ਗ੍ਰਹਿ ਮੰਤਰਾਲਾ

ਲੱਦਾਖ ਤੋਂ 10 ਮੈਂਬਰੀ ਵਫ਼ਦ ਨੇ ਅੱਜ ਮਾਨਯੋਗ ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ


ਨੁਮਾਇੰਦਿਆਂ ਨੇ ਲੱਦਾਖ ਦੀ ਭਾਸ਼ਾ, ਸਭਿਆਚਾਰ ਅਤੇ ਧਰਤੀ, ਲੱਦਾਖ ਦੇ ਲੋਕਾਂ ਦੇ ਵਿਕਾਸ ਵਿੱਚ ਹਿੱਸਾ, ਰੁਜ਼ਗਾਰ ਵਧਾਉਣ ਦੇ ਮੌਕੇ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ

ਸ਼੍ਰੀ ਅਮਿਤ ਸ਼ਾਹ ਨੇ ਦੱਸਿਆ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਲੱਦਾਖ ਦੇ ਵਿਕਾਸ ਅਤੇ ਲੱਦਾਖ ਦੀ ਧਰਤੀ ਅਤੇ ਸਭਿਆਚਾਰ ਦੀ ਸੰਭਾਲ ਪ੍ਰਤੀ ਨਿਰੰਤਰ ਵਚਨਬੱਧ ਹੈ

ਇਸ ਤੋਂ ਬਾਅਦ ਗ੍ਰਿਹ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਲੱਦਾਖ ਦੀ ਭਾਸ਼ਾ, ਸਭਿਆਚਾਰ ਅਤੇ ਜ਼ਮੀਨੀ ਖੇਤਰ ਦੇ ਮੁੱਦਿਆਂ ਨੂੰ ਵੇਖਣ ਲਈ ਕੇਂਦਰੀ ਗ੍ਰਿਹ ਰਾਜ ਮੰਤਰੀ ਸ੍ਰੀ ਜੀ ਕਿਸ਼ਨ ਰੈਡੀ ਦੀ ਅਗਵਾਈ ਵਿਚ ਇਕ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ

ਕਮੇਟੀ ਵਿੱਚ ਗ੍ਰਿਹ ਮੰਤਰੀ ਨੂੰ ਅੱਜ ਮਿਲਣ ਵਾਲੇ ਵਫਦ ਦੇ ਮੇਂਬਰ, ਲੱਦਾਖ ਤੋਂ ਚੁਣੇ ਗਏ ਮੈਂਬਰ, ਐਲਏਐਚਡੀਸੀ ਕੌਂਸਲ ਦੇ ਮੈਂਬਰ ਅਤੇ ਭਾਰਤ ਸਰਕਾਰ ਅਤੇ ਲੱਦਾਖ ਪ੍ਰਸ਼ਾਸਨ ਦੀ ਨੁਮਾਇੰਦਗੀ ਕਰਨ ਵਾਲੇ ਸਾਬਕਾ ਅਧਿਕਾਰੀ ਕਾਰਜਕਾਰੀ ਮੈਂਬਰ ਹੋਣਗੇ

Posted On: 06 JAN 2021 7:21PM by PIB Chandigarh

ਲੱਦਾਖ ਦੇ 10 ਮੈਂਬਰੀ ਵਫਦ ਨੇ ਅੱਜ ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਲੱਦਾਖ ਦੀ  ਮੁਸ਼ਕਲ ਭੂਗੋਲਿਕ ਸਥਿਤੀਆਂ ਅਤੇ ਰਣਨੀਤਕ ਮਹੱਤਤਾ ਦੇ ਮੱਦੇਨਜ਼ਰ, ਸਾਰੇ ਨੁਮਾਇੰਦਿਆਂ ਨੇ ਭਾਸ਼ਾ, ਸਭਿਆਚਾਰ ਅਤੇ ਲੱਦਾਖ ਦੀ ਧਰਤੀ ਦੀ ਸੰਭਾਲ, ਲੱਦਾਖ ਦੇ ਲੋਕਾਂ ਦੇ ਇਸ ਵਿਕਾਸ ਵਿਚ ਭਾਗੀਦਾਰੀ, ਰੁਜ਼ਗਾਰ ਦੀ ਰਾਖੀ ਅਤੇ ਜਨਸੰਖਿਆ ਵਿਚ ਤਬਦੀਲੀਆਂ ਦੇ ਸੰਬੰਧ ਵਿਚ ਆਪਣੀ ਚਿੰਤਾ ਜ਼ਾਹਰ ਕੀਤੀ।  ਐਲਐਚਡੀਸੀ ਦੀਆਂ ਚੋਣਾਂ ਤੋਂ ਪਹਿਲਾਂ ਇਸ ਸਬੰਧ ਵਿੱਚ ਇੱਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ।

