ਵਣਜ ਤੇ ਉਦਯੋਗ ਮੰਤਰਾਲਾ

ਸ੍ਰੀ ਪੀਯੂਸ਼ ਗੋਇਲ ਨੇ ਗੁਣਵਤਾ ਅਤੇ ਉਤਪਾਦਕਤਾ ਨੂੰ ਦੋ ਬਹੁਤ ਮਹੱਤਵਪੂਰਨ ਲੱਤਾਂ ਦੱਸਿਆ ਹੈ ਜਿਸ ਉਪਰ ਭਾਰਤੀ ਉਦਯੋਗ ਦਾ ਭਵਿੱਖ ਖੜਾ ਹੋਵੇਗਾ


ਅਸੀਂ ਲਾਜ਼ਮੀ ''ਬਰੈਂਡ ਇੰਡੀਆ'' ਉਸਾਰਨ ਦੇ ਸਫਰ ਨੂੰ ਅੱਗੇ ਲੈ ਕੇ ਜਾਵਾਂਗੇ ਅਤੇ ਉਤਪਾਦਨ ਤੇ ਸੇਵਾਵਾਂ ਨੂੰ ਬਹੁਤ ਕੁਸ਼ਲ ਅਤੇ ਸਪੁਰਦਗੀ ਲਈ ਪ੍ਰਭਾਵੀ ਬਣਾਵਾਂਗੇ - ਸ੍ਰੀ ਗੋਇਲ

