ਸੂਚਨਾ ਤੇ ਪ੍ਰਸਾਰਣ ਮੰਤਰਾਲਾ

51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੌਰਾਨ ਅੰਤਰਰਾਸ਼ਟਰੀ ਮੁਕਾਬਲੇ ਲਈ ਸ਼ਾਨਦਾਰ ਫ਼ਿਲਮਾਂ ਦੀ ਸੂਚੀ

Posted On: 07 JAN 2021 4:46PM by PIB Chandigarh

51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੌਰਾਨ ਮੁਕਾਬਲੇ ਲਈ ਅੰਤਰਰਾਸ਼ਟਰੀ ਫ਼ਿਲਮਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੈਕਸ਼ਨ ਵਿੱਚ ਫ਼ੀਚਰ ਫ਼ਿਲਮ ਜਿੰਨੀਆਂ ਸ਼ਾਨਦਾਰ ਗਲਪ ਫ਼ਿਲਮਾਂ ਦੀ ਚੋਣ ਕੀਤੀ ਗਈ ਹੈ। ਇਹ ਫੈਸਟੀਵਲ ਦੇ ਸਭ ਤੋਂ ਅਹਿਮ ਸੈਕਸ਼ਨਾਂ ਵਿੱਚੋਂ ਇੱਕ ਹੈ, ਜਿਸ ਵਿੱਚ ਸਾਲ ਦੀਆਂ ਕੁਝ ਬਿਹਤਰੀਨ ਫ਼ਿਲਮਾਂ ਸ਼ਾਮਲ ਹੁੰਦੀਆਂ ਹਨ ਅਤੇ ਇਹ 15 ਫ਼ਿਲਮਾਂ ਗੋਲਡਨ ਪੀਕੌਕ ਤੇ ਹੋਰ ਪੁਰਸਕਾਰਾਂ ਲਈ ਮੁਕਾਬਲੇ ਵਿੱਚ ਨਿੱਤਰਦੀਆਂ ਹਨ।

 

ਇਨ੍ਹਾਂ ਸ਼ਾਨਦਾਰ ਫ਼ਿਲਮਾਂ ਦੀ ਸੂਚੀ ਵਿੱਚ ਇਹ ਸ਼ਾਮਲ ਹਨ:

 

1. ‘ਦ ਡੋਮੇਨ’, ਦੁਆਰਾ ਟਿਆਗੋ ਗੁਏਡੇਸ (ਪੁਰਤਗਾਲ)

2. ‘ਇਨਟੂ ਦ ਡਾਰਕਨੈੱਸ’, ਦੁਆਰਾ ਐਂਡਰਸ ਰੈਫ਼ਨ (ਡੈਨਮਾਰਕ)

3. ‘ਫ਼ਰਵਰੀ’, ਦੁਆਰਾ ਕਾਮੇਨ ਕਾਲੇਵ (ਬਲਗਾਰੀਆ, ਫ਼ਰਾਂਸ)

4. ‘ਮਾਇ ਬੈਸਟ ਪਾਰਟ’, ਦੁਆਰਾ ਨਿਕੋਲਸ ਮੌਰੀ (ਫ਼ਰਾਂਸ)

5. ‘ਆਈ ਨੈਵਰ ਕ੍ਰਾਈ’, ਦੁਆਰਾ ਪਿਓਤ੍ਰ ਡੋਮਾਲੇਵਸਕ (ਪੋਲੈਂਡ, ਆਇਰਲੈਂਡ)

6. ‘ਲਾ ਵੈਰੋਨਿਕਾ’, ਦੁਆਰਾ ਲਿਓਨਾਰਡੋ ਮੈਡੇਲ (ਚਿੱਲੀ)

7. ‘ਲਾਈਟ ਫ਼ਾਰ ਦ ਯੂਥ’, ਦੁਆਰਾ ਸ਼ਿਨ ਸੂ–ਵਨ (ਦੱਖਣੀ ਕੋਰੀਆ)

8. ‘ਰੈੱਡ ਮੂਨ ਟਾਈਡ’, ਦੁਆਰਾ ਲੋਇਸ  ਪੈਟਿਨੋ (ਸਪੇਨ)

9. ‘ਡ੍ਰੀਮ ਅਬਾਊਟ ਸੋਹਰਾਬ’, ਦੁਆਰਾ ਅਲੀ ਗ਼ਾਵਿਤਨ (ਈਰਾਨ)

10. ‘ਦ ਡੌਗਸ ਡਿਡੰਟ ਸਲੀਪ ਲਾਸਟ ਨਾਈਟ’, ਦੁਆਰਾ ਰੈਮਿਨ ਰਸੂਲੀ (ਅਫ਼ਗ਼ਾਨਿਸਤਾਨ, ਈਰਾਨ)

11. ‘ਦ ਸਾਇਲੈਂਟ ਫ਼ਾਰੈਸਟ’, ਦੁਆਰਾ ਕੇਓ ਚੇਨ–ਨੀਏਨ (ਤਾਇਵਾਨ)

12. ‘ਦ ਫ਼ੌਰਗੌਟਨ’, ਦੁਆਰਾ ਡਾਰੀਆ ਓਨੀਸ਼ੈਂਕੋ (ਯੂਕਰੇਨ, ਸਵਿਟਜ਼ਰਲੈਂਡ)

13. ‘ਬ੍ਰਿੱਜ’, ਦੁਆਰਾ ਕ੍ਰਿਪਾਲ ਕਾਲਿਤਾ (ਭਾਰਤ)

14. ‘ਏ ਡੌਗ ਐਂਡ ਹਿਜ਼ ਮੈਨ’, ਦੁਆਰਾ ਸਿਧਾਰਥ ਤ੍ਰਿਪਾਠੀ (ਭਾਰਤ)

15. ‘ਥਾਏਨ’, ਦੁਆਰਾ ਗਣੇਸ਼ ਵਿਨਾਇਕਨ (ਭਾਰਤ)

 

ਇਹ ਫ਼ਿਲਮਾਂ ਪੁਰਸਕਾਰਾਂ ਦੇ ਇਨ੍ਹਾਂ ਵਿਭਿੰਨ ਵਰਗਾਂ ਲਈ ਮੁਕਾਬਲੇ ’ਚ ਨਿੱਤਰਨਗੀਆਂ:

 

1. ਬਿਹਤਰੀਨ ਫ਼ਿਲਮ (ਗੋਲਡਨ ਪੀਕੌਕ) – ਇਸ ਪੁਰਸਕਾਰ ਵਿੱਚ 40,00,000/– ਰੁਪਏ ਦਾ ਨਕਦ ਪੁਰਸਕਾਰ ਹੁੰਦਾ ਹੈ, ਜੋ ਨਿਰਦੇਸ਼ਕ ਤੇ ਨਿਰਮਾਤਾ ਵਿਚਾਲੇ ਇੱਕਸਮਾਨ ਤਰੀਕੇ ਨਾਲ ਸਾਂਝਾ ਕੀਤਾ ਜਾਂਦਾ ਹੈ। ਨਿਰਦੇਸ਼ਕ ਨੂੰ ਨਕਦੀ ਦੇ ਨਾਲ–ਨਾਲ ‘ਗੋਲਡਨ ਪੀਕੌਕ’ (ਸੁਨਹਿਰੀ ਮੋਰ) ਅਤੇ ਇੱਕ ਸਰਟੀਫ਼ਿਕੇਟ ਮਿਲੇਗਾ। ਨਿਰਮਾਤਾ ਨੂੰ ਨਕਦ ਇਨਾਮ ਦੇ ਨਾਲ–ਨਾਲ ਇੱਕ ਸਰਟੀਫ਼ਿਕੇਟ ਮਿਲੇਗਾ।

2. ਬਿਹਤਰੀਨ ਡਾਇਰੈਕਟਰ: ਸਿਲਵਰ ਪੀਕੌਕ। ਸਰਟੀਫ਼ਿਕੇਟ ਅਤੇ 15,00,000/– ਰੁਪਏ ਦਾ ਨਕਦ ਇਨਾਮ

3. ਬਿਹਤਰੀਨ ਅਦਾਕਾਰ (ਪੁਰਸ਼): ਸਿਲਵਰ ਪੀਕੌਕ (ਚਾਂਦੀ ਦਾ ਮੋਰ), ਇੱਕ ਸਰਟੀਫ਼ਿਕੇਟ ਅਤੇ 10,00,000/– ਰੁਪਏ ਦਾ ਨਕਦ ਇਨਾਮ

4. ਬਿਹਤਰੀਨ ਅਦਾਕਾਰਾ (ਮਹਿਲਾ): ਸਿਲਵਰ ਪੀਕੌਕ (ਚਾਂਦੀ ਦਾ ਮੋਰ), ਸਰਟੀਫ਼ਿਕੇਟ ਅਤੇ 10,00,000/– ਰੁਪਏ ਦਾ ਨਕਦ ਇਨਾਮ

5. ਵਿਸ਼ੇਸ਼ ਜਿਊਰੀ ਪੁਰਸਕਾਰ: ‘ਸਿਲਵਰ ਪੀਕੌਕ’, ਸਰਟੀਫ਼ਿਕੇਟ ਅਤੇ 15,00,000/– ਰੁਪਏ ਦਾ ਨਕਦ ਇਨਾਮ ਕਿਸੇ ਫ਼ਿਲਮ (ਫ਼ਿਲਮ ਦੇ ਕਿਸੇ ਅਜਿਹੇ ਪੱਖ ਲਈ, ਜਿਸ ਨੂੰ ਜਿਊਰੀ ਪੁਰਸਕਾਰ ਦੇਣਾ ਚਾਹੁੰਦੀ/ਮਾਨਤਾ ਦਿੰਦੀ ਹੈ) ਜਾਂ ਕਿਸੇ ਵਿਅਕਤੀ (ਫ਼ਿਲਮ ਵਿੱਚ ਉਸ ਦੀ ਕਲਾਮਈ ਦੇਣ) ਨੂੰ ਦਿੱਤਾ ਜਾਂਦਾ ਹੈ। ਜੇ ਇਹ ਪੁਰਸਕਾਰ ਕਿਸੇ ਫ਼ਿਲਮ ਨੂੰ ਦਿੱਤਾ ਜਾਂਦਾ ਹੈ, ਤਾਂ ਇਹ ਫ਼ਿਲਮ ਦੇ ਨਿਰਦੇਸ਼ਕ ਨੂੰ ਦਿੱਤਾ ਜਾਵੇਗਾ।

 

 

 

 

 

 

 

 

 

 

 

 

 

 


 

*****

 

ਸੌਰਭ ਸਿੰਘ



(Release ID: 1686881) Visitor Counter : 215