ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਬੋਰਿਸ ਜੌਨਸਨ ਦੇ ਦਰਮਿਆਨ ਟੈਲੀਫ਼ੋਨ ’ਤੇ ਗੱਲਬਾਤ ਹੋਈ

Posted On: 05 JAN 2021 8:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਗਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਬੋਰਿਸ ਜੌਨਸਨ ਨਾਲ ਟੈਲੀਫ਼ੋਨ ਉੱਤੇ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਜੌਨਸਨ ਨੇ ਆਉਣ ਵਾਲੇ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਮੁੱਖ ਮਹਿਮਾਨ ਵਜੋਂ ਭਾਰਤ ਦੇ ਸੱਦੇ ਲਈ ਆਪਣਾ ਧੰਨਵਾਦ ਦੁਹਰਾਇਆ ਲੇਕਿਨ ਇੰਗਲੈਂਡ ਵਿੱਚ ਪਾਏ ਜਾ ਰਹੇ ਕੋਵਿਡ–19 ਦੇ ਇੱਕ ਬਦਲਵੇਂ ਰੂਪ ਦੇ ਕਾਰਨ ਉਸ ਮੌਕੇ ਹਾਜ਼ਰ ਰਹਿਣ ਤੋਂ ਆਪਣੀ ਅਸਮਰੱਥਾ ਲਈ ਅਫ਼ਸੋਸ ਪ੍ਰਗਟਾਇਆ। ਉਨ੍ਹਾਂ ਨੇੜਭਵਿੱਖ ਚ ਭਾਰਤ ਦੇ ਦੌਰੇ ਉੱਤੇ ਆਉਣ ਦੀ ਆਪਣੀ ਇੱਛਾ ਦੁਹਰਾਈ।

 

ਪ੍ਰਧਾਨ ਮੰਤਰੀ ਨੇ ਇੰਗਲੈਂਡ ਚ ਇਸ ਸਮੇਂ ਚਲ ਰਹੇ ਵਿਸ਼ੇਸ਼ ਹਾਲਾਤ ਬਾਰੇ ਸਮਝਦਿਆਂ ਮਹਾਮਾਰੀ ਦੇ ਫੈਲਣ ਉੱਤੇ ਤੁਰੰਤ ਕਾਬੂ ਪਾਉਣ ਲਈ ਆਪਣੀਆਂ ਸ਼ੁਭਕਾਮਨਾਵਾਂ ਪ੍ਰਗਟਾਈਆਂ। ਉਨ੍ਹਾਂ ਕਿਹਾ ਕਿ ਹਾਲਾਤ ਸੁਖਾਵੇਂ ਹੋਣ ਤੋਂ ਬਾਅਦ ਉਹ ਛੇਤੀ ਤੋਂ ਛੇਤੀ ਭਾਰਤ ਵਿੱਚ ਪ੍ਰਧਾਨ ਮੰਤਰੀ ਜੌਨਸਨ ਦਾ ਸੁਆਗਤ ਕਰਨ ਦੇ ਚਾਹਵਾਨ ਹਨ।

 

ਦੋਵੇਂ ਆਗੂਆਂ ਨੇ ਦੁਨੀਆ ਨੂੰ ਉਪਲਬਧ ਕਰਵਾਉਣ ਲਈ ਕੋਵਿਡ–19 ਵੈਕਸੀਨਾਂ ਬਣਾਉਣ ਦੇ ਖੇਤਰ ਸਮੇਤ ਦੋਵੇਂ ਦੇਸ਼ਾਂ ਵਿਚਾਲੇ ਚਲ ਰਹੇ ਸਹਿਯੋਗ ਦੀ ਸਮੀਖਿਆ ਕੀਤੀ। ਉਨ੍ਹਾਂ ਬ੍ਰੈਗਜ਼ਿਟ ਤੋਂ ਬਾਅਦ ਕੋਵਿਡ ਸੰਦਰਭ ਤੋਂ ਬਾਅਦ ਭਾਰਤਇੰਗਲੈਂਡ ਭਾਈਵਾਲੀ ਦੀ ਸੰਭਾਵਨਾ ਵਿੱਚ ਆਪਣਾ ਵਿਸ਼ਵਾਸ ਮੁੜ ਸਾਂਝਾ ਕੀਤਾ ਅਤੇ ਇਸ ਸੰਭਾਵਨਾ ਨੂੰ ਸਾਕਾਰ ਕਰਨ ਲਈ ਇੱਕ ਵਿਆਪਕ ਖ਼ਾਕਾ ਤਿਆਰ ਕਰਨ ਲਈ ਕੰਮ ਕਰਨ ਦੀ ਸਹਿਮਤੀ ਪ੍ਰਗਟਾਈ।

 

*****

 

ਡੀਐੱਸ/ਏਕੇਜੇ



(Release ID: 1686421) Visitor Counter : 259