ਰੇਲ ਮੰਤਰਾਲਾ

ਰੇਲ ਮੰਤਰਾਲੇ ਨੇ 21.03.2020 ਤੋਂ 31.07.2020 ਤੱਕ ਦੀ ਯਾਤਰਾ ਦੀ ਅਵਧੀ ਲਈ ਪੀਆਰਐੱਸ ਕਾਊਂਟਰ ਟਿਕਟਾਂ ਰੱਦ ਕਰਨ ਅਤੇ ਰਿਜ਼ਰਵੇਸ਼ਨ ਕਾਊਂਟਰਾਂ ‘ਤੇ ਹੀ ਕਿਰਾਏ ਦੀ ਵਾਪਸੀ ਲਈ ਸਮੇਂ ਦੀ ਮਿਆਦ ਛੇ ਮਹੀਨੇ ਤੋਂ ਹੋਰ ਅੱਗੇ ਵੱਧਾ ਦਿੱਤੀ ਹੈ


ਇਹ ਸਿਰਫ ਰੱਦ ਕੀਤੀਆਂ ਨਿਯਮਤ ਟਾਈਮ ਟੇਬਲਡ ਟ੍ਰੇਨਾਂ ਲਈ ਲਾਗੂ ਹੋਵੇਗੀ

Posted On: 07 JAN 2021 3:28PM by PIB Chandigarh

 ਰੇਲ ਮੰਤਰਾਲੇ ਨੇ ਯਾਤਰਾ ਦੀ ਅਵਧੀ 21.03.2020 ਤੋਂ 31.07.2020 ਤੱਕ ਲਈ ਪੀਆਰਐੱਸ ਕਾਊਂਟਰ ਟਿਕਟਾਂ ਰੱਦ ਕਰਨ ਅਤੇ ਕਿਰਾਏ ਦੀ ਵਾਪਸੀ ਰਿਜ਼ਰਵੇਸ਼ਨ ਕਾਊਂਟਰਾਂ ‘ਤੇ ਹੀ ਕਰਨ ਦੀ ਮਿਆਦ, ਯਾਤਰਾ ਦੀ ਤਰੀਕ ਤੋਂ ਛੇ ਮਹੀਨਿਆਂ ਅਤੇ ਨੌਂ ਮਹੀਨਿਆਂ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਸਿਰਫ ਰੇਲਵੇ ਦੁਆਰਾ ਰੱਦ ਕੀਤੀਆਂ ਗਈਆਂ ਨਿਯਮਤ ਟਾਈਮ ਟੇਬਲਡ ਟ੍ਰੇਨਾਂ ਲਈ ਲਾਗੂ ਹੈ। ਜੇ ਟਿਕਟ 139 ਜਾਂ ਆਈਆਰਸੀਟੀਸੀ ਵੈੱਬਸਾਈਟ ਦੁਆਰਾ ਰੱਦ ਕੀਤੀ ਗਈ ਹੈ ਤਾਂ ਉਸ ਸਥਿਤੀ ਵਿੱਚ, ਯਾਤਰਾ ਦੀ ਮਿਤੀ ਤੋਂ ਨੌਂ ਮਹੀਨਿਆਂ ਤੱਕ ਰਿਜ਼ਰਵੇਸ਼ਨ ਕਾਊਂਟਰਾਂ ‘ਤੇ ਉਪਰੋਕਤ ਜ਼ਿਕਰ ਕੀਤੀ ਮਿਆਦ ਲਈ ਅਜਿਹੀ ਟਿਕਟ ਸਮਰਪਣ ਦੀ ਸਮਾਂ ਸੀਮਾ ਨਿਸਚਿਤ ਕੀਤੀ ਗਈ ਹੈ।

 

 ਬਹੁਤ ਸਾਰੇ ਯਾਤਰੀਆਂ ਨੇ ਟਿਕਟਾਂ ਯਾਤਰਾ ਦੀ ਮਿਤੀ ਤੋਂ ਛੇ ਮਹੀਨਿਆਂ ਬਾਅਦ, ਟੀਡੀਆਰ ਰਾਹੀਂ ਜ਼ੋਨਲ ਰੇਲਵੇ ਦੇ ਦਾਅਵੇ ਦਫ਼ਤਰ ਜਾਂ ਅਸਲ ਟਿਕਟਾਂ ਦੇ ਨਾਲ ਆਮ ਅਰਜ਼ੀ ਰਾਹੀਂ ਜਮ੍ਹਾਂ ਕਰਵਾਈਆਂ ਹੋਣਗੀਆਂ, ਅਜਿਹੇ ਯਾਤਰੀਆਂ ਨੂੰ ਪੀਆਰਐੱਸ ਕਾਊਂਟਰ ਟਿਕਟਾਂ 'ਤੇ ਕਿਰਾਏ ਦੀ ਪੂਰੀ ਰਕਮ ਵਾਪਸ ਕਰਨ ਦੀ ਵੀ ਆਗਿਆ ਦਿੱਤੀ ਜਾਏਗੀ 

 

 ਇਸ ਤੋਂ ਪਹਿਲਾਂ, ਕੋਵਿਡ -19 ਸਥਿਤੀ ਦੇ ਕਾਰਨ ਟਿਕਟਾਂ ਨੂੰ ਰੱਦ ਕਰਨ ਅਤੇ ਕਿਰਾਏ ਦੀ ਵਾਪਸੀ ਲਈ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਰੇਲਵੇ ਦੁਆਰਾ ਰੱਦ ਕੀਤੀਆਂ ਗਈਆਂ ਟ੍ਰੇਨਾਂ ਲਈ ਹਦਾਇਤਾਂ ਦੇ ਅਨੁਸਾਰ, ਯਾਤਰਾ ਦੀ ਮਿਤੀ ਤੋਂ ਛੇ ਮਹੀਨਿਆਂ ਤੱਕ (ਯਾਤਰਾ ਦੇ ਦਿਨ ਨੂੰ ਛੱਡ ਕੇ 3 ਦਿਨਾਂ ਦੀ ਬਜਾਏ) ਪੀਰੀਐੱਸ ਕਾਊਂਟਰ ਟਿਕਟ ਜਮ੍ਹਾ ਕਰਨ ਲਈ ਢਿੱਲ ਦਿੱਤੀ ਗਈ ਹੈ, ਅਤੇ ਜੇ ਪੀਆਰਐੱਸ ਕਾਊਂਟਰ ਟਿਕਟਾਂ ਨੂੰ 139 ਦੁਆਰਾ ਜਾਂ ਆਈਆਰਸੀਟੀਸੀ ਦੀ ਵੈੱਬਸਾਈਟ ਦੁਆਰਾ ਰੱਦ ਕੀਤਾ ਗਿਆ ਹੈ ਤਾਂ ਯਾਤਰਾ ਦੀ ਮਿਤੀ ਤੋਂ ਛੇ ਮਹੀਨਿਆਂ ਤੱਕ ਕਾਊਂਟਰ ਤੋਂ ਕਿਰਾਇਆ ਵਾਪਸ ਲਿਆ ਜਾ ਸਕਦਾ ਹੈ।


 

*********

 

 ਡੀਜੇਐੱਨ

 



(Release ID: 1686908) Visitor Counter : 173