Posted On: 06 JAN 2021 5:19PM by PIB Chandigarh

ਕੇਂਦਰੀ ਕਾਮਰਸ ਅਤੇ ਵਣਜ, ਰੇਲਵੇ, ਖਪਤਕਾਰ ਮਾਮਲੇ ਅਤੇ ਖੁਰਾਕ ਤੇ ਜਨਤਕ ਵੰਡ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਕਿ ਗੁਣਵਤਾ ਅਤੇ ਉਤਪਾਦਕਤਾ ਦੋ ਬਹੁਤ ਮਹੱਤਵਪੂਰਨ ਲੱਤਾਂ ਹੋਣ ਜਾ ਰਹੀਆਂ ਹਨ ਜਿਸ ਉਪਰ ਭਾਰਤੀ ਉਦਯੋਗ ਦਾ ਭਵਿਖ ਖੜਾ ਹੈ I ਉਦਯੋਗ ਮੰਥਨ ਬਾਰੇ ਇਕ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਉਹਨਾ ਕਿਹਾ ਕਿ ਸਾਨੂੰ ''ਬਰੈਂਡ ਇੰਡੀਆ'' ਉਸਾਰਨ ਲਈ ਆਪਣੇ ਸਫਰ ਨੂੰ ਅੱਗੇ ਲੈ ਕੇ ਜਾਣਾ ਲਾਜ਼ਮੀ ਹੈ ਅਤੇ ਉਤਪਾਦਨ ਅਤੇ ਸੇਵਾਵਾਂ ਨੂੰ ਬਹੁਤ ਕੁਸ਼ਲ ਅਤੇ ਸਪੁਰਦਗੀ ਵਿਚ ਪ੍ਰਭਾਵੀ ਬਨਾਉਣਾ ਪਵੇਗਾ, ਇਸ ਰਾਹੀਂ ਉਹਨਾ ਕਿਹਾ ਕਿ ਆਪਣੀਆਂ ਉਤਪਾਦਾਂ ਦੀ ਕੀਮਤ ਅਤੇ ਆਪਣੀ ਗੁਣਵਤਾ ਨਾਲ ਵਿਸ਼ਵ ਦੀ ਸੇਵਾ ਕਰ ਸਕਦੇ ਹਾਂ ।
ਵਣਜ ਅਤੇ ਮੰਤਰਾਲੇ ਨੇ ਉਦਯੋਗ ਅਤੇ ਅੰਦਰੂਨੀ ਵਿਭਾਗ (ਡੀ.ਪੀ.ਆਈ.ਆਈ.ਟੀ.), ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ ਵਲੋਂ ਇਕ ਉਦਯੋਗ ਮੰਥਨ ਆਯੋਜਤ ਕੀਤਾ ਹੈ I ਇਹ ਖੇਤਰ ਵਿਸ਼ੇਸ਼ ਵੈਬੀਨਾਰਾਂ ਤੇ ਧਿਆਨ ਕੇਂਦਰਤ ਕਰਕੇ ਭਾਰਤੀ ਉਦਯੋਗ ਵਿਚ ਗੁਣਵਤਾ ਅਤੇ ਉਤਪਾਦਕਤਾ ਨੂੰ ਉਤਸ਼ਾਹਿਤ ਕਰਨ ਲਈ ਕੁਆਲਿਟੀ ਕੌਂਸਲ ਆਫ ਇੰਡੀਆ, ਨੈਸ਼ਨਲ ਪ੍ਰੋਡਕਟੀਵਿਟੀ ਕੌਂਸਲ ਅਤੇ ਉਦਯੋਗਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਇਹ 4 ਜਨਵਰੀ 2021 ਨੂੰ ਸ਼ੁਰੂ ਹੋਇਆ ਅਤੇ 2 ਮਾਰਚ 2021 ਤੱਕ ਜਾਰੀ ਰਹੇਗਾ । 45 ਸੈਸ਼ਨਾ ਦੌਰਾਨ ਇਸ ਵੈਬੀਨਾਰ ਕੜੀ ਵਿੱਚ ਵੱਖ ਵੱਖ ਮੁਖ ਖੇਤਰਾਂ ਦੇ ਨਿਰਮਾਣ ਅਤੇ ਸੇਵਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ । ਉਦਯੋਗ ਮੰਥਨ ਵਧੀਆ ਅਭਿਆਸ ਅਤੇ ਵਧੀਆ ਹੱਲ ਅਤੇ ਚੁਣੌਤੀਆਂ ਅਤੇ ਮੌਕਿਆਂ ਨੂੰ ਪਛਾਣੇਗਾ I ਇਹ ਵੱਖ ਵੱਖ ਉਦਯੋਗਾਂ ਅਤੇ ਖੇਤਰਾਂ ਤੋਂ ਸਿੱਖਣਯੋਗ ਹੋਵੇਗਾ ਜੋ “ਆਤਮਨਿਰਭਰ ਭਾਰਤ'' ਦੀ ਦ੍ਰਿਸ਼ਟੀ ਨੂੰ ਪੂਰਾ ਕਰਨ ਅਤੇ ''ਵੋਕਲ ਫਾਰ ਲੋਕਲ'' ਨੂੰ ਉਤਸ਼ਾਹਿਤ ਕਰਕੇ ਉਤਪਾਦਕਤਾ ਅਤੇ ਗੁਣਵਤਾ ਨੂੰ ਵਧਾਏਗਾ । ਸ੍ਰੀ ਗੋਇਲ ਨੇ ਕਿਹਾ ਕਿ ਉਦਯੋਗ ਮੰਥਨ ਸਾਡੇ ਕੰਮ ਕਰਨ ਦੇ ਤਰੀਕੇ ਵਿੱਚ ਤਬਦੀਲੀ  ਲਿਆਵੇਗਾ ਅਤੇ ਸੱਚਮੁਚ ਹੀ ਇੱਕ ਅਧਾਰ ਬਨਾਉਣ ਲਈ ਯਾਦ ਕੀਤਾ ਜਾਵੇਗਾ ਜੋ ਭਾਰਤ ਨੂੰ ਉਚ ਉਤਪਾਦਕਤਾ ਅਤੇ ਉਚ ਗੁਣਵਤਾ ਵਿਚ ਵਿਸ਼ਵੀ ਖਿਡਾਰੀ ਵਜੋਂ ਪੇਸ਼ ਕਰੇਗਾ । ਉਹਨਾ ਕਿਹਾ ਕਿ ਇਹ ਵੈਬੀਨਾਰ ਕੜੀਆਂ ਸਾਡੇ ਉਦਯੋਗਾਂ ਅਤੇ ਕਾਰੋਬਾਰੀਆਂ ਵਲੋਂ ਸਮੇਂ ਸਮੇਂ ਦੇ ਵਿਖਾਈ ਸੱਚੀ ਭਾਵਨਾ ਨਾਲ ਲਈਆਂ ਜਾਣਗੀਆਂ । ਉਹਨਾ ਕਿਹਾ ਕਿ ਇਹ ਵੈਬੀਨਾਰ ਉਦਯੋਗ ਮੰਥਨ ਵਿਚ ਹੋਏ ਵਿਚਾਰ ਵਟਾਂਦਰੇ ਤੋਂ ਬਾਦ ਮਿਲੀਆਂ ਸਿਫਾਰਸ਼ਾਂ ਨੂੰ ਅਸਲ ਵਿਚ ਲਾਗੂ ਕਰਨ ਲਈ ਸਫਲ ਮੰਨਿਆ ਜਾਵੇਗਾ ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ, ਜਿਹਨਾ ਨੇ ਕਿਹਾ ਸੀ ਕਿ ''ਭਾਰਤ ਕੇਵਲ ਆਪਣੇ ਉਤਪਾਦਾਂ ਨਾਲ ਵਿਸ਼ਵ ਬਾਜਾਰਾਂ ਨੂੰ ਹੀ ਭਰਨਾ ਨਹੀਂ ਚਾਹੁੰਦਾ ਅਸੀ ਚਾਹੁੰਦੇ ਹਾਂ ਕਿ ਭਾਰਤੀ ਉਤਪਾਦ ਵਿਸ਼ਵ ਭਰ ਵਿਚ ਲੋਕਾਂ ਦੇ ਦਿਲਾਂ ਨੂੰ ਜਿੱਤਣ'', ਸ੍ਰੀ ਗੋਇਲ ਨੇ ਕਿਹਾ ਕਿ ਇਹ ਵੱਡੇ ਢੰਗ ਨਾਲ ਉਤਪਾਦਕਾ ਦੇ ਸੁਧਾਰ ਅਤੇ ਉਚ ਗੁਣਵਤਾ ਨੂੰ ਅਪਨਾਉਣ ਨਾਲ ਸੰਭਵ ਹੈ । ਉਹਨਾ ਕਿਹਾ ਕਿ ਇਹ ਭਾਰਤ ਲਈ ਸਮਾਂ ਹੈ ਜਦੋਂ ਭਾਰਤ ਵਿਸ਼ਵ ਭਰ ਵਿੱਚ ਲਚਕੀਲੇ ਵਿਸ਼ਵ ਸਪਲਾਈ ਚੇਨ ਵਿਚ ਇਕ ਅਨਿਖੜਵਾਂ ਅੰਗ ਬਣਨ ਅਤੇ ਵਿਸ਼ਵ ਦੀਆਂ ਮੰਡੀਆਂ ਵਿਚ ਸੇਵਾ ਕਰਨ ਲਈ ਉਤਸ਼ਾਹਿਤ ਹੈ, ਨੂੰ ਗੁਣਾਤਮਕ ਪੈਮਾਨਿਆਂ ਵਿਚ ਸੁਧਾਰ ਵੱਲ ਦੇਖਣਾ ਹੋਵੇਗਾ ।  ਉਹਨਾ ਕਿਹਾ ਕਿ ਵੱਖ ਵੱਖ ਖੇਤਰਾਂ ਜਿਹਨਾ ਵਿੱਚ ਇਕ ਬਰੈਂਡ ਪਰਚੂਨ, ਕੋਲਾ, ਖਾਣਾ ਅਤੇ ਨਿਰਮਾਣ ਸ਼ਾਮਲ ਹੈ, ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਹੀ ਸੁਤੰਤਰ  ਐਫ.ਡੀ.ਆਈ ਰੂਪ ਰੇਖਾ ਮੁਹਈਆ ਕਰਦਾ ਹੈ । ਮੰਤਰੀ ਨੇ ਕਿਹਾ ਕਿ ਅਸੀਂ ਕਈ ਖੇਤਰਾਂ ਨੂੰ ਜਲਦੀ ਨਾਲ ਖੋਲ ਰਹੇ ਹਾਂ ਅਤੇ ਭਾਰਤ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰ ਰਹੇ ਹਾਂ ।
ਪ੍ਰਸਾਸ਼ਨ ਬਦਲਾਅ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਚੰਗਾ ਪ੍ਰਸ਼ਾਸਨ, ਤੁਰੰਤ ਪ੍ਰਸ਼ਾਸਨ ਅਤੇ ਪਾਰਦਰਸ਼ੀ ਪ੍ਰਸ਼ਾਸਨ ਇਕ ਚੰਗੀ ਸਰਕਾਰ ਦੇ ਗੁਣ ਹਨ । ਉਹਨਾ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਵਿਸ਼ਵ ਨੇ ਭਾਰਤ ਵਿਚ ਸ਼ਾਸਨ ਬਦਲਾਅ ਵੇਖਿਆ ਹੈ ਅਤੇ ਇਸ ਵਿਚ ਵਿਸ਼ਵ ਪੱਧਰ ਦੀ ਮਾਨਤਾ ਅਤੇ ਵਿਸ਼ਵਾਸ ਪ੍ਰਾਪਤ ਹੋਏ ਹਨ ।

 

ਵਾਈ.ਬੀ./ਐਸ.ਐਸ.




(Release ID: 1686668) Visitor Counter : 213