ਵਣਜ ਤੇ ਉਦਯੋਗ ਮੰਤਰਾਲਾ

ਅਪੀਡਾ ਅਤੇ ਭਾਰਤੀ ਦੂਤਘਰ ਨੇ ਗਵਾਂਢੀ ਸਾਰਕ ਦੇਸ਼ ਨੂੰ ਖੇਤੀ ਅਤੇ ਪ੍ਰਸੈਸਡ ਫੂਡ ਵਸਤਾਂ ਦੀ ਬਰਾਮਦ ਦੇ ਵਿਸਥਾਰ ਲਈ ਭੂਟਾਨ ਨਾਲ ਮਿਲ ਕੇ ਵਰਚੁਅਲ ਤੌਰ ਤੇ ਖਰੀਦਦਾਰ ਵਿਕਰੇਤਾ ਮੀਟਿੰਗ ਦਾ ਆਯੋਜਨ ਕੀਤਾ

Posted On: 08 JAN 2021 1:07PM by PIB Chandigarh

ਭਾਰਤ ਦੇ ਖੇਤੀ ਅਤੇ ਪ੍ਰੋਸੈਸਡ ਫੂਡ ਦੇ ਉਤਪਾਦਾਂ ਦੀ ਬਰਾਮਦ ਨੂੰ ਹੁਲਾਰਾ ਦੇਣ ਦੀ ਸੰਭਾਵਨਾ ਨਾਲ ਅਪੀਡਾ ਨੇ ਭੂਟਾਨ ਵਿਚ ਭਾਰਤੀ ਦੂਤਘਰ ਦੇ ਸਹਿਯੋਗ ਨਾਲ ਇਕ ਵਰਚੁਅਲ ਖਰੀਦਦਾਰ ਵਿਕਰੇਤਾ ਸੰਮੇਲਨ (ਬੀਐਸਐਮ) ਦਾ 7 ਜਨਵਰੀ, 2021 ਨੂੰ ਆਯੋਜਨ ਕੀਤਾ ਇਸ ਸੰਮੇਲਨ ਨੇ ਖੇਤੀ ਫੂਡ ਸੈਕਟਰ ਵਿਚ ਭਾਰਤ ਅਤੇ ਭੂਟਾਨ ਦਰਮਿਆਨ ਰਣਨੀਤਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸੰਬੰਧਤ ਸਰਕਾਰਾਂ ਅਤੇ ਵਪਾਰ ਦੇ ਮੁੱਖ ਹਿੱਤਧਾਰਕਾਂ ਨੂੰ ਇਕ ਸਾਂਝੇ ਪਲੇਟਫਾਰਮ ਤੇ ਇਕੱਠਾ ਕਰਨ ਦਾ ਕੰਮ ਕੀਤਾ

 

ਭੂਟਾਨ ਨਾਲ ਇਹ ਵਰਚੁਅਲ-ਬੀਐਸਐਮ ਅਪੀਡਾ ਵਲੋਂ ਵੱਖ-ਵੱਖ ਦੇਸ਼ਾਂ ਨਾਲ ਆਯੋਜਿਤ ਅਜਿਹੇ ਸਮਾਗਮਾਂ ਦੀ 15ਵੀਂ ਲਡ਼ੀ ਹੈ ਇਸ ਤੋਂ ਪਹਿਲਾਂ ਅਜਿਹਾ ਵਰਚੁਅਲ -ਬੀਐਸਐਮ ਸੰਯੁਕਤ ਅਰਬ ਅਮਾਰਾਤ (ਯੂਏਈ) ਨਾਲ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਕੁਵੈਤ, ਇੰਡੋਨੇਸ਼ੀਆ, ਸਵਿਟਜ਼ਰਲੈਂਡ, ਬੈਲਜੀਅਮ, ਈਰਾਨ, ਦੱਖਣੀ ਅਫਰੀਕਾ, ਜਰਮਨੀ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਥਾਈਲੈਂਡ ਅਤੇ ਓਮਾਨ ਵਿਖੇ ਇਹ ਸਮਾਗਮ ਕੀਤੇ ਗਏ ਸਨ

 

ਵਰਚੁਅਲ-ਬੀਐਸਐਮ ਦੌਰਾਨ ਖੇਤੀਬਾਡ਼ੀ ਅਤੇ ਵਣ ਮੰਤਰਾਲਾ ਦੀ ਫੂਡ ਕਾਰਪੋਰੇਸ਼ਨ ਆਫ ਭੂਟਾਨ ਲਿਮਟਿਡ (ਐਫਸੀਬੀਐਲ) ਅਤੇ ਭਾਰਤ ਤੋਂ ਵਪਾਰ ਐਸੋਸੀਏਸ਼ਨਾਂ (ਵੈਜੀਟੇਬਲਜ਼ ਐਂਡ ਫਰੂਟਸ ਐਕਸਪੋਰਟਰ ਐਸੋਸੀਏਸ਼ਨ (ਵਾਫਾ) ਆਲ ਇੰਡੀਆ ਫੂਡ ਪ੍ਰਸੈਸਰਜ਼ ਐਸੋਸੀਏਸ਼ਨ (ਏਆਈਐਫਪੀਏ), ਆਲ ਇੰਡੀਆ ਮੀਟ ਐਂਡ ਲਾਈਵ ਸਟਾਕ ਐਕਸਪੋਰਟਰਜ਼ ਐਸੋਸੀਏਸ਼ਨ (ਏਆਈਐਮਐਲਈਏ), ਦਿ ਰਾਈਸ ਐਕਪੋਰਟਰਜ਼ ਐਸੋਸੀਏਸ਼ਨ (ਟੀ ਆਰ ਈ ਏ) ਦੇ ਸਹਿਯੋਗ ਨਾਲ ਸੰਭਾਵਤ ਖੇਤੀ ਉਤਪਾਦਾਂ ਦੀ ਭੂਟਾਨ ਨੂੰ ਬਰਾਮਦ ਕਰਨ ਲਈ ਪੇਸ਼ਕਾਰੀਆਂ ਕੀਤੀਆਂ ਗਈਆਂ

