ਰੱਖਿਆ ਮੰਤਰਾਲਾ
ਡੀ.ਆਰ.ਡੀ.ਓ.ਨੇ ਮੈਟਰੋ ਰੇਲ ਨੈਟੱਵਰਕ ਵਿੱਚ ਐਡਵਾਂਸਡ ਬਾਇਓ ਡਾਈਜੈਸਟ ਐਮ.ਕੇ-2 ਲਾਗੂ ਕਰਨ ਲਈ ਮਹਾ- ਮੈਟਰੋ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ
Posted On:
05 JAN 2021 5:43PM by PIB Chandigarh
ਭਾਰਤ ਸਰਕਾਰ ਦੀ ਪ੍ਰਮੁੱਖ ਖੋਜ ਸੰਸਥਾ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ.ਆਰ.ਡੀ.ਓ.) ਅਤੇ ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ (ਮਹਾ ਮੈਟਰੋ) ਨੇ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਦੇ ਇਕ ਸਾਂਝੇ ਉਦਮ ਕੰਪਨੀ ਰਾਹੀਂ ਵਾਤਾਵਰਣ ਦੀ ਸੁਰੱਖਿਆ ਅਤੇ ਪਾਣੀ ਨੂੰ ਬਚਾਉਣ ਲਈ ਡੀ.ਆਰ.ਡੀ.ਓ. ਦੀਆਂ ਵਾਤਾਵਰਣ ਦੋਸਤਾਨਾ ਬਾਇਓ ਡਾਈਜੈਸਟਰ ਇਕਾਈਆਂ ਨੂੰ ਆਪਣੀਆਂ ਸਹੂਲਤਾਂ ਵਿੱਚ ਸ਼ਾਮਲ ਕਰਨ ਲਈ ਕੰਮ ਕਰ ਰਹੀਆਂ ਹਨ । ਇਸ ਸੰਬੰਧ ਵਿੱਚ 5 ਜਨਵਰੀ 2021 ਨੂੰ ਮਹਾਮੈਟਰੋ ਅਤੇ ਡੀ.ਆਰ.ਡੀ.ਓ ਵਿਚਾਲੇ ਇੱਕ ਸਮਝੌਤਾ ਹੋਇਆ ਜਿਸ ਰਾਹੀਂ ਡੀ.ਆਰ.ਡੀ.ਓ. ਮਨੁੱਖੀ ਗੰਦਗੀ ਦੀ ਸਫਾਈ ਲਈ ਮੈਟਰੋ ਰੇਲ ਨੈਟਵਰਕ ਵਿੱਚ ਆਪਣੀ ਐਡਵਾਂਸਡ ਬਾਇਓ ਡਾਈਜੈਸਟਰ ਐਮ.ਕੇ.-2 ਤਕਨਾਲੋਜੀ ਲਾਗੂ ਕਰਨ ਲਈ ਸਹਾਇਤਾ ਪ੍ਰਦਾਨ ਕਰੇਗਾ ।
ਡਾਕਟਰ ਏ.ਕੇ. ਸਿੰਘ ਪ੍ਰਸਿੱਧ ਵਿਗਿਆਨੀ ਅਤੇ ਡਾਇਰੈਕਟਰ ਜਰਨਲ ਲਾਈਵ ਸਇੰਸਸ ਡੀ.ਆਰ.ਡੀ.ਓ. ਮੁਖ ਦਫਤਰ ਨਵੀ ਦਿੱਲੀ ਅਤੇ ਡਾਕਟਰ ਬਿਰਜੇਸ਼ ਦਿਕਸ਼ਤ, ਮੈਨੇਜਿੰਗ ਡਾਇਰੈਕਟਰ, ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਐਮ.