ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਆਈਆਈਟੀ ਦੇ ਦਾਖਲੇ ਲਈ 12 ਵੀਂ ਕਲਾਸ ਲਈ ਘੱਟੋ ਘੱਟ 75 ਪ੍ਰਤੀਸ਼ਤ ਨੰਬਰਾਂ ਸਬੰਧੀ ਯੋਗਤਾ ਦੀ ਸ਼ਰਤ ਤੋਂ ਛੋਟ ਦਿੱਤੀ ਜਾਵੇਗੀ
ਜੇਈਈ (ਐਡਵਾਂਸਡ) ਪ੍ਰੀਖਿਆ 3 ਜੁਲਾਈ, 2021 ਨੂੰ ਆਯੋਜਿਤ ਕੀਤੀ ਜਾਵੇਗੀ
प्रविष्टि तिथि:
07 JAN 2021 6:59PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਐਲਾਨ ਕੀਤਾ ਹੈ ਕਿ ਇਸ ਸਾਲ ਆਈਆਈਟੀ ਵਿੱਚ ਦਾਖਲਾ ਲੈਣ ਲਈ 12 ਵੀਂ ਕਲਾਸ ਵਿੱਚ ਘੱਟੋ ਘੱਟ 75 ਫ਼ੀਸਦ ਨੰਬਰ ਪ੍ਰਾਪਤ ਕਰਨ ਦੇ ਯੋਗਤਾ ਦੇ ਮਾਪਦੰਡਾਂ ਵਿੱਚ ਢਿੱਲ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੇਈਈ (ਐਡਵਾਂਸਡ) - 2021 ਦਾ ਕੰਪਿਉਟਰ ਅਧਾਰਤ ਟੈਸਟ 3 ਜੁਲਾਈ 2021 ਨੂੰ ਹੋਵੇਗਾ। ਇਸ ਸਾਲ ਜੇਈਈ (ਐਡਵਾਂਸਡ) ਦੀ ਪ੍ਰੀਖਿਆ ਆਈਆਈਟੀ ਖੜਗਪੁਰ ਵੱਲੋਂ ਲਈ ਜਾਵੇਗੀ ।
****
ਐਮ ਸੀ \ ਕੇਪੀ \ ਏ ਕੇ
(रिलीज़ आईडी: 1686974)
आगंतुक पटल : 229