ਪ੍ਰਧਾਨ ਮੰਤਰੀ ਦਫਤਰ
ਮਿਆਰੀ ਉਤਪਾਦਾਂ ਤੇ ਦਿਲ ਜਿੱਤਣ ਉੱਤੇ ਫੋਕਸ
प्रविष्टि तिथि:
05 JAN 2021 6:58PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਆਤਮਨਿਰਭਰ ਭਾਰਤ’, ਮਿਆਰੀ ਉਤਪਾਦ ਬਣਾਉਣ ਅਤੇ ਉਨ੍ਹਾਂ ਨੂੰ ਸਮੁੱਚੇ ਵਿਸ਼ਵ ’ਚ ਵਿਆਪਕ ਤੌਰ ਉੱਤੇ ਪ੍ਰਵਾਨਗੀ ਦਿਵਾਉਣ ਬਾਰੇ ‘ਲਿੰਕਡ–ਇਨ’ ਉੱਤੇ (@LinkedIn) ਕੁਝ ਵਿਚਾਰ ਪੋਸਟ ਕੀਤੇ ਹਨ।
ਉਨ੍ਹਾਂ ਦੇ ਵਿਚਾਰਾਂ ਦਾ ਮੂਲ–ਪਾਠ ਨਿਮਨਲਿਖਤ ਅਨੁਸਾਰ ਹੈ;
“ਕੁਝ ਦਿਨ ਪਹਿਲਾਂ, ਮੈਂ ਮੈਟ੍ਰੋਲੋਜੀ ਬਾਰੇ ਇੱਕ ਨੈਸ਼ਨਲ ਕਨਕਲੇਵ ਨੂੰ ਸੰਬੋਧਨ ਕਰ ਰਿਹਾ ਸਾਂ।
ਇਹ ਇੱਕ ਅਹਿਮ ਵਿਸ਼ਾ ਹੈ, ਭਾਵੇਂ ਇਸ ਬਾਰੇ ਵੱਡੇ ਪੱਧਰ ਉੱਤੇ ਵਿਚਾਰ–ਵਟਾਂਦਰਾ ਨਹੀਂ ਹੋਇਆ ਹੈ।
ਮੇਰੇ ਸੰਬੋਧਨ ਦੌਰਾਨ, ਮੈਂ ਇੱਕ ਵਿਸ਼ੇ ਨੂੰ ਛੋਹਿਆ ਸੀ ਕਿ ਕਿ ਮੈਟ੍ਰੋਲੋਜੀ ਦਾ ਅਧਿਐਨ ਕਿਵੇਂ ਇੱਕ ‘ਆਤਮਨਿਰਭਰ ਭਾਰਤ’ ਅਤੇ ਸਾਡੇ ਉੱਦਮੀਆਂ ਦੀ ਆਰਥਿਕ ਖ਼ੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।
ਭਾਰਤ ਹੁਨਰ ਤੇ ਪ੍ਰਤਿਭਾ ਦਾ ਇੱਕ ਬਿਜਲੀ–ਘਰ ਹੈ।
ਸਾਡੇ ਸਟਾਰਟ–ਅੱਪ ਉਦਯੋਗ ਦੀ ਸਫ਼ਲਤਾ ਸਾਡੇ ਨੌਜਵਾਨਾਂ ਦੇ ਇਨੋਵੇਟਿਵ ਉਤਸ਼ਾਹ ਨੂੰ ਦਰਸਾਉਂਦੀ ਹੈ।
ਨਵੇਂ ਉਤਪਾਦ ਅਤੇ ਸੇਵਾਵਾਂ ਤੇਜ਼ੀ ਨਾਲ ਸਿਰਜੀਆਂ ਜਾ ਰਹੀਆਂ ਹਨ।
ਇੱਥੇ, ਦੇਸ਼ ਅਤੇ ਵਿਦੇਸ਼ ਦੋਵੇਂ ਥਾਵਾਂ ਉੱਤੇ ਇੱਕ ਵੱਡਾ ਬਜ਼ਾਰ ਵੀ ਹੈ, ਜੋ ਉਪਯੋਗ ਲਿਆਂਦੇ ਜਾਣ ਦੀ ਉਡੀਕ ਕਰ ਰਿਹਾ ਹੈ।
ਅਜੋਕਾ ਵਿਸ਼ਵ ਕਿਫ਼ਾਇਤੀ, ਟਿਕਾਊ ਤੇ ਵਰਤੋਂਯੋਗ ਉਤਪਾਦਾਂ ਦੀ ਭਾਲ ਕਰ ਰਿਹਾ ਹੈ।
‘ਆਤਮਨਿਰਭਰ ਭਾਰਤ’ ਪੈਮਾਨੇ ਤੇ ਮਾਪਦੰਡਾਂ ਦੇ ਜੁੜਵਾਂ ਸਿਧਾਂਤ ਉੱਤੇ ਟਿਕਿਆ ਹੋਇਆ ਹੈ।