 

ਵਰਚੁਅਲ-ਬੀਐਸਐਮ ਵਿਚ ਭੂਟਾਨ ਵਿਚ ਭਾਰਤੀ ਰਾਜਦੂਤ ਮਿਸ ਰੁਚਿਰਾ ਕੰਬੋਜ, ਅਪੀਡਾ ਦੇ ਚੇਅਰਮੈਨ ਡਾ. ਐਮ ਅੰਗਾਮੁੱਥੂ, ਖੇਤੀਬਾਡ਼ੀ ਅਤੇ ਜੰਗਲਾਤ ਮੰਤਰਾਲਾ, ਖੇਤੀਬਾਡ਼ੀ ਅਤੇ ਮਾਰਕੀਟਿੰਗ ਸਹਿਕਾਰਤਾ ਵਿਭਾਗ ਦੇ ਡਾਇਰੈਕਟਰ ਜਨਰਲ ਸ਼੍ਰੀ ਉਗਯੇਨ ਪਿੰਜੌਰ, ਈਓਆਈ ਥਿੰਪੂ ਫਰਸਟ ਸੈਕਟਰੀ (ਪੋਲੀਟਿਕਲ ਐਂਡ ਕਾਮਰਸ) ਮਿਸ ਐਨ ਹਾਓਕਿਪ, ਭੂਟਾਨ ਖੇਤੀਬਾਡ਼ੀ ਅਤੇ ਫੂਡ ਰੈਗੂਲੇਟਰੀ ਅਥਾਰਟੀ (ਬੀਏਐਫਆਰਏ) ਦੇ ਸ਼੍ਰੀ ਸੋਨਮ ਯੋਨਟਿਨ, ਐਫਸੀਬੀਐਲ ਦੇ ਸੀਈਓ ਸ਼੍ਰੀ ਨੈਤਨ ਵਾਂਗਚੁੱਕ ਅਤੇ ਅਪੀਡਾ ਅਤੇ ਭੂਟਾਨ ਵਿਚ ਭਾਰਤੀ ਦੂਤਘਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ

 

ਕੋਵਿਡ-19 ਮਹਾਮਾਰੀ ਦੇ ਚਲਦਿਆਂ ਜਾਹਰ ਤੌਰ ਤੇ, ਐਕਸਪੋਰਟ ਪ੍ਰਮੋਸ਼ਨ ਪ੍ਰੋਗਰਾਮ ਆਯੋਜਿਤ ਕਰਨਾ ਸੰਭਵ ਨਹੀਂ ਹੋ ਸਕਿਆ ਅਪੀਡਾ ਨੇ ਭਾਰਤ ਅਤੇ ਭੂਟਾਨ ਦੇ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਨੂੰ ਇਕ ਪਲੇਟਫਾਰਮ ਉਪਲਬਧ ਕਰਵਾ ਕੇ ਵਰਚੁਅਲ-ਬੀਐਸਐਮ ਆਯੋਜਿਤ ਕਰਨ ਵਿਚ ਲੀਡ ਹਾਸਿਲ ਕੀਤੀ ਹੈ

 

ਭਾਰਤ ਵਲੋਂ ਕੋਵਿਡ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਖੇਤੀਬਾਡ਼ੀ ਅਤੇ ਪ੍ਰੋਸੈਸਡ ਫੂਡ ਸੈਕਟਰ ਵਿਚ ਨਵੇਂ ਮੌਕਿਆਂ ਦੀ ਸਿਰਜਣਾ ਲਈ ਆਪਣੇ ਅਲਾਇੰਸ ਦਾ ਸਾਰਾ ਧਿਆਨ ਮੱਧ ਪੂਰਬ, ਸਾਰਕ, ਦੱਖਣ-ਪੂਰਬੀ ਏਸ਼ੀਆ ਅਤੇ ਭਾਰਤ ਦੇ ਪੱਛਮੀ ਵਪਾਰ ਭਾਈਵਾਲਾਂ ਵਲ ਮੋਡ਼ਿਆ ਗਿਆ ਹੈ

------------------------

ਵਾਈਬੀ ਐਸਐਸ



(Release ID: 1687129) Visitor Counter : 174