ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਡੀਜੀ, ਬੀਆਰਓ, ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਨੇ ਜੰਮੂ ਤੇ ਕਸ਼ਮੀਰ ਅਤੇ ਉੱਤਰ-ਪੁਰਬ ਵਿਚ ਵੱਖ-ਵੱਖ ਚੱਲ ਰਹੇ ਤਜਵੀਜ਼ਸ਼ੁਦਾ ਸੜਕ ਅਤੇ ਪੁਲ ਪ੍ਰਾਜੈਕਟਾਂ ਬਾਰੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ
Posted On:
05 JAN 2021 5:55PM by PIB Chandigarh
ਸੀਮਾ ਸਡ਼ਕ ਸੰਗਠਨ (ਬੀਆਰਓ) ਦੇ ਨਵੇਂ ਡਾਇਰੈਕਟਰ ਜਨਰਲ, ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਨੇ ਅੱਜ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ)ਉੱਤਰ ਪੂਰਬੀ ਖੇਤਰ ਦਾ ਵਿਕਾਸ (ਡੋਨਰ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਦੇ ਮੰਤਰਾਲਿਆਂ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਜੰਮੂ ਕਸ਼ਮੀਰ ਅਤੇ ਉੱਤਰ ਪੂਰਬ ਵਿਚ ਚੱਲ ਰਹੇ ਅਤੇ ਤਜਵੀਜ਼ਸ਼ੁਦਾ ਕਈ ਸੜਕ ਅਤੇ ਪੁਲ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਆਪਣੀ ਪ੍ਰਸੁਤਤੀ ਵਿਚ ਜਨਰਲ ਚੌਧਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨੇ ਪਿਛਲੇ 5 ਤੋਂ 6 ਸਾਲਾਂ ਵਿੱਚ ਸੜਕ ਅਤੇ ਪੁਲ ਨਿਰਮਾਣ ਵਿੱਚ ਬੇਮਿਸਾਲ ਤਰੱਕੀ ਦਰਜ ਕੀਤੀ ਹੈ ਅਤੇ ਤਕਰੀਬਨ ਇਕ ਦਰਜਨ ਬੀਆਰਓ ਪੁਲ ਊਧਮਪੁਰ-ਕਠੂਆ-ਡੋਡਾ ਦੇ ਇਕੱਲੇ ਲੋਕਸਭਾ ਹਲਕੇ ਵਿਚ ਬਣਾਏ ਗਏ ਹਨ ਜੋ ਬਸੋਲੀ ਵਿਖੇ ਅਟਲ ਸੇਤੂ ਅਤੇ ਊਧਮਪੁਰ ਵਿਖੇ ਦੇਵਿਕਾ ਪੁਲ ਵਜੋਂ ਜ਼ਿਕਰਯੋਗ ਹਨ।
ਜੰਮੂ ਅਤੇ ਕਸ਼ਮੀਰ ਵਿਚ ਪ੍ਰਸਤਾਵਿਤ ਚਤਰਗਾਲਾ ਸੁਰੰਗ ਬਸੋਲੀ-ਬਨੀ ਦੇ ਨਵੇਂ ਰਾਜਮਾਰਗ ਰਾਹੀਂ ਭੱਦਰਵਾਹ ਅਤੇ ਡੋਡਾ ਤੋਂ ਲੰਘਦੀ ਹੋਈ ਕਠੂਆ ਜ਼ਿਲ੍ਹੇ ਨੂੰ ਡੋਡਾ ਜ਼ਿਲੇ ਨਾਲ ਜੋਡ਼ੇਗੀ। ਇਹ ਇਕ ਬਹੁਤ ਹੀ ਇਤਿਹਾਸਕ ਮੀਲਪੱਥਰ ਸਾਬਤ ਹੋਣ ਜਾ ਰਿਹਾ ਪ੍ਰੋਜੈਕਟ ਹੈ ਜੋ ਦੋਹਾਂ ਦੂਰ-ਦੁਰਾਡੇ ਦੇ ਖੇਤਰਾਂ ਦਰਮਿਆਨ ਸਾਰੇ ਹੀ ਮੌਸਮਾਂ ਲਈ ਵਿਕਲਪਕ ਸਡ਼ਕੀ ਸੰਪਰਕ ਮੁਹੱਈਆ ਕਰਵਾਏਗਾ ਅਤੇ ਪੰਜਾਬ ਸਰਹੱਦ ਤੱਕ ਡੋਡਾ ਤੋਂ ਲਖਨਪੁਰ ਦੇ ਸਫਰ ਨੂੰ 4 ਘੰਟਿਆਂ ਤੱਕ ਘਟਾਏਗਾ। ਇਹ 6.8 ਕਿਲੋਮੀਟਰ ਲੰਬੀ ਸੁਰੰਗ ਬਣੇਗੀ ਜਿਸ ਲਈ ਫਿਜ਼ੀਬਿਲਟੀ ਸਰਵੇ ਪਹਿਲਾਂ ਹੀ ਬੀਆਰਓ ਵਲੋਂ ਕਰ ਲਿਆ ਗਿਆ ਹੈ। ਸੁਰੰਗ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਇਸ ਦੇ 4 ਸਾਲਾਂ ਵਿਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਉੱਪਰ ਕੋਈ 3,000 ਕਰੋਡ਼ ਰੁਪਏ ਦੀ ਉਸਾਰੀ ਲਾਗਤ ਆਵੇਗੀ। ਇਹ ਸੁਰੰਗ ਇਨਕਲਾਬੀ ਬਦਲਾਅ ਲਿਆਉਣ ਵਾਲੀ ਸਾਬਤ ਹੋਣ ਜਾ ਰਹੀ ਹੈ। ਇਹ ਨਾ ਸਿਰਫ ਮਾਲੀਆ ਜੈਨਰੇਟ ਕਰੇਗੀ ਬਲਕਿ ਰੁਜ਼ਗਾਰ ਵੀ ਪੈਦਾ ਕਰੇਗੀ।
ਇਸ ਤੋਂ ਇਲਾਵਾ ਸਾਰੇ ਹੀ ਮੌਸਮਾਂ ਲਈ ਸਡ਼ਕ ਸੰਪਰਕ ਈਜ਼ ਆਫ ਬਿਜ਼ਨੈੱਸ ਲਿਆਵੇਗੀ, ਸਫਰ ਦੇ ਸਮੇਂ ਨੂੰ ਘੱਟ ਕਰੇਗੀ ਅਤੇ ਬਨੀ ਤੇ ਭੱਦਰਵਾਹ ਵਰਗੀਆਂ ਥਾਵਾਂ ਨੂੰ ਰਾਸ਼ਟਰੀ ਪੱਧਰ ਤੇ ਮਸ਼ਹੂਰ ਸੈਰ-ਸਪਾਟਾ ਥਾਵਾਂ ਵਜੋਂ ਉਭਰਨ ਲਈ ਨਿਵੇਕਲਾ ਮੌਕਾ ਵੀ ਪ੍ਰਦਾਨ ਕਰਵਾਏਗੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਚਤਰਗਾਲਾ ਵਿਖੇ ਸੁਰੰਗ ਦੀ ਮੰਗ ਕਈ ਸਾਲਾਂ ਤੋਂ ਲੰਬਿਤ ਸੀ ਅਤੇ ਪਹਿਲੀਆਂ ਸਰਕਾਰਾਂ ਨੇ ਆਪਣੀਆਂ ਵੱਖ-ਵੱਖ ਤਰਜੀਹਾਂ ਕਾਰਣ ਇਸ ਮੰਗ ਤੇ ਧਿਆਨ ਨਹੀਂ ਦਿੱਤਾ।
ਬੀਆਰਓ ਦੇ ਦੂਜੇ ਮਹੱਵਪੂਰਨ ਪ੍ਰੋਜੈਕਟ ਜੋ ਸਮੀਖਿਆ ਮੀਟਿੰਗ ਵਿਚ ਵਿਚਾਰੇ ਗਏ ਉਨ੍ਹਾਂ ਵਿਚ ਜੰਮੂ ਅਤੇ ਕਸ਼ਮੀਰ ਦੇ ਵੱਖ-ਵੱਖ ਪਹਾਡ਼ੀ ਅਤੇ ਦੁਰਗਮ ਖੇਤਰਾਂ ਵਿਚ ਸਡ਼ਕਾਂ ਅਤੇ ਪੁਲਾਂ ਦੀ ਉਸਾਰੀ ਦੇ ਪ੍ਰੋਜੈਕਟ ਵੀ ਸ਼ਾਮਿਲ ਸਨ।
ਉੱਤਰ ਪੂਰਬੀ ਖੇਤਰ ਬਾਰੇ ਡਾ. ਜਿਤੇਂਦਰ ਸਿੰਘ ਨੇ ਵੱਖ-ਵੱਖ ਰਾਜਾਂ ਵਿਚ ਬੀਆਰਓ ਪ੍ਰੋਜੈਕਟਾਂ ਬਾਰੇ ਅੱਪਡੇਟ ਹਾਸਿਲ ਕੀਤੀ, ਵਿਸ਼ੇਸ਼ ਤੌਰ ਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ (ਡੋਨਰ) ਅਧੀਨ ਉੱਤਰ ਪੂਰਬੀ ਕੌਂਸਲ (ਐਨਈਸੀ) ਵਲੋਂ ਦਿੱਤੇ ਗਏ ਫ਼ੰਡ ਨਾਲ ਮਿਜੋਪੁਰ ਵਿੱਚ ਚਾਰ ਸੜਕ ਪ੍ਰੋਜੈਕਟਾਂ ਅਤੇ ਮਨੀਪੁਰ ਵਿਚ ਦੋ ਬੀਆਰਓ ਪ੍ਰੋਜੈਕਟਾਂ ਤੇ ਅੱਪਡੇਟ ਹਾਸਿਲ ਕੀਤੀ।
--------------------------------
ਐਸਐਨਸੀ
(Release ID: 1686424)
Visitor Counter : 113