ਅਸੀਂ ਹੋਰ ਤਿਆਰ ਕਰਨਾ ਚਾਹੁੰਦੇ ਹਾਂ। ਇਸ ਦੇ ਨਾਲ ਹੀ, ਅਸੀਂ ਵਧੀਆ ਮਿਆਰੀ ਉਤਪਾਦ ਬਣਾਉਣਾ ਚਾਹੁੰਦੇ ਹਾਂ।
ਭਾਰਤ ਦੁਨੀਆ ਦੇ ਬਜ਼ਾਰਾਂ ਨੂੰ ਸਿਰਫ਼ ਆਪਣੇ ਹੀ ਉਤਪਾਦਾਂ ਨਾਲ ਹੀ ਨਹੀਂ ਭਰਨਾ ਚਾਹੁੰਦਾ।
ਅਸੀਂ ਚਾਹੁੰਦੇ ਹਾਂ ਕਿ ਭਾਰਤੀ ਉਤਪਾਦ ਸਮੁੱਚੇ ਵਿਸ਼ਵ ਦੇ ਲੋਕਾਂ ਦਾ ਦਿਲ ਜਿੱਤਣ।
ਜਦੋਂ ਅਸੀਂ ‘ਭਾਰਤ ਵਿੱਚ ਬਣਾਉਂਦੇ’ ਹਾਂ, ਤਾਂ ਸਾਡਾ ਉਦੇਸ਼ ਨਾ ਸਿਰਫ਼ ਪੂਰੀ ਦੁਨੀਆ ਦੀ ਮੰਗ ਪੂਰੀ ਕਰਨਾ ਹੁੰਦਾ ਹੈ, ਸਗੋਂ ਉਸ ਨੂੰ ਵਿਸ਼ਵ ਪੱਧਰ ਉੱਤੇ ਪ੍ਰਵਾਨਗੀ ਦਿਵਾਉਣਾ ਵੀ ਹੁੰਦਾ ਹੈ।
ਮੈਂ ਤੁਹਾਨੂੰ ਸਾਰਿਆਂ ਨੂੰ ਕਿਸੇ ਵੀ ਉਤਪਾਦ ਜਾਂ ਤੁਹਾਡੇ ਵੱਲੋਂ ਦਿੱਤੀ ਜਾਣ ਵਾਲੀ ਸੇਵਾ ਵਿੱਚ ‘ਜ਼ੀਰੋ ਇਫ਼ੈਕਟ, ਜ਼ੀਰੋ ਡਿਫ਼ੈਕਟ’ (ਕੋਈ ਪ੍ਰਭਾਵ ਨਹੀਂ, ਕੋਈ ਨੁਕਸ ਨਹੀਂ) ਬਾਰੇ ਵਿਚਾਰ ਕਰਨ ਦੀ ਬੇਨਤੀ ਕਰਾਂਗਾ।
ਉਦਯੋਗ ਦੇ ਆਗੂਆਂ, ਵਪਾਰਕ ਪ੍ਰਤੀਨਿਧਾਂ, ਸਟਾਰਟ–ਅੱਪ ਖੇਤਰ ਦੇ ਨੌਜਵਾਨਾਂ ਤੇ ਪੇਸ਼ੇਵਰਾਂ ਨਾਲ ਮੇਰੀ ਗੱਲਬਾਤ ਦੌਰਾਨ, ਮੈਂ ਵੇਖ ਸਕਦਾ ਹਾਂ ਕਿ ਉਨ੍ਹਾਂ ਵਿੱਚ ਇਸ ਬਾਰੇ ਪਹਿਲਾਂ ਹੀ ਵੱਡੀ ਚੇਤੰਨਤਾ ਪਾਈ ਜਾਂਦੀ ਹੈ।
ਅੱਜ, ਵਿਸ਼ਵ ਸਾਡਾ ਬਜ਼ਾਰ ਹੈ।
ਭਾਰਤ ਦੇ ਲੋਕਾਂ ਵਿੱਚ ਯੋਗਤਾ ਹੈ।
ਇੱਕ ਰਾਸ਼ਟਰ ਵਜੋਂ ਵਿਸ਼ਵ; ਭਾਰਤ ਉੱਤੇ ਭਰੋਸੇਯੋਗਤਾ ਨਾਲ ਵਿਸ਼ਵਾਸ ਕਰਦਾ ਹੈ।
ਸਾਡੇ ਲੋਕਾਂ ਦੀ ਯੋਗਤਾ ਤੇ ਰਾਸ਼ਟਰ ਦੀ ਭਰੋਸੇਯੋਗਤਾ ਨਾਲ, ਉੱਚ–ਮਿਆਰੀ ਭਾਰਤੀ ਉਤਪਾਦ ਦੂਰ–ਦੂਰ ਤੱਕ ਯਾਤਰਾ ਕਰਨਗੇ। ਇਹ ‘ਵਿਸ਼ਵ ਦੀ ਖ਼ੁਸ਼ਹਾਲੀ ਲਈ ਇੱਕ ਬਲਸ਼ਾਲੀ ਗੁਣਕ’ – ਆਤਮਨਿਰਭਰ ਭਾਰਤ ਦੇ ਲੋਕਾਚਾਰ ਨੂੰ ਇੱਕ ਸੱਚੀ ਸ਼ਰਧਾਂਜਲੀ ਵੀ ਹੋਵੇਗੀ।”
***
ਡੀਐੱਸ/ਐੱਸਐੱਚ
(रिलीज़ आईडी: 1686378)
आगंतुक पटल : 269
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam