਾਨ   (ਜਿਵੇਂ ਕਿ ਕਾਰਾਂ, ਮੋਟਰਸਾਈਕਲਾਂ, ਵਾਸ਼ਿੰਗ ਮਸ਼ੀਨ, ਟੀਵੀ, ਫਰਿੱਜਾਂ ਆਦਿ) ਖਰੀਦਣ ਦੇ ਯੋਗ ਬਣਾਉਣਾ ਹੈ।

ਇਸ ਪੋਰਟਲ ਦੇ ਉਦਘਾਟਨ ਦੀ ਸ਼ਲਾਘਾ ਕਰਦਿਆਂ, ਰਕਸ਼ਾ ਮੰਤਰੀ ਨੇ ਸਾਰੇ ਜਵਾਨਾਂ ਅਤੇ ਆਰਮਡ ਫੋਰਸਿਜ਼ ਦੇ ਅਧਿਕਾਰੀਆਂ ਅਤੇ ਵੈਟਰਨਜ਼ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਇਸ ਪ੍ਰੋਜੈਕਟ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ। ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਪ੍ਰਾਜੈਕਟ ਡਿਜੀਟਲ ਇੰਡੀਆ ਦੇ ਵਿਜ਼ਨ ਨਾਲ ਮੇਲ ਖਾਂਦਾ ਹੈ, ਜਿਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੁਰੂ ਕੀਤਾ ਹੈ।

 ਇਹ ਸਮਾਗਮ ਨਵੀਂ ਦਿੱਲੀ ਵਿਚ ਆਯੋਜਿਤ ਕੀਤਾ ਗਿਆ ਸੀ । ਕਾਰਾਂ ਅਤੇ ਮੋਟਰਸਾਈਕਲਾਂ ਦੀ ਸਪੁਰਦਗੀ ਦਾ ਸਿੱਧਾ ਪ੍ਰਸਾਰਣ ਮੁੰਬਈ, ਨਵੀਂ ਦਿੱਲੀ, ਅਹਿਮਦਾਬਾਦ ਅਤੇ ਜੈਪੁਰ ਤੋਂ ਕੀਤਾ ਗਿਆ ਸੀ, ਜਿਨ੍ਹਾਂ ਨੇ ਸੀਐਸਡੀ ਪੋਰਟਲ afd.csdindia.gov.in ਦੇ ਟਰਾਇਲ ਰਨ ਦੌਰਾਨ ਆਪਣੀ ਬੁਕਿੰਗ ਕੀਤੀ ਸੀ। ਪੋਰਟਲ ਨੂੰ ਹੁਣ ਰਸਮੀ ਤੌਰ 'ਤੇ ਲਾਂਚ ਕੀਤਾ ਗਿਆ ਹੈ ਅਤੇ ਤੇਜ਼ੀ ਨਾਲ ਖਰੀਦ ਦੀ ਸਹੂਲਤ ਮਿਲੇਗੀ । ਇਹ ਪੋਰਟਲ ਸਾਰੇ ਲਾਭਪਾਤਰੀਆਂ ਨੂੰ ਇੱਕ ਤੇਜ਼ ਅਤੇ ਮੁਸ਼ਕਲ ਮੁਕਤ ਤਜਰਬਾ ਪ੍ਰਦਾਨ ਕਰੇਗਾ।

 

ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਜਲ ਸੈਨਾ ਦੇ ਪ੍ਰਮੁੱਖ ਐਡਮਿਰਲ ਕਰਮਬੀਰ ਸਿੰਘ, ਏਅਰ ਸਟਾਫ ਦੇ ਚੀਫ ਏਅਰ ਮਾਰਸ਼ਲ ਆਰਕੇਐਸ ਭਦੌਰੀਆ ਅਤੇ ਰੱਖਿਆ ਸਕੱਤਰ ਡਾ: ਅਜੈ ਕੁਮਾਰ ਸਮੇਤ ਹੋਰ ਪਤਵੰਤੇ ਇਸ ਸਮਾਰੋਹ ਵਿੱਚ ਸ਼ਾਮਲ ਹੋਏ।

****

ਏਬੀਬੀ / ਨਾਮਪੀ / ਰਾਜੀਬ(Release ID: 1687134) Visitor Counter : 5