ਐਮ.ਆਰ.ਸੀ.ਐਲ.) ਨੇ ਆਪੋ ਆਪਣੀਆਂ ਸੰਸਥਾਵਾਂ ਵਲੋਂ ਸਮਝੋਤਿਆਂ ਦਾ ਅਦਾਨ ਪ੍ਰਦਾਨ ਕੀਤਾ । ਸਮਝੌਤਿਆਂ ਉਪਰ ਦਸਤਖਤ ਡਾਕਟਰ ਡੀ.ਕੇ.ਦੁਬੇ ਡਾਇਰੈਕਟਰ ਡੀ.ਆਰ.ਡੀ.ਈ. ਗਵਾਲੀਅਰ ਅਤੇ ਸ੍ਰੀ ਅਤੁਲ ਗਾਡਗਿਲ, ਡਾਇਰੈਕਟਰ ਮਹਾ ਮੈਟਰੋ ਰੇਲ ਕਾਰਪੋਰੇਸ਼ਨ ਲਿ. ਪੂਨੇ ਨੇ ਕੀਤੇ ।
ਡੀ.ਆਰ.ਡੀ.ਓ. ਡਾਈਜੈਸਟਰ ਇਕ ਘਰੇਲੂ ਹਰੀ ਅਤੇ ਕਫਾਇਤੀ ਤਕਨਾਲੋਜੀ ਹੈ ਜਿਸ ਕੋਲ ਡੀ.ਆਰ.ਡੀ.ਓ. ਲਾਇਸੰਸਾਂ ਦੀ ਵੱਡੀ ਗਿਣਤੀ ਹੈ ।
ਭਾਰਤੀ ਰੇਲਵੇ ਪਹਿਲਾਂ ਹੀ ਆਪਣੇ ਮੁਸਾਫਰ ਕੋਚਾਂ ਵਿਚ 2.40 ਲੱਖ ਬਾਇਓ ਡਾਈਜੈਸਟਰ ਲਗਾ ਚੁੱਕੀ ਹੈ I ਹੁਣ ਮਹਾ ਮੈਟਰੋ ਲਈ ਤਕਨਾਲੋਜੀ ਨੂੰ ਸੁਧਾਰਿਆ ਗਿਆ ਹੈ ਅਤੇ ਪਾਣੀ ਤੇ ਜਗ੍ਹਾਂ ਦੇ ਬਚਾਅ ਲਈ ਸੁਧਾਰ ਕੀਤੇ ਗਏ ਹਨ । ਇਹ ਐਮ.ਕੇ.2 ਬਾਇਓ ਡਾਈਜੇਸਟਰ ਦਾ ਇਕ ਅਨੂਕੂਲਿਤ ਰੂਪ ਹੈ ਜੋ ਡਲ ਝੀਲ ਵਿੱਚ ਘਰ ਕਿਸ਼ਤੀਆਂ ਤੋਂ ਪੈਦਾ ਹੋਈ ਮਨੁਖੀ ਗੰਦਗੀ ਨੂ ਸਮੇਟਣ ਲਈ ਢੁਕਵਾਂ ਹੈ । ਡੀ.ਆਰ.ਡੀ.ਓ ਵਲੋਂ ਇਸ ਨੂੰ ਜੰਮੂ ਕਸ਼ਮੀਰ ਪ੍ਰਸ਼ਾਸ਼ਨ ਨੂੰ ਸਫਲਤਾਪੂਰਵਕ ਪ੍ਰਦਰਸ਼ਤ ਕੀਤਾ ਹੈ । ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਝੀਲਾਂ ਅਤੇ ਜਲ ਮਾਰਗ ਵਿਕਾਸ ਅਥਾਰਟੀ (ਐਲ.ਡਬਲਿਯੂ ਡੀ.ਏ.) ਨੇ ਡੱਲ ਝੀਲ ਦੇ ਆਸ ਪਾਸ ਦੇ ਵਸਨੀਕਾਂ ਲਈ ਐਮ.ਕੇ.-2 ਬਾਇਓ ਡਾਈਜੈਸਟਰਾਂ ਦੀਆਂ 100 ਇਕਾਈਆਂ ਖਰੀਦਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਹੈ ਤਾਂ ਜੋ ਪਾਣੀ ਦੇ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ । ਸ੍ਰੀਨਗਰ ਵਿੱਚ ਬਾਇਓ ਡਾਈਜੈਸਟਰ ਐਮ.