C:\Users\dell\Desktop\image0017GZZ.jpg 

 ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ  ਵਿੱਚ  ਕੇਂਦਰ ਸਰਕਾਰ ਲੱਦਾਖ ਦੇ ਵਿਕਾਸ ਅਤੇ ਲੱਦਾਖ ਦੀ ਧਰਤੀ ਅਤੇ ਸਭਿਆਚਾਰ ਦੀ ਸੰਭਾਲ ਪ੍ਰਤੀ ਵਚਨਬੱਧ ਹੈ। ਲੱਦਾਖ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦੇ ਕੇ, ਮੋਦੀ ਸਰਕਾਰ ਨੇ ਲੱਦਾਖ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਪ੍ਰਤੀ ਆਪਣੀ ਵਚਨਬੱਧਤਾ ਪ੍ਰਦਰਸ਼ਿਤ ਕੀਤੀ ਹੈ।

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਅੱਜ ਹੋਈ ਇੱਕ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਲੱਦਾਖ ਦੀ ਭਾਸ਼ਾ ਦੇ ਢੁਕਵੇਂ ਹੱਲ, ਲੱਦਾਖ ਦੀ ਸੰਸਕ੍ਰਿਤੀ ਅਤੇ ਜ਼ਮੀਨੀ ਸੰਭਾਲ ਅਤੇ ਲੱਦਾਖ ਦੇ ਲੋਕਾਂ ਦੇ ਵਿਕਾਸ ਲਈ ਗ੍ਰਹਿ ਰਾਜ ਮੰਤਰੀ ਸ੍ਰੀ ਜੀ ਕਿਸ਼ਨ ਰੈਡੀ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਕਮੇਟੀ ਵਿੱਚ  ਗ੍ਰਹਿ ਮੰਤਰੀ ਨੂੰ ਅੱਜ ਮਿਲਣ ਵਾਲੇ ਵਫਦ ਦੇ ਮੇਂਬਰ, ਲੱਦਾਖ ਤੋਂ ਚੁਣੇ ਮੈਂਬਰ, ਐਲਏਐਚਡੀਸੀ ਕੌਂਸਲ ਦੇ ਮੈਂਬਰ  ਅਤੇ ਭਾਰਤ ਸਰਕਾਰ ਅਤੇ ਲੱਦਾਖ ਪ੍ਰਸ਼ਾਸਨ ਦੇ ਸਾਬਕਾ ਕਾਰਜਕਾਰੀ ਮੈਂਬਰ ਹੋਣਗੇ।

C:\Users\dell\Desktop\image002A5KT.jpg

 ਇਸ ਕਮੇਟੀ ਦੇ ਸਾਰੇ ਮੈਂਬਰ ਲਦਾਖ ਦੇ ਵਫ਼ਦ ਵੱਲੋਂ ਪ੍ਰਗਟ ਕੀਤੀ ਚਿੰਤਾਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਮਿਲ ਕੇ ਕੰਮ ਕਰਨਗੇ ਅਤੇ ਫੈਸਲੇ ਲੈਂਦੇ ਸਮੇਂ ਕਮੇਟੀ ਦੇ ਵਿਚਾਰਾਂ ‘ਤੇ ਵਿਚਾਰ ਕੀਤਾ ਜਾਵੇਗਾ।

ਐਨ ਡੀ ਡਬਲਯੂ / ਆਰ ਕੇ / ਪੀ ਕੇ / ਏ ਵਾਈ / ਡੀਡੀਡੀ


(Release ID: 1686715) Visitor Counter : 183