ਕੇ.2 ਦੇ ਲਾਗੂ ਕਰਨ ਦੀ ਨਿਗਰਾਨੀ ਜੰਮੂ ਕਸ਼ਮੀਰ ਦੇ ਹਾਈਕੋਰਟ ਦੁਆਰਾ ਬਣਾਈ ਗਈ ਮਾਹਿਰਾਂ ਦੀ ਕਮੇਟੀ ਕਰ ਰਹੀ ਹੈ ਜਿਸਦੀ ਪ੍ਰਧਾਨਗੀ ਡੀ.ਐਮ.ਆਰੀ.ਸੀ. ਦੇ ਸਾਬਕਾ ਐਮ.ਡੀ. ਡਾਕਟਰ ਈ. ਸ੍ਰੀਧਰਨ ਕਰ ਰਹੇ ਹਨ । ਪੂਰੀ ਤਰ੍ਹਾਂ ਲਾਗੂ ਕਰਨ ਤੋਂ ਬਾਦ ਇਹ ਹਰੀ ਤਕਨਾਲੋਜੀ ਡੱਲ ਝੀਲ ਦੇ ਪ੍ਰਦੂਸ਼ਨ ਨੂੰ ਕਾਫੀ ਘਟਾਏਗੀ , ਇਸ ਤਕਨਾਲੋਜੀ ਨੂੰ ਬਾਇਓ ਡੀਗਰੇਡੇਸ਼ਨ ਕੁਸ਼ਲਤਾ, ਡਿਜਾਈਨ ਸੋਧ ਦੁਆਰਾ ਅਪਗ੍ਰੇਡ ਕੀਤਾ ਗਿਆ ਹੈ । ਨਵਾਂ ਰੀਐਕਟਰ ਜੈਵਿਕ ਪ੍ਰਤੀਕ੍ਰਿਆ ਨਾਲ ਵੱਡੇ ਮਾਰਗ ਦੀ ਲੰਬਾਈ ਲਈ ਤਿਆਰ ਕੀਤਾ ਗਿਆ ਹੈ ਜਿਸ ਨਾਲ ਸਿਸਟਮ ਦੀ ਬਾਇਓ ਡੀਗਰੇਡੇਸ਼ਨ ਕੁਸ਼ਲਤਾ ਵਿਚ ਵਾਧਾ ਹੁੰਦਾ ਹੈ । ਇਹ ਤਕਨਾਲੋਜੀ ਮੁਖ ਤੌਰ ਤੇ ਉਚਾਈ ਵਾਲੇ ਹਿਮਾਲਿਆਂ ਦੇ ਖੇਤਰਾਂ ਵਿਚ ਹਥਿਆਰਬੰਦ ਸੈਨਾਵਾਂ ਲਈ ਤਿਆਰ ਕੀਤੀ ਗਈ ਸੀ । ਇਹਨਾ ਇਲਾਕਿਆਂ ਵਿਚ ਲੇਹ ਲੱਦਾਖ ਤੇ ਸਿਆਚਿਨ ਗਲੇਸ਼ੀਅਰ ਵੀ ਸ਼ਾਮਲ ਹਨ । ਡਾਕਟਰ ਜੀ. ਸਤੀਸ਼ ਰੈਡੀ ਸਕੱਤਰ ਡੀ.ਡੀ.ਆਰ. ਐਂਡ ਡੀ ਅਤੇ ਚੇਅਰਮੈਨ ਡੀ.ਆਰ.ਡੀ.ਓ. ਨੇ ਦੋਨਾਂ ਟੀਮਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਆਪਣੀਆਂ ਸੁਭ ਇਛਾਵਾਂ ਦਿੱਤੀਆਂ ਅਤੇ ਕਿਹਾ ਹੈ ਕਿ ਡਾਟਾ ਅਤੇ ਫੀਡ ਬੈਕ ਦੀ ਉਪਲਭਧਤਾ ਨਾਲ ਤਕਨਾਲੋਜੀਆਂ ਨੂੰ ਅਪਗ੍ਰੇਡ ਕਰਨ ਦੀ ਜਰੂਰਤ ਹੈ ।
ਏ.ਬੀ.ਬੀ./ਐਨ.ਏ.ਐਮ.ਪੀ.ਆਈ./ਕੇ.ਏ./ਆਰ.ਏ.ਜੇ.ਆਈ.ਬੀ.
(Release ID: 1686383)
Visitor Counter : 207